- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਸ਼ੁੱਕਰਵਾਰ ਦੇ ਦਿਨ ਸ਼ੁਰੂ ਹੋਣ ਵਾਲੇ ਪੰਚਕ ਨੂੰ 'ਚੋਰ ਪੰਚਕ' ਕਿਹਾ ਜਾਂਦਾ ਹੈ। ਇਸ ਸਮੇਂ ਵਿੱਚ ਧਨ ਦੀ ਹਾਨੀ, ਧੋਖਾ ਜਾਂ ਚੋਰੀ ਹੋਣ ਦਾ ਡਰ ਸਭ ਤੋਂ ਜ਼ਿਆਦਾ ਰਹਿੰਦਾ ਹੈ। ਇਸੇ ਕਾਰਨ ਸ਼ਾਸਤਰਾਂ ਵਿੱਚ ਇਸ ਦੌਰਾਨ ਕਿਸੇ ਵੀ ਤਰ੍ਹਾਂ ਦੇ ਵੱਡੇ ਆਰਥਿਕ ਲੈਣ-ਦੇਣ, ਵਪਾਰਕ ਸੌਦੇ, ਨਵਾਂ ਨਿਵੇਸ਼ ਕਰਨ ਜਾਂ ਲੰਬੀ ਦੂਰੀ ਦੀ ਯਾਤਰਾ 'ਤੇ ਜਾਣ ਦੀ ਮਨਾਹੀ ਕੀਤੀ ਗਈ ਹੈ।

ਲਾਈਫਸਟਾਈਲ ਡੈਸਕ, ਨਵੀਂ ਦਿੱਲੀ। ਹਿੰਦੂ ਧਰਮ ਵਿੱਚ ਕਿਸੇ ਵੀ ਕੰਮ ਨੂੰ ਕਰਦੇ ਸਮੇਂ ਸਹੀ ਮੁਹੂਰਤ ਤੇ ਗ੍ਰਹਿ-ਨਕਸ਼ੱਤਰਾਂ ਦੀ ਚਾਲ ਦਾ ਖ਼ਾਸ ਖ਼ਿਆਲ ਰੱਖਿਆ ਜਾਂਦਾ ਹੈ। ਸਨਾਤਨ ਧਰਮ ਵਿੱਚ 'ਸਮੇਂ' ਦਾ ਮਤਲਬ ਸਿਰਫ਼ ਘੜੀ ਦੀਆਂ ਸੂਈਆਂ ਤੋਂ ਨਹੀਂ, ਸਗੋਂ ਗ੍ਰਹਿਆਂ ਅਤੇ ਨਕਸ਼ੱਤਰਾਂ ਦੀ ਬਦਲਦੀ ਚਾਲ ਤੋਂ ਵੀ ਹੈ।
ਅਸੀਂ ਅਕਸਰ ਘਰ ਦੇ ਵੱਡੇ-ਬਜ਼ੁਰਗਾਂ ਨੂੰ ਇਹ ਕਹਿੰਦੇ ਸੁਣਿਆ ਹੋਵੇਗਾ ਕਿ "ਕੋਈ ਵੀ ਨਵਾਂ ਜਾਂ ਸ਼ੁਭ ਕੰਮ ਕਰਨ ਤੋਂ ਪਹਿਲਾਂ ਮੁਹੂਰਤ ਜ਼ਰੂਰ ਦੇਖ ਲੈਣਾ ਚਾਹੀਦਾ ਹੈ।" ਜੋਤਿਸ਼ ਸ਼ਾਸਤਰ ਅਨੁਸਾਰ, ਕੁਝ ਨਕਸ਼ੱਤਰ ਜਿੱਥੇ ਜੀਵਨ ਵਿੱਚ ਖੁਸ਼ੀਆਂ ਅਤੇ ਸਫ਼ਲਤਾ ਲੈ ਕੇ ਆਉਂਦੇ ਹਨ, ਉੱਥੇ ਹੀ ਕੁਝ ਨਕਸ਼ੱਤਰ ਅਜਿਹੇ ਵੀ ਹੁੰਦੇ ਹਨ ਜਿਨ੍ਹਾਂ ਵਿੱਚ ਕੁਝ ਖ਼ਾਸ ਕੰਮ ਕਰਨ ਦੀ ਸਖ਼ਤ ਮਨਾਹੀ ਹੁੰਦੀ ਹੈ। ਇਨ੍ਹਾਂ ਵਿੱਚੋਂ ਇੱਕ 'ਪੰਚਕ' ਹੈ।
ਪੰਚਕ ਕੀ ਹੁੰਦਾ ਹੈ?
ਜਦੋਂ ਚੰਦਰਮਾ ਧਨਿਸ਼ਠਾ, ਸ਼ਤਭਿਸ਼ਾ, ਪੂਰਵਾ ਭਾਦਰਪਦ, ਉੱਤਰਾ ਭਾਦਰਪਦ ਅਤੇ ਰੇਵਤੀ ਨਕਸ਼ੱਤਰਾਂ ਵਿੱਚੋਂ ਗੁਜ਼ਰਦਾ ਹੈ, ਤਾਂ ਉਸ ਪੰਜ ਦਿਨਾਂ ਦੇ ਸਮੇਂ ਨੂੰ ਪੰਚਕ ਕਿਹਾ ਜਾਂਦਾ ਹੈ। ਆਮ ਤੌਰ 'ਤੇ ਲੋਕ ਪੰਚਕ ਦਾ ਨਾਂ ਸੁਣਦੇ ਹੀ ਡਰ ਜਾਂਦੇ ਹਨ ਕਿ ਇਹ ਸਮਾਂ ਹਮੇਸ਼ਾ ਨੁਕਸਾਨਦੇਹ ਹੋਵੇਗਾ, ਪਰ ਸੱਚ ਇਹ ਹੈ ਕਿ ਪੰਚਕ ਸ਼ੁਰੂ ਹੋਣ ਵਾਲੇ ਦਿਨ ਦੇ ਆਧਾਰ 'ਤੇ ਇਹ ਪੰਜ ਵੱਖ-ਵੱਖ ਕਿਸਮਾਂ ਦੇ ਹੁੰਦੇ ਹਨ, ਜਿਨ੍ਹਾਂ ਵਿੱਚੋਂ ਕੁਝ ਬਹੁਤ ਸ਼ੁਭ ਵੀ ਮੰਨੇ ਜਾਂਦੇ ਹਨ।
1. ਰੋਗ ਪੰਚਕ:
ਜੇਕਰ ਪੰਚਕ ਦੀ ਸ਼ੁਰੂਆਤ ਐਤਵਾਰ ਦੇ ਦਿਨ ਤੋਂ ਹੁੰਦੀ ਹੈ, ਤਾਂ ਜੋਤਿਸ਼ ਸ਼ਾਸਤਰ ਵਿੱਚ ਇਸ ਨੂੰ 'ਰੋਗ ਪੰਚਕ' ਕਿਹਾ ਜਾਂਦਾ ਹੈ। ਜਿਵੇਂ ਕਿ ਨਾਮ ਤੋਂ ਹੀ ਸਪੱਸ਼ਟ ਹੈ, ਇਹ ਸਮਾਂ ਸਿਹਤ ਦੇ ਲਿਹਾਜ਼ ਨਾਲ ਸੰਵੇਦਨਸ਼ੀਲ ਮੰਨਿਆ ਜਾਂਦਾ ਹੈ। ਇਨ੍ਹਾਂ ਪੰਜ ਦਿਨਾਂ ਵਿੱਚ ਵਿਅਕਤੀ ਨੂੰ ਸਰੀਰਕ ਕਸ਼ਟ ਜਾਂ ਮਾਨਸਿਕ ਤਣਾਅ ਦਾ ਸਾਹਮਣਾ ਕਰਨਾ ਪੈ ਸਕਦਾ ਹੈ। ਇਸੇ ਕਰਕੇ ਇਸ ਦੌਰਾਨ ਕਿਸੇ ਵੀ ਤਰ੍ਹਾਂ ਦੇ ਮਾਂਗਲਿਕ ਕਾਰਜਾਂ ਦੀ ਸ਼ੁਰੂਆਤ ਨਹੀਂ ਕੀਤੀ ਜਾਂਦੀ।
2. ਰਾਜ ਪੰਚਕ:
ਸੋਮਵਾਰ ਜਾਂ ਬੁੱਧਵਾਰ ਦੇ ਦਿਨ ਸ਼ੁਰੂ ਹੋਣ ਵਾਲੇ ਪੰਚਕ ਨੂੰ 'ਰਾਜ ਪੰਚਕ' ਕਿਹਾ ਜਾਂਦਾ ਹੈ। ਇਹ ਬਹੁਤ ਸ਼ੁਭ ਅਤੇ ਲਾਭਕਾਰੀ ਮੰਨਿਆ ਜਾਂਦਾ ਹੈ। ਇਸ ਸਮੇਂ ਵਿੱਚ ਕੀਤੇ ਗਏ ਕੰਮਾਂ ਨਾਲ ਵਿਅਕਤੀ ਨੂੰ ਜੀਵਨ ਵਿੱਚ ਮਾਨ-ਸਨਮਾਨ, ਅਹੁਦਾ ਅਤੇ ਪ੍ਰਤਿਸ਼ਠਾ ਮਿਲਦੀ ਹੈ। ਸਰਕਾਰੀ ਕੰਮਕਾਜ, ਨੌਕਰੀ ਵਿੱਚ ਵੱਡੇ ਫੈਸਲੇ ਜਾਂ ਜ਼ਮੀਨ-ਜਾਇਦਾਦ ਨਾਲ ਜੁੜੇ ਸੌਦਿਆਂ ਲਈ ਇਹ ਪੰਜ ਦਿਨ ਬਹੁਤ ਉੱਤਮ ਸਾਬਤ ਹੁੰਦੇ ਹਨ।
3. ਅਗਨੀ ਪੰਚਕ:
ਜਦੋਂ ਪੰਚਕ ਦੀ ਸ਼ੁਰੂਆਤ ਮੰਗਲਵਾਰ ਜਾਂ ਵੀਰਵਾਰ ਤੋਂ ਹੁੰਦੀ ਹੈ, ਤਾਂ ਇਸ ਨੂੰ 'ਅਗਨੀ ਪੰਚਕ' ਕਿਹਾ ਜਾਂਦਾ ਹੈ। ਇਸ ਦੌਰਾਨ ਨਵਾਂ ਨਿਰਮਾਣ ਕਾਰਜ ਸ਼ੁਰੂ ਕਰਨ, ਨਵੀਂ ਮਸ਼ੀਨਰੀ ਖਰੀਦਣ ਜਾਂ ਸੰਦਾਂ ਦੀ ਵਰਤੋਂ ਕਰਨ ਦੀ ਮਨਾਹੀ ਹੁੰਦੀ ਹੈ, ਕਿਉਂਕਿ ਇਸ ਵਿੱਚ ਦੁਰਘਟਨਾ ਜਾਂ ਨੁਕਸਾਨ ਦਾ ਖ਼ਤਰਾ ਰਹਿੰਦਾ ਹੈ। ਹਾਲਾਂਕਿ, ਕੋਰਟ-ਕਚਹਿਰੀ ਦੇ ਮਾਮਲਿਆਂ ਜਾਂ ਕਿਸੇ ਵਿਵਾਦ ਨੂੰ ਸੁਲਝਾਉਣ ਲਈ ਇਸ ਸਮੇਂ ਦੀ ਵਰਤੋਂ ਕੀਤੀ ਜਾ ਸਕਦੀ ਹੈ।
4 ਮੌਤ ਪੰਚਕ
ਸ਼ਨੀਵਾਰ ਤੋਂ ਸ਼ੁਰੂ ਹੋਣ ਵਾਲੇ ਪੰਚਕ ਨੂੰ 'ਮ੍ਰਿਤਕ ਪੰਚਕ' ਕਿਹਾ ਜਾਂਦਾ ਹੈ ਅਤੇ ਇਸ ਨੂੰ ਜੋਤਿਸ਼ ਵਿੱਚ ਸਭ ਤੋਂ ਵੱਧ ਖ਼ਤਰਨਾਕ ਮੰਨਿਆ ਗਿਆ ਹੈ। ਇਨ੍ਹਾਂ ਪੰਜ ਦਿਨਾਂ ਦੌਰਾਨ ਕਿਸੇ ਵੀ ਤਰ੍ਹਾਂ ਦੇ ਜੋਖਮ ਭਰੇ ਕੰਮ, ਯਾਤਰਾ ਜਾਂ ਐਡਵੈਂਚਰ ਤੋਂ ਪੂਰੀ ਤਰ੍ਹਾਂ ਬਚਣਾ ਚਾਹੀਦਾ ਹੈ। ਇਸ ਦੌਰਾਨ ਦੁਰਘਟਨਾ ਅਤੇ ਭਾਰੀ ਨੁਕਸਾਨ ਦੀ ਸੰਭਾਵਨਾ ਕਾਫ਼ੀ ਵੱਧ ਜਾਂਦੀ ਹੈ।
5. ਚੋਰ ਪੰਚਕ (ਸ਼ੁੱਕਰਵਾਰ):
ਸ਼ੁੱਕਰਵਾਰ ਦੇ ਦਿਨ ਸ਼ੁਰੂ ਹੋਣ ਵਾਲੇ ਪੰਚਕ ਨੂੰ 'ਚੋਰ ਪੰਚਕ' ਕਿਹਾ ਜਾਂਦਾ ਹੈ। ਇਸ ਸਮੇਂ ਵਿੱਚ ਧਨ ਦੀ ਹਾਨੀ, ਧੋਖਾ ਜਾਂ ਚੋਰੀ ਹੋਣ ਦਾ ਡਰ ਸਭ ਤੋਂ ਜ਼ਿਆਦਾ ਰਹਿੰਦਾ ਹੈ। ਇਸੇ ਕਾਰਨ ਸ਼ਾਸਤਰਾਂ ਵਿੱਚ ਇਸ ਦੌਰਾਨ ਕਿਸੇ ਵੀ ਤਰ੍ਹਾਂ ਦੇ ਵੱਡੇ ਆਰਥਿਕ ਲੈਣ-ਦੇਣ, ਵਪਾਰਕ ਸੌਦੇ, ਨਵਾਂ ਨਿਵੇਸ਼ ਕਰਨ ਜਾਂ ਲੰਬੀ ਦੂਰੀ ਦੀ ਯਾਤਰਾ 'ਤੇ ਜਾਣ ਦੀ ਮਨਾਹੀ ਕੀਤੀ ਗਈ ਹੈ।
ਡਿਸਕਲੇਮਰ: ਇਸ ਲੇਖ ਵਿੱਚ ਦੱਸੇ ਗਏ ਉਪਾਅ/ਲਾਭ/ਸਲਾਹ ਅਤੇ ਬਿਆਨ ਸਿਰਫ਼ ਆਮ ਜਾਣਕਾਰੀ ਲਈ ਹਨ। ਪੰਜਾਬੀ ਜਾਗਰਣ ਅਤੇ ਜਾਗਰਣ ਨਿਊ ਮੀਡੀਆ ਇੱਥੇ ਇਸ ਲੇਖ ਫੀਚਰ ਵਿੱਚ ਲਿਖੀਆਂ ਗੱਲਾਂ ਦਾ ਸਮਰਥਨ ਨਹੀਂ ਕਰਦਾ। ਇਸ ਲੇਖ ਵਿੱਚ ਸ਼ਾਮਲ ਜਾਣਕਾਰੀ ਵੱਖ-ਵੱਖ ਮਾਧਿਅਮਾਂ/ਜੋਤਸ਼ੀਆਂ/ਪੰਚਾਂਗ/ਪ੍ਰਵਚਨਾਂ/ਮਾਨਤਾਵਾਂ/ਧਰਮ ਗ੍ਰੰਥਾਂ ਤੋਂ ਇਕੱਠੀ ਕੀਤੀ ਗਈ ਹੈ। ਪਾਠਕਾਂ ਨੂੰ ਬੇਨਤੀ ਹੈ ਕਿ ਲੇਖ ਨੂੰ ਅੰਤਿਮ ਸੱਚ ਜਾਂ ਦਾਅਵਾ ਨਾ ਮੰਨਣ ਅਤੇ ਆਪਣੇ ਵਿਵੇਕ ਦੀ ਵਰਤੋਂ ਕਰਨ। ਪੰਜਾਬੀ ਜਾਗਰਣ ਅਤੇ ਜਾਗਰਣ ਨਿਊ ਮੀਡੀਆ ਅੰਧਵਿਸ਼ਵਾਸ ਦੇ ਖ਼ਿਲਾਫ਼ ਹੈ।