ਕਈ ਲੋਕ ਪੁਰਾਣੀਆਂ ਚੀਜ਼ਾਂ ਨੂੰ ਘਰ ਵਿਚ ਰੱਖਣ ਦੇ ਨਾਲ-ਨਾਲ ਇਸ ਨੂੰ 'ਐਸਥੈਟਿਕ' ਦਾ ਨਾਮ ਦਿੰਦੇ ਹਨ, ਜੋ ਕਿ ਵਾਸਤੂ ਦੇ ਨਜ਼ਰੀਏ ਤੋਂ ਗਲਤ ਹੈ। ਜੇਕਰ ਤੁਸੀਂ ਕਿਸਮਤ ਦੇ ਮਾਮਲੇ 'ਚ ਸਾਵਧਾਨੀ ਵਰਤਣਾ ਪਸੰਦ ਕਰਦੇ ਹੋ, ਤਾਂ ਇਨ੍ਹਾਂ ਆਮ ਸਜਾਵਟੀ ਚੀਜ਼ਾਂ ਨੂੰ ਆਪਣੇ ਘਰ ਵਿੱਚੋਂ ਅੱਜ ਹੀ ਕੱਢ ਦਿਓ।

ਧਰਮ ਡੈਸਕ, ਨਵੀਂ ਦਿੱਲੀ : ਵਾਸਤੂ ਸ਼ਾਸਤਰ ਅਨੁਸਾਰ ਕੁਝ ਵਸਤੂਆਂ ਘਰ 'ਚ ਬਦਕਿਸਮਤੀ ਲਿਆ ਸਕਦੀਆਂ ਹਨ। ਕਿਹਾ ਜਾਂਦਾ ਹੈ ਕਿ ਇਹ ਵਸਤੂਆਂ ਆਪਣੇ ਨਾਲ ਨਕਾਰਾਤਮਕ ਊਰਜਾ ਨੂੰ ਵੀ ਸੱਦਾ ਦਿੰਦੀਆਂ ਹਨ, ਜੋ ਘਰ ਦੀ ਸੁੱਖ ਤੇ ਖੁਸ਼ਹਾਲੀ 'ਚ ਰੁਕਾਵਟ ਪਾਉਣ ਦਾ ਕੰਮ ਕਰਦੀਆਂ ਹਨ।
ਅੱਜ-ਕੱਲ੍ਹ ਕਈ ਲੋਕ ਪੁਰਾਣੀਆਂ ਚੀਜ਼ਾਂ ਨੂੰ ਘਰ ਵਿਚ ਰੱਖਣ ਦੇ ਨਾਲ-ਨਾਲ ਇਸ ਨੂੰ 'ਐਸਥੈਟਿਕ' (Aesthetic) ਦਾ ਨਾਮ ਦਿੰਦੇ ਹਨ, ਜੋ ਕਿ ਵਾਸਤੂ ਦੇ ਨਜ਼ਰੀਏ ਤੋਂ ਗਲਤ ਹੈ। ਜੇਕਰ ਤੁਸੀਂ ਕਿਸਮਤ ਦੇ ਮਾਮਲੇ 'ਚ ਸਾਵਧਾਨੀ ਵਰਤਣਾ ਪਸੰਦ ਕਰਦੇ ਹੋ, ਤਾਂ ਇਨ੍ਹਾਂ ਆਮ ਸਜਾਵਟੀ ਚੀਜ਼ਾਂ ਨੂੰ ਆਪਣੇ ਘਰ ਵਿੱਚੋਂ ਅੱਜ ਹੀ ਕੱਢ ਦਿਓ।
ਕੁਝ ਲੋਕਾਂ ਨੂੰ ਆਪਣੇ ਘਰ ਵਿੱਚ ਜਾਨਵਰਾਂ ਦੀ ਖੱਲ, ਯੁੱਧ (ਲੜਾਈ), ਬਰਬਾਦੀ ਜਾਂ ਕਿਸੇ ਵਿਨਾਸ਼ ਨਾਲ ਜੁੜੀਆਂ ਮੂਰਤੀਆਂ ਅਤੇ ਤਸਵੀਰਾਂ ਲਗਾਉਣ ਦਾ ਸ਼ੌਕ ਹੁੰਦਾ ਹੈ। ਵਾਸਤੂ ਅਨੁਸਾਰ ਅਜਿਹਾ ਕਰਨ ਨਾਲ ਘਰ ਦੀ ਊਰਜਾ ਪ੍ਰਭਾਵਿਤ ਹੋਣ ਦੇ ਨਾਲ-ਨਾਲ ਮਾਨਸਿਕ ਤਣਾਅ ਦਾ ਕਾਰਨ ਬਣ ਸਕਦੀ ਹੈ।
ਫੇਂਗਸ਼ੂਈ ਵਾਸਤੂ ਦੇ ਅਨੁਸਾਰ, ਜੇਕਰ ਪੁਰਾਣੇ ਕੈਲੰਡਰ ਜਾਂ ਰੁਕੀ ਹੋਈ ਘੜੀ ਕੰਧ 'ਤੇ ਲਟਕਾ ਕੇ ਰੱਖਦੇ ਹੋ, ਤਾਂ ਅਜਿਹਾ ਕਰਨ ਨਾਲ ਘਰ ਵਿੱਚ ਖੁਸ਼ਹਾਲੀ ਰੁਕ ਸਕਦੀ ਹੈ। ਇਸ ਲਈ ਕੈਲੰਡਰ ਨੂੰ ਸਮੇਂ-ਸਮੇਂ 'ਤੇ ਬਦਲਣ ਦੇ ਨਾਲ-ਨਾਲ ਪੁਰਾਣੀ ਅਤੇ ਬੰਦ ਘੜੀ ਦੀ ਵਰਤੋਂ ਕਰਨ ਤੋਂ ਬਚੋ।
ਕੁਝ ਲੋਕ ਟੁੱਟੇ ਹੋਏ ਸ਼ੀਸ਼ੇ (ਬ੍ਰੋਕਨ ਗਲਾਸ) ਨੂੰ ਮਿਰਰ ਦੇ ਤੌਰ 'ਤੇ ਵਰਤਦੇ ਹਨ ਜੋ ਕਿ ਵਾਸਤੂ ਦੇ ਨਜ਼ਰੀਏ ਤੋਂ ਬੇਹੱਦ ਗਲਤ ਮੰਨਿਆ ਜਾਂਦਾ ਹੈ। ਪੁਰਾਣੇ ਸਮੇਂ ਤੋਂ ਹੀ ਇਸ ਨੂੰ ਅਸ਼ੁਭਤਾ ਨਾਲ ਜੋੜ ਕੇ ਦੇਖਿਆ ਜਾਂਦਾ ਰਿਹਾ ਹੈ।
ਕਈ ਲੋਕ ਪੌਦਿਆਂ ਦੇ ਇੰਨੇ ਸ਼ੌਕੀਨ ਹੁੰਦੇ ਹਨ ਕਿ ਉਹ ਆਪਣੇ ਘਰਾਂ ਵਿੱਚ ਕੈਕਟਸ ਅਤੇ ਹੋਰ ਕਿਸਮਾਂ ਦੇ ਕੰਡੇਦਾਰ ਪੌਦੇ ਲਗਾ ਦਿੰਦੇ ਹਨ। ਵਾਸਤੂ ਸ਼ਾਸਤਰ ਦੇ ਅਨੁਸਾਰ ਘਰ ਵਿੱਚ ਕੰਡੇਦਾਰ ਪੌਦੇ ਰਿਸ਼ਤਿਆਂ ਵਿੱਚ ਤਣਾਅ ਲਿਆਉਣ ਦੇ ਨਾਲ-ਨਾਲ ਘਰ ਦੀ ਊਰਜਾ 'ਤੇ ਨਕਾਰਾਤਮਕ ਪ੍ਰਭਾਵ ਦਿਖਾਉਂਦੇ ਹਨ।
ਪੌਰਾਣਿਕ ਮਾਨਤਾਵਾਂ ਵਿੱਚ ਸੱਪਾਂ ਦੀ ਪ੍ਰਤੀਕਾਤਮਕ ਮਹੱਤਤਾ ਦੇ ਬਾਵਜੂਦ, ਉਨ੍ਹਾਂ ਦੀਆਂ ਮੂਰਤੀਆਂ ਜਾਂ ਕਲਾਕ੍ਰਿਤੀਆਂ ਘਰ ਵਿੱਚ ਰੱਖਣਾ ਅਸ਼ੁਭ ਮੰਨਿਆ ਜਾਂਦਾ ਹੈ। ਵਾਸਤੂ ਸ਼ਾਸਤਰ ਵਿੱਚ ਇਨ੍ਹਾਂ ਜੀਵਾਂ ਨੂੰ ਡਰ, ਧੋਖਾ ਅਤੇ ਛੁਪੇ ਹੋਏ ਖ਼ੌਫ਼ ਦਾ ਸੰਕੇਤ ਮੰਨਿਆ ਜਾਂਦਾ ਹੈ।
ਵਾਸਤੂ ਸ਼ਾਸਤਰ ਦੇ ਅਨੁਸਾਰ ਘਰ ਵਿੱਚ ਨਟਰਾਜ ਦੀ ਮੂਰਤੀ ਵੀ ਨਹੀਂ ਰੱਖਣੀ ਚਾਹੀਦੀ। ਅਜਿਹਾ ਇਸ ਲਈ ਕਿਉਂਕਿ ਇਹ ਤਾਂਡਵ ਨਾਚ ਦੀ ਨੁਮਾਇੰਦਗੀ ਕਰਦੀ ਹੈ, ਜੋ ਉਗਰ (ਤੇਜ਼/ਗੁੱਸੇ ਵਾਲੀ) ਊਰਜਾ ਨਾਲ ਜੁੜੀ ਹੋਣ ਕਾਰਨ ਘਰ ਦੀ ਐਨਰਜੀ ਨੂੰ ਅਸੰਤੁਲਿਤ ਕਰ ਸਕਦੀ ਹੈ।