- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਜਦੋਂ ਭਗਵਾਨ ਵਿਸ਼ਨੂੰ ਦੇ ਮੰਦਰ ਦਾ ਨਿਰਮਾਣ ਹੋਇਆ, ਤਾਂ ਸਭ ਤੋਂ ਪਹਿਲਾਂ ਇਸ ਦਾ ਨਾਂ ਸਹਸਤਰਬਾਹੂ ਮੰਦਰ ਰੱਖਿਆ ਗਿਆ, ਜਿਸ ਦਾ ਮਤਲਬ ਹਜ਼ਾਰ ਭੁਜਾਵਾਂ ਵਾਲਾ, ਜੋ ਭਗਵਾਨ ਵਿਸ਼ਨੂੰ ਦੇ ਰੂਪ ਦਾ ਪ੍ਰਤੀਕ ਹੈ। ਸਮਾਂ ਬੀਤਣ ਦੇ ਨਾਲ ਹੀ ਇਹ ਮੰਦਰ 'ਸੱਸ ਅਤੇ ਨੂੰਹ' ਮੰਦਰ ਦੇ ਨਾਂ ਨਾਲ ਕਾਫ਼ੀ ਮਸ਼ਹੂਰ ਹੋ ਗਿਆ।

ਧਰਮ ਡੈਸਕ, ਨਵੀਂ ਦਿੱਲੀ: ਅਸੀਂ ਸਾਰਿਆਂ ਨੇ ਹਿੰਦੂ ਦੇਵੀ-ਦੇਵਤਿਆਂ ਦੇ ਮੰਦਰਾਂ ਬਾਰੇ ਸੁਣਿਆ ਹੋਵੇਗਾ, ਜਿੱਥੇ ਉਨ੍ਹਾਂ ਦੀ ਨਿਯਮਤ ਤੌਰ 'ਤੇ ਪੂਜਾ ਹੁੰਦੀ ਹੈ। ਪਰ ਕੀ ਤੁਸੀਂ ਕਦੇ ਕਿਸੇ ਅਜਿਹੇ ਮੰਦਰ ਦਾ ਨਾਂ ਸੁਣਿਆ ਹੈ, ਜੋ ਸੱਸ ਅਤੇ ਨੂੰਹ ਦੇ ਨਾਂ 'ਤੇ ਆਧਾਰਿਤ ਹੋਵੇ? ਸੁਣਨ ਵਿੱਚ ਅਜੀਬ ਲੱਗ ਸਕਦਾ ਹੈ, ਪਰ ਭਾਰਤ ਵਿੱਚ ਇੱਕ ਅਜਿਹਾ ਵੀ ਮੰਦਰ ਹੈ, ਜਿਸ ਦਾ ਨਾਂ ਸੱਸ ਅਤੇ ਨੂੰਹ ਹੈ।
ਇਸ ਨਾਂ ਨੂੰ ਸੁਣਦਿਆਂ ਹੀ ਸਾਡੇ ਦਿਮਾਗ ਵਿੱਚ ਸਭ ਤੋਂ ਪਹਿਲਾਂ ਸੱਸ ਅਤੇ ਨੂੰਹ ਦੇ ਰਿਸ਼ਤੇ, ਮਿੱਠੀ ਨੋਕ-ਝੋਕ ਯਾਦ ਆਉਂਦੀ ਹੈ, ਪਰ ਸੱਚ ਇਸ ਦੇ ਬਿਲਕੁਲ ਉਲਟ ਹੈ। ਭਾਰਤ ਦੇ ਸੱਸ ਅਤੇ ਨੂੰਹ ਵਾਲੇ ਇਸ ਮੰਦਰ ਵਿੱਚ ਨਾ ਤਾਂ ਸੱਸ ਦੀ ਪੂਜਾ ਹੁੰਦੀ ਹੈ ਅਤੇ ਨਾ ਹੀ ਨੂੰਹ ਦੀ। ਫਿਰ ਇਸ ਮੰਦਰ ਦਾ ਨਾਂ ਸੱਸ ਅਤੇ ਨੂੰਹ ਕਿਵੇਂ ਪਿਆ? ਆਓ ਜਾਣਦੇ ਹਾਂ ਇਸ ਦੇ ਪਿੱਛੇ ਦਾ ਸੱਚ।
ਸਹਸਤਰਬਾਹੂ ਮੰਦਰ ਦਾ ਇਤਿਹਾਸ
ਰਾਜਸਥਾਨ ਦੇ ਉਦੇਪੁਰ ਦੇ ਰਾਜਸੀ ਸ਼ਹਿਰ ਤੋਂ ਲਗਭਗ 22 ਕਿਲੋਮੀਟਰ ਦੀ ਸੁਹਾਵਣੀ ਯਾਤਰਾ ਤੋਂ ਬਾਅਦ ਆਉਂਦਾ ਹੈ, ਸਹਸਤਰਬਾਹੂ ਮੰਦਰ, ਜਿਸ ਨੂੰ ਸੱਸ ਅਤੇ ਨੂੰਹ ਮੰਦਰ ਦੇ ਨਾਂ ਨਾਲ ਜਾਣਿਆ ਜਾਂਦਾ ਹੈ। ਮੰਦਰ ਦੀ ਨਿਰਮਾਣ ਕਲਾ ਕੋਈ ਨਵੀਂ ਨਹੀਂ, ਸਗੋਂ 10ਵੀਂ ਸ਼ਤਾਬਦੀ ਈਸਵੀ ਦੇ ਆਸ-ਪਾਸ ਦੀ ਹੈ।
ਪ੍ਰਚਲਿਤ ਕਹਾਣੀਆਂ ਅਨੁਸਾਰ, ਮੰਦਰ ਦਾ ਅਸਲ ਨਾਂ ਸਹਸਤਰਬਾਹੂ ਸੀ, ਜਿਸ ਦਾ ਮਤਲਬ ਹੈ, 'ਹਜ਼ਾਰ ਭੁਜਾਵਾਂ ਵਾਲਾ' ਜੋ ਭਗਵਾਨ ਵਿਸ਼ਨੂੰ ਨੂੰ ਸਮਰਪਿਤ ਹੈ। ਹਾਲਾਂਕਿ ਸਮੇਂ ਦੇ ਨਾਲ-ਨਾਲ ਆਮ ਬੋਲਚਾਲ ਵਿੱਚ ਇਹ ਨਾਂ ਬਦਲ ਕੇ 'ਸੱਸ ਅਤੇ ਨੂੰਹ' ਬਣ ਗਿਆ, ਜਿਸ ਕਾਰਨ ਲੋਕ ਇਸ ਮੰਦਰ ਨੂੰ ਸੱਸ ਅਤੇ ਨੂੰਹ ਮੰਦਰ ਦੇ ਨਾਂ ਨਾਲ ਜਾਣਦੇ ਹਨ।
ਰਾਜਸਥਾਨ ਦੇ ਨਾਗਦਾ ਪਿੰਡ ਵਿੱਚ ਸਥਿਤ ਇਸ ਪਰਿਸਰ ਦੇ ਅੰਦਰ ਦੋ ਮੁੱਖ ਮੰਦਰ ਹਨ। ਵਿਸ਼ਾਲ ਮੰਦਰ ਸੱਸ ਅਤੇ ਛੋਟਾ ਮੰਦਰ ਨੂੰਹ। ਸੱਸ ਮੰਦਰ 10 ਛੋਟੇ ਮੰਦਰਾਂ ਦੇ ਸਮੂਹ ਨਾਲ ਘਿਰਿਆ ਹੋਇਆ ਹੈ, ਜਦਕਿ ਨੂੰਹ ਮੰਦਰ ਵਿੱਚ 5 ਹੋਰ ਛੋਟੇ ਮੰਦਰ ਹਨ। ਸੱਸ ਦੇ ਮੰਦਰਾਂ ਦੇ ਸਾਹਮਣੇ ਇੱਕ ਮਹਿਰਾਬਦਾਰ ਪ੍ਰਵੇਸ਼ ਦੁਆਰ ਹੈ, ਜਿੱਥੇ ਖ਼ਾਸ ਮੌਕਿਆਂ 'ਤੇ ਭਗਵਾਨ ਵਿਸ਼ਨੂੰ ਦੀ ਮੂਰਤੀ ਨੂੰ ਰੱਖਿਆ ਜਾਂਦਾ ਹੈ। ਇਸ ਵਿੱਚ ਤਿੰਨ ਵੱਖ-ਵੱਖ ਦਿਸ਼ਾਵਾਂ ਵਿੱਚ ਖੁੱਲ੍ਹਣ ਵਾਲੇ ਤਿੰਨ ਹੋਰ ਦਰਵਾਜ਼ੇ ਹਨ, ਜਦਕਿ ਚੌਥਾ ਦਰਬਾਰ ਇੱਕ ਅਜਿਹੇ ਕਮਰੇ ਵਿੱਚ ਹੈ ਜਿੱਥੇ ਆਮ ਜਨਤਾ ਦਾ ਜਾਣਾ ਮਨ੍ਹਾ ਹੈ।
ਰਾਜਾ ਮਹੀਪਾਲ ਨੇ ਬਣਵਾਇਆ ਸੀ ਮੰਦਰ
ਇਸ ਮੰਦਰ ਦੇ ਇਤਿਹਾਸ ਬਾਰੇ ਕਿਹਾ ਜਾਂਦਾ ਹੈ ਕਿ, ਇਸ ਮੰਦਰ ਦਾ ਨਿਰਮਾਣ ਕੱਛਵਾਹ ਵੰਸ਼ ਦੇ ਰਾਜਾ ਮਹੀਪਾਲ ਨੇ 10ਵੀਂ ਜਾਂ 11ਵੀਂ ਸ਼ਤਾਬਦੀ ਦੇ ਆਸ-ਪਾਸ ਕਰਵਾਇਆ ਸੀ। ਮਹੀਪਾਲ ਦੀ ਰਾਣੀ ਭਗਵਾਨ ਵਿਸ਼ਨੂੰ ਦੀ ਪਰਮ ਭਗਤ ਸੀ। ਰਾਜਾ ਵੀ ਆਪਣੀ ਪਤਨੀ ਪ੍ਰਤੀ ਕਾਫ਼ੀ ਪ੍ਰੇਮਮਈ ਅਤੇ ਉਦਾਰ ਸੁਭਾਅ ਰੱਖਣ ਵਾਲਾ ਸੀ। ਇਸੇ ਤਰ੍ਹਾਂ ਭਗਵਾਨ ਸ਼ਿਵ ਨੂੰ ਸਤਿਕਾਰ ਦੇਣ ਲਈ ਉਸ ਨੇ ਇੱਕ ਹੋਰ ਮੰਦਰ ਬਣਾਇਆ। ਇਹ ਮੰਦਰ ਰਾਜਾ ਦੀ ਨੂੰਹ ਲਈ ਬਣੇ ਵਿਸ਼ਨੂੰ ਜੀ ਦੇ ਮੰਦਰ ਦੇ ਨਾਲ ਹੀ ਸੀ।
ਜਦੋਂ ਭਗਵਾਨ ਵਿਸ਼ਨੂੰ ਦੇ ਮੰਦਰ ਦਾ ਨਿਰਮਾਣ ਹੋਇਆ, ਤਾਂ ਸਭ ਤੋਂ ਪਹਿਲਾਂ ਇਸ ਦਾ ਨਾਂ ਸਹਸਤਰਬਾਹੂ ਮੰਦਰ ਰੱਖਿਆ ਗਿਆ, ਜਿਸ ਦਾ ਮਤਲਬ ਹਜ਼ਾਰ ਭੁਜਾਵਾਂ ਵਾਲਾ, ਜੋ ਭਗਵਾਨ ਵਿਸ਼ਨੂੰ ਦੇ ਰੂਪ ਦਾ ਪ੍ਰਤੀਕ ਹੈ। ਸਮਾਂ ਬੀਤਣ ਦੇ ਨਾਲ ਹੀ ਇਹ ਮੰਦਰ 'ਸੱਸ ਅਤੇ ਨੂੰਹ' ਮੰਦਰ ਦੇ ਨਾਂ ਨਾਲ ਕਾਫ਼ੀ ਮਸ਼ਹੂਰ ਹੋ ਗਿਆ।