ਹਰ ਜਗ੍ਹਾ ਚਾਹੁੰਦੇ ਹੋ ਇੱਜ਼ਤ ਤੇ ਤਾਰੀਫ਼ ਤਾਂ ਜਾਣੋ ਵਿਦੁਰ ਨੀਤੀ ਦੇ ਇਹ 5 ਨਿਯਮ, ਜੋ ਤੁਹਾਨੂੰ ਬਣਾਉਣਗੇ ਸਭਨਾਂ ਦਾ ਚਹੇਤਾ
ਵਿਦੁਰ ਨੀਤੀ ਅਨੁਸਾਰ, ਜੋ ਵਿਅਕਤੀ ਸੋਚ-ਸਮਝ ਕੇ ਅਤੇ ਮਿੱਠਾ ਬੋਲਦਾ ਹੈ, ਉਹ ਹਰ ਕਿਸੇ ਦਾ ਦਿਲ ਜਿੱਤ ਲੈਂਦਾ ਹੈ। ਕੌੜੇ ਸ਼ਬਦ ਬਣਦਾ ਹੋਇਆ ਕੰਮ ਵੀ ਵਿਗਾੜ ਦਿੰਦੇ ਹਨ, ਜਦਕਿ ਨਿਮਰ ਅਤੇ ਮਿੱਠੀ ਬੋਲੀ ਦੁਸ਼ਮਣ ਨੂੰ ਵੀ ਦੋਸਤ ਬਣਾ ਦਿੰਦੀ ਹੈ। ਇਸ ਲਈ ਹਮੇਸ਼ਾ ਆਪਣੀ ਭਾਸ਼ਾ 'ਚ ਸ਼ਾਲੀਨਤਾ ਬਣਾਈ ਰੱਖੋ।
Publish Date: Wed, 07 Oct 2026 03:57 PM (IST)
Updated Date: Wed, 07 Oct 2026 04:01 PM (IST)
ਧਰਮ ਡੈਸਕ, ਨਵੀਂ ਦਿੱਲੀ : ਸਮਾਜ 'ਚ ਇੱਜ਼ਤ ਅਤੇ ਤਾਰੀਫ਼ ਪਾਉਣਾ ਹਰ ਕਿਸੇ ਨੂੰ ਪਸੰਦ ਹੁੰਦਾ ਹੈ। ਪਰ ਇਹ ਦੋਵੇਂ ਚੀਜ਼ਾਂ ਹਾਸਲ ਕਰਨਾ ਆਸਾਨ ਨਹੀਂ ਹੁੰਦਾ। ਬਹੁਤ ਮਿਹਨਤ ਅਤੇ ਕੋਸ਼ਿਸ਼ ਕਰਨ ਤੋਂ ਬਾਅਦ ਵੀ ਕਈ ਵਾਰ ਲੋਕਾਂ ਨੂੰ ਜ਼ਿੰਦਗੀ 'ਚ ਇਹ ਦੋਵੇਂ ਚੀਜ਼ਾਂ ਨਹੀਂ ਮਿਲਦੀਆਂ। ਪਰ ਮਹਾਤਮਾ ਵਿਦੁਰ ਨੇ ਕੁਝ ਅਜਿਹੀਆਂ ਨੀਤੀਆਂ ਬਾਰੇ ਦੱਸਿਆ ਹੈ, ਜਿਨ੍ਹਾਂ ਨੂੰ ਅਪਣਾ ਕੇ ਤੁਸੀਂ ਮੌਜੂਦਾ ਸਮੇਂ 'ਚ ਹਰ ਕਿਸੇ ਦੇ ਚਹੇਤੇ ਬਣ ਸਕਦੇ ਹੋ।
ਮਿੱਠਾ ਬੋਲਣਾ
ਵਿਦੁਰ ਨੀਤੀ ਅਨੁਸਾਰ, ਜੋ ਵਿਅਕਤੀ ਸੋਚ-ਸਮਝ ਕੇ ਅਤੇ ਮਿੱਠਾ ਬੋਲਦਾ ਹੈ, ਉਹ ਹਰ ਕਿਸੇ ਦਾ ਦਿਲ ਜਿੱਤ ਲੈਂਦਾ ਹੈ। ਕੌੜੇ ਸ਼ਬਦ ਬਣਦਾ ਹੋਇਆ ਕੰਮ ਵੀ ਵਿਗਾੜ ਦਿੰਦੇ ਹਨ, ਜਦਕਿ ਨਿਮਰ ਅਤੇ ਮਿੱਠੀ ਬੋਲੀ ਦੁਸ਼ਮਣ ਨੂੰ ਵੀ ਦੋਸਤ ਬਣਾ ਦਿੰਦੀ ਹੈ। ਇਸ ਲਈ ਹਮੇਸ਼ਾ ਆਪਣੀ ਭਾਸ਼ਾ 'ਚ ਸ਼ਾਲੀਨਤਾ ਬਣਾਈ ਰੱਖੋ।
ਦੂਜਿਆਂ ਦਾ ਸਨਮਾਨ ਕਰਨਾ
ਜੇ ਤੁਸੀਂ ਚਾਹੁੰਦੇ ਹੋ ਕਿ ਲੋਕ ਤੁਹਾਡੀ ਇੱਜ਼ਤ ਕਰਨ ਤਾਂ ਸਭ ਤੋਂ ਪਹਿਲਾਂ ਤੁਹਾਨੂੰ ਦੂਜਿਆਂ ਦੀ ਇੱਜ਼ਤ ਕਰਨੀ ਹੋਵੇਗੀ। ਚਾਹੇ ਕੋਈ ਛੋਟਾ ਹੋਵੇ ਜਾਂ ਵੱਡਾ, ਅਮੀਰ ਹੋਵੇ ਜਾਂ ਗਰੀਬ, ਹਰ ਕਿਸੇ ਨਾਲ ਆਦਰ ਨਾਲ ਗੱਲ ਕਰੋ। ਜੋ ਦੂਜਿਆਂ ਦਾ ਸਨਮਾਨ ਕਰਦਾ ਹੈ, ਸਮਾਜ ਉਸ ਨੂੰ ਪਲਕਾਂ 'ਤੇ ਬਿਠਾ ਕੇ ਰੱਖਦਾ ਹੈ।
ਭਰੋਸੇਮੰਦ ਹੋਣਾ
ਹਰ ਥਾਂ ਚਹੇਤਾ ਬਣਨ ਲਈ ਇਹ ਜ਼ਰੂਰੀ ਹੈ ਕਿ ਤੁਸੀਂ ਇੱਕ ਭਰੋਸੇਮੰਦ ਇਨਸਾਨ ਬਣੋ। ਆਪਣੀਆਂ ਨਿੱਜੀ ਗੱਲਾਂ, ਭਵਿੱਖ ਦੀਆਂ ਯੋਜਨਾਵਾਂ ਅਤੇ ਕਿਸੇ ਦੂਜੇ ਦੇ ਗੁਪਤ ਰਾਜ ਕਦੇ ਵੀ ਹਰ ਕਿਸੇ ਦੇ ਸਾਹਮਣੇ ਉਜਾਗਰ ਨਾ ਕਰੋ। ਜੋ ਵਿਅਕਤੀ ਦੂਜਿਆਂ ਦਾ ਭਰੋਸਾ ਨਹੀਂ ਤੋੜਦਾ, ਸਮਾਜ 'ਚ ਉਸ ਦੀ ਬਹੁਤ ਕਦਰ ਹੁੰਦੀ ਹੈ।
ਘੱਟ ਬੋਲੋ ਅਤੇ ਚੰਗਾ ਬੋਲੋ
ਵਿਅਕਤੀ ਲਈ ਬਹੁਤ ਜ਼ਰੂਰੀ ਹੈ ਕਿ ਜਦੋਂ ਉਹ ਕਿਸੇ ਨਾਲ ਗੱਲ ਕਰੇ ਤਾਂ ਚੰਗੀ ਭਾਸ਼ਾ ਦੀ ਵਰਤੋਂ ਕਰੇ। ਭਾਸ਼ਾ ਬਹੁਤ ਮਹੱਤਵਪੂਰਨ ਹੁੰਦੀ ਹੈ। ਇਸ ਨਾਲ ਸਾਹਮਣੇ ਵਾਲੇ ਦੇ ਵਿਅਕਤੀਤਵ ਦਾ ਪਤਾ ਲੱਗਦਾ ਹੈ। ਉੱਥੇ ਹੀ ਕਿਸੇ ਗੱਲ 'ਤੇ ਗੁੱਸਾ ਆਵੇ ਤਾਂ ਤੁਹਾਨੂੰ ਸ਼ਾਂਤ ਹੋ ਜਾਣਾ ਚਾਹੀਦਾ ਹੈ, ਕਿਉਂਕਿ ਜਦੋਂ ਅਸੀਂ ਗੁੱਸੇ 'ਚ ਹੁੰਦੇ ਹਾਂ ਤਾਂ ਉਹ ਗੱਲ ਕਹਿ ਜਾਂਦੇ ਹਾਂ, ਜੋ ਸਾਹਮਣੇ ਵਾਲੇ ਨੂੰ ਤੀਰ ਵਾਂਗ ਚੁੱਭਦੀ ਹੈ।
ਹੰਕਾਰ ਤੋਂ ਦੂਰੀ
ਘਮੰਡੀ ਵਿਅਕਤੀ ਤੋਂ ਲੋਕ ਅਕਸਰ ਦੂਰ ਭੱਜਦੇ ਹਨ। ਸਮਾਜ 'ਚ ਅਸਲ ਤਾਰੀਫ਼ ਉਸੇ ਦੀ ਹੁੰਦੀ ਹੈ ਜੋ ਗਿਆਨ ਅਤੇ ਪੈਸਾ ਹੋਣ ਦੇ ਬਾਵਜੂਦ ਜ਼ਮੀਨ ਨਾਲ ਜੁੜਿਆ ਰਹਿੰਦਾ ਹੈ। ਇਸ ਦੇ ਨਾਲ ਹੀ, ਨਿਸ਼ਕਾਮ ਭਾਵਨਾ ਨਾਲ ਦੂਜਿਆਂ ਦੀ ਮਦਦ ਕਰਨ ਵਾਲੇ ਵਿਅਕਤੀ ਨੂੰ ਹਰ ਥਾਂ ਮਾਨ-ਸਨਮਾਨ ਮਿਲਦਾ ਹੈ।