- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਚਾਣਕਿਆ ਨੇ ਆਪਣੀਆਂ ਨੀਤੀਆਂ 'ਚ ਮੂਰਖ ਇਨਸਾਨ ਦੀਆਂ ਆਦਤਾਂ ਬਾਰੇ ਵਿਸਥਾਰ ਨਾਲ ਵਰਣਨ ਕੀਤਾ ਹੈ। ਇਹੋ ਆਦਤਾਂ ਵਿਅਕਤੀ ਨੂੰ ਜੀਵਨ ਵਿਚ ਕਦੇ ਸਫਲ ਨਹੀਂ ਹੋਣ ਦਿੰਦੀਆਂ। ਨਾਲ ਹੀ ਕੰਮਾਂ ਵਿੱਚ ਰੁਕਾਵਟਾਂ ਦਾ ਸਾਹਮਣਾ ਕਰਨਾ ਪੈ ਸਕਦਾ ਹੈ। ਅਜਿਹੇ ਵਿਚ ਆਓ ਇਸ ਲੇਖ 'ਚ ਤੁਹਾਨੂੰ ਵਿਸਥਾਰ ਨਾਲ ਦੱਸਦੇ ਹਾਂ ਕਿ ਕਿਹੜੀਆਂ ਆਦਤਾਂ ਇਕ ਮੂਰਖ ਇਨਸਾਨ ਦੀ ਪਛਾਣ ਹੁੰਦੀਆਂ ਹਨ।

ਧਰਮ ਡੈਸਕ, ਨਵੀਂ ਦਿੱਲੀ : ਆਚਾਰੀਆ ਚਾਣਕਿਆ ਇੱਕ ਅਰਥਸ਼ਾਸਤਰੀ ਸਨ। ਉਹਨਾਂ ਦੀਆਂ ਨੀਤੀਆਂ ਅੱਜ ਦੇ ਸਮੇਂ ਵਿੱਚ ਲੋਕਾਂ ਨੂੰ ਜੀਵਨ ਵਿੱਚ ਸਹੀ ਰਾਹ 'ਤੇ ਚੱਲਣ ਲਈ ਪ੍ਰੇਰਿਤ ਕਰਦੀਆਂ ਹਨ। ਅਜਿਹਾ ਮੰਨਿਆ ਜਾਂਦਾ ਹੈ ਕਿ ਆਚਾਰੀਆ ਚਾਣਕਿਆ ਦੁਆਰਾ ਦੱਸੀਆਂ ਗਈਆਂ ਨੀਤੀਆਂ ਦਾ ਜੀਵਨ ਵਿੱਚ ਪਾਲਣ ਕਰਨ ਨਾਲ ਸਫਲਤਾ ਪ੍ਰਾਪਤ ਹੁੰਦੀ ਹੈ ਅਤੇ ਸੁੱਖ-ਸ਼ਾਂਤੀ ਬਣੀ ਰਹਿੰਦੀ ਹੈ।
ਚਾਣਕਿਆ ਨੇ ਆਪਣੀਆਂ ਨੀਤੀਆਂ 'ਚ ਮੂਰਖ ਇਨਸਾਨ ਦੀਆਂ ਆਦਤਾਂ ਬਾਰੇ ਵਿਸਥਾਰ ਨਾਲ ਵਰਣਨ ਕੀਤਾ ਹੈ। ਇਹੋ ਆਦਤਾਂ ਵਿਅਕਤੀ ਨੂੰ ਜੀਵਨ ਵਿਚ ਕਦੇ ਸਫਲ ਨਹੀਂ ਹੋਣ ਦਿੰਦੀਆਂ। ਨਾਲ ਹੀ ਕੰਮਾਂ ਵਿੱਚ ਰੁਕਾਵਟਾਂ ਦਾ ਸਾਹਮਣਾ ਕਰਨਾ ਪੈ ਸਕਦਾ ਹੈ। ਅਜਿਹੇ ਵਿਚ ਆਓ ਇਸ ਲੇਖ 'ਚ ਤੁਹਾਨੂੰ ਵਿਸਥਾਰ ਨਾਲ ਦੱਸਦੇ ਹਾਂ ਕਿ ਕਿਹੜੀਆਂ ਆਦਤਾਂ ਇਕ ਮੂਰਖ ਇਨਸਾਨ ਦੀ ਪਛਾਣ ਹੁੰਦੀਆਂ ਹਨ।
1. ਹੰਕਾਰ- ਜੋ ਵਿਅਕਤੀ ਆਪਣੇ ਆਪ ਨੂੰ ਸਰਵ ਗਿਆਨੀ ਸਮਝਦਾ ਹੈ ਤੇ ਆਪਣੇ ਹੰਕਾਰ ਕਾਰਨ ਸਾਹਮਣੇ ਵਾਲੇ ਨੂੰ ਕੁਝ ਨਹੀਂ ਸਮਝਦਾ। ਨਾਲ ਹੀ ਸਮਾਜ 'ਚ ਕਿਸੇ ਦਾ ਸਤਿਕਾਰ ਨਾ ਕਰਨ ਵਾਲੇ ਇਨਸਾਨ ਨੂੰ ਮੂਰਖ ਕਿਹਾ ਜਾਂਦਾ ਹੈ। ਇਸ ਲਈ ਇਸ ਆਦਤ ਵਾਲੇ ਇਨਸਾਨ ਤੋਂ ਦੂਰ ਰਹਿਣਾ ਚਾਹੀਦਾ ਹੈ। ਅਜਿਹਾ ਮੰਨਿਆ ਜਾਂਦਾ ਹੈ ਕਿ ਮੂਰਖ ਵਿਅਕਤੀ ਨੂੰ ਦੋਸਤ ਬਣਾਉਣ ਨਾਲ ਜੀਵਨ ਵਿਚ ਭਾਰੀ ਪਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਸਕਦਾ ਹੈ। ਨਾਲ ਹੀ ਇਹ ਕਿਸੇ ਕੰਮ ਵਿਚ ਰੁਕਾਵਟ ਪਾ ਸਕਦਾ ਹੈ।
2. ਬਿਨਾਂ ਸੋਚੇ ਬੋਲਣਾ- ਸਮਾਜ ਵਿਚ ਕੁਝ ਅਜਿਹੇ ਲੋਕ ਵੀ ਦੇਖਣ ਨੂੰ ਮਿਲਦੇ ਹਨ ਜੋ ਬਿਨਾਂ ਸੋਚੇ-ਸਮਝੇ ਕਿਸੇ ਦੇ ਸਾਹਮਣੇ ਬੋਲ ਦਿੰਦੇ ਹਨ। ਇਸ ਆਦਤ ਵਾਲੇ ਵਿਅਕਤੀ ਨੂੰ ਆਚਾਰੀਆ ਚਾਣਕਿਆ ਆਪਣੀ ਨੀਤੀ 'ਚ ਮੂਰਖ ਕਹਿੰਦੇ ਹਨ। ਬਿਨਾਂ ਸੋਚੇ ਬੋਲਣ ਨਾਲ ਇਹ ਲੋਕ ਹਾਸੇ ਦਾ ਪਾਤਰ ਬਣਦੇ ਹਨ ਤੇ ਇਨ੍ਹਾਂ 'ਤੇ ਲੋਕ ਹੱਸਣ ਲੱਗਦੇ ਹਨ। ਇਸ ਲਈ ਆਚਾਰੀਆ ਚਾਣਕਿਆ ਕਹਿੰਦੇ ਹਨ ਕਿ ਬਿਨਾਂ ਮੰਗੇ ਸਲਾਹ ਭੁੱਲ ਕੇ ਵੀ ਨਹੀਂ ਦੇਣੀ ਚਾਹੀਦੀ।
3. ਅਪਮਾਨਜਨਕ ਵਿਵਹਾਰ- ਇਸ ਤੋਂ ਇਲਾਵਾ ਜੋ ਲੋਕ ਸਮਾਜ ਦੇ ਲੋਕਾਂ ਨਾਲ ਅਪਮਾਨਜਨਕ ਵਿਵਹਾਰ ਕਰਦੇ ਹਨ ਤਾਂ ਇਸ ਆਦਤ ਵਾਲੇ ਵਿਅਕਤੀ ਨੂੰ ਮੂਰਖ ਕਿਹਾ ਜਾਂਦਾ ਹੈ। ਇਸ ਲਈ ਅਪਮਾਨਜਨਕ ਵਿਵਹਾਰ ਕਰਨ ਵਾਲੇ ਲੋਕਾਂ ਤੋਂ ਦੂਰੀ ਬਣਾ ਕੇ ਰੱਖਣੀ ਚਾਹੀਦੀ ਹੈ। ਇਹਨਾਂ ਲੋਕਾਂ ਨਾਲ ਰਹਿਣ ਨਾਲ ਤੁਹਾਡੇ ਮਾਣ-ਸਤਿਕਾਰ 'ਚ ਕਮੀ ਆ ਸਕਦੀ ਹੈ।
4. ਬਹੁਤ ਜ਼ਿਆਦਾ ਗੁੱਸਾ ਕਰਨਾ- ਜੋ ਲੋਕ ਛੋਟੀਆਂ-ਛੋਟੀਆਂ ਗੱਲਾਂ 'ਤੇ ਗੁੱਸਾ ਕਰਦੇ ਹਨ ਅਤੇ ਆਪਣੇ ਆਪ 'ਤੇ ਕੰਟਰੋਲ ਨਹੀਂ ਰੱਖਦੇ ਜਿਸ ਕਰਕੇ ਗੁੱਸੇ 'ਚ ਆ ਕੇ ਕੁਝ ਗਲਤ ਸ਼ਬਦ ਬੋਲ ਦਿੰਦੇ ਹਨ ਤਾਂ ਇਸ ਆਦਤ ਵਾਲੇ ਇਨਸਾਨ ਨੂੰ ਮੂਰਖ ਕਿਹਾ ਜਾਂਦਾ ਹੈ।
5. ਨਿੰਦਿਆ ਕਰਨਾ- ਜੋ ਲੋਕ ਤੁਹਾਡੇ ਨਾਲ ਕਿਸੇ ਦੀ ਚੁਗਲੀ ਕਰਦੇ ਹਨ ਤਾਂ ਆਚਾਰੀਆ ਚਾਣਕਿਆ ਨੀਤੀ ਅਨੁਸਾਰ ਨਿੰਦਿਆ ਕਰਨ ਵਾਲੇ ਵਿਅਕਤੀ ਨੂੰ ਮੂਰਖ ਕਿਹਾ ਜਾਂਦਾ ਹੈ। ਅਜਿਹੇ ਲੋਕਾਂ ਨਾਲ ਦੋਸਤੀ ਨਹੀਂ ਕਰਨੀ ਚਾਹੀਦੀ।