- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
Jyotish Shahstra ਅਨੁਸਾਰ ਜਦੋਂ ਕਿਸੇ ਜਾਤਕ ਦੀ ਕੁੰਡਲੀ 'ਚ ਸ਼ਨੀ ਗ੍ਰਹਿ ਕਮਜ਼ੋਰ ਹੁੰਦਾ ਹੈ, ਤਦ ਪੈਸਾ ਆਉਂਦਾ ਤਾਂ ਹੈ, ਪਰ ਕੋਲ ਨਹੀਂ ਰੁਕਦਾ। ਸ਼ਨੀ ਕਮਜ਼ੋਰ ਹੋਣ ਦੇ ਵੈਸੇ ਤਾਂ ਬਹੁਤ ਸਾਰੇ ਲੱਛਣ ਹਨ, ਪਰ ਪੈਸਿਆਂ ਦੀ ਤੰਗੀ ਇਨ੍ਹਾਂ 'ਚ ਸਭ ਤੋਂ ਪ੍ਰਮੁੱਖ ਹੈ।

ਧਰਮ ਡੈਸਕ, ਨਵੀਂ ਦਿੱਲੀ : ਪੈਸਾ ਕਮਾਉਣ 'ਚ ਬਹੁਤ ਮਿਹਨਤ ਲੱਗਦੀ ਹੈ, ਪਰ ਖੂਨ-ਪਸੀਨੇ ਦੀ ਕਮਾਈ ਜਦੋਂ ਕੋਲ ਠਹਿਰੇ ਨਹੀਂ ਤੇ ਲਗਾਤਾਰ ਖਰਚ ਹੁੰਦੀ ਜਾਵੇ ਤਾਂ ਆਰਥਿਕ ਤੰਗੀ ਬਣੀ ਹੀ ਰਹਿੰਦੀ ਹੈ। ਕਈ ਵਾਰ ਸਾਨੂੰ ਇਹ ਵੀ ਲੱਗਦਾ ਹੈ ਕਿ ਇੰਨਾ ਪੈਸਾ ਕਮਾਉਣ ਤੋਂ ਬਾਅਦ ਵੀ ਆਖਰ 'ਚ ਜੇਬ ਖਾਲੀ ਰਹਿ ਜਾਂਦੀ ਹੈ। ਆਖਰ ਅਜਿਹਾ ਕਿਉਂ ਹੁੰਦਾ ਹੈ? ਜੋਤਿਸ਼ ਸ਼ਾਸਤਰ ਅਨੁਸਾਰ ਜਦੋਂ ਕਿਸੇ ਜਾਤਕ ਦੀ ਕੁੰਡਲੀ 'ਚ ਸ਼ਨੀ ਗ੍ਰਹਿ ਕਮਜ਼ੋਰ ਹੁੰਦਾ ਹੈ, ਤਦ ਪੈਸਾ ਆਉਂਦਾ ਤਾਂ ਹੈ, ਪਰ ਕੋਲ ਨਹੀਂ ਰੁਕਦਾ।
ਸ਼ਨੀ ਕਮਜ਼ੋਰ ਹੋਣ ਦੇ ਵੈਸੇ ਤਾਂ ਬਹੁਤ ਸਾਰੇ ਲੱਛਣ ਹਨ, ਪਰ ਪੈਸਿਆਂ ਦੀ ਤੰਗੀ ਇਨ੍ਹਾਂ 'ਚ ਸਭ ਤੋਂ ਪ੍ਰਮੁੱਖ ਹੈ। ਆਓ ਤੁਹਾਨੂੰ ਦੱਸਦੇ ਹਾਂ ਕਿ ਕਿਵੇਂ ਮਿਹਨਤ ਨਾਲ ਕਮਾਏ ਹੋਏ ਪੈਸੇ ਪਾਣੀ ਵਾਂਗ ਵਹਿ ਜਾਂਦੇ ਹਨ ਤੇ ਸ਼ਨੀ ਦੋਸ਼ ਕਾਰਨ ਜਾਤਕ ਰਾਜੇ ਤੋਂ ਰੰਕ ਬਣ ਜਾਂਦਾ ਹੈ।
ਜੋਤਿਸ਼ ਮਾਨਤਾ ਅਨੁਸਾਰ ਕਮਜ਼ੋਰ ਸ਼ਨੀ ਦੀ ਸਥਿਤੀ 'ਚ ਧਨ ਨਾਲ ਜੁੜਿਆ ਨੁਕਸਾਨ ਹੋ ਸਕਦਾ ਹੈ। ਵਿਅਕਤੀ ਨੂੰ ਚੋਰੀ, ਸਾਮਾਨ ਖਰਾਬ ਹੋਣ ਜਾਂ ਕਿਸੇ ਹੋਰ ਵਜ੍ਹਾ ਨਾਲ ਆਰਥਿਕ ਨੁਕਸਾਨ ਦਾ ਸਾਹਮਣਾ ਕਰਨਾ ਪੈ ਸਕਦਾ ਹੈ। ਅਜਿਹੀਆਂ ਪਰਿਸਥਿਤੀਆਂ ਕਾਰਨ ਜਮ੍ਹਾਂ ਕੀਤਾ ਹੋਇਆ ਪੈਸਾ ਅਚਾਨਕ ਘੱਟ ਹੋ ਸਕਦਾ ਹੈ।
ਕਈ ਵਾਰ ਕਮਾਈ ਠੀਕ ਹੋਣ ਦੇ ਬਾਵਜੂਦ ਖਰਚਿਆਂ 'ਤੇ ਕਾਬੂ ਨਹੀਂ ਰਹਿੰਦਾ। ਬਿਨਾਂ ਜ਼ਰੂਰਤ ਦੀਆਂ ਚੀਜ਼ਾਂ 'ਤੇ ਪੈਸਾ ਖਰਚ ਕਰਨਾ, ਵਾਰ-ਵਾਰ ਖਰੀਦਦਾਰੀ ਕਰਨਾ ਜਾਂ ਅਚਾਨਕ ਕੋਈ ਮਹਿੰਗੀ ਚੀਜ਼ ਖਰੀਦ ਲੈਣਾ ਵੀ ਆਰਥਿਕ ਪਰੇਸ਼ਾਨੀ ਦੀ ਵਜ੍ਹਾ ਬਣ ਸਕਦਾ ਹੈ। ਜੋਤਿਸ਼ 'ਚ ਇਸ ਨੂੰ ਵੀ ਕਮਜ਼ੋਰ ਸ਼ਨੀ ਨਾਲ ਜੋੜ ਕੇ ਦੇਖਿਆ ਜਾਂਦਾ ਹੈ।
ਜੇਕਰ ਆਮਦਨ ਦੇ ਮੁਕਾਬਲੇ ਖਰਚ ਲਗਾਤਾਰ ਵਧਦੇ ਜਾ ਰਹੇ ਹੋਣ ਤਾਂ ਵਿਅਕਤੀ ਨੂੰ ਕਰਜ਼ਾ ਲੈਣਾ ਪੈ ਸਕਦਾ ਹੈ। ਹੌਲੀ-ਹੌਲੀ ਇਹ ਕਰਜ਼ਾ ਆਰਥਿਕ ਤਣਾਅ ਦਾ ਕਾਰਨ ਬਣ ਜਾਂਦਾ ਹੈ। ਜੋਤਿਸ਼ ਅਨੁਸਾਰ ਸ਼ਨੀ ਦੀ ਅਸ਼ੁਭ ਸਥਿਤੀ 'ਚ ਕਰਜ਼ਾ ਤੇ ਧਨ ਸੰਬੰਧੀ ਪਰੇਸ਼ਾਨੀਆਂ ਵਧ ਸਕਦੀਆਂ ਹਨ।
ਪਰਿਵਾਰ 'ਚ ਕਿਸੇ ਦੀ ਬਿਮਾਰੀ ਜਾਂ ਅਚਾਨਕ ਕੋਈ ਵੱਡਾ ਖਰਚ ਆਉਣ 'ਤੇ ਬਚਤ ਖਤਮ ਹੋ ਸਕਦੀ ਹੈ। ਕਈ ਵਾਰ ਅਜਿਹੀਆਂ ਪਰਿਸਥਿਤੀਆਂ ਵਿਅਕਤੀ ਦੀ ਆਰਥਿਕ ਯੋਜਨਾ ਨੂੰ ਪੂਰੀ ਤਰ੍ਹਾਂ ਵਿਗਾੜ ਦਿੰਦੀਆਂ ਹਨ। ਜੋਤਿਸ਼ ਸ਼ਾਸਤਰ 'ਚ ਅਚਾਨਕ ਹੋਣ ਵਾਲੇ ਅਜਿਹੇ ਖਰਚਿਆਂ ਨੂੰ ਵੀ ਕਮਜ਼ੋਰ ਸ਼ਨੀ ਦੇ ਸੰਭਾਵਿਤ ਸੰਕੇਤਾਂ 'ਚ ਗਿਣਿਆ ਜਾਂਦਾ ਹੈ।
ਸ਼ਨੀ ਗ੍ਰਹਿ ਨੂੰ ਕਰਮ, ਮਿਹਨਤ, ਅਨੁਸ਼ਾਸਨ ਤੇ ਨਿਆਂ ਦਾ ਕਾਰਕ ਮੰਨਿਆ ਜਾਂਦਾ ਹੈ। ਮਾਨਤਾ ਹੈ ਕਿ ਕੁੰਡਲੀ 'ਚ ਸ਼ਨੀ ਦੀ ਸਥਿਤੀ ਕਮਜ਼ੋਰ ਹੋਣ 'ਤੇ ਵਿਅਕਤੀ ਨੂੰ ਆਪਣੇ ਕੰਮ ਤੇ ਆਰਥਿਕ ਜੀਵਨ 'ਚ ਕਈ ਤਰ੍ਹਾਂ ਦੀਆਂ ਪਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈ ਸਕਦਾ ਹੈ।
ਡਿਸਕਲੇਮਰ: ਇਸ ਲੇਖ ਵਿੱਚ ਦੱਸੇ ਗਏ ਉਪਾਅ/ਲਾਭ/ਸਲਾਹ ਅਤੇ ਬਿਆਨ ਸਿਰਫ਼ ਆਮ ਜਾਣਕਾਰੀ ਲਈ ਹਨ। ਪੰਜਾਬੀ ਜਾਗਰਣ ਅਤੇ ਜਾਗਰਣ ਨਿਊ ਮੀਡੀਆ ਇੱਥੇ ਇਸ ਲੇਖ ਫੀਚਰ ਵਿੱਚ ਲਿਖੀਆਂ ਗੱਲਾਂ ਦਾ ਸਮਰਥਨ ਨਹੀਂ ਕਰਦਾ। ਇਸ ਲੇਖ ਵਿੱਚ ਸ਼ਾਮਲ ਜਾਣਕਾਰੀ ਵੱਖ-ਵੱਖ ਮਾਧਿਅਮਾਂ/ਜੋਤਸ਼ੀਆਂ/ਪੰਚਾਂਗ/ਪ੍ਰਵਚਨਾਂ/ਮਾਨਤਾਵਾਂ/ਧਰਮ ਗ੍ਰੰਥਾਂ ਤੋਂ ਇਕੱਠੀ ਕੀਤੀ ਗਈ ਹੈ। ਪਾਠਕਾਂ ਨੂੰ ਬੇਨਤੀ ਹੈ ਕਿ ਲੇਖ ਨੂੰ ਅੰਤਿਮ ਸੱਚ ਜਾਂ ਦਾਅਵਾ ਨਾ ਮੰਨਣ ਅਤੇ ਆਪਣੇ ਵਿਵੇਕ ਦੀ ਵਰਤੋਂ ਕਰਨ। ਪੰਜਾਬੀ ਜਾਗਰਣ ਅਤੇ ਜਾਗਰਣ ਨਿਊ ਮੀਡੀਆ ਅੰਧਵਿਸ਼ਵਾਸ ਦੇ ਖ਼ਿਲਾਫ਼ ਹੈ।