- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਅਜਿਹਾ ਮੰਨਿਆ ਜਾਂਦਾ ਹੈ ਕਿ ਵਾਸਤੂ ਦੇ ਨਿਯਮਾਂ ਦੀ ਪਾਲਣਾ ਕਰਨ ਨਾਲ ਘਰ ਵਿਚ ਸੁੱਖ-ਸ਼ਾਂਤੀ ਬਣੀ ਰਹਿੰਦੀ ਹੈ ਅਤੇ ਜੀਵਨ ਵਿਚ ਵਾਸਤੂ ਦੋਸ਼ ਦੀ ਸਮੱਸਿਆ ਨਹੀਂ ਆਉਂਦੀ। ਜੇਕਰ ਤੁਸੀਂ ਵੀ ਗਲਤ ਦਿਸ਼ਾ 'ਚ ਬਣੇ ਟਾਇਲਟ ਕਾਰਨ ਵਾਸਤੂ ਦੋਸ਼ ਦਾ ਸਾਹਮਣਾ ਕਰ ਰਹੇ ਹੋ ਤਾਂ ਇਸ ਲੇਖ ਵਿਚ ਅਸੀਂ ਤੁਹਾਨੂੰ ਦੱਸਾਂਗੇ ਕਿ ਬਿਨਾਂ ਕਿਸੇ ਤੋੜ-ਭੰਨ ਦੇ ਵਾਸਤੂ ਦੋਸ਼ ਨੂੰ ਕਿਵੇਂ ਦੂਰ ਕੀਤਾ ਜਾ ਸਕਦਾ ਹੈ।

ਧਰਮ ਡੈਸਕ, ਨਵੀਂ ਦਿੱਲੀ : ਵਾਸਤੂ ਸ਼ਾਸਤਰ ਦੇ ਅਨੁਸਾਰ, ਗਲਤ ਦਿਸ਼ਾ ਵਿੱਚ ਟਾਇਲਟ ਹੋਣ ਨਾਲ ਪਰਿਵਾਰ ਦੇ ਮੈਂਬਰਾਂ ਨੂੰ ਜੀਵਨ ਵਿੱਚ ਕਈ ਤਰ੍ਹਾਂ ਦੀਆਂ ਪਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈ ਸਕਦਾ ਹੈ। ਨਾਲ ਹੀ ਘਰ ਵਿਚ ਨਕਾਰਾਤਮਕ ਊਰਜਾ ਪੈਦਾ ਹੋ ਸਕਦੀ ਹੈ। ਇਸ ਲਈ ਕਿਹਾ ਜਾਂਦਾ ਹੈ ਕਿ ਟਾਇਲਟ ਬਣਾਉਂਦੇ ਸਮੇਂ ਵਾਸਤੂ ਸ਼ਾਸਤਰ ਦੇ ਨਿਯਮਾਂ ਬਾਰੇ ਜ਼ਰੂਰ ਜਾਣ ਲੈਣਾ ਚਾਹੀਦਾ ਹੈ। ਅਜਿਹਾ ਮੰਨਿਆ ਜਾਂਦਾ ਹੈ ਕਿ ਵਾਸਤੂ ਦੇ ਨਿਯਮਾਂ ਦੀ ਪਾਲਣਾ ਕਰਨ ਨਾਲ ਘਰ ਵਿਚ ਸੁੱਖ-ਸ਼ਾਂਤੀ ਬਣੀ ਰਹਿੰਦੀ ਹੈ ਅਤੇ ਜੀਵਨ ਵਿਚ ਵਾਸਤੂ ਦੋਸ਼ ਦੀ ਸਮੱਸਿਆ ਨਹੀਂ ਆਉਂਦੀ। ਜੇਕਰ ਤੁਸੀਂ ਵੀ ਗਲਤ ਦਿਸ਼ਾ 'ਚ ਬਣੇ ਟਾਇਲਟ ਕਾਰਨ ਵਾਸਤੂ ਦੋਸ਼ ਦਾ ਸਾਹਮਣਾ ਕਰ ਰਹੇ ਹੋ ਤਾਂ ਇਸ ਲੇਖ ਵਿਚ ਅਸੀਂ ਤੁਹਾਨੂੰ ਦੱਸਾਂਗੇ ਕਿ ਬਿਨਾਂ ਕਿਸੇ ਤੋੜ-ਭੰਨ ਦੇ ਵਾਸਤੂ ਦੋਸ਼ ਨੂੰ ਕਿਵੇਂ ਦੂਰ ਕੀਤਾ ਜਾ ਸਕਦਾ ਹੈ।
ਸਮੁੰਦਰੀ ਲੂਣ ਦਾ ਉਪਾਅ: ਘਰ ਦੀ ਨਕਾਰਾਤਮਕ ਊਰਜਾ ਨੂੰ ਦੂਰ ਕਰਨ ਲਈ ਸਮੁੰਦਰੀ ਲੂਣ ਨੂੰ ਸਭ ਤੋਂ ਉੱਤਮ ਮੰਨਿਆ ਜਾਂਦਾ ਹੈ। ਇਕ ਕਟੋਰੀ 'ਚ ਸਮੁੰਦਰੀ ਲੂਣ ਭਰ ਕੇ ਉਸ ਨੂੰ ਟਾਇਲਟ 'ਚ ਰੱਖ ਦਿਉ। ਵਾਸਤੂ ਸ਼ਾਸਤਰ ਅਨੁਸਾਰ, ਇਸ ਉਪਾਅ ਨੂੰ ਕਰਨ ਨਾਲ ਵਾਸਤੂ ਦੋਸ਼ ਦੀ ਸਮੱਸਿਆ ਤੋਂ ਛੁਟਕਾਰਾ ਮਿਲਦਾ ਹੈ ਅਤੇ ਘਰ ਵਿੱਚ ਸੁਖ-ਸ਼ਾਂਤੀ ਬਣੀ ਰਹਿੰਦੀ ਹੈ।
ਸ਼ੀਸ਼ਾ ਲਗਾਓ: ਜੇਕਰ ਤੁਹਾਡੇ ਘਰ 'ਚ ਟਾਇਲਟ ਗਲਤ ਦਿਸ਼ਾ 'ਚ ਬਣਿਆ ਹੈ ਤਾਂ ਦਰਵਾਜ਼ੇ ਦੇ ਬਿਲਕੁਲ ਬਾਹਰ ਇਕ ਸ਼ੀਸ਼ਾ ਲਗਾ ਦਿਉ ਕਿਉਂਕਿ ਸ਼ੀਸ਼ਾ ਟਾਇਲਟ ਵੱਲ ਆਉਣ ਵਾਲੀ ਊਰਜਾ ਨੂੰ ਵਾਪਸ ਰਿਫਲੈਕਟ ਕਰਦਾ ਹੈ। ਅਜਿਹਾ ਕਰਨ ਨਾਲ ਨਕਾਰਾਤਮਕ ਊਰਜਾ ਪੂਰੇ ਘਰ ਵਿੱਚ ਪ੍ਰਵੇਸ਼ ਨਹੀਂ ਕਰ ਪਾਉਂਦੀ।
ਦਰਵਾਜ਼ਾ ਬੰਦ ਰੱਖੋ: ਟਾਇਲਟ ਦਾ ਦਰਵਾਜ਼ਾ ਹਮੇਸ਼ਾ ਬੰਦ ਰੱਖੋ ਤਾਂ ਜੋ ਟਾਇਲਟ 'ਚੋਂ ਨਿਕਲਣ ਵਾਲੀ ਨਕਾਰਾਤਮਕ ਊਰਜਾ ਘਰ ਵਿਚ ਨਾ ਫੈਲੇ।
ਉੱਤਰ-ਪੱਛਮ (ਵਾਯਵਯ ਕੋਣ) ਤੇ ਦੱਖਣ-ਪੱਛਮ (ਨੈਰਿਤਯ ਕੋਣ) ਦਿਸ਼ਾ ਨੂੰ ਟਾਇਲਟ ਲਈ ਉੱਤਮ ਮੰਨਿਆ ਜਾਂਦਾ ਹੈ।
ਉੱਤਰ-ਪੂਰਬ (ਈਸ਼ਾਨ ਕੋਣ): ਇਸ ਦਿਸ਼ਾ ਨੂੰ ਪੂਜਾ-ਪਾਠ ਅਤੇ ਦੇਵਤਿਆਂ ਦੀ ਦਿਸ਼ਾ ਮੰਨਿਆ ਜਾਂਦਾ ਹੈ। ਇਸ ਲਈ ਇਸ ਦਿਸ਼ਾ ਵਿਚ ਭੁੱਲ ਕੇ ਵੀ ਟਾਇਲਟ ਨਹੀਂ ਬਣਾਉਣਾ ਚਾਹੀਦਾ। ਇਹ ਗਲਤੀ ਕਰਨ ਨਾਲ ਵਾਸਤੂ ਦੋਸ਼ ਦਾ ਸਾਹਮਣਾ ਕਰਨਾ ਪੈ ਸਕਦਾ ਹੈ।
ਉੱਤਰ ਤੇ ਪੂਰਬ: ਉੱਤਰ ਦਿਸ਼ਾ ਧਨ ਦੇ ਦੇਵਤਾ ਕੁਬੇਰ ਦੀ ਅਤੇ ਪੂਰਬ ਦਿਸ਼ਾ ਸੂਰਜ ਦੇਵਤਾ ਦੀ ਹੁੰਦੀ ਹੈ। ਵਾਸਤੂ ਅਨੁਸਾਰ, ਇਸ ਦਿਸ਼ਾ ਵਿਚ ਟਾਇਲਟ ਹੋਣ ਨਾਲ ਪਰਿਵਾਰ ਦੇ ਮੈਂਬਰਾਂ ਨੂੰ ਧਨ ਦੀ ਕਮੀ ਦਾ ਸਾਹਮਣਾ ਕਰਨਾ ਪੈ ਸਕਦਾ ਹੈ। ਨਾਲ ਹੀ ਕਰੀਅਰ ਤੇ ਕਾਰੋਬਾਰ 'ਚ ਰੁਕਾਵਟਾਂ ਆਉਂਦੀਆਂ ਹਨ।
ਡਿਸਕਲੇਮਰ: ਇਸ ਲੇਖ ਵਿੱਚ ਦੱਸੇ ਗਏ ਉਪਾਅ/ਲਾਭ/ਸਲਾਹ ਅਤੇ ਬਿਆਨ ਸਿਰਫ਼ ਆਮ ਜਾਣਕਾਰੀ ਲਈ ਹਨ। ਪੰਜਾਬੀ ਜਾਗਰਣ ਅਤੇ ਜਾਗਰਣ ਨਿਊ ਮੀਡੀਆ ਇੱਥੇ ਇਸ ਲੇਖ ਫੀਚਰ ਵਿੱਚ ਲਿਖੀਆਂ ਗੱਲਾਂ ਦਾ ਸਮਰਥਨ ਨਹੀਂ ਕਰਦਾ। ਇਸ ਲੇਖ ਵਿੱਚ ਸ਼ਾਮਲ ਜਾਣਕਾਰੀ ਵੱਖ-ਵੱਖ ਮਾਧਿਅਮਾਂ/ਜੋਤਸ਼ੀਆਂ/ਪੰਚਾਂਗ/ਪ੍ਰਵਚਨਾਂ/ਮਾਨਤਾਵਾਂ/ਧਰਮ ਗ੍ਰੰਥਾਂ ਤੋਂ ਇਕੱਠੀ ਕੀਤੀ ਗਈ ਹੈ। ਪਾਠਕਾਂ ਨੂੰ ਬੇਨਤੀ ਹੈ ਕਿ ਲੇਖ ਨੂੰ ਅੰਤਿਮ ਸੱਚ ਜਾਂ ਦਾਅਵਾ ਨਾ ਮੰਨਣ ਅਤੇ ਆਪਣੇ ਵਿਵੇਕ ਦੀ ਵਰਤੋਂ ਕਰਨ। ਪੰਜਾਬੀ ਜਾਗਰਣ ਅਤੇ ਜਾਗਰਣ ਨਿਊ ਮੀਡੀਆ ਅੰਧਵਿਸ਼ਵਾਸ ਦੇ ਖ਼ਿਲਾਫ਼ ਹੈ।