- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਸਮਾਜ ਵਿਚ ਸੁਖ ਮਾਣ ਸਕਦਾ ਹੈ, ਰਾਜ ਸਭਾ ਵਿਚ ਵੀ ਬੈਠ ਸਕਦਾ ਹੈ ਤੇ ਵਣ ਦੀ ਕੁਟੀਆ ’ਚ ਵੀ ਖ਼ੁਸ਼ ਰਹਿ ਸਕਦਾ ਹੈ। ਉਸ ਦਾ ਵੈਰਾਗ ਸੰਸਾਰ ਦਾ ਨਹੀਂ, ਨਜ਼ਰੀਏ ਤੇ ਸੁਭਾਅ ਦਾ ਹੁੰਦਾ ਹੈ। ਕਮਲ ਦੇ ਵਾਂਗ ਹੀ ਪਾਣੀ ਵਿਚ ਰਹਿ ਸਕਦਾ ਹੈ। ਕਰਮ ਉਸ ਦੇ ਹੱਥਾਂ ਵਿਚ ਹੁੰਦਾ ਹੈ ਪਰ ਕਰਮ ਫਲ ਦਾ ਬੋਝ ਉਸ ਦੇ ਦਿਲ ਵਿਚ ਨਹੀਂ ਹੁੰਦਾ। ਅਜਿਹਾ ਸੱਜਣ ਵਿਅਕਤੀ ਗਿਆਨ ਦੇ ਪ੍ਰਮਾਣ ਵਿਚ ਵੱਖਰੇ ਸਥਾਨ ’ਤੇ ਹੁੰਦਾ ਹੈ।

ਭਾਰਤੀ ਇਤਿਹਾਸ ਵਿਚ ਸੱਚ ਦੇ ਦਰਸ਼ਨ ਕਰਨ ਵਾਲੇ ਕਈ ਮਹਾਂਪੁਰਸ਼ ਹੋਏ ਹਨ, ਜਿਨ੍ਹਾਂ ਨੇ ਫ਼ਿਰਕਾਪ੍ਰਸਤੀ ਦੀਆਂ ਦੀਵਾਰਾਂ ਤੋੜ ਕੇ ਅੰਦਰ ਦੇ ਪਰਮਾਤਮਾ ਵੱਲ ਸੰਕੇਤ ਦਿੱਤੇ ਹਨ। ਇਸ ਕੜੀ ਵਿਚ ਗੌਤਮ ਬੁੱਧ, ਮਹਾਂਵੀਰ ਸਵਾਮੀ ਤੇ ਗੁਰੂ ਨਾਨਕ ਦੇਵ ਆਦਿ ਨੇ ਸਮੁੱਚੀ ਸਾਧਨਾ ਨੂੰ ਇਕ ਸਵਾਲ ਵਿਚ ਸਮੇਟ ਦਿੱਤਾ, ਮੈਂ ਕੌਣ ਹਾਂ? ਇਨ੍ਹਾਂ ਸਾਰਿਆਂ ਦੀ ਭਾਸ਼ਾ, ਸੰਸਕ੍ਰਿਤੀ ਤੇ ਪੱਧਰ ਭਿੰਨ ਸੀ, ਪਰ ਉਨ੍ਹਾਂ ਦਾ ਤਜਰਬਾ ਇਕ ਹੀ ਸੱਚ ਦੇ ਪ੍ਰਗਟਾਵੇ ਦਾ ਪ੍ਰਚਾਰ ਕਰਨਾ ਸੀ। ਇਨ੍ਹਾਂ ਦੇ ਨਾਂ ਦਾ ਵੀ ਅਰਥ ਇਹੀ ਸੀ ਜੋ ਖ਼ੁਦ ਨੂੰ ਸੱਚ ਵਿਚ ਮਿਲਾ ਚੁੱਕੇ ਹਨ। ਇਹ ਬੋਲਚਾਲ ਨਾਲ ਧੋਖੇ, ਮੋਹ ਤੇ ਸਵਾਰਥ ਤੋਂ ਪਰੇ ਹਨ। ਇਨ੍ਹਾਂ ਨੇ ਗਿਆਨ ਦਾ ਪ੍ਰਤੱਖ ਤਜਰਬਾ ਕੀਤਾ ਸੀ। ਇਨ੍ਹਾਂ ਦੀ ਬੋਲਬਾਣੀ ਤੋਂ ਸੱਚ ਹੀ ਸੁਣਦਾ ਸੀ ਤੇ ਇਹ ਕਿਸੇ ਮਤ, ਕਲਪਨਾ ਜਾਂ ਤਰਕ ਦਾ ਨਤੀਜਾ ਨਹੀਂ, ਬਲਕਿ ਸਿੱਧੇ ਰੂਪ ਵਿਚ ਜੋ ਸੱਚ ਹੈ, ਉਸ ਨੂੰ ਹੀ ਪ੍ਰਸਾਦ ਰੂਪ ਵਿਚ ਦਿੰਦੇ ਸਨ। ਅਜਿਹੇ ਪੁਰਸ਼ ਸੰਸਾਰ ਤੋਂ ਭੱਜਦੇ ਨਹੀਂ, ਕਿਉਂਕਿ ਉਨ੍ਹਾਂ ਨੂੰ ਪਤਾ ਹੈ ਕਿ ਸੰਸਾਰ ਬੰਧਨ ਨਹੀਂ, ਧਿਆਨ ਦੀ ਜ਼ਮੀਨ ਹੈ। ਉਹ ਪਰਿਵਾਰ ਵਿਚ ਰਹਿ ਸਕਦਾ ਹੈ। ਸਮਾਜ ਵਿਚ ਸੁਖ ਮਾਣ ਸਕਦਾ ਹੈ, ਰਾਜ ਸਭਾ ਵਿਚ ਵੀ ਬੈਠ ਸਕਦਾ ਹੈ ਤੇ ਵਣ ਦੀ ਕੁਟੀਆ ’ਚ ਵੀ ਖ਼ੁਸ਼ ਰਹਿ ਸਕਦਾ ਹੈ। ਉਸ ਦਾ ਵੈਰਾਗ ਸੰਸਾਰ ਦਾ ਨਹੀਂ, ਨਜ਼ਰੀਏ ਤੇ ਸੁਭਾਅ ਦਾ ਹੁੰਦਾ ਹੈ। ਕਮਲ ਦੇ ਵਾਂਗ ਹੀ ਪਾਣੀ ਵਿਚ ਰਹਿ ਸਕਦਾ ਹੈ। ਕਰਮ ਉਸ ਦੇ ਹੱਥਾਂ ਵਿਚ ਹੁੰਦਾ ਹੈ ਪਰ ਕਰਮ ਫਲ ਦਾ ਬੋਝ ਉਸ ਦੇ ਦਿਲ ਵਿਚ ਨਹੀਂ ਹੁੰਦਾ। ਅਜਿਹਾ ਸੱਜਣ ਵਿਅਕਤੀ ਗਿਆਨ ਦੇ ਪ੍ਰਮਾਣ ਵਿਚ ਵੱਖਰੇ ਸਥਾਨ ’ਤੇ ਹੁੰਦਾ ਹੈ। ਵੇਦਾਂ ਵਿਚ ਇਹ ਮੰਨਿਆ ਗਿਆ ਹੈ ਕਿ ਸੱਚਵਾਦੀ ਪੁਰਸ਼ ਦੀ ਬਾਣੀ ਹੀ ਪ੍ਰਮਾਣ ਹੈ। ਪਤੰਜਲੀ ਯੋਗਸੂਤਰ ਵਿਚ ਪ੍ਰਤੱਖ, ਅਨੁਮਾਨ ਤੇ ਦਰਸ਼ਨ ਨੂੰ ਪ੍ਰਮਾਣ ਕਿਹਾ ਗਿਆ ਹੈ। ਇਹ ਦਰਸ਼ਨ ਉਨ੍ਹਾਂ ਮਹਾਨ ਪੁਰਸ਼ਾਂ ਦੀ ਬਾਣੀ ’ਚ ਵੀ ਹੈ, ਜੋ ਸੱਚ ਦਾ ਸਪੱਸ਼ਟ ਰੂਪ ਨਾਲ ਤਜਰਬਾ ਕਰ ਚੁੱਕੇ ਹਨ। ਜਦੋਂ ਅਸੀਂ ਕਿਸੇ ਵਿਸ਼ੇ ਨੂੰ ਖੁਦ ਪ੍ਰਤੱਖ ਨਹੀਂ ਦੇਖ ਸਕਦੇ ਜਾਂ ਅਨੁਮਾਨ ਨਹੀਂ ਲਾ ਸਕਦੇ ਤਾਂ ਗਿਆਨੀ ਗੁਰੂਆਂ ਅਤੇ ਉਨ੍ਹਾਂ ਦੇ ਵਿਚਾਰਾਂ ’ਤੇ ਹੀ ਵਿਸ਼ਵਾਸ ਤੇ ਗਿਆਨ ਹਾਸਲ ਕਰ ਸਕਦੇ ਹਾਂ, ਉਸ ਨੂੰ ਹੀ ਸੱਚਾ ਦਰਸ਼ਨ ਕਿਹਾ ਜਾਂਦਾ ਹੈ। ਸੰਸਾਰ ਵਿਚ ਗਿਆਨ ਦੇਣ ਵਾਲੇ ਬਹੁਤ ਹਨ ਪਰ ਸੱਚ ਦਾ ਅਨੁਭਵ ਕਰਵਾਉਣ ਵਾਲੇ ਬੇਹੱਦ ਵਿਰਲੇ ਹਨ। ਕਿਤਾਬਾਂ ਸੂਚਨਾ ਦੇ ਸਕਦੀਆਂ ਹਨ, ਤਰਕ ਬੁੱਧੀ ਨੂੰ ਤਿੱਖਾ ਕਰ ਸਕਦਾ ਹੈ ਪਰ ਆਤਮਾ ਨੂੰ ਜਗਾਉਣ ਦਾ ਸਮਰੱਥ ਸਿਰਫ਼ ਉਸ ਵਿਚ ਹੀ ਹੁੰਦਾ ਹੈ, ਜਿਸ ਨੇ ਖੁਦ ਸੱਚ ਦੇ ਪ੍ਰਤੱਖ ਦਰਸ਼ਨ ਕੀਤੇ ਹੋਏ ਹੋਣ।
-ਟਵਿੰਕਲ ਤੋਮਰ ਸਿੰਘ।