
- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼

ਚਾਣਕਿਆ ਨੀਤੀ ਅਨੁਸਾਰ ਵਿਅਕਤੀ ਨੂੰ ਆਪਣੀ ਧਨ-ਸੰਪਤੀ ਨਾਲ ਜੁੜੀ ਹਰ ਗੱਲ ਸਾਰੇ ਲੋਕਾਂ ਨੂੰ ਨਹੀਂ ਦੱਸਣੀ ਚਾਹੀਦੀ। ਆਪਣੀ ਕਮਾਈ, ਬੱਚਤ, ਨਿਵੇਸ਼ ਜਾਂ ਕਰਜ਼ੇ ਦੀ ਜਾਣਕਾਰੀ ਲੋੜ ਤੋਂ ਵੱਧ ਸਾਂਝੀ ਕਰਨ ਨਾਲ ਪਰੇਸ਼ਾਨੀ ਹੋ ਸਕਦੀ ਹੈ। ਕੁਝ ਲੋਕ ਤੁਹਾਡੀ ਆਰਥਿਕ ਸਥਿਤੀ ਦੇਖ ਕੇ ਈਰਖਾ ਕਰ ਸਕਦੇ ਹਨ ਜਾਂ ਆਪਣੇ ਸਵਾਰਥ ਲਈ ਤੁਹਾਡਾ ਫਾਇਦਾ ਚੁੱਕਣ ਦੀ ਕੋਸ਼ਿਸ਼ ਕਰ ਸਕਦੇ ਹਨ।

ਧਰਮ ਡੈਸਕ, ਨਵੀਂ ਦਿੱਲੀ : ਜ਼ਿੰਦਗੀ 'ਚ ਹਮੇਸ਼ਾ ਸਫਲਤਾ ਦੇ ਪਿੱਛੇ ਭੱਜਣ ਤੋਂ ਇਲਾਵਾ ਵੀ ਬਹੁਤ ਸਾਰੀਆਂ ਚੀਜ਼ਾਂ ਜ਼ਰੂਰੀ ਹੁੰਦੀਆਂ ਹਨ। ਖ਼ਾਸ ਤੌਰ 'ਤੇ ਉਨ੍ਹਾਂ ਲੋਕਾਂ ਨੂੰ ਪਛਾਣਨਾ, ਜੋ ਸਿਰਫ਼ ਆਪਣੇ ਮਤਲਬ ਲਈ ਤੁਹਾਡੇ ਨਾਲ ਹਨ ਤੇ ਆਪਣਾ ਕੰਮ ਹੁੰਦੇ ਹੀ ਤੁਹਾਨੂੰ ਧੋਖਾ ਦੇ ਕੇ ਸਾਥ ਛੱਡ ਦੇਣਗੇ। ਆਚਾਰੀਆ ਚਾਣਕਿਆ ਨੇ ਲੋਕਾਂ ਨੂੰ ਪਛਾਣਨ ਤੇ ਉਨ੍ਹਾਂ ਤੋਂ ਸਾਵਧਾਨ ਰਹਿਣ ਦੀਆਂ ਕਈ ਸਿੱਖਿਆਵਾਂ ਦਿੱਤੀਆਂ ਹਨ। ਉਨ੍ਹਾਂ ਦੀ ਨੀਤੀ ਤੇ ਵਿਚਾਰਾਂ 'ਚ ਅਜਿਹੀਆਂ ਕਈ ਗੱਲਾਂ ਦੱਸੀਆਂ ਗਈਆਂ ਹਨ, ਜਿਨ੍ਹਾਂ ਨੂੰ ਅਪਣਾ ਕੇ ਵਿਅਕਤੀ ਖੁਦ ਨੂੰ ਚਲਾਕ ਲੋਕਾਂ ਤੇ ਉਨ੍ਹਾਂ ਵੱਲੋਂ ਦਿੱਤੇ ਧੋਖੇ ਤੇ ਨੁਕਸਾਨ ਤੋਂ ਬਚਾ ਸਕਦਾ ਹੈ। ਆਓ ਜਾਣਦੇ ਹਾਂ ਚਾਣਕਿਆ ਦੀਆਂ ਅਜਿਹੀਆਂ ਸੱਤ ਨੀਤੀਆਂ, ਜੋ ਜ਼ਿੰਦਗੀ ਵਿੱਚ ਸਮਝਦਾਰੀ ਨਾਲ ਅੱਗੇ ਵਧਣ ਵਿੱਚ ਮਦਦ ਕਰ ਸਕਦੀਆਂ ਹਨ।
ਚਾਣਕਿਆ ਨੀਤੀ ਅਨੁਸਾਰ ਵਿਅਕਤੀ ਨੂੰ ਆਪਣੀ ਧਨ-ਸੰਪਤੀ ਨਾਲ ਜੁੜੀ ਹਰ ਗੱਲ ਸਾਰੇ ਲੋਕਾਂ ਨੂੰ ਨਹੀਂ ਦੱਸਣੀ ਚਾਹੀਦੀ। ਆਪਣੀ ਕਮਾਈ, ਬੱਚਤ, ਨਿਵੇਸ਼ ਜਾਂ ਕਰਜ਼ੇ ਦੀ ਜਾਣਕਾਰੀ ਲੋੜ ਤੋਂ ਵੱਧ ਸਾਂਝੀ ਕਰਨ ਨਾਲ ਪਰੇਸ਼ਾਨੀ ਹੋ ਸਕਦੀ ਹੈ। ਕੁਝ ਲੋਕ ਤੁਹਾਡੀ ਆਰਥਿਕ ਸਥਿਤੀ ਦੇਖ ਕੇ ਈਰਖਾ ਕਰ ਸਕਦੇ ਹਨ ਜਾਂ ਆਪਣੇ ਸਵਾਰਥ ਲਈ ਤੁਹਾਡਾ ਫਾਇਦਾ ਚੁੱਕਣ ਦੀ ਕੋਸ਼ਿਸ਼ ਕਰ ਸਕਦੇ ਹਨ। ਇਸ ਲਈ ਪੈਸਿਆਂ ਨਾਲ ਜੁੜੀ ਜਾਣਕਾਰੀ ਸਿਰਫ਼ ਭਰੋਸੇਮੰਦ ਤੇ ਆਪਣੇ ਕਰੀਬੀ ਲੋਕਾਂ ਤਕ ਹੀ ਸੀਮਤ ਰੱਖੋ।
ਹਰ ਵਿਅਕਤੀ ਦੀ ਜ਼ਿੰਦਗੀ ਵਿਚ ਕੁਝ ਕਮਜ਼ੋਰੀਆਂ ਹੁੰਦੀਆਂ ਹਨ, ਪਰ ਉਨ੍ਹਾਂ ਨੂੰ ਹਰ ਕਿਸੇ ਨੂੰ ਨਹੀਂ ਦੱਸਣਾ ਚਾਹੀਦਾ। ਚਲਾਕ ਲੋਕ ਤੁਹਾਡੀ ਕਮਜ਼ੋਰੀ ਨੂੰ ਸਮਝ ਕੇ ਉਸਦਾ ਫਾਇਦਾ ਚੁੱਕ ਸਕਦੇ ਹਨ। ਇਸ ਲਈ ਆਪਣੀਆਂ ਨਿੱਜੀ ਪਰੇਸ਼ਾਨੀਆਂ, ਡਰ ਤੇ ਕਮਜ਼ੋਰੀਆਂ ਨੂੰ ਸੋਚ-ਸਮਝ ਕੇ ਹੀ ਕਿਸੇ ਨਾਲ ਸਾਂਝਾ ਕਰਨਾ ਚਾਹੀਦਾ ਹੈ।
ਰਿਸ਼ਤਿਆਂ 'ਚ ਭਰੋਸਾ ਜ਼ਰੂਰੀ ਹੈ, ਪਰ ਬਿਨਾਂ ਸੋਚੇ-ਸਮਝੇ ਹਰ ਕਿਸੇ 'ਤੇ ਭਰੋਸਾ ਕਰਨਾ ਨੁਕਸਾਨਦਾਇਕ ਹੋ ਸਕਦਾ ਹੈ। ਕਿਸੇ ਵਿਅਕਤੀ 'ਤੇ ਭਰੋਸਾ ਕਰਨ ਤੋਂ ਪਹਿਲਾਂ ਉਸਦੇ ਵਿਵਹਾਰ ਨੂੰ ਚੰਗੀ ਤਰ੍ਹਾਂ ਸਮਝ ਲੈਣਾ ਚਾਹੀਦਾ ਹੈ। ਮਿੱਠੀਆਂ ਗੱਲਾਂ ਕਰਨ ਵਾਲਾ ਹਰ ਵਿਅਕਤੀ ਤੁਹਾਡਾ ਸ਼ੁਭਚਿੰਤਕ ਨਹੀਂ ਹੁੰਦਾ।
ਤੁਸੀਂ ਅੱਗੇ ਕੀ ਕਰਨ ਵਾਲੇ ਹੋ, ਇਸ ਦੀ ਜਾਣਕਾਰੀ ਹਰ ਵਿਅਕਤੀ ਨੂੰ ਦੇਣਾ ਜ਼ਰੂਰੀ ਨਹੀਂ ਹੈ। ਨਵੀਂ ਨੌਕਰੀ, ਕਾਰੋਬਾਰ, ਨਿਵੇਸ਼ ਜਾਂ ਕਿਸੇ ਵੱਡੇ ਟੀਚੇ ਨਾਲ ਜੁੜੀ ਯੋਜਨਾ ਸਮੇਂ ਤੋਂ ਪਹਿਲਾਂ ਸਾਰਿਆਂ ਨੂੰ ਦੱਸਣ 'ਤੇ ਕਈ ਵਾਰ ਬੇਲੋੜੀ ਸਲਾਹ ਜਾਂ ਵਿਰੋਧ ਦਾ ਸਾਹਮਣਾ ਕਰਨਾ ਪੈ ਸਕਦਾ ਹੈ। ਇਸ ਲਈ ਜਦੋਂ ਤਕ ਕੋਈ ਕੰਮ ਪੂਰਾ ਨਾ ਹੋ ਜਾਵੇ, ਉਸਦੀ ਜਾਣਕਾਰੀ ਸੀਮਤ ਲੋਕਾਂ ਤੱਕ ਰੱਖਣਾ ਬਿਹਤਰ ਹੈ।
ਜ਼ਿੰਦਗੀ ਨਾਲ ਜੁੜੇ ਮਹੱਤਵਪੂਰਨ ਫੈਸਲੇ ਸੋਚ-ਸਮਝ ਕੇ ਲੈਣੇ ਚਾਹੀਦੇ ਹਨ ਅਤੇ ਇਸ ਵਿਚ ਦੂਜਿਆਂ ਦੀ ਰਾਏ ਵੀ ਲੈਣੀ ਚਾਹੀਦੀ ਹੈ, ਪਰ ਜ਼ਰੂਰੀ ਨਹੀਂ ਹੈ ਕਿ ਤੁਸੀਂ ਕਿਸੇ ਦੀ ਵੀ ਰਾਏ ਪੁੱਛ ਲਓ। ਤੁਹਾਡੇ ਸਭ ਤੋਂ ਕਰੀਬੀ ਅਤੇ ਭਰੋਸੇਮੰਦ ਲੋਕ, ਜੋ ਹਮੇਸ਼ਾ ਤੁਹਾਡੇ ਲਈ ਚੰਗਾ ਚਾਹੁੰਦੇ ਹੋਣ ਜਾਂ ਫਿਰ ਉਸ ਵਿਸ਼ੇ ਬਾਰੇ ਜਾਣਕਾਰੀ ਰੱਖਦੇ ਹੋਣ, ਉਹੀ ਇਸ ਵਿੱਚ ਤੁਹਾਡੀ ਮਦਦ ਕਰ ਸਕਦੇ ਹਨ। ਲੋੜ ਤੋਂ ਵੱਧ ਲੋਕਾਂ ਨੂੰ ਆਪਣੇ ਨਿੱਜੀ ਫੈਸਲਿਆਂ ਵਿੱਚ ਸ਼ਾਮਲ ਕਰਨ ਨਾਲ ਲੋਕਾਂ ਦੀਆਂ ਵੱਖ-ਵੱਖ ਰਾਵਾਂ ਤੁਹਾਡੇ ਅੰਦਰ ਭੰਬਲਭੂਸਾ ਪੈਦਾ ਕਰ ਸਕਦੀਆਂ ਹਨ।
ਪਰਿਵਾਰ 'ਚ ਕਦੇ-ਕਦੇ ਮਤਭੇਦ ਜਾਂ ਵਿਵਾਦ ਹੋ ਸਕਦੇ ਹਨ। ਪਰ ਆਪਣੇ ਘਰ ਦੀਆਂ ਗੱਲਾਂ ਜਾਂ ਫਿਰ ਘਰ ਦੇ ਕਿਸੇ ਮੈਂਬਰ ਨਾਲ ਜੁੜੀ ਚੁਗਲੀ ਕਦੇ ਵੀ ਬਾਹਰ ਜਾਂ ਰਿਸ਼ਤੇਦਾਰਾਂ ਨਾਲ ਨਹੀਂ ਕਰਨੀ ਚਾਹੀਦੀ। ਇਸ ਨਾਲ ਤੁਹਾਡੀ ਪਰਿਵਾਰਕ ਸਥਿਤੀ ਦੂਜਿਆਂ ਦੇ ਸਾਹਮਣੇ ਉਜਾਗਰ ਹੁੰਦੀ ਹੈ ਅਤੇ ਕੁਝ ਲੋਕ ਇਸਦਾ ਗਲਤ ਫਾਇਦਾ ਵੀ ਚੁੱਕ ਸਕਦੇ ਹਨ। ਇਸ ਲਈ ਪਰਿਵਾਰਕ ਸਮੱਸਿਆਵਾਂ ਨੂੰ ਸਮਝਦਾਰੀ ਅਤੇ ਆਪਸੀ ਗੱਲਬਾਤ ਨਾਲ ਹੱਲ ਕਰਨ ਦੀ ਕੋਸ਼ਿਸ਼ ਕਰਨੀ ਚਾਹੀਦੀ ਹੈ।
ਲੋੜ ਤੋਂ ਜ਼ਿਆਦਾ ਬੋਲਣ 'ਤੇ ਵਿਅਕਤੀ ਅਣਜਾਣੇ ਵਿੱਚ ਆਪਣੀਆਂ ਨਿੱਜੀ ਗੱਲਾਂ, ਯੋਜਨਾਵਾਂ ਅਤੇ ਕਮਜ਼ੋਰੀਆਂ ਦੂਜਿਆਂ ਦੇ ਸਾਹਮਣੇ ਦੱਸ ਸਕਦਾ ਹੈ। ਇਸ ਲਈ ਹਰ ਥਾਂ ਆਪਣੀ ਗੱਲ ਰੱਖਣ ਦੀ ਬਜਾਏ ਲੋੜ ਮੁਤਾਬਕ ਹੀ ਬੋਲਣਾ ਚਾਹੀਦਾ ਹੈ। ਮੁਸ਼ਕਲ ਹਾਲਾਤਾਂ ਵਿੱਚ ਸ਼ਾਂਤ ਰਹਿ ਕੇ ਸਾਹਮਣੇ ਵਾਲੇ ਦੇ ਵਿਵਹਾਰ ਨੂੰ ਸਮਝਣਾ ਵਧੇਰੇ ਸਮਝਦਾਰੀ ਹੈ। ਕਈ ਵਾਰ ਅਜਿਹਾ ਵੀ ਹੁੰਦਾ ਹੈ ਕਿ ਜੋ ਵਿਅਕਤੀ ਸ਼ਾਂਤ ਰਹਿੰਦਾ ਹੈ, ਲੋਕ ਉਸਦੀ ਗੱਲ ਨੂੰ ਜ਼ਿਆਦਾ ਧਿਆਨ ਨਾਲ ਸੁਣਦੇ ਹਨ।
ਇਸ ਲਈ ਉੱਪਰ ਦੱਸੀਆਂ ਗੱਲਾਂ ਨੂੰ ਜੇਕਰ ਤੁਸੀਂ ਯਾਦ ਰੱਖੋਗੇ, ਤਾਂ ਨਿਸ਼ਚਿਤ ਤੌਰ 'ਤੇ ਤੁਸੀਂ ਖੁਦ ਨੂੰ ਅਜਿਹੇ ਲੋਕਾਂ ਤੋਂ ਦੂਰ ਰੱਖ ਸਕੋਗੇ, ਜੋ ਮੌਕਾ ਮਿਲਣ 'ਤੇ ਤੁਹਾਡਾ ਫਾਇਦਾ ਚੁੱਕ ਸਕਦੇ ਹਨ।