- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਅਜਿਹੀ ਅਵਸਥਾ ’ਚ ਸਾਡੇ ਅੰਦਰੋਂ ਇੱਕ ਪੁਕਾਰ ਨਿਕਲਦੀ ਹੈ, ਜਿਸ ਨੂੰ ਅਸੀਂ ਪ੍ਰਾਰਥਨਾ ਕਹਿੰਦੇ ਹਾਂ। ਕਿਹਾ ਜਾਂਦਾ ਹੈ ਕਿ ਜੇ ਅਸੀਂ ਇਕ ਕਦਮ ਪ੍ਰਭੂ ਵੱਲ ਚੁੱਕਦੇ ਹਾਂ ਤਾਂ ਉਹ ਸੌ ਕਦਮ ਸਾਡੀ ਵੱਲ ਵਧਾਉਂਦੇ ਹਨ। ਇਸ ਤੋਂ ਇਲਾਵਾ ਪ੍ਰਭੂ ਨੂੰ ਯਾਦ ਕਰਨ ਦਾ ਇਕ ਹੋਰ ਤਰੀਕਾ ਵੀ ਹੈ, ਜਿਸ ਨੂੰ ਅਸੀਂ ਸਿਮਰਨ ਕਹਿੰਦੇ ਹਾਂ। ਸਿਮਰਨ ਪ੍ਰਭੂ ਦੇ ਨਾਮ ਦਾ ਜਾਪ ਹੈ, ਜਿਸ ਨੂੰ ਦੁਹਰਾਉਣ ਨਾਲ ਪੰਜੇ ਚੋਰ ਭੱਜ ਜਾਂਦੇ ਹਨ।

ਇਸ ਜ਼ਿੰਦਗੀ ’ਚ ਹਰੇਕ ਇਨਸਾਨ ਦੀ ਇਹੀ ਕੋਸ਼ਿਸ਼ ਹੁੰਦੀ ਹੈ ਕਿ ਉਸ ਕੋਲ ਆਪਣਾ ਘਰ ਹੋਵੇ। ਇਕ ਪਿਤਾ ਆਪਣੇ ਪਰਿਵਾਰ ਨੂੰ ਵਧਾਉਂਦਾ ਹੈ ਤੇ ਆਪਣੇ ਪਰਿਵਾਰ ਤੇ ਬੱਚਿਆਂ ਦੀ ਸੁਰੱਖਿਆ ਲਈ ਕੰਮ ਕਰਦਾ ਹੈ, ਕਿਉਂਕਿ ਉਹ ਜਾਣਦਾ ਹੈ ਕਿ ਆਪਣੇ ਪਰਿਵਾਰ ਤੇ ਜਾਇਦਾਦ ਦੀ ਸੁਰੱਖਿਆ ਲਈ ਇਕ ਘਰ ਦਾ ਹੋਣਾ ਬਹੁਤ ਜ਼ਰੂਰੀ ਹੈ। ਜਦੋਂ ਅਸੀਂ ਕੋਈ ਘਰ ਖ਼ਰੀਦਦੇ ਹਾਂ, ਭਾਵੇਂ ਉਹ ਅਸੀਂ ਬਣਵਾਇਆ ਹੋਵੇ ਜਾਂ ਕਿਰਾਏ ’ਤੇ ਲਿਆ ਹੋਵੇ, ਅਸੀਂ ਉਸ ਨੂੰ ਸੁਰੱਖਿਅਤ ਰੱਖਣਾ ਚਾਹੁੰਦੇ ਹਾਂ। ਅਸੀਂ ਸਾਰੇ ਇਸ ਗੱਲ ਦਾ ਖ਼ਾਸ ਧਿਆਨ ਰੱਖਦੇ ਹਾਂ ਕਿ ਸਾਡਾ ਘਰ ਸੁਰੱਖਿਅਤ ਰਹੇ। ਉੱਥੇ ਅਸੀਂ ਮੋਟੀਆਂ-ਮੋਟੀਆਂ ਗਰਿੱਲਾਂ ਲਗਵਾਉਂਦੇ ਹਾਂ ਤੇ ਸੁਰੱਖਿਆ ਦੇ ਸਾਧਨ ਲਗਵਾਉਂਦੇ ਹਾਂ। ਅੱਜਕੱਲ੍ਹ ਦੇ ਜ਼ਮਾਨੇ ’ਚ ਸੁਰੱਖਿਆ ਅਲਾਰਮ ਵੀ ਲਗਾਏ ਜਾਂਦੇ ਹਨ ਤਾਂ ਜੋ ਚੋਰਾਂ ਨੂੰ ਘਰ ’ਚ ਦਾਖ਼ਲ ਹੋਣ ਤੋਂ ਰੋਕਿਆ ਜਾ ਸਕੇ। ਸਾਰੇ ਸੰਤ-ਮਹਾਂਪੁਰਖ ਸਾਨੂੰ ਸਮਝਾਉਂਦੇ ਹਨ ਕਿ ਜਿਵੇਂ ਅਸੀਂ ਚੋਰਾਂ ਤੋਂ ਆਪਣੇ ਘਰ ਨੂੰ ਸੁਰੱਖਿਅਤ ਰੱਖਣਾ ਚਾਹੁੰਦੇ ਹਾਂ, ਠੀਕ ਉਸੇ ਤਰ੍ਹਾਂ ਸਾਨੂੰ ਆਪਣੀ ਰੂਹ ਦੀ ਵੀ ਰਾਖੀ ਕਰਨੀ ਚਾਹੀਦੀ ਹੈ ਪਰ ਅਣਜਾਣੇ ’ਚ ਅਸੀਂ ਚੋਰਾਂ ਨੂੰ ਆਪਣੇ ਅੰਦਰ ਦਾਖ਼ਲ ਹੋਣ ਦਿੰਦੇ ਹਾਂ ਅਤੇ ਅੰਦਰ ਆਉਂਦੇ ਹੀ ਉਹ ਤਬਾਹੀ ਮਚਾ ਦਿੰਦੇ ਹਨ। ਇਹ ਪੰਜ ਚੋਰ ਹਨ—ਕਾਮ, ਕ੍ਰੋਧ, ਲੋਭ, ਮੋਹ ਤੇ ਹੰਕਾਰ। ਇਹ ਸਾਡੇ ਅੰਦਰ ਦਾਖ਼ਲ ਹੋ ਚੁੱਕੇ ਹਨ ਅਤੇ ਦਿਨ-ਬ-ਦਿਨ ਨੁਕਸਾਨ ਕਰ ਰਹੇ ਹਨ। ਇਸ ਦੁਨੀਆ ’ਚ ਸਾਡਾ ਧਿਆਨ ਇਨ੍ਹਾਂ ਪੰਜ ਚੋਰਾਂ ਦੀਆਂ ਗਤੀਵਿਧੀਆਂ ’ਚ ਹੀ ਲੱਗਾ ਰਹਿੰਦਾ ਹੈ। ਅਸੀਂ ਧਿਆਨ-ਅਭਿਆਸ ਕਰਨਾ ਚਾਹੁੰਦੇ ਹਾਂ ਤਾਂ ਇਹ ਚੋਰ ਸਾਡੇ ਵਿਚਾਰਾਂ ’ਤੇ ਕਬਜ਼ਾ ਕਰ ਲੈਂਦੇ ਹਨ। ਅਜਿਹੀ ਅਵਸਥਾ ’ਚ ਸਾਡੇ ਅੰਦਰੋਂ ਇੱਕ ਪੁਕਾਰ ਨਿਕਲਦੀ ਹੈ, ਜਿਸ ਨੂੰ ਅਸੀਂ ਪ੍ਰਾਰਥਨਾ ਕਹਿੰਦੇ ਹਾਂ। ਕਿਹਾ ਜਾਂਦਾ ਹੈ ਕਿ ਜੇ ਅਸੀਂ ਇਕ ਕਦਮ ਪ੍ਰਭੂ ਵੱਲ ਚੁੱਕਦੇ ਹਾਂ ਤਾਂ ਉਹ ਸੌ ਕਦਮ ਸਾਡੀ ਵੱਲ ਵਧਾਉਂਦੇ ਹਨ। ਇਸ ਤੋਂ ਇਲਾਵਾ ਪ੍ਰਭੂ ਨੂੰ ਯਾਦ ਕਰਨ ਦਾ ਇਕ ਹੋਰ ਤਰੀਕਾ ਵੀ ਹੈ, ਜਿਸ ਨੂੰ ਅਸੀਂ ਸਿਮਰਨ ਕਹਿੰਦੇ ਹਾਂ। ਸਿਮਰਨ ਪ੍ਰਭੂ ਦੇ ਨਾਮ ਦਾ ਜਾਪ ਹੈ, ਜਿਸ ਨੂੰ ਦੁਹਰਾਉਣ ਨਾਲ ਪੰਜੇ ਚੋਰ ਭੱਜ ਜਾਂਦੇ ਹਨ। ਇਸੇ ਤਰ੍ਹਾਂ ਜੇ ਅਸੀਂ ਕਿਸੇ ਅਜਿਹੇ ਸੰਤ-ਮਹਾਂਪੁਰਖ ਦੀ ਸੰਗਤ ਕਰੀਏ, ਜੋ ਰੂਹਾਨੀਅਤ ਦੀ ਦੌਲਤ ਵੰਡਦੇ ਹੋਣ, ਤਾਂ ਉਨ੍ਹਾਂ ਦੇ ਨਾਲ ਰਹਿਣ ਨਾਲ ਵੀ ਅਸੀਂ ਆਪਣੇ ਮਨ ਦੀ ਅਵਸਥਾ ਨੂੰ ਬਦਲ ਸਕਦੇ ਹਾਂ। ਸਤਿਸੰਗ ਦਾ ਮਾਹੌਲ ਬਹੁਤ ਸ਼ਾਂਤ ਅਤੇ ਸਤਿਗੁਰੂ ਦੀ ਤਵੱਜੋ ਨਾਲ ਭਰਿਆ ਹੁੰਦਾ ਹੈ, ਜਿਸ ਨੂੰ ਅਸੀਂ ਵਾਪਸ ਆਪਣੇ ਨਾਲ ਲੈ ਜਾ ਸਕਦੇ ਹਾਂ।
-ਸੰਤ ਰਾਜਿੰਦਰ ਸਿੰਘ ਜੀ ਮਹਾਰਾਜ।