- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਧਾਰਮਿਕ ਮਾਨਤਾ ਅਨੁਸਾਰ, ਇਸ ਦਿਨ ਲੱਡੂ ਗੋਪਾਲ ਦੀ ਸਾਧਨਾ ਕਰਨ ਨਾਲ ਜੀਵਨ ਵਿਚ ਆਉਣ ਵਾਲੇ ਦੁੱਖ ਦੂਰ ਹੁੰਦੇ ਹਨ ਅਤੇ ਸ਼ੁਭ ਨਤੀਜੇ ਪ੍ਰਾਪਤ ਹੁੰਦੇ ਹਨ। ਵਾਸਤੂ ਅਤੇ ਜੋਤਿਸ਼ ਸ਼ਾਸਤਰ ਅਨੁਸਾਰ, ਜਨਮ ਅਸ਼ਟਮੀ ਦੇ ਦਿਨ ਕੁਝ ਸ਼ੁੱਭ ਚੀਜ਼ਾਂ ਦਾ ਦਿਖਾਈ ਦੇਣਾ ਫਲਦਾਇਕ ਮੰਨਿਆ ਜਾਂਦਾ ਹੈ।

ਧਰਮ ਡੈਸਕ, ਨਵੀਂ ਦਿੱਲੀ : ਵੈਦਿਕ ਪੰਚਾਂਗ ਅਨੁਸਾਰ, ਅੱਜ ਯਾਨੀ 4 ਸਤੰਬਰ ਨੂੰ ਜਨਮ ਅਸ਼ਟਮੀ (Janmashtami 2026) ਦਾ ਮਹਾਪਰਵ ਮਨਾਇਆ ਜਾ ਰਿਹਾ ਹੈ। ਇਸ ਮੌਕੇ ਭਗਵਾਨ ਸ੍ਰੀ ਕ੍ਰਿਸ਼ਨ ਦੀ ਪੂਜਾ-ਅਰਚਨਾ ਦਾ ਵਿਸ਼ੇਸ਼ ਮਹੱਤਵ ਹੈ। ਇਸ ਦੇ ਨਾਲ ਹੀ ਮੱਖਣ-ਮਿਸ਼ਰੀ ਸਮੇਤ 56 ਭੋਗ ਵੀ ਅਰਪਿਤ ਕੀਤੇ ਜਾਂਦੇ ਹਨ।
ਧਾਰਮਿਕ ਮਾਨਤਾ ਅਨੁਸਾਰ, ਇਸ ਦਿਨ ਲੱਡੂ ਗੋਪਾਲ ਦੀ ਸਾਧਨਾ ਕਰਨ ਨਾਲ ਜੀਵਨ ਵਿਚ ਆਉਣ ਵਾਲੇ ਦੁੱਖ ਦੂਰ ਹੁੰਦੇ ਹਨ ਤੇ ਸ਼ੁੱਭ ਨਤੀਜੇ ਪ੍ਰਾਪਤ ਹੁੰਦੇ ਹਨ। ਵਾਸਤੂ ਅਤੇ ਜੋਤਿਸ਼ ਸ਼ਾਸਤਰ ਅਨੁਸਾਰ, ਜਨਮ ਅਸ਼ਟਮੀ ਦੇ ਦਿਨ ਕੁਝ ਸ਼ੁੱਭ ਚੀਜ਼ਾਂ ਦਾ ਦਿਖਾਈ ਦੇਣਾ ਫਲਦਾਇਕ ਮੰਨਿਆ ਜਾਂਦਾ ਹੈ। ਇਨ੍ਹਾਂ ਨੂੰ ਭਵਿੱਖ ਨਾਲ ਜੁੜੇ ਸ਼ੁਭ ਸੰਕੇਤਾਂ ਵਜੋਂ ਦੇਖਿਆ ਜਾਂਦਾ ਹੈ। ਅਜਿਹੇ ਵਿਚ ਆਓ ਇਸ ਲੇਖ 'ਚ ਤੁਹਾਨੂੰ ਵਿਸਥਾਰ ਨਾਲ ਦੱਸਦੇ ਹਾਂ ਕਿ ਜਨਮ ਅਸ਼ਟਮੀ ਦੇ ਦਿਨ ਕਿਹੜੀਆਂ ਚੀਜ਼ਾਂ ਦਾ ਦਿਖਾਈ ਦੇਣਾ ਸ਼ੁੱਭ ਮੰਨਿਆ ਜਾਂਦਾ ਹੈ।
ਗਾਂ- ਭਗਵਾਨ ਸ੍ਰੀ ਕ੍ਰਿਸ਼ਨ ਨੂੰ ਗਾਵਾਂ ਬਹੁਤ ਪਿਆਰੀਆਂ ਸਨ। ਜੇ ਜਨਮ ਅਸ਼ਟਮੀ ਦੇ ਮੌਕੇ ਤੁਹਾਡੇ ਘਰ ਦੇ ਦਰਵਾਜ਼ੇ 'ਤੇ ਗਾਂ ਜਾਂ ਵੱਛਾ ਆਉਂਦਾ ਹੈ ਤਾਂ ਇਸ ਨੂੰ ਸ਼ੁਭ ਮੰਨਿਆ ਜਾਂਦਾ ਹੈ। ਇਸ ਨਾਲ ਸੁੱਖ-ਸਮ੍ਰਿੱਧੀ 'ਚ ਵਾਧੇ ਦੇ ਸੰਕੇਤ ਮਿਲਦੇ ਹਨ ਤੇ ਭਗਵਾਨ ਸ੍ਰੀ ਕ੍ਰਿਸ਼ਨ ਦੀ ਕਿਰਪਾ ਬਰਸਦੀ ਹੈ।
ਸੁਪਨੇ 'ਚ ਲੱਡੂ ਗੋਪਾਲ- ਜਨਮ ਅਸ਼ਟਮੀ ਦੇ ਦਿਨ ਸੁਪਨੇ 'ਚ ਲੱਡੂ ਗੋਪਾਲ ਦੇ ਦਰਸ਼ਨ ਕਰਨਾ ਸ਼ੁਭ ਮੰਨਿਆ ਜਾਂਦਾ ਹੈ। ਇਸ ਸੁਪਨੇ ਤੋਂ ਸੰਕੇਤ ਮਿਲਦੇ ਹਨ ਕਿ ਤੁਹਾਡੇ ਜੀਵਨ ਵਿਚ ਸਕਾਰਾਤਮਕ ਬਦਲਾਅ ਆ ਸਕਦੇ ਹਨ ਤੇ ਆਉਣ ਵਾਲੀਆਂ ਰੁਕਾਵਟਾਂ ਦੂਰ ਹੋ ਸਕਦੀਆਂ ਹਨ।
ਬੰਸਰੀ ਜਾਂ ਸ਼ੰਖ ਦੀ ਆਵਾਜ਼- ਜੇਕਰ ਜਨਮ ਅਸ਼ਟਮੀ ਦੇ ਦਿਨ ਤੁਹਾਨੂੰ ਬੰਸਰੀ ਜਾਂ ਸ਼ੰਖ ਦੀ ਆਵਾਜ਼ ਸੁਣਾਈ ਦਿੰਦੀ ਹੈ ਤਾਂ ਇਸ ਨੂੰ ਸ਼ੁਭ ਮੰਨਿਆ ਜਾਂਦਾ ਹੈ। ਇਸ ਨਾਲ ਨਕਾਰਾਤਮਕ ਊਰਜਾ ਦੂਰ ਹੁੰਦੀ ਹੈ ਅਤੇ ਮਨ ਨੂੰ ਸ਼ਾਂਤੀ ਪ੍ਰਾਪਤ ਹੁੰਦੀ ਹੈ।
ਪਾਣੀ ਨਾਲ ਭਰਿਆ ਕਲਸ਼- ਹਿੰਦੂ ਧਰਮ 'ਚ ਪੂਜਾ-ਪਾਠ ਦੌਰਾਨ ਕਲਸ਼ ਦੀ ਵਰਤੋਂ ਕੀਤੀ ਜਾਂਦੀ ਹੈ ਜਿਸ ਨੂੰ ਸਫਲਤਾ ਦਾ ਪ੍ਰਤੀਕ ਮੰਨਿਆ ਜਾਂਦਾ ਹੈ। ਜਨਮ ਅਸ਼ਟਮੀ ਦੇ ਦਿਨ ਪਾਣੀ ਨਾਲ ਭਰਿਆ ਕਲਸ਼, ਨਾਰੀਅਲ, ਪੂਜਾ ਦੀ ਥਾਲੀ ਜਾਂ ਦੀਵਾ ਦਿਖਾਈ ਦੇਣਾ ਫਲਦਾਇਕ ਮੰਨਿਆ ਜਾਂਦਾ ਹੈ। ਇਸ ਨਾਲ ਕੰਮਾਂ 'ਚ ਸਫਲਤਾ ਅਤੇ ਤਰੱਕੀ ਦੇ ਸੰਕੇਤ ਮਿਲਦੇ ਹਨ।
ਦੀਵੇ ਦੀ ਲੌ ਦਾ ਤੇਜ਼ ਹੋਣਾ- ਜੇਕਰ ਜਨਮ ਅਸ਼ਟਮੀ ਦੀ ਪੂਜਾ ਦੌਰਾਨ ਦੀਵੇ ਦੀ ਲੌ ਅਚਾਨਕ ਤੇਜ਼ ਹੋ ਜਾਂਦੀ ਹੈ ਤਾਂ ਇਸ ਨੂੰ ਬਹੁਤ ਸ਼ੁੱਭ ਮੰਨਿਆ ਜਾਂਦਾ ਹੈ। ਇਸ ਨੂੰ ਈਸ਼ਵਰ ਦੀ ਵਿਸ਼ੇਸ਼ ਕਿਰਪਾ ਦਾ ਪ੍ਰਤੀਕ ਮੰਨਿਆ ਜਾਂਦਾ ਹੈ ਅਤੇ ਇਸ ਨਾਲ ਮਨੋਕਾਮਨਾ ਜਲਦੀ ਪੂਰੀ ਹੋਣ ਦੇ ਸੰਕੇਤ ਮਿਲਦੇ ਹਨ।
ਡਿਸਕਲੇਮਰ: ਇਸ ਲੇਖ 'ਚ ਦੱਸੇ ਗਏ ਉਪਾਅ/ਫਾਇਦੇ/ਸਲਾਹ ਅਤੇ ਕਥਨ ਸਿਰਫ਼ ਆਮ ਜਾਣਕਾਰੀ ਲਈ ਹਨ। ਪੰਜਾਬੀ ਜਾਗਰਣ ਇਸ ਲੇਖ 'ਚ ਲਿਖੀਆਂ ਗੱਲਾਂ ਦਾ ਸਮਰਥਨ ਨਹੀਂ ਕਰਦਾ। ਇਸ ਲੇਖ 'ਚ ਸ਼ਾਮਲ ਜਾਣਕਾਰੀ ਵੱਖ-ਵੱਖ ਸਰੋਤਾਂ/ਜੋਤਿਸ਼ੀਆਂ/ਪੰਚਾਂਗ/ਪ੍ਰਵਚਨਾਂ/ਮਾਨਤਾਵਾਂ/ਧਾਰਮਿਕ ਗ੍ਰੰਥਾਂ/ਦੰਤਕਥਾਵਾਂ ਤੋਂ ਇਕੱਠੀ ਕੀਤੀ ਗਈ ਹੈ। ਪਾਠਕਾਂ ਨੂੰ ਬੇਨਤੀ ਹੈ ਕਿ ਲੇਖ ਨੂੰ ਅੰਤਿਮ ਸੱਚ ਜਾਂ ਦਾਅਵਾ ਨਾ ਮੰਨਣ ਅਤੇ ਆਪਣੇ ਵਿਵੇਕ ਦੀ ਵਰਤੋਂ ਕਰਨ।