- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਇਹੀ ਸੰਸਕਾਰ ਸਾਡੇ ਜੀਵਨ ਦੀ ਤਕਦੀਰ ਬਣਾਉਂਦੇ ਤੇ ਵਿਗਾੜਦੇ ਹਨ। ਅਰਥਾਤ ਜੋ ਅਸੀਂ ਦੇਖਦੇ, ਪੜ੍ਹਦੇ ਤੇ ਸੁਣਦੇ ਹਾਂ, ਉਸ ਦਾ ਪ੍ਰਭਾਵ ਸਾਡੇ ਕਰਮਾਂ ਤੇ ਜੀਵਨ ’ਤੇ ਪੈਂਦਾ ਹੈ। ਅਸੀਂ ਜੇ ਆਪਣੀ ਕਿਸਮਤ ਨੂੰ ਚੰਗੀ ਬਣਾਉਣਾ ਹੈ, ਤਾਂ ਸਾਨੂੰ ਸਭ ਤੋਂ ਪਹਿਲਾਂ ਆਪਣੇ ਮਨ ਨੂੰ ਚੰਗਾ ਸੰਕਲਪ ਦੇਣ ਦੀ ਜ਼ਰੂਰਤ ਹੈ।

ਮਨ ਨੂੰ ਤਾਕਤਵਰ ਬਣਾਉਣ ਲਈ ਸਾਨੂੰ ਹਮੇਸ਼ਾ ਹਾਂ-ਪੱਖੀ ਚੀਜ਼ਾਂ ਦੀ ਜ਼ਰੂਰਤ ਹੁੰਦੀ ਹੈ, ਇਸ ਲਈ ਸਾਨੂੰ ਘੱਟ ਊਰਜਾ ਵਾਲੀ ਸਮੱਗਰੀ ਨੂੰ ਸਵੀਕਾਰ ਜਾਂ ਗ੍ਰਹਿਣ ਨਹੀਂ ਕਰਨਾ ਚਾਹੀਦਾ। ਇਸ ਦੇ ਲਈ ਸਾਨੂੰ ਆਪਣੇ ਘਰਾਂ ਵਿਚ ਛੋਟਾ ਜਿਹਾ ਪੋਸਟਰ ਲਗਾਉਣਾ ਚਾਹੀਦਾ ਹੈ ਕਿ ਜੋ ਵੀ ਅਸੀਂ ਦੇਖਦੇ, ਪੜ੍ਹਦੇ, ਸੁਣਦੇ ਹਾਂ, ਉਸ ਨਾਲ ਸਾਡੀ ਸੋਚ ਬਣਦੀ ਹੈ। ਸੋਚ ਨਾਲ ਸਾਡੀ ਭਾਵਨਾ, ਦ੍ਰਿਸ਼ਟੀ, ਬਿਰਤੀ, ਕਰਮ, ਵਿਵਹਾਰ ਤੇ ਸੰਸਕਾਰ ਬਣਦੇ ਹਨ।
ਇਹੀ ਸੰਸਕਾਰ ਸਾਡੇ ਜੀਵਨ ਦੀ ਤਕਦੀਰ ਬਣਾਉਂਦੇ ਤੇ ਵਿਗਾੜਦੇ ਹਨ। ਅਰਥਾਤ ਜੋ ਅਸੀਂ ਦੇਖਦੇ, ਪੜ੍ਹਦੇ ਤੇ ਸੁਣਦੇ ਹਾਂ, ਉਸ ਦਾ ਪ੍ਰਭਾਵ ਸਾਡੇ ਕਰਮਾਂ ਤੇ ਜੀਵਨ ’ਤੇ ਪੈਂਦਾ ਹੈ। ਅਸੀਂ ਜੇ ਆਪਣੀ ਕਿਸਮਤ ਨੂੰ ਚੰਗੀ ਬਣਾਉਣਾ ਹੈ, ਤਾਂ ਸਾਨੂੰ ਸਭ ਤੋਂ ਪਹਿਲਾਂ ਆਪਣੇ ਮਨ ਨੂੰ ਚੰਗਾ ਸੰਕਲਪ ਦੇਣ ਦੀ ਜ਼ਰੂਰਤ ਹੈ। ਸਾਡਾ ਪੂਰਾ ਧਿਆਨ ਸਾਡੇ ਮਨ ਦੇ ਸੰਕਲਪਾਂ ਦੀ ਗੁਣਵੱਤਾ ’ਤੇ ਹੋਣਾ ਚਾਹੀਦਾ ਹੈ ਕਿਉਂਕਿ ਸ਼ੁੱਧ, ਸ੍ਰੇਸ਼ਠ ਅਤੇ ਸ਼ਕਤੀਸ਼ਾਲੀ ਸੰਕਲਪ ਸਾਨੂੰ ਊਰਜਾਵਾਨ ਬਣਾਉਂਦੇ ਹਨ ਅਤੇ ਅਸ਼ੁੱਧ, ਮਾੜੇ ਤੇ ਕਮਜ਼ੋਰ ਸੰਕਲਪ ਸਾਨੂੰ ਸ਼ਕਤੀਹੀਣ ਕਰਦੇ ਹਨ।
ਇਸ ਲਈ ਕਦੇ ਵੀ ਸਾਨੂੰ ਕਮੀ, ਕਮਜ਼ੋਰੀ ਅਤੇ ਅਯੋਗਤਾ ਵਾਲੇ ਸੰਕਲਪ, ਬੋਲ ਅਤੇ ਆਚਰਣ ਨਹੀਂ ਅਪਣਾਉਣੇ ਚਾਹੀਦੇ ਕਿਉਂਕਿ ਉਨ੍ਹਾਂ ਵਿਚ ਬਹੁਤ ਘੱਟ ਵਾਈਬ੍ਰੇਸ਼ਨ ਐਨਰਜੀ (ਕੰਪਨ ਊਰਜਾ) ਹੁੰਦੀ ਹੈ। ਸਾਨੂੰ ਆਪਣੇ ਸਮੇਂ, ਸਿਹਤ, ਧਨ, ਸੁੱਖ, ਸ਼ਾਂਤੀ, ਪ੍ਰਸੰਨਤਾ ਤੇ ਸਬੰਧਾਂ ਲਈ ਇਹ ਨਹੀਂ ਕਹਿਣਾ ਚਾਹੀਦਾ ਕਿ ਮੇਰੇ ਕੋਲ ਇਹ ਚੀਜ਼ ਨਹੀਂ ਹੈ। ਜਿੰਨਾ ਹੀ ਅਸੀਂ ਕਹਿੰਦੇ ਹਾਂ ਕਿ ਮੇਰੇ ਕੋਲ ਇਨ੍ਹਾਂ ਚੀਜ਼ਾਂ ਦੀ ਘਾਟ ਹੈ (ਜਾਂ ਇਹ ਮੈਨੂੰ ਚਾਹੀਦੀਆਂ) ਤਾਂ ਓਨੀਆਂ ਹੀ ਇਹ ਚੀਜ਼ਾਂ ਸਾਡੇ ਤੋਂ ਦੂਰ ਭੱਜਦੀਆਂ ਹਨ। ਸੋ, ਹਮੇਸ਼ਾ ਆਪਣੇ ਮਨ ਨੂੰ ਦੱਸਣਾ ਹੈ ਕਿ ਇਨ੍ਹਾਂ ਸਭ ਚੀਜ਼ਾਂ ਨਾਲ ਮੈਂ ਖ਼ੁਸ਼ਹਾਲ ਹਾਂ, ਮੇਰੇ ਕੋਲ ਕੋਈ ਕਮੀ ਨਹੀਂ ਹੈ।
ਕਮੀ ਜਾਂ ਖ਼ੁਸ਼ਹਾਲੀ ਉਸ ਦੇ ਆਕਾਰ ਤੇ ਨਤੀਜੇ ’ਤੇ ਨਹੀਂ ਸਗੋਂ ਸਾਡੀ ਸੋਚ ’ਤੇ ਨਿਰਭਰ ਕਰਦੀ ਹੈ। ਪੁਰਾਣੇ ਸਮੇਂ ਵਿਚ ਸਾਡੇ ਘਰ ਛੋਟੇ ਹੁੰਦੇ ਸਨ ਪਰ ਉਨ੍ਹਾਂ ਵਿਚ ਮਿਲ-ਜੁਲ ਕੇ ਰਹਿਣ ਲਈ ਦਿਲਾਂ ਵਿਚ ਭਰਪੂਰ ਜਗ੍ਹਾ ਸੀ। ਅੱਜ ਘਰ ਵੱਡੇ ਹਨ, ਪਰ ਉਨ੍ਹਾਂ ਵਿਚ ਜਗ੍ਹਾ ਘੱਟ ਪੈ ਗਈ ਹੈ ਕਿਉਂਕਿ ਸਾਡੀ ਸੋਚ ਵਿਚ ਕਮੀ ਆ ਗਈ ਹੈ। ਪਹਿਲਾਂ ਧਨ ਘੱਟ ਸੀ ਪਰ ਮਦਦ ਲਈ ਸਭ ਤਿਆਰ ਰਹਿੰਦੇ ਸਨ। ਅਸੀਂ ਕਹਿੰਦੇ ਸਾਂ, ਸਾਡਾ ਘਰ ਛੋਟਾ ਹੈ ਪਰ ਦਿਲ ਵੱਡਾ ਹੈ, ਜਿਸ ਵਿਚ ਸਮਰੱਥਾ ਨਾਲੋਂ ਵੱਧ ਲੋਕ ਸਮਾ ਸਕਦੇ ਹਨ। ਅੱਜ ਸਾਡੀ ਸੋਚ ਛੋਟੀ ਹੁੰਦੀ ਜਾ ਰਹੀ ਹੈ, ਉਹ ਸਾਨੂੰ ਵੱਡੀ ਕਰਨੀ ਪੈਣੀ ਹੈ।
-ਬ੍ਰਹਮਾ ਕੁਮਾਰੀ ਸ਼ਿਵਾਨੀ