- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਅੰਕ ਸ਼ਾਸਤਰ ਮੁਤਾਬਕ, ਇੰਟਰਵਿਊ ਜਾਂ ਬਿਜ਼ਨੈੱਸ ਡੀਲ 'ਤੇ ਜਾਂਦੇ ਸਮੇਂ ਮੁਲਾਂਕ ਦੇ ਹਿਸਾਬ ਨਾਲ ਸ਼ੁਭ ਰੰਗ ਦੇ ਕੱਪੜੇ ਪਾਉਣ ਨਾਲ ਕੰਮ ਵਿੱਚ ਸਫ਼ਲਤਾ ਮਿਲਦੀ ਹੈ ਅਤੇ ਸਕਾਰਾਤਮਕ ਊਰਜਾ (Positive energy) ਆਉਂਦੀ ਹੈ। ਅਜਿਹੇ ਵਿੱਚ ਆਓ ਇਸ ਲੇਖ ਵਿੱਚ ਤੁਹਾਨੂੰ ਦੱਸਦੇ ਹਾਂ ਕਿ ਕਿਸ ਮੁਲਾਂਕ ਦੇ ਲੋਕਾਂ ਨੂੰ ਕਿਸ ਰੰਗ ਦੇ ਕੱਪੜੇ ਪਾਉਣਾ ਸ਼ੁਭ ਮੰਨਿਆ ਜਾਂਦਾ ਹੈ।

ਧਰਮ ਡੈਸਕ, ਨਵੀਂ ਦਿੱਲੀ: ਅੰਕ ਸ਼ਾਸਤਰ ਅਨੁਸਾਰ, ਹਰ ਵਿਅਕਤੀ ਦਾ ਇੱਕ ਮੁਲਾਂਕ ਹੁੰਦਾ ਹੈ। ਮੁਲਾਂਕ ਦੀ ਮਦਦ ਨਾਲ ਵਿਅਕਤੀ ਦੀਆਂ ਖ਼ੂਬੀਆਂ ਅਤੇ ਖ਼ਾਮੀਆਂ ਸਮੇਤ ਕਈ ਤਰ੍ਹਾਂ ਦੀ ਜਾਣਕਾਰੀ ਪ੍ਰਾਪਤ ਕੀਤੀ ਜਾਂਦੀ ਹੈ। ਮੁਲਾਂਕ ਨੂੰ ਵਿਅਕਤੀ ਦੀ ਜਨਮ ਮਿਤੀ ਦੇ ਅੰਕਾਂ ਨੂੰ ਜੋੜ ਕੇ ਕੱਢਿਆ ਜਾਂਦਾ ਹੈ।
ਅੰਕ ਸ਼ਾਸਤਰ ਮੁਤਾਬਕ, ਇੰਟਰਵਿਊ ਜਾਂ ਬਿਜ਼ਨੈੱਸ ਡੀਲ 'ਤੇ ਜਾਂਦੇ ਸਮੇਂ ਮੁਲਾਂਕ ਦੇ ਹਿਸਾਬ ਨਾਲ ਸ਼ੁਭ ਰੰਗ ਦੇ ਕੱਪੜੇ ਪਾਉਣ ਨਾਲ ਕੰਮ ਵਿੱਚ ਸਫ਼ਲਤਾ ਮਿਲਦੀ ਹੈ ਅਤੇ ਸਕਾਰਾਤਮਕ ਊਰਜਾ (Positive energy) ਆਉਂਦੀ ਹੈ। ਅਜਿਹੇ ਵਿੱਚ ਆਓ ਇਸ ਲੇਖ ਵਿੱਚ ਤੁਹਾਨੂੰ ਦੱਸਦੇ ਹਾਂ ਕਿ ਕਿਸ ਮੁਲਾਂਕ ਦੇ ਲੋਕਾਂ ਨੂੰ ਕਿਸ ਰੰਗ ਦੇ ਕੱਪੜੇ ਪਾਉਣਾ ਸ਼ੁਭ ਮੰਨਿਆ ਜਾਂਦਾ ਹੈ।
ਮੁਲਾਂਕ 1
ਜਿਨ੍ਹਾਂ ਲੋਕਾਂ ਦਾ ਜਨਮ ਮਹੀਨੇ ਦੀ 1, 10, 19 ਜਾਂ 28 ਤਾਰੀਖ਼ ਨੂੰ ਹੋਇਆ ਹੈ, ਉਨ੍ਹਾਂ ਦਾ ਮੁਲਾਂਕ 1 ਹੁੰਦਾ ਹੈ। ਇਸ ਮੁਲਾਂਕ ਦਾ ਸਵਾਮੀ ਗ੍ਰਹਿ ਸੂਰਜ ਹੈ। ਇਸ ਲਈ ਇਨ੍ਹਾਂ ਲੋਕਾਂ ਵਾਸਤੇ ਪੀਲਾ ਅਤੇ ਸੁਨਹਿਰੀ (ਗੋਲਡਨ) ਰੰਗ ਸ਼ੁਭ ਮੰਨਿਆ ਜਾਂਦਾ ਹੈ।
ਮੁਲਾਂਕ 2
ਜਿਸ ਵਿਅਕਤੀ ਦਾ ਜਨਮ 2, 11, 20 ਜਾਂ 29 ਤਾਰੀਖ਼ ਨੂੰ ਹੋਇਆ ਹੈ, ਉਨ੍ਹਾਂ ਦਾ ਮੁਲਾਂਕ 2 ਹੁੰਦਾ ਹੈ। ਇਸ ਮੁਲਾਂਕ ਦਾ ਸਵਾਮੀ ਚੰਦਰਮਾ ਹੈ। ਇਸ ਲਈ ਮੁਲਾਂਕ 2 ਵਾਲਿਆਂ ਵਾਸਤੇ ਚਿੱਟਾ ਰੰਗ ਸ਼ੁਭ ਮੰਨਿਆ ਗਿਆ ਹੈ।
ਮੁਲਾਂਕ 3
ਜਿਨ੍ਹਾਂ ਲੋਕਾਂ ਦਾ ਜਨਮ 3, 12, 21 ਜਾਂ 30 ਤਾਰੀਖ਼ ਨੂੰ ਹੁੰਦਾ ਹੈ, ਉਨ੍ਹਾਂ ਦਾ ਮੁਲਾਂਕ 3 ਹੁੰਦਾ ਹੈ। ਇਸ ਮੁਲਾਂਕ ਵਾਲਿਆਂ ਨੂੰ ਪੀਲੇ ਅਤੇ ਸੰਤਰੀ ਰੰਗ ਦੇ ਕੱਪੜੇ ਪਾਉਣੇ ਚਾਹੀਦੇ ਹਨ। ਇਸ ਮੁਲਾਂਕ ਦੇ ਸਵਾਮੀ ਬ੍ਰਹਸਪਤੀ ਦੇਵ ਹਨ।
ਮੁਲਾਂਕ 4
ਜਿਨ੍ਹਾਂ ਲੋਕਾਂ ਦਾ ਜਨਮ ਮਹੀਨੇ ਦੀ 13, 22 ਜਾਂ 31 ਤਾਰੀਖ਼ ਨੂੰ ਹੁੰਦਾ ਹੈ, ਉਨ੍ਹਾਂ ਦਾ ਮੁਲਾਂਕ 4 ਹੁੰਦਾ ਹੈ। ਇਸ ਮੁਲਾਂਕ ਦਾ ਸਵਾਮੀ ਰਾਹੂ ਹੈ। ਇਸ ਲਈ ਮੁਲਾਂਕ 4 ਵਾਲਿਆਂ ਵਾਸਤੇ ਸਲੇਟੀ ਅਤੇ ਹਲਕਾ ਨੀਲਾ ਰੰਗ ਸ਼ੁਭ ਮੰਨਿਆ ਜਾਂਦਾ ਹੈ।
ਮੁਲਾਂਕ 5
ਅੰਕ ਸ਼ਾਸਤਰ ਅਨੁਸਾਰ, ਜਿਨ੍ਹਾਂ ਲੋਕਾਂ ਦਾ ਜਨਮ ਮਹੀਨੇ ਦੀ 5, 14 ਜਾਂ 23 ਤਾਰੀਖ਼ ਨੂੰ ਹੋਇਆ ਹੈ, ਉਨ੍ਹਾਂ ਦਾ ਮੁਲਾਂਕ 5 ਹੈ। ਇਸ ਮੁਲਾਂਕ ਦਾ ਸਵਾਮੀ ਗ੍ਰਹਿ ਬੁੱਧ ਹੈ। ਇਸ ਲਈ ਮੁਲਾਂਕ 5 ਵਾਲਿਆਂ ਨੂੰ ਹਰੇ ਰੰਗ ਦੇ ਕੱਪੜੇ ਪਾਉਣੇ ਚਾਹੀਦੇ ਹਨ।
ਮੁਲਾਂਕ 6
ਜਿਨ੍ਹਾਂ ਲੋਕਾਂ ਦਾ ਜਨਮ ਮਹੀਨੇ ਦੀ 6, 15 ਅਤੇ 24 ਤਾਰੀਖ਼ ਨੂੰ ਹੁੰਦਾ ਹੈ, ਉਨ੍ਹਾਂ ਦਾ ਮੁਲਾਂਕ 6 ਹੁੰਦਾ ਹੈ। ਇਸ ਮੁਲਾਂਕ ਵਾਲਿਆਂ ਵਾਸਤੇ ਨੀਲਾ ਅਤੇ ਗੁਲਾਬੀ ਰੰਗ ਦੇ ਕੱਪੜੇ ਪਾਉਣਾ ਸ਼ੁਭ ਮੰਨਿਆ ਜਾਂਦਾ ਹੈ।
ਮੁਲਾਂਕ 7
ਜਿਨ੍ਹਾਂ ਲੋਕਾਂ ਦਾ ਜਨਮ ਮਹੀਨੇ ਦੀ 7, 16 ਅਤੇ 25 ਤਾਰੀਖ਼ ਨੂੰ ਹੋਇਆ ਹੈ, ਉਨ੍ਹਾਂ ਦਾ ਮੁਲਾਂਕ 7 ਹੁੰਦਾ ਹੈ। ਇਸ ਮੁਲਾਂਕ 'ਤੇ ਕੇਤੂ ਦਾ ਪ੍ਰਭਾਵ ਜ਼ਿਆਦਾ ਰਹਿੰਦਾ ਹੈ। ਇਸ ਮੁਲਾਂਕ ਵਾਲਿਆਂ ਨੂੰ ਪੀਲਾ, ਹਰਾ ਅਤੇ ਚਿੱਟਾ ਰੰਗ ਦੇ ਕੱਪੜੇ ਪਾਉਣੇ ਚਾਹੀਦੇ ਹਨ।
ਮੁਲਾਂਕ 8
ਜਿਹੜੇ ਲੋਕ 8, 17 ਅਤੇ 26 ਤਾਰੀਖ਼ ਨੂੰ ਜਨਮ ਲੈਂਦੇ ਹਨ, ਉਨ੍ਹਾਂ ਦਾ ਮੁਲਾਂਕ 8 ਹੁੰਦਾ ਹੈ। ਇਸ ਮੁਲਾਂਕ ਦਾ ਸਵਾਮੀ ਗ੍ਰਹਿ ਸ਼ੁੱਕਰ ਹੈ। ਇਸ ਮੁਲਾਂਕ ਦੇ ਲੋਕਾਂ ਲਈ ਲਾਲ, ਗੁਲਾਬੀ ਅਤੇ ਨੇਵੀ ਬਲੂ ਰੰਗ ਦੇ ਕੱਪੜੇ ਪਾਉਣਾ ਸ਼ੁਭ ਮੰਨਿਆ ਜਾਂਦਾ ਹੈ।
ਮੁਲਾਂਕ 9
ਜਿਨ੍ਹਾਂ ਲੋਕਾਂ ਦਾ ਜਨਮ ਮਹੀਨੇ ਦੀ 9, 18 ਅਤੇ 27 ਤਾਰੀਖ਼ ਨੂੰ ਹੋਇਆ ਹੈ, ਉਨ੍ਹਾਂ ਦਾ ਮੁਲਾਂਕ 9 ਹੁੰਦਾ ਹੈ। ਇਸ ਮੁਲਾਂਕ ਦਾ ਸਵਾਮੀ ਗ੍ਰਹਿ ਸ਼ਨੀ ਹੈ। ਇਸ ਮੁਲਾਂਕ ਵਾਲਿਆਂ ਲਈ ਨੇਵੀ ਬਲੂ ਅਤੇ ਗੂੜ੍ਹਾ ਭੂਰਾ ਰੰਗ ਸ਼ੁਭ ਮੰਨਿਆ ਜਾਂਦਾ ਹੈ।
Disclaimer: ਇਸ ਲੇਖ ਵਿੱਚ ਦੱਸੇ ਗਏ ਉਪਾਅ/ਲਾਭ/ਸਲਾਹ ਅਤੇ ਕਥਨ ਸਿਰਫ਼ ਆਮ ਜਾਣਕਾਰੀ ਲਈ ਹਨ। ਪੰਜਾਬੀ ਜਾਗਰਣ ਇੱਥੇ ਇਸ ਲੇਖ ਵਿੱਚ ਲਿਖੀਆਂ ਗੱਲਾਂ ਦਾ ਸਮਰਥਨ ਨਹੀਂ ਕਰਦਾ। ਇਸ ਲੇਖ ਵਿੱਚ ਸ਼ਾਮਲ ਜਾਣਕਾਰੀ ਵੱਖ-ਵੱਖ ਮਾਧਿਅਮਾਂ/ਜੋਤਸ਼ੀਆਂ/ਪੰਚਾਂਗ/ਪ੍ਰਵਚਨਾਂ/ਮਾਨਤਾਵਾਂ/ਧਰਮ ਗ੍ਰੰਥਾਂ ਤੋਂ ਇਕੱਠੀ ਕੀਤੀ ਗਈ ਹੈ। ਪਾਠਕਾਂ ਨੂੰ ਬੇਨਤੀ ਹੈ ਕਿ ਲੇਖ ਨੂੰ ਅੰਤਿਮ ਸੱਚ ਜਾਂ ਦਾਅਵਾ ਨਾ ਮੰਨਣ ਅਤੇ ਆਪਣੇ ਵਿਵੇਕ ਦੀ ਵਰਤੋਂ ਕਰਨ। ਪੰਜਾਬੀ ਜਾਗਰਣ ਅੰਧ-ਵਿਸ਼ਵਾਸ ਦੇ ਖ਼ਿਲਾਫ਼ ਹੈ।