- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਸਦੀਆਂ ਤੋਂ ਰਾਮਲੀਲਾਵਾਂ ਦੇ ਪ੍ਰੋਗਰਾਮ ਨਾਰੀ ਦੇ ਸਵੈਮਾਣ ਨੂੰ ਕਲੰਕਿਤ ਕਰਨ ਵਾਲੇ ਰਾਵਣ ਦੇ ਪੁਤਲੇ ਸਾੜਨ ਨਾਲ ਸੰਪੰਨ ਹੁੰਦੇ ਆ ਰਹੇ ਹਨ, ਪਰ ਅਜੇ ਤੱਕ ਨਾ ਤਾਂ ਨਾਰੀ ਸਨਮਾਨ ਦੀ ਰੱਖਿਆ ਹੋ ਸਕੀ ਹੈ ਅਤੇ ਨਾ ਹੀ ਅਧਰਮ ਦਾ ਅੰਤ ਹੋਇਆ ਹੈ। ਇਸ ਦੀ ਬਜਾਏ, ਅਜਿਹੀਆਂ ਘਟਨਾਵਾਂ ਵਿਚ ਵਾਧਾ ਇਸ ਗੱਲ ਦਾ ਸੰਕੇਤ ਦਿੰਦਾ ਹੈ ਕਿ ਰਾਵਣ ਨੂੰ ਪਤਾ ਹੈ ਕਿ ਦੁਨੀਆ ਵਾਲੇ ਮੇਰਾ ਪੁਤਲਾ ਹੀ ਸਾੜਨਗੇ, ਆਪਣੇ ਅੰਦਰ ਬੈਠੇ ਰਾਵਣ ਨੂੰ ਕਦੇ ਨਹੀਂ ਮਾਰ ਸਕਣਗੇ।

ਭਾਰਤ ਤਿਉਹਾਰਾਂ ਦਾ ਦੇਸ਼ ਹੈ। ਇੱਥੇ ਆਉਣ ਵਾਲਾ ਹਰ ਦਿਨ ਨਵੀਂ ਪ੍ਰੇਰਣਾ ਅਤੇ ਸੰਦੇਸ਼ ਲੈ ਕੇ ਆਉਂਦਾ ਹੈ, ਜੋ ਮਨ ਨੂੰ ਸਕਾਰਾਤਮਕ ਊਰਜਾ ਨਾਲ ਭਰ ਦਿੰਦਾ ਹੈ। ਇਨ੍ਹਾਂ ਤੋਂ ਪੈਦਾ ਹੋਣ ਵਾਲੀਆਂ ਪਿਆਰ, ਏਕਤਾ ਅਤੇ ਸਦਭਾਵਨਾ ਦੀਆਂ ਭਾਵਨਾਵਾਂ ਵਿਭਿੰਨਤਾਵਾਂ ਨਾਲ ਭਰੇ ਇਸ ਦੇਸ਼ ਨੂੰ ਏਕਤਾ ਦੇ ਸੂਤਰ ਵਿੱਚ ਬੰਨ੍ਹ ਕੇ ਰੱਖਦੀਆਂ ਹਨ। ਉਤਸਵਾਂ ਦੀ ਸਾਰਥਕਤਾ ਵੀ ਇਸੇ ’ਚ ਹੈ। ਇਨ੍ਹਾਂ ਭਾਵਨਾਵਾਂ ਤੋਂ ਬਿਨਾਂ ਇਹ ਸਮਾਗਮ ਮਹਿਜ਼ ਢੋਲ ਵਜਾਉਣ ਵਰਗੇ ਨਿਰਾਰਥਕ ਜਾਪਦੇ ਹਨ। ਕੰਨਿਆ ਪੂਜਨ ਨਾਲ ਆਉਣ ਵਾਲਾ ਦੁਸਹਿਰੇ ਦਾ ਤਿਉਹਾਰ ਵੀ ਅਜਿਹਾ ਹੀ ਹੈ। ਇਸ ਦਾ ਉਦੇਸ਼ ਦੁਨੀਆ ਨੂੰ ਅਧਰਮ ਅਤੇ ਉਸ ਦੇ ਨਤੀਜਿਆਂ ਤੋਂ ਜਾਣੂ ਕਰਵਾਉਣਾ ਅਤੇ ਸਮਾਜ ਵਿੱਚ ਨਾਰੀ ਸਨਮਾਨ ਨੂੰ ਸਥਾਪਿਤ ਕਰਨਾ ਹੈ, ਪਰ ਇਹ ਉਦੇਸ਼ ਅਜੇ ਤੱਕ ਪੂਰਾ ਨਹੀਂ ਹੋ ਸਕਿਆ। ਸਦੀਆਂ ਤੋਂ ਰਾਮਲੀਲਾਵਾਂ ਦੇ ਪ੍ਰੋਗਰਾਮ ਨਾਰੀ ਦੇ ਸਵੈਮਾਣ ਨੂੰ ਕਲੰਕਿਤ ਕਰਨ ਵਾਲੇ ਰਾਵਣ ਦੇ ਪੁਤਲੇ ਸਾੜਨ ਨਾਲ ਸੰਪੰਨ ਹੁੰਦੇ ਆ ਰਹੇ ਹਨ, ਪਰ ਅਜੇ ਤੱਕ ਨਾ ਤਾਂ ਨਾਰੀ ਸਨਮਾਨ ਦੀ ਰੱਖਿਆ ਹੋ ਸਕੀ ਹੈ ਅਤੇ ਨਾ ਹੀ ਅਧਰਮ ਦਾ ਅੰਤ ਹੋਇਆ ਹੈ। ਇਸ ਦੀ ਬਜਾਏ, ਅਜਿਹੀਆਂ ਘਟਨਾਵਾਂ ਵਿਚ ਵਾਧਾ ਇਸ ਗੱਲ ਦਾ ਸੰਕੇਤ ਦਿੰਦਾ ਹੈ ਕਿ ਰਾਵਣ ਨੂੰ ਪਤਾ ਹੈ ਕਿ ਦੁਨੀਆ ਵਾਲੇ ਮੇਰਾ ਪੁਤਲਾ ਹੀ ਸਾੜਨਗੇ, ਆਪਣੇ ਅੰਦਰ ਬੈਠੇ ਰਾਵਣ ਨੂੰ ਕਦੇ ਨਹੀਂ ਮਾਰ ਸਕਣਗੇ। ਅੱਜ ਦੁਨੀਆ ਵਿੱਚ ਜਿੱਤ ਦੀ ਪਰਿਭਾਸ਼ਾ ਜੰਗੀ ਜਨੂੰਨ ਵਿੱਚ ਬਦਲ ਗਈ ਹੈ, ਜੋ ਨਿੱਕੇ-ਨਿੱਕੇ ਸਵਾਰਥਾਂ ਦਾ ਨਤੀਜਾ ਹੈ। ਜਦਕਿ ਜਿੱਤ ਆਪਣੇ ਸਵਾਰਥਾਂ ਦੀ ਪੂਰਤੀ ਲਈ ਨਹੀਂ, ਸਗੋਂ ਦੇਸ਼, ਸਮਾਜ ਅਤੇ ਮਨੁੱਖਤਾ ਦੀ ਰੱਖਿਆ ਲਈ ਹੁੰਦੀ ਹੈ। ਜਿੱਤ ਦੀ ਇਹ ਘਟੀਆ ਲਾਲਸਾ ਅਤੇ ਤਾਕਤ ਦਾ ਹੰਕਾਰ ਦੂਜਿਆਂ ਦੀ ਪ੍ਰਭੂਸੱਤਾ ਲਈ ਖ਼ਤਰਾ ਬਣ ਜਾਂਦਾ ਹੈ। ਅਜਿਹੇ ਵਿੱਚ ਭਗਵਾਨ ਸ੍ਰੀ ਰਾਮ ਦੀ ਜਿੱਤ ਦੀ ਗਾਥਾ ਸਭ ਲਈ ਆਦਰਸ਼ ਹੋਣੀ ਚਾਹੀਦੀ ਹੈ। ਜੰਗਲ ਵਿੱਚ ਹੱਡੀਆਂ ਦੇ ਢੇਰ ਦੇਖ ਕੇ ਉਹ ਮਨੁੱਖਤਾ ਲਈ ਸਰਾਪ ਬਣ ਚੁੱਕੇ ਰਾਖਸ਼ਾਂ ਦਾ ਵਧ ਕਰਕੇ ਜੰਗਲ ਦੀ ਸੰਸਕ੍ਰਿਤੀ ਦੀ ਰੱਖਿਆ ਕਰਦੇ ਹਨ। ਵਿਭੀਸ਼ਣ ਦਾ ਰਾਜਤਿਲਕ ਜਿੱਤ ਦੀ ਉਦਾਤ ਪਰਿਭਾਸ਼ਾ ਨੂੰ ਬਿਆਨ ਕਰਦਾ ਹੈ। ਮਾਤਾ ਸੀਤਾ ਹੀ ਨਹੀਂ, ਸਗੋਂ ਅਹਿਲਿਆ ਵਰਗੀਆਂ ਪੱਥਰ ਬਣ ਚੁੱਕੀਆਂ ਨਾਰੀਆਂ ਦਾ ਉੱਧਾਰ ਕਰਨਾ ਵੀ ਨਾਰੀ ਸਨਮਾਨ ਦੀ ਉੱਤਮ ਮਿਸਾਲ ਹੈ। ਇਸ ਲਈ ਜਿੱਤ ਕਿਸੇ ਇੱਕ ਵਿਅਕਤੀ ਜਾਂ ਦੇਸ਼ ਦੀ ਨਹੀਂ, ਸਗੋਂ ਸਮੁੱਚੀ ਮਨੁੱਖਤਾ ਦੀ ਹੁੰਦੀ ਹੈ। ਜਿੱਤ ਦੇ ਜਸ਼ਨ ਦੀ ਇਹੋ ਧਾਰਨਾ ਵਿਸ਼ਵ ਪੱਧਰ ’ਤੇ ਸਾਂਝਾ ਸੰਕਲਪ ਬਣਨੀ ਚਾਹੀਦੀ ਹੈ।
-ਡਾ. ਸਤਿਆਪ੍ਰਕਾਸ਼ ਮਿਸ਼ਰਾ।