- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਦਰਅਸਲ, ਸਾਰਿਆਂ ’ਚ ਬਰਾਬਰ ਸਾਹ ਧੜਕਦਾ ਹੈ। ਸਾਰਿਆਂ ਦੇ ਹੱਡ-ਮਾਸ, ਖ਼ੂਨ ਦੀ ਬਣਤਰ, ਤੁਰਨ-ਫਿਰਨ ਤੇ ਆਪਣੇ ਮਨੋਭਾਵ ਪ੍ਰਗਟਾਉਣ ਦੇ ਢੰਗ-ਤਰੀਕੇ ਬੇਸ਼ੱਕ ਵੱਖਰੇ ਹਨ ਪਰ ਇਹ ਕਿਤੇ ਨਾ ਕਿਤੇ ਇਕੋ ਨਿਯਮ ਤਹਿਤ ਕੰਮ ਕਰਦੇ ਹਨ। ਮਨੁੱਖ ਵੀ ਸਾਹ ਲੈਂਦਾ ਹੈ। ਪਸ਼ੂ ਪੰਛੀ ਵੀ ਇਸੇ ਕਿਰਿਆ ਮੁਤਾਬਕ ਜਿਉਂਦੇ ਹਨ।

.jpeg)
-ਜਗਜੀਵਨ ਮੀਤ
ਸਾਰਾ ਸੰਸਾਰ ਇਕ ਸੂਤਰ ’ਚ ਬੱਝਿਆ ਹੋਇਆ ਹੈ। ਧਰਤੀ, ਹਵਾ, ਪਾਣੀ, ਆਕਾਸ਼, ਫੁੱਲ-ਬੂਟੇ, ਪਹਾੜ ਅਤੇ ਕੁਦਰਤ ਦੇ ਪਰਛਾਵੇਂ ਹੇਠ ਵਸਣ ਵਾਲੀ ਹਰੇਕ ਸ਼ੈਅ ਇਕੋ ਨਿਯਮ ’ਚ ਬੱਝੀ ਹੋਈ ਹੈ। ਉਸ ਪਰਮਾਤਮਾ ਦੀ ਕਿਰਪਾ ਦਾ ਹੱਥ ਸਾਰਿਆਂ ’ਤੇ ਬਰਾਬਰ ਅਦ੍ਰਿਸ਼ ਰੂਪ ’ਚ ਤਣਿਆ ਹੋਇਆ ਹੈ। ਇਹ ਕਿਸੇ ਇਕ ਲਈ ਵੱਧ ਜਾਂ ਕਿਸੇ ਦੂਜੇ ਲਈ ਘੱਟ ਨਹੀਂ ਹੈ ਪਰ ਗੜਬੜ ਉਦੋਂ ਹੁੰਦੀ ਹੈ, ਜਦੋਂ ਅਸੀਂ ਇਕ ਦੂਜੇ ਦੀ ਭਿੰਨਤਾ ਦੇ ਮਹੱਤਵ ਨੂੰ ਸਮਝਣ ਦੀ ਥਾਂ ਇਕ ਦੂਜੇ ਨਾਲ ਵਖਰੇਵੇਂ ਸਹੇੜ ਲੈਂਦੇ ਹਾਂ। ਦਰਅਸਲ, ਸਾਰਿਆਂ ’ਚ ਬਰਾਬਰ ਸਾਹ ਧੜਕਦਾ ਹੈ। ਸਾਰਿਆਂ ਦੇ ਹੱਡ-ਮਾਸ, ਖ਼ੂਨ ਦੀ ਬਣਤਰ, ਤੁਰਨ-ਫਿਰਨ ਤੇ ਆਪਣੇ ਮਨੋਭਾਵ ਪ੍ਰਗਟਾਉਣ ਦੇ ਢੰਗ-ਤਰੀਕੇ ਬੇਸ਼ੱਕ ਵੱਖਰੇ ਹਨ ਪਰ ਇਹ ਕਿਤੇ ਨਾ ਕਿਤੇ ਇਕੋ ਨਿਯਮ ਤਹਿਤ ਕੰਮ ਕਰਦੇ ਹਨ। ਮਨੁੱਖ ਵੀ ਸਾਹ ਲੈਂਦਾ ਹੈ। ਪਸ਼ੂ ਪੰਛੀ ਵੀ ਇਸੇ ਕਿਰਿਆ ਮੁਤਾਬਕ ਜਿਉਂਦੇ ਹਨ। ਧਰਤੀ, ਪਾਣੀ ਤੇ ਅਕਾਸ਼ ’ਚ ਰਹਿਣ ਵਾਲੇ ਜੀਵ ਵੀ ਆਪੋ-ਆਪਣੇ ਤਰੀਕੇ ਨਾਲ ਆਪਣੇ ਕਾਰ-ਵਿਹਾਰ ਕਰ ਰਹੇ ਹਨ। ਮਨੁੱਖ ਦੀ ਬਾਕੀ ਜੀਵਾਂ ਨਾਲੋਂ ਸਿਰਫ਼ ਇੰਨੀ ਕੁ ਖ਼ਾਸੀਅਤ ਹੈ ਕਿ ਉਸ ਨੇ ਆਪਣੀ ਸਮਝ ਦੇ ਪੱਧਰ ਨੂੰ ਵਿਕਸਤ ਕਰਦਿਆਂ ਧਰਤੀ ’ਤੇ ਵੱਡੇ ਰੂਪ ’ਚ ਢਾਂਚਾਗਤ ਵਿਕਾਸ ਕੀਤਾ ਹੈ। ਇਹ ਘਰ ਬਣਾਉਣ, ਚੀਜ਼ਾਂ ਤਿਆਰ ਕਰਨ ਤੇ ਆਪਣੀ ਸਮਝ ਮੁਤਾਬਕ ਅੱਗੇ ਵਧਣ ਦੇ ਸਮਰੱਥ ਹੈ ਜਦਕਿ ਹੋਰ ਜੀਵ-ਜੰਤੂ ਆਪਣੀਆਂ ਸਾਰੀਆਂ ਕਿਰਿਆਵਾਂ ਸਦੀਆਂ ਤੋਂ ਕੁਦਰਤ ਦੇ ਲਿਹਾਜ਼ ਨਾਲ ਕਰਦੇ ਆ ਰਹੇ ਹਨ ਪਰ ਇਸ ਦਾ ਮਤਲਬ ਇਹ ਨਹੀਂ ਹੈ ਕਿ ਉਹ ਮਨੁੱਖ ਨਾਲੋਂ ਕਿਸੇ ਗੱਲੋਂ ਘੱਟ ਹਨ। ਦੁਨੀਆ ਭਰ ਦੇ ਧਰਮਿਕ ਗ੍ਰੰਥ ਇਸੇ ਗੱਲ ਦੀ ਸਿੱਖਿਆ ਦਿੰਦੇ ਹਨ ਕਿ ਧਰਤੀ ’ਤੇ ਸਾਰੇ ਜੀਵ ਬਰਾਬਰ ਹਨ। ਸਮਝ ਦਾ ਪੱਧਰ ਘੱਟ ਵੱਧ ਹੋ ਸਕਦਾ ਹੈ। ਜੀਵਾਂ ਵਿਚਾਲੇ ਵਖਰੇਵਿਆਂ ਨੂੰ ਮੁਕਾਉਣ ਲਈ ਸਿਰਫ਼ ਇਕ ਨੁਕਤਾ ਫੜਨ ਦੀ ਲੋੜ ਹੈ। ਉਹ ਇਹ ਹੈ ਕਿ ਇਸ ਧਰਤੀ ’ਤੇ ਕੋਈ ਵੀ ਚੀਜ਼ ਸਦੀਵੀਂ ਨਹੀਂ। ਮਨੁੱਖ ਹੋਣ ਚਾਹੇ ਪਸ਼ੂ-ਪੰਛੀ ਸਾਰੇ ਹੀ ਮਰਨ-ਜੰਮਣ ਦੇ ਚੱਕਰ ’ਚ ਹਨ। ਪਿੱਛੇ ਝਾਤ ਮਾਰੀ ਜਾਵੇ ਤਾਂ ਅਸੀਂ ਦੇਖਦੇ ਹਾਂ ਕਿ ਉਹ ਲੋਕ ਵੀ ਇਸ ਸੰਸਾਰ ਨੂੰ ਛੱਡ ਕੇ ਚਲੇ ਗਏ ਹਨ, ਜਿਨ੍ਹਾਂ ਨੂੰ ਆਪਣੇ ਅਮਰ ਹੋਣ ਦਾ ਵਹਿਮ ਸੀ। ਉਹ ਵੀ ਇੱਥੋਂ ਰੁਖ਼ਸਤ ਹੋ ਗਏ, ਜਿਨ੍ਹਾਂ ਨੇ ਕੁਦਰਤ ਦੇ ਨਿਯਮਾਂ ਮੁਤਾਬਕ ਜ਼ਿੰਦਗੀ ਨੂੰ ਹੰਢਾਇਆ। ਜਦੋਂ ਅਸੀਂ ਸੰਸਾਰ ਦੀ ਨਾਸ਼ਵਾਨਤਾ ਨੂੰ ਪਾਰਦਰਸ਼ੀ ਨਜ਼ਰ ਨਾਲ ਸਵਿਕਾਰ ਕਰ ਲੈਂਦੇ ਹਾਂ, ਉਦੋਂ ਸਾਰੇ ਭਿੰਨ-ਭੇਦ ਹੱਥ ’ਚੋਂ ਰੇਤ ਵਾਂਗ ਕਿਰ ਜਾਂਦੇ ਹਨ। ਸ਼ਾਇਦ, ਇਹੀ ਸੰਸਾਰ ਦੀ ਜੜ੍ਹ ਦਾ ਸਾਰ ਹੈ।