- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਰਵਾਇਤੀ ਮਾਨਤਾਵਾਂ ਅਨੁਸਾਰ, ਅਣਵਿਆਹੀਆਂ ਕੁੜੀਆਂ ਵੀ ਸਾਉਣ ਮਹੀਨੇ ਦੌਰਾਨ ਹਰੀਆਂ ਚੂੜੀਆਂ ਪਾ ਸਕਦੀਆਂ ਹਨ। ਕਈ ਰੀਤੀ-ਰਿਵਾਜਾਂ ਵਿੱਚ ਹਰੇ ਰੰਗ ਨੂੰ ਸੁਖ-ਸਮ੍ਰਿਧੀ ਅਤੇ ਉਤਪਤੀ ਦਾ ਰੰਗ ਮੰਨਿਆ ਜਾਂਦਾ ਹੈ। ਇਸ ਤੋਂ ਇਲਾਵਾ ਇਸ ਰੰਗ ਨੂੰ ਮਾਤਾ ਪਾਰਵਤੀ ਦੇ ਆਸ਼ੀਰਵਾਦ ਨਾਲ ਵੀ ਜੋੜ ਕੇ ਦੇਖਿਆ ਜਾਂਦਾ ਹੈ।

ਧਰਮ ਡੈਸਕ, ਨਵੀਂ ਦਿੱਲੀ। ਇਸ ਸਾਲ ਭਗਵਾਨ ਸ਼ਿਵ ਦਾ ਮਹੀਨਾ ਅਤੇ ਹਿੰਦੂ ਧਰਮ ਵਿੱਚ ਸਭ ਤੋਂ ਪਵਿੱਤਰ ਮਹੀਨਾ ਸਾਉਣ ਸ਼ੁਰੂ ਹੋ ਰਿਹਾ ਹੈ। ਹਿੰਦੂ ਧਰਮ ਵਿੱਚ ਸਾਉਣ ਦਾ ਮਹੀਨਾ ਬਹੁਤ ਖ਼ਾਸ ਮੰਨਿਆ ਜਾਂਦਾ ਹੈ, ਕਿਉਂਕਿ ਚਾਰੇ ਪਾਸੇ ਹਰਿਆਲੀ, ਰੁੱਖ-ਪੌਦੇ, ਸੁਹਾਵਣਾ ਮੌਸਮ ਅਤੇ ਸ਼ਿਵ ਭਗਤੀ ਕਰਦੇ ਹੋਏ ਲੋਕ ਇਸ ਨੂੰ ਬਾਕੀ ਮਹੀਨਿਆਂ ਦੀ ਤੁਲਨਾ ਵਿੱਚ ਬਹੁਤ ਖ਼ਾਸ ਬਣਾ ਦਿੰਦੇ ਹਨ। ਸਾਉਣ ਮਹੀਨੇ ਦੌਰਾਨ ਵਿਆਹੀਆਂ ਔਰਤਾਂ ਹੱਥਾਂ ਵਿੱਚ ਹਰੇ ਰੰਗ ਦੀਆਂ ਚੂੜੀਆਂ ਪਾਉਂਦੀਆਂ ਹਨ।
ਹਿੰਦੂ ਧਰਮ ਨਾਲ ਜੁੜੀਆਂ ਮਾਨਤਾਵਾਂ ਅਨੁਸਾਰ, ਹਰੀਆਂ ਚੂੜੀਆਂ ਸਿਰਫ਼ ਖ਼ੂਬਸੂਰਤੀ ਨਾਲ ਜੁੜੀ ਪਰੰਪਰਾ ਹੀ ਨਹੀਂ ਹਨ, ਸਗੋਂ ਇਹ ਸਾਉਣ ਦੇ ਪਵਿੱਤਰ ਮਹੀਨੇ ਵਿੱਚ ਖ਼ੁਸ਼ਹਾਲੀ, ਭਗਤੀ, ਸੁਮੇਲ ਅਤੇ ਭਗਵਾਨ ਸ਼ਿਵ ਵਾ ਮਾਤਾ ਪਾਰਵਤੀ ਦੇ ਅਲੌਕਿਕ ਆਸ਼ੀਰਵਾਦ ਦਾ ਪ੍ਰਤੀਕ ਵੀ ਹਨ। ਆਓ ਜਾਣਦੇ ਹਾਂ ਸਾਉਣ ਵਿੱਚ ਭਗਵਾਨ ਦਾ ਆਸ਼ੀਰਵਾਦ ਪ੍ਰਾਪਤ ਕਰਨ ਲਈ ਹਰੀਆਂ ਚੂੜੀਆਂ ਪਾਉਣ ਦਾ ਸਹੀ ਤਰੀਕਾ ਕੀ ਹੈ?
ਸਾਉਣ ਮਹੀਨੇ ਵਿੱਚ ਹਰੀਆਂ ਚੂੜੀਆਂ ਪਾਉਣ ਦਾ ਸਹੀ ਤਰੀਕਾ?
ਸਾਉਣ ਵਿੱਚ ਸੁਹਾਗਣ ਔਰਤਾਂ ਵਿਚਕਾਰ ਹਰੀਆਂ ਚੂੜੀਆਂ ਦਾ ਖ਼ਾਸ ਮਹੱਤਵ ਹੈ। ਰਵਾਇਤੀ ਤੌਰ 'ਤੇ ਇਨ੍ਹਾਂ ਨੂੰ ਖ਼ੁਸ਼ਹਾਲੀ, ਆਪਸੀ ਤਾਲਮੇਲ, ਵਿਆਹੁਤਾ ਰਿਸ਼ਤੇ ਅਤੇ ਸੁਖਾਵੇਂ ਵਿਆਹੁਤਾ ਜੀਵਨ ਨਾਲ ਜੋੜਿਆ ਜਾਂਦਾ ਹੈ। ਇਸ ਪਵਿੱਤਰ ਮਹੀਨੇ ਵਿੱਚ ਭਗਵਾਨ ਸ਼ਿਵ ਅਤੇ ਦੇਵੀ ਪਾਰਵਤੀ ਦੀ ਪੂਜਾ ਵਿੱਚ ਔਰਤਾਂ ਇਨ੍ਹਾਂ ਨੂੰ ਪਾਉਂਦੀਆਂ ਹਨ।
ਸਾਉਣ ਵਿੱਚ ਹਰੀਆਂ ਚੂੜੀਆਂ ਕਦੋਂ ਪਾਈਏ?
ਸਾਉਣ ਦੇ ਮਹੀਨੇ ਵਿੱਚ ਹਰੀਆਂ ਚੂੜੀਆਂ ਪਾਉਣ ਲਈ ਕੁਝ ਖ਼ਾਸ ਦਿਨਾਂ ਨੂੰ ਧਿਆਨ ਵਿੱਚ ਰੱਖਣਾ ਵਧੇਰੇ ਸ਼ੁਭ ਮੰਨਿਆ ਜਾਂਦਾ ਹੈ:
ਸਾਉਣ ਮਹੀਨੇ ਦੇ ਪਹਿਲੇ ਸੋਮਵਾਰ ਨੂੰ ਹਰੀਆਂ ਚੂੜੀਆਂ ਪਾਉਣਾ ਸ਼ੁਭ ਹੁੰਦਾ ਹੈ।
ਇਸ ਤੋਂ ਇਲਾਵਾ ਸ਼ੁੱਕਰਵਾਰ ਨੂੰ, ਕਿਉਂਕਿ ਵੈਦਿਕ ਜੋਤਿਸ਼ ਸ਼ਾਸਤਰ ਵਿੱਚ ਸ਼ੁੱਕਰਵਾਰ ਦਾ ਦਿਨ ਪ੍ਰੇਮ ਸੰਬੰਧਾਂ, ਮਿਠਾਸ ਅਤੇ ਵਿਆਹੁਤਾ ਜੀਵਨ ਦਾ ਕਾਰਕ ਮੰਨਿਆ ਜਾਂਦਾ ਹੈ।
ਔਰਤਾਂ ਨੂੰ ਸਾਉਣ ਮਹੀਨੇ ਵਿੱਚ ਇਸ਼ਨਾਨ ਕਰਨ ਤੋਂ ਬਾਅਦ ਭਗਵਾਨ ਸ਼ਿਵ ਅਤੇ ਮਾਤਾ ਪਾਰਵਤੀ ਦੀ ਪੂਜਾ ਕਰਨੀ ਚਾਹੀਦੀ ਹੈ ਅਤੇ ਫਿਰ ਸ਼ਰਧਾਪੂਰਵਕ ਹੱਥਾਂ ਵਿੱਚ ਹਰੀਆਂ ਚੂੜੀਆਂ ਪਾਉਣੀਆਂ ਚਾਹੀਦੀਆਂ ਹਨ।
ਚੂੜੀਆਂ ਪਾਉਣ ਤੋਂ ਪਹਿਲਾਂ ਕੀ ਕਰੀਏ?
ਔਰਤਾਂ ਨੂੰ ਹਰੀਆਂ ਚੂੜੀਆਂ ਪਾਉਣ ਤੋਂ ਪਹਿਲਾਂ ਇਨ੍ਹਾਂ ਨੂੰ ਭਗਵਾਨ ਸ਼ਿਵ ਅਤੇ ਮਾਤਾ ਪਾਰਵਤੀ ਦੇ ਸਾਹਮਣੇ ਰੱਖਣਾ ਚਾਹੀਦਾ ਹੈ। ਆਪਣੀ ਪੂਜਾ ਕਰਨ ਤੋਂ ਬਾਅਦ ਭਗਵਾਨ ਤੋਂ ਆਸ਼ੀਰਵਾਦ ਮੰਗੋ ਅਤੇ ਫਿਰ ਪੂਰੇ ਵਿਸ਼ਵਾਸ ਨਾਲ ਇਹ ਚੂੜੀਆਂ ਪਾ ਲਵੋ।
ਔਰਤਾਂ ਨੂੰ ਕਿਹੜੀਆਂ ਗੱਲਾਂ ਦਾ ਧਿਆਨ ਰੱਖਣਾ ਚਾਹੀਦਾ ਹੈ?
ਸਾਉਣ ਮਹੀਨੇ ਦੌਰਾਨ ਔਰਤਾਂ ਨੂੰ ਇਸ ਗੱਲ ਦਾ ਖ਼ਾਸ ਧਿਆਨ ਰੱਖਣਾ ਚਾਹੀਦਾ ਹੈ ਕਿ ਜੇਕਰ ਕੋਈ ਚੂੜੀ ਟੁੱਟ ਗਈ ਹੈ ਜਾਂ ਉਸ ਵਿੱਚ ਤਰੇੜ ਆ ਗਈ ਹੈ, ਤਾਂ ਉਸ ਨੂੰ ਆਦਰ ਨਾਲ ਉਤਾਰ ਕੇ ਨਵੀਂਆਂ ਚੂੜੀਆਂ ਪਾ ਲੈਣੀਆਂ ਚਾਹੀਦੀਆਂ ਹਨ।
ਸਾਉਣ ਮਹੀਨੇ ਵਿੱਚ ਔਰਤਾਂ ਨੂੰ ਹਰੀਆਂ ਚੂੜੀਆਂ ਦੇ ਨਾਲ-ਨਾਲ ਸੁਹਾਗ ਨਾਲ ਜੁੜੇ ਦੂਜੇ ਪ੍ਰਤੀਕਾਂ ਦਾ ਵੀ ਸਤਿਕਾਰ ਕਰਨਾ ਚਾਹੀਦਾ ਹੈ। ਇਸ ਵਿੱਚ ਮੰਗਲਸੂਤਰ, ਸੰਧੂਰ, ਬਿੰਦੀ ਸ਼ਾਮਲ ਹਨ।
ਕੀ ਅਣਵਿਆਹੀਆਂ ਕੁੜੀਆਂ ਹਰੀਆਂ ਚੂੜੀਆਂ ਪਾ ਸਕਦੀਆਂ ਹਨ?
ਰਵਾਇਤੀ ਮਾਨਤਾਵਾਂ ਅਨੁਸਾਰ, ਅਣਵਿਆਹੀਆਂ ਕੁੜੀਆਂ ਵੀ ਸਾਉਣ ਮਹੀਨੇ ਦੌਰਾਨ ਹਰੀਆਂ ਚੂੜੀਆਂ ਪਾ ਸਕਦੀਆਂ ਹਨ। ਕਈ ਰੀਤੀ-ਰਿਵਾਜਾਂ ਵਿੱਚ ਹਰੇ ਰੰਗ ਨੂੰ ਸੁਖ-ਸਮ੍ਰਿਧੀ ਅਤੇ ਉਤਪਤੀ ਦਾ ਰੰਗ ਮੰਨਿਆ ਜਾਂਦਾ ਹੈ। ਇਸ ਤੋਂ ਇਲਾਵਾ ਇਸ ਰੰਗ ਨੂੰ ਮਾਤਾ ਪਾਰਵਤੀ ਦੇ ਆਸ਼ੀਰਵਾਦ ਨਾਲ ਵੀ ਜੋੜ ਕੇ ਦੇਖਿਆ ਜਾਂਦਾ ਹੈ।
Disclaimer: ਇਸ ਲੇਖ ਵਿੱਚ ਦੱਸੇ ਗਏ ਉਪਾਅ/ਲਾਭ/ਸਲਾਹ ਅਤੇ ਕਥਨ ਸਿਰਫ਼ ਆਮ ਜਾਣਕਾਰੀ ਲਈ ਹਨ। ਪੰਜਾਬੀ ਜਾਗਰਣ ਅਤੇ ਜਾਗਰਣ ਨਿਊ ਮੀਡੀਆ ਇਸ ਲੇਖ/ਫੀਚਰ ਵਿੱਚ ਲਿਖੀਆਂ ਗੱਲਾਂ ਦਾ ਸਮਰਥਨ ਨਹੀਂ ਕਰਦਾ। ਇਸ ਲੇਖ ਵਿੱਚ ਸ਼ਾਮਲ ਜਾਣਕਾਰੀ ਵੱਖ-ਵੱਖ ਮਾਧਿਅਮਾਂ/ਜੋਤਸ਼ੀਆਂ/ਪੰਚਾਂਗ/ਪ੍ਰਵਚਨਾਂ/ਮਾਨਤਾਵਾਂ/ਧਰਮ-ਗ੍ਰੰਥਾਂ/ਲੋਕ-ਕਥਾਵਾਂ ਤੋਂ ਇੱਕਠੀ ਕੀਤੀ ਗਈ ਹੈ। ਪਾਠਕਾਂ ਨੂੰ ਬੇਨਤੀ ਹੈ ਕਿ ਲੇਖ ਨੂੰ ਅੰਤਿਮ ਸੱਚ ਜਾਂ ਦਾਅਵਾ ਨਾ ਮੰਨਣ ਅਤੇ ਆਪਣੇ ਵਿਵੇਕ ਦੀ ਵਰਤੋਂ ਕਰਨ। ਪੰਜਾਬੀ ਜਾਗਰਣ ਅਤੇ ਜਾਗਰਣ ਨਿਊ ਮੀਡੀਆ ਅੰਧ-ਵਿਸ਼ਵਾਸ ਦੇ ਖ਼ਿਲਾਫ਼ ਹੈ