- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਸ਼ਰਧਾ ਅਤੇ ਵਿਸ਼ਵਾਸ ਇਕਮਿਕਤਾ ਸਥਾਪਿਤ ਕਰਨ ਦੇ ਮੁੱਖ ਸਾਧਨ ਹਨ। ਅੱਜ ਬਾਹਰੀ ਆਕਰਸ਼ਣ ਦੇ ਪ੍ਰਭਾਵ ਹੇਠ ਸਬੰਧ ਤਾਂ ਬਣਾ ਲਏ ਜਾਂਦੇ ਹਨ, ਪਰ ਇਕਮਿਕਤਾ ਦੀ ਘਾਟ ਕਾਰਨ ਉਨ੍ਹਾਂ ’ਚ ਨਾ ਸ਼ਰਧਾ ਹੁੰਦੀ ਹੈ ਅਤੇ ਨਾ ਹੀ ਵਿਸ਼ਵਾਸ। ਪਰਿਵਾਰਕ ਅਤੇ ਸਮਾਜਿਕ ਸਬੰਧਾਂ ’ਚ ਨਿਘਾਰ ਅਤੇ ਇਕੱਲੇਪਣ ਦੀ ਸੰਸਕ੍ਰਿਤੀ ਦਾ ਫੈਲਾਅ ਵੀ ਇਸੇ ਦਾ ਨਤੀਜਾ ਹੈ। ਇਸੇ ਕਾਰਨ ਖੂਨ ਦੇ ਰਿਸ਼ਤੇ ਵੀ ਕਮਜ਼ੋਰ ਹੋ ਰਹੇ ਹਨ।

ਇਕਮਿਕਤਾ ਇਕ ਮਾਨਸਿਕ ਕਿਰਿਆ ਹੈ, ਜਿਸ ’ਚ ਕਿਸੇ ਵਿਅਕਤੀ, ਵਸਤੂ ਜਾਂ ਕੀਤੇ ਜਾ ਰਹੇ ਕੰਮ ਪ੍ਰਤੀ ਆਤਮਿਕ ਸਬੰਧ ਸਥਾਪਿਤ ਕੀਤਾ ਜਾਂਦਾ ਹੈ। ਇਕਮਿਕਤਾ ਇਸ ਦਾ ਪ੍ਰਾਣ-ਤੱਤ ਹੈ। ਇਸ ਤੋਂ ਬਿਨਾਂ ਅੰਤਰਮਨ ’ਚ ਨਾ ਕਿਸੇ ਲਈ ਸੰਵੇਦਨਾ ਪੈਦਾ ਹੁੰਦੀ ਹੈ ਅਤੇ ਨਾ ਹੀ ਕਿਸੇ ਕੰਮ ਪ੍ਰਤੀ ਪੂਰਨ ਸਮਰਪਣ ਦੀ ਭਾਵਨਾ ਜਨਮ ਲੈਂਦੀ ਹੈ। ਦਇਆ, ਕਰੁਣਾ ਆਦਿ ਮਨੁੱਖੀ ਭਾਵਨਾਵਾਂ ਦੀ ਉਤਪੱਤੀ ਵੀ ਇਸੇ ਤੋਂ ਹੁੰਦੀ ਹੈ। ਇਹ ਸਭ ਨਾਲ ਮਿੱਠੇ ਸੰਵਾਦ ਅਤੇ ਸਦਵਿਹਾਰ ਦਾ ਸਾਧਨ ਬਣ ਕੇ ਸਮਾਜਿਕ ਸਦਭਾਵਨਾ ’ਚ ਵਾਧਾ ਕਰਦਾ ਹੈ। ਜੀਵਨ ਦੀ ਹਰ ਸਫਲਤਾ ਦੀ ਵੇਲ ਇਸ ਦੀ ਉਪਜਾਊ ਧਰਤੀ ’ਤੇ ਹੀ ਪੁੰਗਰਦੀ ਹੈ। ਇਕਮਿਕਤਾ ਸਾਰੀਆਂ ਆਧਿਆਤਮਿਕ ਕਿਰਿਆਵਾਂ ਦਾ ਆਧਾਰ ਹੈ ਪਰ ਸੰਸਾਰਕ ਵਿਹਾਰ ’ਚ ਵੀ ਇਸ ਦੀ ਉਪਯੋਗਤਾ ਘੱਟ ਨਹੀਂ। ਜੀਵਨ ਦੀ ਹਰ ਕਿਰਿਆ ਦਾ ਸਬੰਧ ਇਕਮਿਕਤਾ ਨਾਲ ਹੁੰਦਾ ਹੈ। ਜਿਵੇਂ ਆਤਮਾ ਤੇ ਪਰਮਾਤਮਾ ਦੀ ਇਕਮਿਕਤਾ ਤੋਂ ਬਿਨਾਂ ਕੋਈ ਆਧਿਆਤਮਿਕ ਕਿਰਿਆ ਸਫਲ ਨਹੀਂ ਹੁੰਦੀ, ਉਸੇ ਤਰ੍ਹਾਂ ਕੋਈ ਵੀ ਸੰਸਾਰਕ ਕਿਰਿਆ ਇਸ ਦੇ ਅਭਾਵ ਵਿੱਚ ਪੂਰੇ ਨਤੀਜੇ ਨਹੀਂ ਦਿੰਦੀ। ਇਸੇ ਲਈ ਇਕਮਿਕਤਾ ਗੀਤਾ ਦੇ ਗਿਆਨ, ਭਗਤੀ ਅਤੇ ਕਰਮਯੋਗ ਦਾ ਪ੍ਰਾਣ ਹੈ ਅਤੇ ਭਗਵਾਨ ਸ੍ਰੀ ਰਾਮ ਦੀਆਂ ਸਾਰੀਆਂ ਮਰਿਆਦਾਵਾਂ ਦੀ ਆਧਾਰ-ਭੂਮੀ ਹੈ। ਸ਼ਰਧਾ ਅਤੇ ਵਿਸ਼ਵਾਸ ਇਕਮਿਕਤਾ ਸਥਾਪਿਤ ਕਰਨ ਦੇ ਮੁੱਖ ਸਾਧਨ ਹਨ। ਅੱਜ ਬਾਹਰੀ ਆਕਰਸ਼ਣ ਦੇ ਪ੍ਰਭਾਵ ਹੇਠ ਸਬੰਧ ਤਾਂ ਬਣਾ ਲਏ ਜਾਂਦੇ ਹਨ, ਪਰ ਇਕਮਿਕਤਾ ਦੀ ਘਾਟ ਕਾਰਨ ਉਨ੍ਹਾਂ ’ਚ ਨਾ ਸ਼ਰਧਾ ਹੁੰਦੀ ਹੈ ਅਤੇ ਨਾ ਹੀ ਵਿਸ਼ਵਾਸ। ਪਰਿਵਾਰਕ ਅਤੇ ਸਮਾਜਿਕ ਸਬੰਧਾਂ ’ਚ ਨਿਘਾਰ ਅਤੇ ਇਕੱਲੇਪਣ ਦੀ ਸੰਸਕ੍ਰਿਤੀ ਦਾ ਫੈਲਾਅ ਵੀ ਇਸੇ ਦਾ ਨਤੀਜਾ ਹੈ। ਇਸੇ ਕਾਰਨ ਖੂਨ ਦੇ ਰਿਸ਼ਤੇ ਵੀ ਕਮਜ਼ੋਰ ਹੋ ਰਹੇ ਹਨ। ਜਿਹੜੇ ਕੰਮ ਵੱਡੇ-ਵੱਡੇ ਸਾਧਨਾਂ ਨਾਲ ਵੀ ਸਫਲ ਨਹੀਂ ਹੁੰਦੇ, ਉਹ ਇਕਮਿਕਤਾ ਦੇ ਕਾਰਨ ਸੁਭਾਵਿਕ ਤੌਰ ’ਤੇ ਸਫਲ ਹੋ ਜਾਂਦੇ ਹਨ। ਇਕਮਿਕਤਾ ਸਥਾਪਿਤ ਕਰਨ ਵੇਲੇ ਜੜ੍ਹ ਅਤੇ ਚੇਤਨ ਦਾ ਭੇਦ ਨਹੀਂ ਹੋਣਾ ਚਾਹੀਦਾ। ਜੇ ਚੇਤਨ ਪ੍ਰਾਣੀਆਂ ਨਾਲ ਇਕਮਿਕਤਾ ‘ਵਸੁਧੈਵ ਕੁਟੁੰਬਕਮ’ ਦੀ ਭਾਵਨਾ ਨੂੰ ਸਾਕਾਰ ਕਰਦੀ ਹੈ, ਤਾਂ ਜੜ੍ਹ ਪਦਾਰਥਾਂ ਅਤੇ ਕੁਦਰਤੀ ਸਰੋਤਾਂ ਨਾਲ ਇਕਮਿਕਤਾ ਉਨ੍ਹਾਂ ਪ੍ਰਤੀ ਪਿਆਰ ਅਤੇ ਮਿੱਤਰਤਾ ਦੀ ਭਾਵਨਾ ਪੈਦਾ ਕਰਦੀ ਹੈ, ਜਿਸ ਨਾਲ ਉਨ੍ਹਾਂ ਦੇ ਸਦਉਪਯੋਗ ਦੀ ਚੇਤਨਾ ਜਾਗਦੀ ਹੈ। ਸਮਾਜਿਕ ਸਸ਼ਕਤੀਕਰਨ ਲਈ ਸਭ ਨਾਲ ਇਕਮਿਕਤਾ ਜ਼ਰੂਰੀ ਹੈ। ਇਸੇ ਦੇ ਜ਼ਰੀਏ ਧਰਤੀ ਨੂੰ ਸਵਰਗ ਬਣਾਇਆ ਜਾ ਸਕਦਾ ਹੈ। -ਡਾ. ਸਤਿਆਪ੍ਰਕਾਸ਼ ਮਿਸ਼ਰ।