29 ਅਕਤੂਬਰ ਤਕ ਅਸਤ ਰਹੇਗਾ ਸ਼ੁੱਕਰ ਗ੍ਰਹਿ, ਇਨ੍ਹਾਂ 3 ਸ਼ੁੱਭ ਕਾਰਜਾਂ 'ਤੇ ਲੱਗੀ ਰੋਕ; ਕਰਨ ਨਾਲ ਹੋ ਸਕਦੈ ਭਾਰੀ ਨੁਕਸਾਨ
ਉਜੈਨ ਦੇ ਜੋਤਿਸ਼ ਆਚਾਰੀਆ ਤੇ ਪੰਡਿਤ ਮਨੀਸ਼ ਸ਼ਰਮਾ ਦੱਸਦੇ ਹਨ, '12 ਅਕਤੂਬਰ ਤੋਂ 29 ਅਕਤੂਬਰ ਤਕ ਸ਼ੁੱਕਰ ਗ੍ਰਹਿ ਅਸਤ ਹੈ। ਸ਼ੁੱਕਰ ਦਾ ਉਦੈ 29 ਅਕਤੂਬਰ ਨੂੰ ਸ਼ਾਮ 6 ਵਜੇ ਤੋਂ ਬਾਅਦ ਹੋਵੇਗਾ। ਸ਼ੁੱਕਰ ਨੂੰ ਸੁੱਖ-ਸਹੂਲਤਾਂ, ਪ੍ਰੇਮ, ਵਿਆਹੁਤਾ ਜੀਵਨ ਤੇ ਭੌਤਿਕ ਸੁੱਖਾਂ ਦਾ ਕਾਰਕ ਮੰਨਿਆ ਜਾਂਦਾ ਹੈ। ਜਦੋਂ ਸ਼ੁੱਕਰ ਗ੍ਰਹਿ ਸੂਰਜ ਦੇ ਬਹੁਤ ਨੇੜੇ ਆ ਜਾਂਦਾ ਹੈ ਤਾਂ ਇਸ ਦੀ ਦਿਖਾਈ ਦੇਣ ਦੀ ਸਮਰੱਥਾ ਘੱਟ ਹੋ ਜਾਂਦੀ ਹੈ। ਇਸ ਸਥਿਤੀ ਨੂੰ ਸ਼ੁੱਕਰ ਦਾ ਅਸਤ ਹੋਣਾ ਕਿਹਾ ਜਾਂਦਾ ਹੈ।'
Publish Date: Wed, 14 Oct 2026 12:18 PM (IST)
Updated Date: Wed, 14 Oct 2026 12:22 PM (IST)
ਧਰਮ ਡੈਸਕ, ਨਵੀਂ ਦਿੱਲੀ : ਹਿੰਦੂ ਧਰਮ 'ਚ ਕਿਸੇ ਵੀ ਸ਼ੁੱਭ ਕਾਰਜ ਨੂੰ ਕਰਨ ਤੋਂ ਪਹਿਲਾਂ ਗ੍ਰਹਿਆਂ ਦੀ ਸਥਿਤੀ ਤੇ ਸ਼ੁੱਭ ਮਹੂਰਤ ਨੂੰ ਵਿਸ਼ੇਸ਼ ਤੌਰ 'ਤੇ ਧਿਆਨ 'ਚ ਰੱਖਿਆ ਜਾਂਦਾ ਹੈ। ਮਾਨਤਾ ਹੈ ਕਿ ਸ਼ੁਭ ਮਹੂਰਤ 'ਚ ਕੀਤੇ ਗਏ ਕੰਮਾਂ ਨਾਲ ਜੀਵਨ 'ਚ ਸੁੱਖ-ਸਮ੍ਰਿੱਧੀ ਆਉਂਦੀ ਹੈ। ਉੱਥੇ ਹੀ, ਕੁਝ ਅਜਿਹੀਆਂ ਸਥਿਤੀਆਂ ਵੀ ਹੁੰਦੀਆਂ ਹਨ, ਜਦੋਂ ਵਿਆਹ, ਗ੍ਰਹਿ ਪ੍ਰਵੇਸ਼ ਅਤੇ ਹੋਰ ਮੰਗਲ ਕਾਰਜਾਂ ਨੂੰ ਕਰਨ ਤੋਂ ਬਚਣ ਦੀ ਸਲਾਹ ਦਿੱਤੀ ਜਾਂਦੀ ਹੈ। ਇਨ੍ਹਾਂ 'ਚੋਂ ਇਕ ਹੈ ਸ਼ੁੱਕਰ ਗ੍ਰਹਿ ਦਾ ਅਸਤ ਹੋਣਾ।
ਉਜੈਨ ਦੇ ਜੋਤਿਸ਼ ਆਚਾਰੀਆ ਤੇ ਪੰਡਿਤ ਮਨੀਸ਼ ਸ਼ਰਮਾ ਦੱਸਦੇ ਹਨ, '12 ਅਕਤੂਬਰ ਤੋਂ 29 ਅਕਤੂਬਰ ਤਕ ਸ਼ੁੱਕਰ ਗ੍ਰਹਿ ਅਸਤ ਹੈ। ਸ਼ੁੱਕਰ ਦਾ ਉਦੈ 29 ਅਕਤੂਬਰ ਨੂੰ ਸ਼ਾਮ 6 ਵਜੇ ਤੋਂ ਬਾਅਦ ਹੋਵੇਗਾ। ਸ਼ੁੱਕਰ ਨੂੰ ਸੁੱਖ-ਸਹੂਲਤਾਂ, ਪ੍ਰੇਮ, ਵਿਆਹੁਤਾ ਜੀਵਨ ਤੇ ਭੌਤਿਕ ਸੁੱਖਾਂ ਦਾ ਕਾਰਕ ਮੰਨਿਆ ਜਾਂਦਾ ਹੈ। ਜਦੋਂ ਸ਼ੁੱਕਰ ਗ੍ਰਹਿ ਸੂਰਜ ਦੇ ਬਹੁਤ ਨੇੜੇ ਆ ਜਾਂਦਾ ਹੈ ਤਾਂ ਇਸ ਦੀ ਦਿਖਾਈ ਦੇਣ ਦੀ ਸਮਰੱਥਾ ਘੱਟ ਹੋ ਜਾਂਦੀ ਹੈ। ਇਸ ਸਥਿਤੀ ਨੂੰ ਸ਼ੁੱਕਰ ਦਾ ਅਸਤ ਹੋਣਾ ਕਿਹਾ ਜਾਂਦਾ ਹੈ।'
ਸ਼ੁੱਕਰ ਦੇ ਅਸਤ ਹੋਣ 'ਤੇ ਨਾ ਕਰੋ ਵਿਆਹ
ਹਿੰਦੂ ਧਰਮ 'ਚ ਵਿਆਹ ਨੂੰ ਜੀਵਨ ਦੇ ਸਭ ਤੋਂ ਮਹੱਤਵਪੂਰਨ ਸੰਸਕਾਰਾਂ 'ਚੋਂ ਇਕ ਮੰਨਿਆ ਜਾਂਦਾ ਹੈ। ਵਿਆਹ ਲਈ ਤਰੀਕ, ਨਕਸ਼ੱਤਰ ਅਤੇ ਸ਼ੁਭ ਮਹੂਰਤ ਦਾ ਵਿਸ਼ੇਸ਼ ਧਿਆਨ ਰੱਖਿਆ ਜਾਂਦਾ ਹੈ। ਜੋਤਿਸ਼ ਸ਼ਾਸਤਰ ਅਨੁਸਾਰ, ਸ਼ੁੱਕਰ ਗ੍ਰਹਿ ਦਾ ਸਬੰਧ ਪ੍ਰੇਮ, ਦੰਪਤੀ ਸੁੱਖ ਅਤੇ ਵਿਆਹੁਤਾ ਜੀਵਨ ਨਾਲ ਮੰਨਿਆ ਜਾਂਦਾ ਹੈ।
ਇਸੇ ਕਾਰਨ ਸ਼ੁੱਕਰ ਦੇ ਅਸਤ ਹੋਣ 'ਤੇ ਵਿਆਹ ਵਰਗੇ ਮੰਗਲ ਕਾਰਜਾਂ ਦੀ ਮਨਾਹੀ ਮੰਨੀ ਜਾਂਦੀ ਹੈ। ਧਾਰਮਿਕ ਮਾਨਤਾ ਹੈ ਕਿ ਇਸ ਸਮੇਂ ਦੌਰਾਨ ਵਿਆਹ ਕਰਨ ਦੀ ਬਜਾਏ ਸ਼ੁੱਕਰ ਦੇ ਉਦੈ ਹੋਣ ਅਤੇ ਸ਼ੁਭ ਮਹੂਰਤ ਮਿਲਣ ਦੀ ਉਡੀਕ ਕਰਨੀ ਚਾਹੀਦੀ ਹੈ। ਹਾਲਾਂਕਿ, ਵਿਆਹ ਦੀ ਤਰੀਕ ਤੈਅ ਕਰਨ ਤੋਂ ਪਹਿਲਾਂ ਕਿਸੇ ਯੋਗ ਪੰਡਿਤ ਤੋਂ ਪੰਚਾਂਗ ਅਨੁਸਾਰ ਸਲਾਹ ਲੈਣਾ ਉਚਿਤ ਰਹਿੰਦਾ ਹੈ।
ਸ਼ੁੱਕਰ ਦੇ ਅਸਤ ਹੋਣ 'ਤੇ ਨਾ ਕਰੋ ਗ੍ਰਹਿ ਪ੍ਰਵੇਸ਼
ਨਵੇਂ ਘਰ 'ਚ ਪ੍ਰਵੇਸ਼ ਕਰਨਾ ਹਰ ਵਿਅਕਤੀ ਲਈ ਇਕ ਖ਼ਾਸ ਮੌਕਾ ਹੁੰਦਾ ਹੈ। ਲੋਕ ਚਾਹੁੰਦੇ ਹਨ ਕਿ ਉਨ੍ਹਾਂ ਦੇ ਨਵੇਂ ਘਰ 'ਚ ਸੁੱਖ, ਸ਼ਾਂਤੀ ਅਤੇ ਸਮ੍ਰਿੱਧੀ ਬਣੀ ਰਹੇ। ਇਸ ਲਈ ਗ੍ਰਹਿ ਪ੍ਰਵੇਸ਼ ਤੋਂ ਪਹਿਲਾਂ ਪੂਜਾ-ਪਾਠ ਅਤੇ ਸ਼ੁਭ ਮਹੂਰਤ ਦਾ ਧਿਆਨ ਰੱਖਿਆ ਜਾਂਦਾ ਹੈ। ਪੰਡਿਤ ਮਨੀਸ਼ ਸ਼ਰਮਾ ਅਨੁਸਾਰ, ਸ਼ੁੱਕਰ ਦੇ ਅਸਤ ਹੋਣ 'ਤੇ ਗ੍ਰਹਿ ਪ੍ਰਵੇਸ਼ ਵਰਗੇ ਮੰਗਲ ਕਾਰਜਾਂ ਨੂੰ ਟਾਲਣ ਦੀ ਸਲਾਹ ਦਿੱਤੀ ਜਾਂਦੀ ਹੈ। ਮੰਨਿਆ ਜਾਂਦਾ ਹੈ ਕਿ ਇਸ ਸਮੇਂ ਦੌਰਾਨ ਨਵੇਂ ਘਰ 'ਚ ਪ੍ਰਵੇਸ਼ ਕਰਨ ਦੀ ਬਜਾਏ ਸ਼ੁੱਕਰ ਦੇ ਉਦੈ ਹੋਣ ਤੱਕ ਉਡੀਕ ਕਰਨੀ ਚਾਹੀਦੀ ਹੈ।
ਮੰਦਰ ਦੀ ਸਥਾਪਨਾ ਅਤੇ ਮੂਰਤੀ ਦੀ ਪ੍ਰਾਣ-ਪ੍ਰਤਿਸ਼ਠਾ ਤੋਂ ਬਚੋ
ਹਿੰਦੂ ਧਰਮ 'ਚ ਮੰਦਰ ਦੀ ਸਥਾਪਨਾ ਅਤੇ ਦੇਵੀ-ਦੇਵਤਿਆਂ ਦੀ ਮੂਰਤੀ ਦੀ ਪ੍ਰਾਣ ਪ੍ਰਤਿਸ਼ਠਾ ਨੂੰ ਬਹੁਤ ਪਵਿੱਤਰ ਮੰਨਿਆ ਜਾਂਦਾ ਹੈ। ਇਨ੍ਹਾਂ ਧਾਰਮਿਕ ਕਾਰਜਾਂ ਨੂੰ ਕਰਨ ਲਈ ਵਿਸ਼ੇਸ਼ ਸ਼ੁਭ ਮਹੂਰਤ ਕੱਢਿਆ ਜਾਂਦਾ ਹੈ। ਜੋਤਿਸ਼ ਸ਼ਾਸਤਰ ਅਨੁਸਾਰ, ਸ਼ੁੱਕਰ ਦੇ ਅਸਤ ਹੋਣ 'ਤੇ ਮੰਦਰ ਦੀ ਸਥਾਪਨਾ ਅਤੇ ਮੂਰਤੀ ਦੀ ਪ੍ਰਾਣ ਪ੍ਰਤਿਸ਼ਠਾ ਵਰਗੇ ਮੰਗਲ ਕਾਰਜਾਂ ਨੂੰ ਟਾਲ ਦੇਣਾ ਚਾਹੀਦਾ ਹੈ। ਅਜਿਹੇ ਕਾਰਜਾਂ ਲਈ ਸ਼ੁੱਕਰ ਦੇ ਉਦੈ ਹੋਣ ਤੋਂ ਬਾਅਦ ਸ਼ੁਭ ਮਹੂਰਤ ਦੀ ਚੋਣ ਕੀਤੀ ਜਾ ਸਕਦੀ ਹੈ।