ਵਿਦੁਰ ਨੀਤੀ ਦੀਆਂ 4 ਗੱਲਾਂ ਬਦਲ ਸਕਦੀਆਂ ਹਨ ਕਰੀਅਰ, ਜਾਣੋ Office Politics ਤੋਂ ਬਚ ਕੇ ਕਿਵੇਂ ਹਾਸਲ ਕੀਤੀ ਜਾਵੇ ਤਰੱਕੀ
Vidur Niti : ਕਾਫ਼ੀ ਹੱਦ ਤਕ ਇਸ ਲਈ ਤੁਹਾਡੇ ਕੰਮ ਕਰਨ ਦਾ ਤਰੀਕਾ ਵੀ ਜ਼ਿੰਮੇਵਾਰ ਹੋ ਸਕਦਾ ਹੈ। ਤੁਹਾਡੇ ਵਰਕਪਲੇਸ 'ਚ ਲੋਕਾਂ ਦਾ ਵਿਵਹਾਰ, ਤੁਹਾਡੇ ਕੰਮ ਕਰਨ ਦਾ ਗਲਤ ਤਰੀਕਾ ਜਾਂ ਫਿਰ ਸਫਲਤਾ ਲਈ ਸਹੀ ਦਿਸ਼ਾ 'ਚ ਕੋਸ਼ਿਸ਼ ਨਾ ਕਰਨ ਕਾਰਨ ਵਾਰ-ਵਾਰ ਅਸਫਲਤਾ ਮਿਲ ਸਕਦੀ ਹੈ।
Publish Date: Tue, 29 Sep 2026 11:20 AM (IST)
Updated Date: Tue, 29 Sep 2026 11:23 AM (IST)
ਧਰਮ ਡੈਸਕ, ਨਵੀਂ ਦਿੱਲੀ : ਆਫਿਸ 'ਚ ਬਹੁਤ ਜ਼ਿਆਦਾ ਮਿਹਨਤ ਅਤੇ ਕਾਬਲੀਅਤ ਦੇ ਬਾਵਜੂਦ ਜੇਕਰ ਤੁਹਾਨੂੰ ਸਫਲਤਾ ਨਹੀਂ ਮਿਲ ਰਹੀ ਤਾਂ ਇਸ ਦੇ ਕਈ ਕਾਰਨ ਹੋ ਸਕਦੇ ਹਨ।
ਕਾਫ਼ੀ ਹੱਦ ਤਕ ਇਸ ਲਈ ਤੁਹਾਡੇ ਕੰਮ ਕਰਨ ਦਾ ਤਰੀਕਾ ਵੀ ਜ਼ਿੰਮੇਵਾਰ ਹੋ ਸਕਦਾ ਹੈ। ਤੁਹਾਡੇ ਵਰਕਪਲੇਸ 'ਚ ਲੋਕਾਂ ਦਾ ਵਿਵਹਾਰ, ਤੁਹਾਡੇ ਕੰਮ ਕਰਨ ਦਾ ਗਲਤ ਤਰੀਕਾ ਜਾਂ ਫਿਰ ਸਫਲਤਾ ਲਈ ਸਹੀ ਦਿਸ਼ਾ 'ਚ ਕੋਸ਼ਿਸ਼ ਨਾ ਕਰਨ ਕਾਰਨ ਵਾਰ-ਵਾਰ ਅਸਫਲਤਾ ਮਿਲ ਸਕਦੀ ਹੈ।
ਇੰਨਾ ਹੀ ਨਹੀਂ, ਕਈ ਵਾਰ ਆਫਿਸ 'ਚ ਕੰਮ ਕਰਨ ਵਾਲੇ ਲੋਕਾਂ ਦੀ ਪਾਲਿਟਿਕਸ ਵੀ ਤੁਹਾਨੂੰ ਅੱਗੇ ਵਧਣ ਤੋਂ ਰੋਕ ਸਕਦੀ ਹੈ। ਜੇਕਰ ਤੁਸੀਂ ਮਹਾਭਾਰਤ ਕਾਲ ਦੇ ਵਿਦਵਾਨ ਵਿਦੁਰ ਦੀਆਂ ਕੁਝ ਗੱਲਾਂ ਨੂੰ ਆਪਣੇ ਵਰਕਪਲੇਸ 'ਚ ਲਾਗੂ ਕਰੋਗੇ ਤਾਂ ਤੁਹਾਨੂੰ ਅੱਗੇ ਵਧਣ ਤੋਂ ਕੋਈ ਨਹੀਂ ਰੋਕ ਸਕੇਗਾ।
ਕੰਮ 'ਚ ਕੁਸ਼ਲਤਾ ਨਾਲ ਮਿਲਦੀ ਹੈ ਸਫਲਤਾ
ਵਿਦੁਰ ਆਪਣੀਆਂ ਨੀਤੀਆਂ 'ਚ ਦੱਸਦੇ ਹਨ ਕਿ ਵਿਅਕਤੀ ਨੂੰ ਆਪਣੇ ਹਰ ਕੰਮ 'ਚ ਨਿਪੁੰਨ ਹੋਣਾ ਚਾਹੀਦਾ ਹੈ। ਜਦੋਂ ਤੁਸੀਂ ਕੁਸ਼ਲਤਾ ਨਾਲ ਕੰਮ ਕਰੋਗੇ ਤਾਂ ਉਸ ਦਾ ਨਤੀਜਾ ਵੀ ਚੰਗਾ ਹੀ ਮਿਲੇਗਾ।
ਘਰ ਹੋਵੇ ਜਾਂ ਵਰਕਪਲੇਸ, ਜਦੋਂ ਤੁਸੀਂ ਆਪਣੇ ਕੰਮ 'ਚ ਮਾਹਿਰ ਹੁੰਦੇ ਹੋ ਤਾਂ ਤੁਹਾਨੂੰ ਅੱਗੇ ਵਧਣ ਤੋਂ ਕੋਈ ਨਹੀਂ ਰੋਕ ਸਕਦਾ। ਕਈ ਵਾਰ ਲੋਕ ਜਲਦੀ ਸਫਲਤਾ ਹਾਸਲ ਕਰਨ ਲਈ ਕੰਮ ਨੂੰ ਡੂੰਘਾਈ ਨਾਲ ਸਮਝੇ ਬਿਨਾਂ ਹੀ ਕਰਦੇ ਹਨ। ਅਜਿਹੇ ਲੋਕਾਂ ਨੂੰ ਸਫਲਤਾ ਵੀ ਨਹੀਂ ਮਿਲਦੀ ਅਤੇ ਉਹ ਆਫਿਸ ਪਾਲਿਟਿਕਸ ਦਾ ਸ਼ਿਕਾਰ ਵੀ ਬਣ ਸਕਦੇ ਹਨ।
ਧੀਰਜ ਬਣਾਈ ਰੱਖਣਾ ਜ਼ਰੂਰੀ
ਮਹਾਤਮਾ ਵਿਦੁਰ ਕਹਿੰਦੇ ਹਨ ਕਿ ਕਿਤੇ ਵੀ ਸਫਲਤਾ ਹਾਸਲ ਕਰਨ ਲਈ ਸਭ ਤੋਂ ਜ਼ਿਆਦਾ ਧੀਰਜ ਬਣਾਈ ਰੱਖਣਾ ਜ਼ਰੂਰੀ ਹੁੰਦਾ ਹੈ। ਜੇਕਰ ਵਿਅਕਤੀ 'ਚ ਧੀਰਜ ਬਣਾਈ ਰੱਖਣ ਦੀ ਸਮਰੱਥਾ ਹੈ ਤਾਂ ਉਹ ਕਿਸੇ ਵੀ ਥਾਂ ਸਫਲ ਹੋ ਸਕਦਾ ਹੈ। ਵਰਕਪਲੇਸ ਹੋਵੇ ਜਾਂ ਕੋਈ ਹੋਰ ਥਾਂ, ਤੁਹਾਡੇ ਲਈ ਧੀਰਜ ਰੱਖਣਾ ਜ਼ਰੂਰੀ ਹੈ।
ਕਰੀਅਰ 'ਚ ਸਫਲਤਾ ਲਈ ਵੀ ਤੁਹਾਡੇ ਅੰਦਰ ਇਸ ਗੁਣ ਦਾ ਹੋਣਾ ਜ਼ਰੂਰੀ ਹੈ। ਇਸ ਦੇ ਆਧਾਰ 'ਤੇ ਤੁਸੀਂ ਆਫਿਸ 'ਚ ਅਜਿਹੇ ਲੋਕਾਂ ਤੋਂ ਵੀ ਬਚ ਸਕਦੇ ਹੋ ਜੋ ਤੁਹਾਡੇ ਪ੍ਰਤੀ ਉਲਟ ਵਿਵਹਾਰ ਕਰਦੇ ਹਨ।
ਕੰਮ 'ਚ ਵਰਤੋ ਸਾਵਧਾਨੀ
ਸਫਲਤਾ ਹਾਸਲ ਕਰਨ ਲਈ ਸਿਰਫ਼ ਕੰਮ ਕਰਨਾ ਹੀ ਨਹੀਂ, ਸਗੋਂ ਸਹੀ ਅਤੇ ਸਾਵਧਾਨੀ ਨਾਲ ਕੰਮ ਕਰਨਾ ਵੀ ਮਹੱਤਵਪੂਰਨ ਹੈ। ਜੇਕਰ ਤੁਸੀਂ ਆਪਣਾ ਕੰਮ ਧਿਆਨ ਨਾਲ ਨਹੀਂ ਕਰਦੇ ਤਾਂ ਤੁਹਾਨੂੰ ਅਸਫਲਤਾ ਮਿਲ ਸਕਦੀ ਹੈ ਅਤੇ ਲੋਕ ਤੁਹਾਡੇ ਕੰਮ 'ਚ ਗਲਤੀਆਂ ਕੱਢ ਸਕਦੇ ਹਨ। ਇਸ ਲਈ ਆਪਣੇ ਹਰ ਕੰਮ ਨੂੰ ਸੋਚ-ਸਮਝ ਕੇ ਕਰਨਾ ਤੁਹਾਡੇ ਲਈ ਬਿਹਤਰ ਹੈ।
ਇਮਾਨਦਾਰੀ ਨਾਲ ਅੱਗੇ ਵਧੋ
ਇਮਾਨਦਾਰੀ ਹਰ ਕੰਮ 'ਚ ਸਫਲਤਾ ਹਾਸਲ ਕਰਨ ਦੀ ਸਭ ਤੋਂ ਵੱਡੀ ਕੁੰਜੀ ਹੈ। ਵਿਦੁਰ ਜੀ ਆਪਣੀ ਨੀਤੀ 'ਚ ਦੱਸਦੇ ਹਨ ਕਿ ਤੁਹਾਨੂੰ ਭਾਵੇਂ ਕਿੰਨੀ ਵੀ ਮੁਸ਼ਕਲ ਕਿਉਂ ਨਾ ਆਵੇ, ਤੁਹਾਨੂੰ ਇਸ ਗੁਣ ਨੂੰ ਨਹੀਂ ਛੱਡਣਾ ਚਾਹੀਦਾ।
ਇਮਾਨਦਾਰੀ ਨਾਲ ਵੱਡੇ ਤੋਂ ਵੱਡੇ ਟੀਚੇ ਨੂੰ ਹਾਸਲ ਕੀਤਾ ਜਾ ਸਕਦਾ ਹੈ। ਤੁਹਾਡੇ ਵਰਕਪਲੇਸ 'ਚ ਭਾਵੇਂ ਕਿੰਨੀਆਂ ਵੀ ਮੁਸ਼ਕਲਾਂ ਕਿਉਂ ਨਾ ਆਉਣ, ਤੁਹਾਨੂੰ ਇਮਾਨਦਾਰੀ ਨੂੰ ਆਪਣੀ ਸਭ ਤੋਂ ਵੱਡੀ ਤਾਕਤ ਬਣਾਕੇ ਰੱਖਣਾ ਚਾਹੀਦਾ ਹੈ।
ਜੇਕਰ ਤੁਸੀਂ ਵੀ ਵਿਦੁਰ ਦੀਆਂ ਇਨ੍ਹਾਂ ਨੀਤੀਆਂ ਦਾ ਪਾਲਣ ਕਰਦੇ ਹੋ ਤਾਂ ਕਰੀਅਰ 'ਚ ਸਫਲਤਾ ਹਾਸਲ ਕਰਨ ਦੀ ਦਿਸ਼ਾ 'ਚ ਅੱਗੇ ਵਧ ਸਕਦੇ ਹੋ।