- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
Vastu Tips : ਵਾਸਤੂ ਦੇ ਹਿਸਾਬ ਨਾਲ ਘਰ ਦੀਆਂ ਚੀਜ਼ਾਂ 'ਚੋਂ ਆਉਣ ਵਾਲੀਆਂ ਆਵਾਜ਼ਾਂ ਨਾਲ ਨਾ ਸਿਰਫ਼ ਘਰ ਦਾ ਮਾਹੌਲ ਵਿਗੜਦਾ ਹੈ ਬਲਕਿ ਬਹੁਤ ਜ਼ਿਆਦਾ ਤਣਾਅ ਹੁੰਦਾ ਹੈ ਅਤੇ ਮਾਨਸਿਕ ਉਲਝਣ ਵੀ ਹੁੰਦੀ ਹੈ।

ਧਰਮ ਡੈਸਕ, ਨਵੀਂ ਦਿੱਲੀ : ਵਾਸਤੂ ਸ਼ਾਸਤਰ 'ਚ ਸਿਰਫ਼ ਚੀਜ਼ਾਂ ਦੇ ਰੱਖ-ਰਖਾਅ ਦੇ ਨਿਯਮ ਹੀ ਨਹੀਂ ਦੱਸੇ ਗਏ, ਬਲਕਿ ਕੁਝ ਅਜਿਹੀਆਂ ਆਵਾਜ਼ਾਂ ਬਾਰੇ ਵੀ ਦੱਸਿਆ ਗਿਆ ਹੈ, ਜੋ ਘਰ ਦੇ ਵਾਤਾਵਰਨ ਨੂੰ ਨਕਾਰਾਤਮਕ ਬਣਾਉਂਦੀਆਂ ਹਨ। ਇਹ ਆਵਾਜ਼ਾਂ ਕਿਤੇ ਹੋਰ ਤੋਂ ਨਹੀਂ ਬਲਕਿ ਸਾਡੇ ਹੀ ਘਰ ਵਿਚ ਮੌਜੂਦ ਚੀਜ਼ਾਂ 'ਚੋਂ ਆਉਂਦੀਆਂ ਹਨ। ਵਾਸਤੂ ਦੇ ਹਿਸਾਬ ਨਾਲ ਇਨ੍ਹਾਂ ਆਵਾਜ਼ਾਂ ਨਾਲ ਨਾ ਸਿਰਫ਼ ਘਰ ਦਾ ਮਾਹੌਲ ਵਿਗੜਦਾ ਹੈ ਬਲਕਿ ਬਹੁਤ ਜ਼ਿਆਦਾ ਤਣਾਅ ਹੁੰਦਾ ਹੈ ਅਤੇ ਮਾਨਸਿਕ ਉਲਝਣ ਵੀ ਹੁੰਦੀ ਹੈ।
ਰਸੋਈ ਮਾਤਾ ਅੰਨਪੂਰਨਾ ਦਾ ਅਧਿਕਾਰ ਖੇਤਰ ਹੈ। ਇੱਥੇ ਰੱਖੇ ਬਰਤਨਾਂ 'ਚ ਆਪਸ 'ਚ ਆਵਾਜ਼ ਹੁੰਦੀ ਹੈ ਤਾਂ ਉਸਦੇ ਸ਼ੋਰ ਨਾਲ ਮਾਤਾ ਨਾਰਾਜ਼ ਹੋ ਜਾਂਦੀ ਹੈ। ਅਜਿਹਾ ਕਈ ਵਾਰ ਹੁੰਦਾ ਹੈ ਕਿ ਰਸੋਈ 'ਚ ਰੱਖੇ ਬਰਤਨਾਂ ਨੂੰ ਚੁੱਕਣ ਅਤੇ ਰੱਖਣ ਵਿਚ ਬਹੁਤ ਜ਼ਿਆਦਾ ਆਵਾਜ਼ ਹੁੰਦੀ ਹੈ। ਇਹ ਆਵਾਜ਼ ਬਹੁਤ ਜ਼ਿਆਦਾ ਖਰ੍ਹਵੀਂ ਹੁੰਦੀ ਹੈ ਤੇ ਮਾਨਸਿਕ ਬੇਚੈਨੀ ਵਧਾਉਂਦੀ ਹੈ। ਵਾਸਤੂ ਅਨੁਸਾਰ ਜਿਨ੍ਹਾਂ ਦੇ ਘਰਾਂ 'ਚ ਬਰਤਨਾਂ ਦੀ ਬਹੁਤ ਜ਼ਿਆਦਾ ਆਵਾਜ਼ ਆਉਂਦੀ ਹੈ, ਉਹਨਾਂ ਦੇ ਘਰ ਵਿੱਚ ਝਗੜੇ ਵੀ ਬਹੁਤ ਜ਼ਿਆਦਾ ਹੁੰਦੇ ਹਨ।
ਕੱਚ ਨੂੰ ਵਾਸਤੂ 'ਚ ਸ਼ੁੱਕਰ ਗ੍ਰਹਿ ਨਾਲ ਜੋੜਿਆ ਜਾਂਦਾ ਹੈ। ਇਸਦੇ ਟੁੱਟਣ ਦੀ ਆਵਾਜ਼ ਵੀ ਬਹੁਤ ਜ਼ਿਆਦਾ ਨਕਾਰਾਤਮਕ ਊਰਜਾ ਫੈਲਾਉਂਦੀ ਹੈ। ਕੱਚ ਦਾ ਟੁੱਟਣਾ ਵੀ ਕੁਝ ਖ਼ਾਸ ਹਾਲਾਤ 'ਚ ਚੰਗਾ ਤੇ ਮਾੜਾ ਮੰਨਿਆ ਜਾਂਦਾ ਹੈ। ਜਿਵੇਂ ਘਰ ਵਿਚ ਲੜਾਈ-ਝਗੜੇ ਦੌਰਾਨ ਕੱਚ ਦਾ ਟੁੱਟਣਾ ਜਾਂ ਲਗਾਤਾਰ ਅਜਿਹੀਆਂ ਘਟਨਾਵਾਂ ਦਾ ਹੋਣਾ ਜਦੋਂ ਕੱਚ ਟੁੱਟ ਰਿਹਾ ਹੋਵੇ ਤਾਂ ਇਸਦੀ ਆਵਾਜ਼ ਅਸ਼ਾਂਤੀ, ਤਣਾਅ ਅਤੇ ਨਕਾਰਾਤਮਕਤਾ ਲੈ ਕੇ ਆਉਂਦੀ ਹੈ।
ਘਰ ਦੇ ਖਿੜਕੀ-ਦਰਵਾਜ਼ਿਆਂ ਤੋਂ ਜੇਕਰ ਚੀਂ-ਚੀਂ ਦੀ ਆਵਾਜ਼ ਆ ਰਹੀ ਹੈ ਅਤੇ ਤੁਸੀਂ ਇਸਨੂੰ ਨਜ਼ਰਅੰਦਾਜ਼ ਕਰ ਰਹੇ ਹੋ ਤਾਂ ਅਜਿਹਾ ਨਾ ਕਰੋ ਕਿਉਂਕਿ ਇਸ ਆਵਾਜ਼ ਨਾਲ ਵੀ ਘਰ ਵਿਚ ਅਸ਼ਾਂਤੀ ਫੈਲਦੀ ਹੈ। ਵਾਸਤੂ ਅਨੁਸਾਰ ਲੱਕੜ ਬੁੱਧ ਤੇ ਬ੍ਰਹਿਸਪਤੀ ਦੋਵਾਂ ਹੀ ਗ੍ਰਹਿਆਂ ਦੇ ਪ੍ਰਭਾਵ 'ਚ ਹੁੰਦੀ ਹੈ। ਘਰ ਦੇ ਖਿੜਕੀ-ਦਰਵਾਜ਼ੇ ਖ਼ਰਾਬ ਹੋ ਰਹੇ ਹਨ ਤਾਂ ਇਨ੍ਹਾਂ ਨੂੰ ਤੁਰੰਤ ਹੀ ਬਦਲਵਾਓ ਕਿਉਂਕਿ ਇਸ ਨਾਲ ਬੁੱਧ ਅਤੇ ਬ੍ਰਹਿਸਪਤੀ ਕਮਜ਼ੋਰ ਹੋ ਸਕਦੇ ਹਨ। ਅਜਿਹਾ ਹੋਣ ਨਾਲ ਘਰ ਵਿੱਚ ਧਨ, ਅੰਨ, ਸਿਹਤ ਅਤੇ ਸੁਖ-ਸਮ੍ਰਿੱਧੀ ਦੀ ਹਾਨੀ ਹੁੰਦੀ ਹੈ।
ਹਰ ਕੋਈ ਆਪਣੇ ਘਰ ਵਿਚ ਧਨ ਇਕੱਠਾ ਕਰਨ ਲਈ ਗੁੱਲਕ ਰੱਖਦਾ ਹੀ ਹੈ। ਗੁੱਲਕ 'ਚ ਨੋਟਾਂ ਦੇ ਨਾਲ-ਨਾਲ ਸਿੱਕੇ ਵੀ ਪਾਏ ਜਾਂਦੇ ਹਨ। ਅਜਿਹੇ ਵਿਚ ਗੁੱਲਕ 'ਚੋਂ ਆਵਾਜ਼ ਨਹੀਂ ਆਉਣੀ ਚਾਹੀਦੀ। ਅਜਿਹਾ ਹੋਣ ਨਾਲ ਧਨ ਦੀ ਹਾਨੀ ਹੁੰਦੀ ਹੈ। ਧਾਰਮਿਕ ਮਾਨਤਾਵਾਂ ਅਨੁਸਾਰ ਧਨ ਦੇਵੀ ਲਕਸ਼ਮੀ ਦੀ ਨੁਮਾਇੰਦਗੀ ਕਰਦਾ ਹੈ। ਦੇਵੀ ਲਕਸ਼ਮੀ ਵੈਸੇ ਵੀ ਚੰਚਲ ਹੁੰਦੀ ਹੈ, ਅਜਿਹੇ ਵਿੱਚ ਜੇਕਰ ਸਿੱਕਿਆਂ 'ਚ ਆਵਾਜ਼ ਹੋਵੇਗੀ, ਤਾਂ ਉਹ ਬਹੁਤਾ ਚਿਰ ਤੁਹਾਡੇ ਘਰ ਵਿਚ ਨਹੀਂ ਟਿਕਣਗੇ।
ਡਿਸਕਲੇਮਰ: ਇਸ ਲੇਖ ਵਿੱਚ ਦੱਸੇ ਗਏ ਉਪਾਅ/ਲਾਭ/ਸਲਾਹ ਅਤੇ ਬਿਆਨ ਸਿਰਫ਼ ਆਮ ਜਾਣਕਾਰੀ ਲਈ ਹਨ। ਪੰਜਾਬੀ ਜਾਗਰਣ ਅਤੇ ਜਾਗਰਣ ਨਿਊ ਮੀਡੀਆ ਇੱਥੇ ਇਸ ਲੇਖ ਫੀਚਰ ਵਿੱਚ ਲਿਖੀਆਂ ਗੱਲਾਂ ਦਾ ਸਮਰਥਨ ਨਹੀਂ ਕਰਦਾ। ਇਸ ਲੇਖ ਵਿੱਚ ਸ਼ਾਮਲ ਜਾਣਕਾਰੀ ਵੱਖ-ਵੱਖ ਮਾਧਿਅਮਾਂ/ਜੋਤਸ਼ੀਆਂ/ਪੰਚਾਂਗ/ਪ੍ਰਵਚਨਾਂ/ਮਾਨਤਾਵਾਂ/ਧਰਮ ਗ੍ਰੰਥਾਂ ਤੋਂ ਇਕੱਠੀ ਕੀਤੀ ਗਈ ਹੈ। ਪਾਠਕਾਂ ਨੂੰ ਬੇਨਤੀ ਹੈ ਕਿ ਲੇਖ ਨੂੰ ਅੰਤਿਮ ਸੱਚ ਜਾਂ ਦਾਅਵਾ ਨਾ ਮੰਨਣ ਅਤੇ ਆਪਣੇ ਵਿਵੇਕ ਦੀ ਵਰਤੋਂ ਕਰਨ। ਪੰਜਾਬੀ ਜਾਗਰਣ ਅਤੇ ਜਾਗਰਣ ਨਿਊ ਮੀਡੀਆ ਅੰਧਵਿਸ਼ਵਾਸ ਦੇ ਖ਼ਿਲਾਫ਼ ਹੈ।