
- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼

ਮੰਨਿਆ ਜਾਂਦਾ ਹੈ ਕਿ ਇਸ ਰਤਨ ਨੂੰ ਧਾਰਨ ਕਰਨ ਨਾਲ ਵਿਅਕਤੀ ਦੀ ਕੁੰਡਲੀ 'ਚ ਮੌਜੂਦ ਮੰਗਲ ਦੋਸ਼ ਤੇ ਕਰਜ਼ੇ ਦੀ ਸਮੱਸਿਆ ਦੂਰ ਹੁੰਦੀ ਹੈ, ਪਰ ਇਸ ਨੂੰ ਪਹਿਨਣ ਦੇ ਸ਼ੁਭ ਨਤੀਜੇ ਉਦੋਂ ਹੀ ਪ੍ਰਾਪਤ ਹੋਣਗੇ, ਜਦੋਂ ਇਸ ਨੂੰ ਸ਼ੁਭ ਦਿਨ ਪਹਿਨਿਆ ਜਾਵੇ। ਅਜਿਹੇ ਵਿਚ ਆਓ ਇਸ ਲੇਖ ਵਿੱਚ ਤੁਹਾਨੂੰ ਦੱਸਦੇ ਹਾਂ ਕਿ ਮੂੰਗਾ ਰਤਨ ਕਿਵੇਂ ਅਤੇ ਕਦੋਂ ਪਹਿਨੀਏ?

ਧਰਮ ਡੈਸਕ, ਨਵੀਂ ਦਿੱਲੀ : ਜੋਤਿਸ਼ ਸ਼ਾਸਤਰ 'ਚ ਸਾਰੇ ਰਤਨਾਂ ਨੂੰ ਬਹੁਤ ਮਹੱਤਵਪੂਰਨ ਮੰਨਿਆ ਜਾਂਦਾ ਹੈ। ਹਰ ਰਤਨ ਦਾ ਸਬੰਧ ਕਿਸੇ ਨਾ ਕਿਸੇ ਗ੍ਰਹਿ ਨਾਲ ਹੁੰਦਾ ਹੈ। ਰਤਨ ਸ਼ਾਸਤਰ 'ਚ ਇਕ ਰਤਨ ਨੂੰ ਬਹੁਤ ਫ਼ਲਦਾਇਕ ਮੰਨਿਆ ਜਾਂਦਾ ਹੈ। ਜੋਤਿਸ਼ ਸ਼ਾਸਤਰ ਅਨੁਸਾਰ, ਮੰਗਲ ਨੂੰ ਸਾਹਸ, ਊਰਜਾ, ਜ਼ਮੀਨ ਤੇ ਪਰਾਕ੍ਰਮ ਦਾ ਕਾਰਕ ਮੰਨਿਆ ਜਾਂਦਾ ਹੈ। ਇਸ ਗ੍ਰਹਿ ਦਾ ਸਬੰਧ ਮੂੰਗਾ (Red Coral) ਰਤਨ ਨਾਲ ਹੈ।
ਮੰਨਿਆ ਜਾਂਦਾ ਹੈ ਕਿ ਇਸ ਰਤਨ ਨੂੰ ਧਾਰਨ ਕਰਨ ਨਾਲ ਵਿਅਕਤੀ ਦੀ ਕੁੰਡਲੀ 'ਚ ਮੌਜੂਦ ਮੰਗਲ ਦੋਸ਼ ਤੇ ਕਰਜ਼ੇ ਦੀ ਸਮੱਸਿਆ ਦੂਰ ਹੁੰਦੀ ਹੈ, ਪਰ ਇਸ ਨੂੰ ਪਹਿਨਣ ਦੇ ਸ਼ੁਭ ਨਤੀਜੇ ਉਦੋਂ ਹੀ ਪ੍ਰਾਪਤ ਹੋਣਗੇ, ਜਦੋਂ ਇਸ ਨੂੰ ਸ਼ੁਭ ਦਿਨ ਪਹਿਨਿਆ ਜਾਵੇ। ਅਜਿਹੇ ਵਿਚ ਆਓ ਇਸ ਲੇਖ ਵਿੱਚ ਤੁਹਾਨੂੰ ਦੱਸਦੇ ਹਾਂ ਕਿ ਮੂੰਗਾ ਰਤਨ ਕਿਵੇਂ ਅਤੇ ਕਦੋਂ ਪਹਿਨੀਏ?
ਰਤਨ ਸ਼ਾਸਤਰ ਅਨੁਸਾਰ, ਮੂੰਗਾ ਰਤਨ ਨੂੰ ਪਹਿਨਣ ਲਈ ਮੰਗਲਵਾਰ ਦਾ ਦਿਨ ਸ਼ੁਭ ਮੰਨਿਆ ਜਾਂਦਾ ਹੈ, ਕਿਉਂਕਿ ਇਹ ਦਿਨ ਹਨੂਮਾਨ ਜੀ ਨੂੰ ਸਮਰਪਿਤ ਹੈ।
ਇਸ ਦਿਨ ਰਤਨ ਨੂੰ ਪਹਿਨਣ ਲਈ ਤਾਂਬੇ, ਸੋਨੇ ਜਾਂ ਫਿਰ ਅਸ਼ਟਧਾਤੂ 'ਚ ਜੜਵਾ ਕੇ ਪਹਿਨਣਾ ਸ਼ੁਭ ਮੰਨਿਆ ਜਾਂਦਾ ਹੈ। ਇਸ ਰਤਨ ਨੂੰ ਚਾਂਦੀ ਵਿਚ ਪਹਿਨਣਾ ਸ਼ੁਭ ਨਹੀਂ ਮੰਨਿਆ ਜਾਂਦਾ।
ਕਰਜ਼ੇ ਦੀ ਸਮੱਸਿਆ ਹੁੰਦੀ ਹੈ ਦੂਰ: ਅਜਿਹਾ ਮੰਨਿਆ ਜਾਂਦਾ ਹੈ ਕਿ ਮੂੰਗਾ ਰਤਨ ਧਾਰਨ ਕਰਨ ਤੋਂ ਬਾਅਦ ਫ਼ੈਸਲੇ ਲੈਣ ਦੀ ਸਮਰੱਥਾ 'ਚ ਵਾਧਾ ਹੁੰਦਾ ਹੈ ਅਤੇ ਕਰਜ਼ੇ ਦੀ ਸਮੱਸਿਆ ਤੋਂ ਛੁਟਕਾਰਾ ਮਿਲਦਾ ਹੈ। ਨਾਲ ਹੀ ਮਿਹਨਤ ਸਫ਼ਲ ਹੁੰਦੀ ਹੈ। ਧਨ ਨਾਲ ਹਮੇਸ਼ਾ ਤਿਜੋਰੀ ਭਰੀ ਰਹਿੰਦੀ ਹੈ।
ਮੰਗਲ ਦੋਸ਼ ਸ਼ਾਂਤੀ: ਜੇਕਰ ਤੁਹਾਡੀ ਕੁੰਡਲੀ 'ਚ ਮੰਗਲ ਦੋਸ਼ ਹੈ, ਜਿਸ ਦੀ ਵਜ੍ਹਾ ਨਾਲ ਵਿਆਹ 'ਚ ਰੁਕਾਵਟ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਤਾਂ ਅਜਿਹੇ ਵਿਚ ਮੰਗਲਵਾਰ ਦੇ ਦਿਨ ਮੂੰਗਾ ਰਤਨ ਧਾਰਨ ਕਰੋ। ਅਜਿਹਾ ਮੰਨਿਆ ਜਾਂਦਾ ਹੈ ਕਿ ਇਸ ਰਤਨ ਨੂੰ ਪਹਿਨਣ ਨਾਲ ਛੇਤੀ ਵਿਆਹ ਦੇ ਯੋਗ ਬਣਦੇ ਹਨ ਅਤੇ ਦੰਪਤੀ ਜੀਵਨ ਦਾ ਕਲੇਸ਼ ਦੂਰ ਹੁੰਦਾ ਹੈ। ਨਾਲ ਹੀ ਨਕਾਰਾਤਮਕ ਊਰਜਾ, ਸਕਾਰਾਤਮਕ ਊਰਜਾ 'ਚ ਬਦਲ ਜਾਂਦੀ ਹੈ।
ਡਿਸਕਲੇਮਰ: ਇਸ ਲੇਖ ਵਿੱਚ ਦੱਸੇ ਗਏ ਉਪਾਅ/ਲਾਭ/ਸਲਾਹ ਅਤੇ ਬਿਆਨ ਸਿਰਫ਼ ਆਮ ਜਾਣਕਾਰੀ ਲਈ ਹਨ। ਪੰਜਾਬੀ ਜਾਗਰਣ ਅਤੇ ਜਾਗਰਣ ਨਿਊ ਮੀਡੀਆ ਇੱਥੇ ਇਸ ਲੇਖ ਫੀਚਰ ਵਿੱਚ ਲਿਖੀਆਂ ਗੱਲਾਂ ਦਾ ਸਮਰਥਨ ਨਹੀਂ ਕਰਦਾ। ਇਸ ਲੇਖ ਵਿੱਚ ਸ਼ਾਮਲ ਜਾਣਕਾਰੀ ਵੱਖ-ਵੱਖ ਮਾਧਿਅਮਾਂ/ਜੋਤਸ਼ੀਆਂ/ਪੰਚਾਂਗ/ਪ੍ਰਵਚਨਾਂ/ਮਾਨਤਾਵਾਂ/ਧਰਮ ਗ੍ਰੰਥਾਂ ਤੋਂ ਇਕੱਠੀ ਕੀਤੀ ਗਈ ਹੈ। ਪਾਠਕਾਂ ਨੂੰ ਬੇਨਤੀ ਹੈ ਕਿ ਲੇਖ ਨੂੰ ਅੰਤਿਮ ਸੱਚ ਜਾਂ ਦਾਅਵਾ ਨਾ ਮੰਨਣ ਅਤੇ ਆਪਣੇ ਵਿਵੇਕ ਦੀ ਵਰਤੋਂ ਕਰਨ। ਪੰਜਾਬੀ ਜਾਗਰਣ ਅਤੇ ਜਾਗਰਣ ਨਿਊ ਮੀਡੀਆ ਅੰਧਵਿਸ਼ਵਾਸ ਦੇ ਖ਼ਿਲਾਫ਼ ਹੈ।