- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਜੇਕਰ ਘਰ ਦੇ ਵਿਚਕਾਰਲੇ ਹਿੱਸੇ 'ਚ ਵੱਡੀ ਅਲਮਾਰੀ, ਭਾਰੀ ਸੋਫਾ, ਲੋਹੇ ਦੀ ਤਿਜੋਰੀ ਜਾਂ ਹੋਰ ਵਜ਼ਨਦਾਰ ਫਰਨੀਚਰ ਰੱਖਿਆ ਗਿਆ ਹੈ ਤਾਂ ਵਾਸਤੂ ਅਨੁਸਾਰ ਇਸ ਨੂੰ ਠੀਕ ਨਹੀਂ ਮੰਨਿਆ ਜਾਂਦਾ। ਅਜਿਹਾ ਸਾਮਾਨ ਊਰਜਾ ਦੇ ਬਹਾਅ ਨੂੰ ਰੋਕ ਸਕਦਾ ਹੈ।

ਧਰਮ ਡੈਸਕ, ਨਵੀਂ ਦਿੱਲੀ: ਵਾਸਤੂ ਸ਼ਾਸਤਰ ਦੇ ਅਨੁਸਾਰ ਘਰ ਦਾ ਹਰ ਹਿੱਸਾ ਆਪਣੀ ਵੱਖਰੀ ਊਰਜਾ ਤੇ ਮਹੱਤਵ ਰੱਖਦਾ ਹੈ। ਆਮ ਤੌਰ 'ਤੇ ਲੋਕ ਉੱਤਰ, ਦੱਖਣ, ਪੂਰਬ ਤੇ ਪੱਛਮ ਵਰਗੀਆਂ ਦਿਸ਼ਾਵਾਂ 'ਤੇ ਜ਼ਿਆਦਾ ਧਿਆਨ ਦਿੰਦੇ ਹਨ, ਪਰ ਘਰ ਦਾ ਸਭ ਤੋਂ ਮਹੱਤਵਪੂਰਨ ਹਿੱਸਾ ਉਸ ਦਾ ਵਿਚਕਾਰਲਾ ਭਾਗ ਯਾਨੀ ਕੇਂਦਰ ਮੰਨਿਆ ਜਾਂਦਾ ਹੈ। ਇਸ ਨੂੰ ਬ੍ਰਹਮ ਸਥਾਨ ਕਿਹਾ ਜਾਂਦਾ ਹੈ। ਵਾਸਤੂ ਸ਼ਾਸਤਰ ਅਨੁਸਾਰ ਇਹ ਸਥਾਨ ਪੂਰੇ ਘਰ ਵਿਚ ਸਕਾਰਾਤਮਕ ਊਰਜਾ ਦਾ ਸੰਚਾਰ ਕਰਦਾ ਹੈ ਅਤੇ ਪਰਿਵਾਰ ਦੇ ਮੈਂਬਰਾਂ ਦੀ ਸਿਹਤ, ਮਾਨਸਿਕ ਸ਼ਾਂਤੀ ਤੇ ਸਮ੍ਰਿੱਧੀ ਨਾਲ ਜੁੜਿਆ ਹੁੰਦਾ ਹੈ। ਇਸ ਲਈ ਇਸ ਖੇਤਰ ਨੂੰ ਹਮੇਸ਼ਾ ਸਾਫ਼, ਖੁੱਲ੍ਹਾ ਅਤੇ ਵਿਵਸਥਿਤ ਰੱਖਣਾ ਚਾਹੀਦਾ ਹੈ।
ਵਾਸਤੂ ਸ਼ਾਸਤਰ ਅਨੁਸਾਰ ਘਰ ਦੇ ਬਿਲਕੁਲ ਵਿਚਕਾਰ ਭਾਰੀ ਜਾਂ ਅਣਚਾਹੀਆਂ ਵਸਤੂਆਂ ਰੱਖਣ ਨਾਲ ਊਰਜਾ ਦਾ ਕੁਦਰਤੀ ਵਹਾਅ ਰੁਕ ਸਕਦਾ ਹੈ। ਮੰਨਿਆ ਜਾਂਦਾ ਹੈ ਕਿ ਇਸ ਨਾਲ ਘਰ ਵਿਚ ਸਕਾਰਾਤਮਕ ਵਾਤਾਵਰਨ ਘੱਟ ਹੋਣ ਲੱਗਦਾ ਹੈ ਤੇ ਪਰਿਵਾਰ ਦੇ ਮੈਂਬਰਾਂ ਨੂੰ ਮਾਨਸਿਕ ਤਣਾਅ, ਆਰਥਿਕ ਰੁਕਾਵਟਾਂ ਜਾਂ ਹੋਰ ਛੋਟੀਆਂ-ਵੱਡੀਆਂ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈ ਸਕਦਾ ਹੈ। ਇਸ ਲਈ ਬ੍ਰਹਮ ਸਥਾਨ ਨੂੰ ਜਿੰਨਾ ਸੰਭਵ ਹੋ ਸਕੇ ਹਲਕਾ ਅਤੇ ਖੁੱਲ੍ਹਾ ਰੱਖਿਆ ਜਾਵੇ, ਓਨਾ ਹੀ ਬਿਹਤਰ ਮੰਨਿਆ ਜਾਂਦਾ ਹੈ।
ਘਰ ਦੇ ਕੇਂਦਰ 'ਚ ਪੁਰਾਣੇ ਅਖ਼ਬਾਰ, ਟੁੱਟਾ ਹੋਇਆ ਫਰਨੀਚਰ, ਖ਼ਰਾਬ ਇਲੈਕਟ੍ਰੋਨਿਕ ਸਾਮਾਨ ਜਾਂ ਹੋਰ ਅਣਵਰਤੋ ਯੋਗ ਵਸਤੂਆਂ ਜਮ੍ਹਾਂ ਨਹੀਂ ਕਰਨੀਆਂ ਚਾਹੀਦੀਆਂ। ਵਾਸਤੂ ਮਾਨਤਾਵਾਂ ਅਨੁਸਾਰ ਕਬਾੜ ਨਕਾਰਾਤਮਕ ਊਰਜਾ ਨੂੰ ਆਕਰਸ਼ਿਤ ਕਰਦਾ ਹੈ ਤੇ ਘਰ ਦੀ ਸਕਾਰਾਤਮਕਤਾ ਨੂੰ ਪ੍ਰਭਾਵਿਤ ਕਰ ਸਕਦਾ ਹੈ। ਸਮੇਂ-ਸਮੇਂ 'ਤੇ ਅਜਿਹੇ ਸਾਮਾਨ ਨੂੰ ਹਟਾਉਂਦੇ ਰਹਿਣਾ ਘਰ ਦੇ ਵਾਤਾਵਰਨ ਨੂੰ ਬਿਹਤਰ ਬਣਾਏ ਰੱਖਣ 'ਚ ਸਹਾਇਕ ਮੰਨਿਆ ਜਾਂਦਾ ਹੈ।
ਜੇਕਰ ਘਰ ਦੇ ਵਿਚਕਾਰਲੇ ਹਿੱਸੇ 'ਚ ਵੱਡੀ ਅਲਮਾਰੀ, ਭਾਰੀ ਸੋਫਾ, ਲੋਹੇ ਦੀ ਤਿਜੋਰੀ ਜਾਂ ਹੋਰ ਵਜ਼ਨਦਾਰ ਫਰਨੀਚਰ ਰੱਖਿਆ ਗਿਆ ਹੈ ਤਾਂ ਵਾਸਤੂ ਅਨੁਸਾਰ ਇਸ ਨੂੰ ਠੀਕ ਨਹੀਂ ਮੰਨਿਆ ਜਾਂਦਾ। ਅਜਿਹਾ ਸਾਮਾਨ ਊਰਜਾ ਦੇ ਬਹਾਅ ਨੂੰ ਰੋਕ ਸਕਦਾ ਹੈ।
ਹਾਲਾਂਕਿ ਪੂਜਾ ਘਰ ਨੂੰ ਬਹੁਤ ਸ਼ੁਭ ਮੰਨਿਆ ਜਾਂਦਾ ਹੈ, ਪਰ ਵਾਸਤੂ ਸ਼ਾਸਤਰ 'ਚ ਘਰ ਦੇ ਬਿਲਕੁਲ ਵਿਚਕਾਰਲੇ ਹਿੱਸੇ 'ਚ ਮੰਦਰ ਬਣਾਉਣ ਦੀ ਸਲਾਹ ਨਹੀਂ ਦਿੱਤੀ ਜਾਂਦੀ। ਪੂਜਾ ਸਥਾਨ ਲਈ ਉੱਤਰ-ਪੂਰਬ ਦਿਸ਼ਾ ਯਾਨੀ ਈਸ਼ਾਨ ਕੋਣ ਨੂੰ ਸਭ ਤੋਂ ਢੁਕਵਾਂ ਮੰਨਿਆ ਗਿਆ ਹੈ। ਇਸ ਨਾਲ ਧਾਰਮਿਕ ਊਰਜਾ ਦਾ ਸੰਤੁਲਨ ਬਿਹਤਰ ਬਣਿਆ ਰਹਿੰਦਾ ਹੈ।
ਘਰ ਦੇ ਕੇਂਦਰ 'ਚ ਪਾਣੀ ਦੀ ਟੈਂਕੀ, ਫੁਹਾਰਾ, ਵੱਡਾ ਐਕੁਏਰੀਅਮ ਜਾਂ ਪਾਣੀ ਨਾਲ ਸਬੰਧਤ ਹੋਰ ਚੀਜ਼ਾਂ ਵੀ ਵਾਸਤੂ ਦੇ ਅਨੁਸਾਰ ਠੀਕ ਨਹੀਂ ਮੰਨੀਆਂ ਜਾਂਦੀਆਂ। ਮਾਨਤਾ ਹੈ ਕਿ ਇਸ ਨਾਲ ਊਰਜਾ ਦਾ ਸੰਤੁਲਨ ਪ੍ਰਭਾਵਿਤ ਹੋ ਸਕਦਾ ਹੈ।
ਬ੍ਰਹਮ ਸਥਾਨ ਨੂੰ ਸਾਫ਼-ਸੁਥਰਾ, ਹਵਾਦਾਰ ਅਤੇ ਰੋਸ਼ਨੀ ਨਾਲ ਭਰਪੂਰ ਰੱਖਣਾ ਸਭ ਤੋਂ ਵਧੀਆ ਮੰਨਿਆ ਜਾਂਦਾ ਹੈ। ਇੱਥੇ ਪੂਰੀ ਕੁਦਰਤੀ ਰੋਸ਼ਨੀ ਅਤੇ ਸਫ਼ਾਈ ਰਹਿਣ ਨਾਲ ਸਕਾਰਾਤਮਕ ਮਾਹੌਲ ਬਣਿਆ ਰਹਿੰਦਾ ਹੈ। ਇਸ ਲਈ ਘਰ ਦੇ ਕੇਂਦਰ ਨੂੰ ਸਾਫ਼ ਤੇ ਖਾਲੀ ਰੱਖੋ, ਇਸ ਨਾਲ ਘਰ ਵਿਚ ਸਕਾਰਾਤਮਕ ਵਾਤਾਵਰਨ ਬਣਾਏ ਰੱਖਣ 'ਚ ਮਦਦ ਮਿਲ ਸਕਦੀ ਹੈ।