- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਰਵਾਇਤੀ ਚਿੱਤਰਾਂ ਵਿੱਚ ਵੀ ਇਹੋ ਦਰਸਾਇਆ ਜਾਂਦਾ ਹੈ ਕਿ ਲੋਭੀ ਵਿਅਕਤੀ ਆਪਣੇ ਕੋਲ ਮੌਜੂਦ ਚੀਜ਼ਾਂ ਤੋਂ ਕਦੇ ਸੰਤੁਸ਼ਟ ਨਹੀਂ ਹੁੰਦਾ ਅਤੇ ਹਮੇਸ਼ਾ ਹੋਰ ਵੱਧ ਪ੍ਰਾਪਤ ਕਰਨ ਬਾਰੇ ਸੋਚਦਾ ਰਹਿੰਦਾ ਹੈ। ਜਦੋਂ ਲੋਭ ਆਪਣਾ ਬਦਸੂਰਤ ਰੂਪ ਦਿਖਾਉਂਦਾ ਹੈ, ਤਾਂ ਸਾਡਾ ਮਨ ਅਜਿਹੇ ਵਿਚਾਰਾਂ ਨਾਲ ਭਰ ਜਾਂਦਾ ਹੈ, ਜੋ ਸਾਡੀ ਮਾਨਸਿਕ ਸ਼ਾਂਤੀ ਭੰਗ ਕਰ ਦਿੰਦੇ ਹਨ। ਪਹਿਲਾਂ ਜੋ ਸੰਤੁਸ਼ਟੀ ਅਸੀਂ ਮਹਿਸੂਸ ਕਰਦੇ ਸੀ ਅਤੇ ਜੋ ਸਾਨੂੰ ਸ਼ਾਂਤੀ ਦਾ ਅਹਿਸਾਸ ਕਰਵਾਉਂਦੀ ਸੀ, ਉਸ ਦੀ ਥਾਂ ਅਸੀਂ ਲਗਾਤਾਰ ਵੱਧ ਤੋਂ ਵੱਧ ਪ੍ਰਾਪਤ ਕਰਨ ਦੀਆਂ ਯੋਜਨਾਵਾਂ ਬਣਾਉਣ ਵਿੱਚ ਰੁੱਝ ਜਾਂਦੇ ਹਾਂ।

ਲੋਭ ਇਕ ਜ਼ਹਿਰ ਹੈ, ਇਸ ਦੇ ਕਈ ਰੂਪ ਅਤੇ ਰੰਗ ਹੁੰਦੇ ਹਨ। ਆਪਣੀ ਲੋੜ ਤੋਂ ਵੱਧ ਇਕੱਠਾ ਕਰਨਾ ਜਾਂ ਹਰ ਸਮੇਂ ਵੱਧ ਤੋਂ ਵੱਧ ਪ੍ਰਾਪਤ ਕਰਨ ਬਾਰੇ ਸੋਚਦੇ ਰਹਿਣਾ ਵੀ ਲੋਭ ਦਾ ਰੂਪ ਹੈ। ਆਪਣੀ ਸਹਾਇਤਾ ਲਈ ਜਾਂ ਜੀਵਨ ਨੂੰ ਸੁਖਾਲਾ ਬਣਾਉਣ ਲਈ ਕਿਸੇ ਚੀਜ਼ ਦੀ ਵਧੇਰੇ ਮਾਤਰਾ ਚਾਹੁਣਾ ਸਕਾਰਾਤਮਕ ਹੋ ਸਕਦਾ ਹੈ ਅਤੇ ਅਸੀਂ ਉਸ ਨੂੰ ਪ੍ਰਾਪਤ ਕਰਨ ਲਈ ਯਤਨ ਵੀ ਕਰ ਸਕਦੇ ਹਾਂ ਪਰ ਲੋਭ ਉਦੋਂ ਪੈਦਾ ਹੁੰਦਾ ਹੈ ਜਦੋਂ ਅਸੀਂ ਆਪਣੀ ਇੱਛਿਤ ਚੀਜ਼ ਪ੍ਰਾਪਤ ਕਰ ਲੈਣ ਤੋਂ ਬਾਅਦ ਵੀ ਸੰਤੁਸ਼ਟ ਨਹੀਂ ਹੁੰਦੇ। ਜਦੋਂ ਵੱਧ ਤੋਂ ਵੱਧ ਪ੍ਰਾਪਤ ਕਰਨ ਦੀ ਇੱਛਾ ਸਾਡੇ ਮਨ ’ਤੇ ਇਸ ਕਦਰ ਹਾਵੀ ਹੋ ਜਾਂਦੀ ਹੈ ਕਿ ਅਸੀਂ ਹੋਰ ਕੁਝ ਸੋਚ ਹੀ ਨਹੀਂ ਸਕਦੇ, ਤਾਂ ਇਹ ਲੋਭ ਵਿੱਚ ਬਦਲ ਜਾਂਦੀ ਹੈ। ਰਵਾਇਤੀ ਚਿੱਤਰਾਂ ਵਿੱਚ ਵੀ ਇਹੋ ਦਰਸਾਇਆ ਜਾਂਦਾ ਹੈ ਕਿ ਲੋਭੀ ਵਿਅਕਤੀ ਆਪਣੇ ਕੋਲ ਮੌਜੂਦ ਚੀਜ਼ਾਂ ਤੋਂ ਕਦੇ ਸੰਤੁਸ਼ਟ ਨਹੀਂ ਹੁੰਦਾ ਅਤੇ ਹਮੇਸ਼ਾ ਹੋਰ ਵੱਧ ਪ੍ਰਾਪਤ ਕਰਨ ਬਾਰੇ ਸੋਚਦਾ ਰਹਿੰਦਾ ਹੈ। ਜਦੋਂ ਲੋਭ ਆਪਣਾ ਬਦਸੂਰਤ ਰੂਪ ਦਿਖਾਉਂਦਾ ਹੈ, ਤਾਂ ਸਾਡਾ ਮਨ ਅਜਿਹੇ ਵਿਚਾਰਾਂ ਨਾਲ ਭਰ ਜਾਂਦਾ ਹੈ, ਜੋ ਸਾਡੀ ਮਾਨਸਿਕ ਸ਼ਾਂਤੀ ਭੰਗ ਕਰ ਦਿੰਦੇ ਹਨ। ਪਹਿਲਾਂ ਜੋ ਸੰਤੁਸ਼ਟੀ ਅਸੀਂ ਮਹਿਸੂਸ ਕਰਦੇ ਸੀ ਅਤੇ ਜੋ ਸਾਨੂੰ ਸ਼ਾਂਤੀ ਦਾ ਅਹਿਸਾਸ ਕਰਵਾਉਂਦੀ ਸੀ, ਉਸ ਦੀ ਥਾਂ ਅਸੀਂ ਲਗਾਤਾਰ ਵੱਧ ਤੋਂ ਵੱਧ ਪ੍ਰਾਪਤ ਕਰਨ ਦੀਆਂ ਯੋਜਨਾਵਾਂ ਬਣਾਉਣ ਵਿੱਚ ਰੁੱਝ ਜਾਂਦੇ ਹਾਂ। ਅਧਿਕਾਰ ਜਤਾਉਣ ਦੀ ਭਾਵਨਾ ਵੀ ਲੋਭ ਦਾ ਹੀ ਇੱਕ ਰੂਪ ਹੈ। ਇਸ ਵਿੱਚ ਅਸੀਂ ਉਸ ਚੀਜ਼ ਉੱਤੇ ਆਪਣਾ ਮਾਲਕੀ ਹੱਕ ਜਤਾਉਣਾ ਚਾਹੁੰਦੇ ਹਾਂ, ਜਿਸ ਦੇ ਅਸਲ ਵਿੱਚ ਅਸੀਂ ਮਾਲਕ ਨਹੀਂ ਹੁੰਦੇ। ਸਾਨੂੰ ਲੱਗਦਾ ਹੈ ਕਿ ਉਸ ਚੀਜ਼ ਉੱਤੇ ਸਾਡਾ ਅਧਿਕਾਰ ਹੈ, ਜੋ ਅਸਲ ਵਿੱਚ ਸਾਡੀ ਨਹੀਂ ਹੁੰਦੀ। ਦੂਜਿਆਂ ਉੱਤੇ ਅਧਿਕਾਰ ਜਤਾਉਣ ਲਈ ਲੋਕ ਉਨ੍ਹਾਂ ਦੀਆਂ ਨਿੱਜੀ ਹੱਦਾਂ ਵੀ ਪਾਰ ਕਰ ਜਾਂਦੇ ਹਨ। ਅਜਿਹਾ ਅਸੀਂ ਆਪਣੇ ਪਰਿਵਾਰਕ ਮੈਂਬਰਾਂ, ਦੋਸਤਾਂ, ਸਹਿਕਰਮੀਆਂ ਜਾਂ ਕਰਮਚਾਰੀਆਂ, ਕਿਸੇ ਨਾਲ ਵੀ ਕਰ ਸਕਦੇ ਹਾਂ। ਧਿਆਨ-ਅਭਿਆਸ ਸਾਨੂੰ ਅਜਿਹੇ ਅੰਦਰੂਨੀ ਸਰੋਤ ਨਾਲ ਜੋੜਦਾ ਹੈ, ਜਿਸ ਤੋਂ ਸਾਨੂੰ ਉਹ ਖ਼ੁਸ਼ੀਆਂ ਮਿਲਦੀਆਂ ਹਨ, ਜੋ ਬਾਹਰੀ ਚੀਜ਼ਾਂ ਉੱਤੇ ਨਿਰਭਰ ਨਹੀਂ ਹੁੰਦੀਆਂ। ਫਿਰ ਅਸੀਂ ਦੂਜਿਆਂ ਕੋਲ ਮੌਜੂਦ ਚੀਜ਼ਾਂ ਨੂੰ ਪ੍ਰਾਪਤ ਕਰਨ ਦੀ ਲਾਲਸਾ ਨਹੀਂ ਰੱਖਦੇ, ਕਿਉਂਕਿ ਅਸੀਂ ਜਾਣ ਜਾਂਦੇ ਹਾਂ ਕਿ ਸਾਡੇ ਕੋਲ ਅਧਿਆਤਮਿਕ ਖ਼ਜ਼ਾਨੇ ਮੌਜੂਦ ਹਨ।
-ਸੰਤ ਰਾਜਿੰਦਰ ਸਿੰਘ ਜੀ।