- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਆਪਣੇ ਆਪ ਨੂੰ ਗਾਲ ਕੇ ਪੁੰਗਰਨ ਤੇ ਫਿਰ ਸਾਰੀ ਉਮਰ ਝੱਖੜਾਂ ਦਾ ਮੁਕਾਬਲਾ ਕਰਦਿਆਂ ਆਪਣੀ ਹੋਂਦ ਬਚਾਉਣ ਵਾਲੇ ਬੀਜ ਦਾ ਸੰਘਰਸ਼ ਵੀ ਸ਼ਲਾਘਾਯੋਗ ਹੈ। ਸੰਘਰਸ਼ ਦਾ ਨਤੀਜਾ ਹਮੇਸ਼ਾ ਸੁਖਦ ਹੁੰਦਾ ਹੈ। ਇਸੇ ਕਰ ਕੇ ਉਲਟ ਹਾਲਾਤ ਦੀ ਮਾਰ ਝੱਲ ਕੇ ਵੱਡੇ ਹੋਣ ਵਾਲੇ ਜੰਗਲਾਂ ਦੇ ਰੁੱਖ, ਸਮੇਂ ਸਿਰ ਖਾਦ-ਪਾਣੀ ਮਿਲਣ ਨਾਲ ਵਧਣ-ਫੁੱਲਣ ਵਾਲੇ ਬਾਗ਼ਾਂ ਦੇ ਪੌਦਿਆਂ ਨਾਲੋਂ ਵਧੇਰੇ ਮਜ਼ਬੂਤ ਅਤੇ ਲੰਮੀ ਉਮਰ ਵਾਲੇ ਹੁੰਦੇ ਹਨ। ਸੰਘਰਸ਼ ਦੀ ਪਹਿਲੀ ਸਿੱਖਿਆ ਪਰਿਵਾਰ ਤੋਂ ਹੀ ਮਿਲਦੀ ਹੈ।

ਬਹੁਤੇ ਲੋਕ ਸੁਖ-ਸਹੂਲਤਾਂ ਨਾਲ ਭਰਪੂਰ ਆਰਾਮਦਾਇਕ ਜੀਵਨ ਨੂੰ ਹੀ ਜ਼ਿੰਦਗੀ ਸਮਝਦੇ ਹਨ ਪਰ ਜੀਵਨ ਦੀ ਇਹ ਪਰਿਭਾਸ਼ਾ ਇਸ ਦੀ ਅਸਲ ਭਾਵਨਾ ਨੂੰ ਛੂਹ ਵੀ ਨਹੀਂ ਸਕਦੀ, ਕਿਉਂਕਿ ਸੰਘਰਸ਼ ਦਾ ਜੀਵਨ ਨਾਲ ਬਹੁਤ ਪੁਰਾਣਾ ਰਿਸ਼ਤਾ ਹੈ। ਇਸ ਤੋਂ ਬਿਨਾਂ ਨਾ ਜਨਮ ਸੰਭਵ ਹੈ ਤੇ ਨਾ ਹੀ ਮੌਤ। ਫਿਰ ਜੀਵਨ ਕਿਵੇਂ ਸੰਭਵ ਹੋ ਸਕਦਾ ਹੈ? ਜੀਵਨ ਤਾਂ ਸੰਘਰਸ਼ ਦਾ ਹੀ ਦੂਜਾ ਨਾਂ ਹੈ। ਇਸ ਲਈ ਸੰਘਰਸ਼ ਤੋਂ ਭੱਜਣਾ ਜੀਵਨ ਤੋਂ ਭੱਜਣ ਦੇ ਬਰਾਬਰ ਹੈ, ਕਿਉਂਕਿ ਦ੍ਰਿੜ੍ਹ ਸੰਕਲਪ ਦੀ ਪੂਰਤੀ ਸੰਘਰਸ਼ ਦਾ ਹੀ ਨਤੀਜਾ ਹੁੰਦੀ ਹੈ। ਇਸ ਲਈ ਸੰਘਰਸ਼ ਤੋਂ ਡਰਨ ਦੀ ਨਹੀਂ, ਸਗੋਂ ਇਸ ਦਾ ਡਟ ਕੇ ਸਾਹਮਣਾ ਕਰਨ ਦੀ ਲੋੜ ਹੈ। ਸੰਘਰਸ਼ਸ਼ੀਲ ਕੁਦਰਤ ਦਾ ਹਰ ਤੱਤ ਸਾਨੂੰ ਇਹੋ ਪ੍ਰੇਰਨਾ ਦਿੰਦਾ ਹੈ। ਸੂਰਜ ਵੀ ਖ਼ੁਦ ਤਪ ਕੇ ਹੀ ਊਰਜਾ ਪ੍ਰਦਾਨ ਕਰਦਾ ਹੈ। ਅਣਗਿਣਤ ਰੁਕਾਵਟਾਂ ਨਾਲ ਟਕਰਾਉਂਦੀਆਂ ਤੇ ਠੋਕਰਾਂ ਖਾਂਦੀਆਂ ਨਦੀਆਂ ਹੀ ਆਪਣੀ ਮੰਜ਼ਿਲ ਤੱਕ ਪਹੁੰਚਦੀਆਂ ਹਨ। ਆਪਣੇ ਆਪ ਨੂੰ ਗਾਲ ਕੇ ਪੁੰਗਰਨ ਤੇ ਫਿਰ ਸਾਰੀ ਉਮਰ ਝੱਖੜਾਂ ਦਾ ਮੁਕਾਬਲਾ ਕਰਦਿਆਂ ਆਪਣੀ ਹੋਂਦ ਬਚਾਉਣ ਵਾਲੇ ਬੀਜ ਦਾ ਸੰਘਰਸ਼ ਵੀ ਸ਼ਲਾਘਾਯੋਗ ਹੈ। ਸੰਘਰਸ਼ ਦਾ ਨਤੀਜਾ ਹਮੇਸ਼ਾ ਸੁਖਦ ਹੁੰਦਾ ਹੈ। ਇਸੇ ਕਰ ਕੇ ਉਲਟ ਹਾਲਾਤ ਦੀ ਮਾਰ ਝੱਲ ਕੇ ਵੱਡੇ ਹੋਣ ਵਾਲੇ ਜੰਗਲਾਂ ਦੇ ਰੁੱਖ, ਸਮੇਂ ਸਿਰ ਖਾਦ-ਪਾਣੀ ਮਿਲਣ ਨਾਲ ਵਧਣ-ਫੁੱਲਣ ਵਾਲੇ ਬਾਗ਼ਾਂ ਦੇ ਪੌਦਿਆਂ ਨਾਲੋਂ ਵਧੇਰੇ ਮਜ਼ਬੂਤ ਅਤੇ ਲੰਮੀ ਉਮਰ ਵਾਲੇ ਹੁੰਦੇ ਹਨ। ਸੰਘਰਸ਼ ਦੀ ਪਹਿਲੀ ਸਿੱਖਿਆ ਪਰਿਵਾਰ ਤੋਂ ਹੀ ਮਿਲਦੀ ਹੈ। ਬਾਜ਼ ਦੇ ਅੰਦਰ ਸੰਘਰਸ਼ ਕਰਨ ਦੀ ਤਾਕਤ ਉਸ ਦੀ ਮਾਂ ਪੈਦਾ ਕਰਦੀ ਹੈ। ਉਹ ਜਨਮ ਤੋਂ ਹੀ ਉਸ ਦੇ ਆਲ੍ਹਣੇ ’ਚ ਕੰਡੇ ਵਿਛਾ ਦਿੰਦੀ ਹੈ, ਤਾਂ ਜੋ ਉਸ ਨੂੰ ਜ਼ਖ਼ਮ ਸਹਿਣ ਦੀ ਆਦਤ ਪੈ ਜਾਵੇ। ਇਹੋ ਸਿੱਖਿਆ ਉਸ ਦੇ ਭਵਿੱਖੀ ਜੀਵਨ ਦੀ ਨੀਂਹ ਬਣਦੀ ਹੈ। ਮਿਹਨਤ ਕੀਤੇ ਬਿਨਾਂ ਹੀ ਸਾਰੇ ਸਾਧਨਾਂ ਦੀ ਉਪਲਬਧਤਾ ਸੰਘਰਸ਼ ਕਰਨ ਦੀ ਸਮਰੱਥਾ ਦੇ ਵਿਕਾਸ ’ਚ ਸਭ ਤੋਂ ਵੱਡੀ ਰੁਕਾਵਟ ਹੈ, ਜਦਕਿ ਸਾਧਨਾਂ ਦੀ ਘਾਟ ਸੰਘਰਸ਼ ਨੂੰ ਜਨਮ ਦਿੰਦੀ ਹੈ। ਜਿਨ੍ਹਾਂ ਨੌਜਵਾਨਾਂ ਨੂੰ ਜਨਮ ਤੋਂ ਹੀ ਸਾਰੀਆਂ ਸਹੂਲਤਾਂ ਮਿਲ ਜਾਂਦੀਆਂ ਹਨ, ਉਨ੍ਹਾਂ ’ਚ ਉਦਾਸੀ ਅਤੇ ਮਾਨਸਿਕ ਤਣਾਅ ਵਧੇਰੇ ਦੇਖਣ ਨੂੰ ਮਿਲਦਾ ਹੈ। ਅਜਿਹੇ ਲੋਕ ਥੋੜ੍ਹੀ ਜਿਹੀ ਮੁਸੀਬਤ ਆਉਣ ’ਤੇ ਹੀ ਜ਼ਿੰਦਗੀ ਦੀ ਬਾਜ਼ੀ ਹਾਰ ਬੈਠਦੇ ਹਨ। ਜਦੋਂ ਜੀਵਨ ਦੀ ਹਰ ਸਰਗਰਮੀ ’ਚ ਖ਼ੁਸ਼ੀ ਸ਼ਾਮਲ ਹੋ ਜਾਂਦੀ ਹੈ, ਤਾਂ ਸੰਘਰਸ਼ ਤੋਂ ਪੀੜਾ ਨਹੀਂ, ਸਗੋਂ ਆਨੰਦ ਪੈਦਾ ਹੁੰਦਾ ਹੈ। ਇਸ ਲਈ ਇਹ ਕਹਿਣਾ ਅਤਿਕਥਨੀ ਨਹੀਂ ਹੋਵੇਗੀ ਕਿ ਜੀਵਨ-ਸ਼ਕਤੀ ਜੀਵਨ ’ਚ ਨਹੀਂ, ਸਗੋਂ ਸੰਘਰਸ਼ ’ਚ ਹੁੰਦੀ ਹੈ।
-ਡਾ. ਸਤਿਆਪ੍ਰਕਾਸ਼ ਮਿਸ਼ਰਾ।