- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਇਹ ਚਿੰਤਾ ਮਨੁੱਖ ਦੀ ਊਰਜਾ ਨੂੰ ਕਮਜ਼ੋਰ ਕਰਦੀ ਹੈ, ਉਸ ਦੇ ਮਨ ਨੂੰ ਅਸਥਿਰ ਬਣਾਉਂਦੀ ਹੈ ਅਤੇ ਉਸ ਨੂੰ ਵਰਤਮਾਨ ਦੇ ਫ਼ਰਜ਼ਾਂ ਤੋਂ ਦੂਰ ਕਰ ਦਿੰਦੀ ਹੈ। ਜਿਹੜਾ ਵਿਅਕਤੀ ਹਮੇਸ਼ਾ ‘ਕੀ ਹੋਵੇਗਾ’ ਦੇ ਸਵਾਲ ਵਿਚ ਉਲਝਿਆ ਰਹਿੰਦਾ ਹੈ, ਉਹ ‘ਕੀ ਕਰਨਾ ਹੈ’ ਦੇ ਜਵਾਬ ਤੋਂ ਵਾਂਝਾ ਰਹਿ ਜਾਂਦਾ ਹੈ। ਜਿਹੜਾ ਵਿਅਕਤੀ ਅੱਜ ਦੇ ਕੰਮ ਨੂੰ ਸ਼ਰਧਾ, ਵਿਸ਼ਵਾਸ ਅਤੇ ਸਕਾਰਾਤਮਕਤਾ ਨਾਲ ਪੂਰਾ ਕਰਦਾ ਹੈ, ਉਹ ਅਣਜਾਣੇ ਹੀ ਆਪਣੇ ਆਉਣ ਵਾਲੇ ਕੱਲ੍ਹ ਦੀ ਨੀਂਹ ਮਜ਼ਬੂਤ ਕਰ ਲੈਂਦਾ ਹੈ।

ਸਮੇਂ ਦੀ ਅਨੰਤ ਧਾਰਾ ’ਚ ਮਨੁੱਖ ਦਾ ਜੀਵਨ ਸਿਰਫ਼ ਇਕ ਪਲ ਮਾਤਰ ਪੜਾਅ ਹੈ, ਫਿਰ ਵੀ ਉਹ ਇਸ ਛੋਟੇ ਜਿਹੇ ਜੀਵਨ ਨੂੰ ਅਤੀਤ ਦੀਆਂ ਯਾਦਾਂ ਵਿਚ ਡੁੱਬ ਕੇ ਜਾਂ ਭਵਿੱਖ ਦੀਆਂ ਕਲਪਨਾਵਾਂ ਵਿਚ ਉਲਝ ਕੇ ਵਿਅਰਥ ਗੁਆ ਦਿੰਦਾ ਹੈ। ਜੋ ਬੀਤ ਚੁੱਕਾ ਹੈ, ਉਹ ਹੁਣ ਕੇਵਲ ਇਕ ਪਰਛਾਵਾਂ ਹੈ। ਨਾ ਉਸ ਨੂੰ ਮੁੜ ਜੀਵਿਆ ਜਾ ਸਕਦਾ ਹੈ ਅਤੇ ਨਾ ਹੀ ਬਦਲਿਆ ਜਾ ਸਕਦਾ ਹੈ। ਜੋ ਆਉਣਾ ਹੈ, ਉਹ ਅਜੇ ਅਨਿਸ਼ਚਿਤਤਾ ਦੇ ਗਰਭ ’ਚ ਲੁਕਿਆ ਹੋਇਆ ਹੈ ਅਤੇ ਉਸ ਦਾ ਕੋਈ ਨਿਸ਼ਚਿਤ ਸਰੂਪ ਨਹੀਂ। ਅਜਿਹੀ ਸਥਿਤੀ ਵਿਚ ਕੇਵਲ ਵਰਤਮਾਨ ਹੀ ਉਹ ਸੱਚ ਹੈ, ਜੋ ਸਾਡੇ ਹੱਥਾਂ ਵਿਚ ਹੈ, ਜਿਸ ਉੱਤੇ ਸਾਡਾ ਅਧਿਕਾਰ ਹੈ ਅਤੇ ਜਿਸ ਨੂੰ ਅਸੀਂ ਆਪਣੀ ਇੱਛਾ ਅਨੁਸਾਰ ਘੜ ਸਕਦੇ ਹਾਂ। ਅਤੀਤ ਦਾ ਬੋਝ ਮਨੁੱਖ ਨੂੰ ਪਿੱਛੇ ਵੱਲ ਖਿੱਚਦਾ ਹੈ, ਜਦਕਿ ਭਵਿੱਖ ਦੀ ਚਿੰਤਾ ਉਸ ਨੂੰ ਇਕ ਅਜਿਹੇ ਅਦਿੱਖ ਭਾਰ ਹੇਠ ਦਬਾ ਦਿੰਦੀ ਹੈ, ਜਿਸ ਦੀ ਹੋਂਦ ਅਜੇ ਹੈ ਹੀ ਨਹੀਂ। ਇਹ ਚਿੰਤਾ ਮਨੁੱਖ ਦੀ ਊਰਜਾ ਨੂੰ ਕਮਜ਼ੋਰ ਕਰਦੀ ਹੈ, ਉਸ ਦੇ ਮਨ ਨੂੰ ਅਸਥਿਰ ਬਣਾਉਂਦੀ ਹੈ ਅਤੇ ਉਸ ਨੂੰ ਵਰਤਮਾਨ ਦੇ ਫ਼ਰਜ਼ਾਂ ਤੋਂ ਦੂਰ ਕਰ ਦਿੰਦੀ ਹੈ। ਜਿਹੜਾ ਵਿਅਕਤੀ ਹਮੇਸ਼ਾ ‘ਕੀ ਹੋਵੇਗਾ’ ਦੇ ਸਵਾਲ ਵਿਚ ਉਲਝਿਆ ਰਹਿੰਦਾ ਹੈ, ਉਹ ‘ਕੀ ਕਰਨਾ ਹੈ’ ਦੇ ਜਵਾਬ ਤੋਂ ਵਾਂਝਾ ਰਹਿ ਜਾਂਦਾ ਹੈ। ਜਿਹੜਾ ਵਿਅਕਤੀ ਅੱਜ ਦੇ ਕੰਮ ਨੂੰ ਸ਼ਰਧਾ, ਵਿਸ਼ਵਾਸ ਅਤੇ ਸਕਾਰਾਤਮਕਤਾ ਨਾਲ ਪੂਰਾ ਕਰਦਾ ਹੈ, ਉਹ ਅਣਜਾਣੇ ਹੀ ਆਪਣੇ ਆਉਣ ਵਾਲੇ ਕੱਲ੍ਹ ਦੀ ਨੀਂਹ ਮਜ਼ਬੂਤ ਕਰ ਲੈਂਦਾ ਹੈ। ਸਫ਼ਲਤਾ ਕੋਈ ਅਚਾਨਕ ਵਾਪਰਨ ਵਾਲੀ ਘਟਨਾ ਨਹੀਂ, ਸਗੋਂ ਹਰ ਰੋਜ਼ ਕੀਤੀ ਗਈ ਸਾਧਨਾ ਦਾ ਸੁਫਲ ਹੈ। ਵਰਤਮਾਨ ਵਿਚ ਜੀਣਾ ਕੋਈ ਪਲਾਇਨ ਨਹੀਂ, ਬਲਕਿ ਸਭ ਤੋਂ ਵੱਡਾ ਸਾਹਸ ਹੈ। ਇਹ ਉਸ ਵਿਅਕਤੀ ਦਾ ਸਾਹਸ ਹੈ, ਜੋ ਆਪਣੀਆਂ ਸ਼ੰਕਾਵਾਂ ਦੇ ਬਾਵਜੂਦ ਅੱਜ ਦੇ ਪਲ ਵਿੱਚ ਪੂਰੀ ਤਨਦੇਹੀ ਨਾਲ ਉਤਰਦਾ ਹੈ।ਜਦੋਂ ਮਨੁੱਖ ਆਪਣੇ ਮਨ ਨੂੰ ਵਰਤਮਾਨ ਵਿਚ ਸਥਿਰ ਕਰ ਲੈਂਦਾ ਹੈ, ਤਾਂ ਉਸ ਦੀ ਸੋਚ ਸਪੱਸ਼ਟ ਹੋ ਜਾਂਦੀ ਹੈ, ਉਸ ਦੇ ਫ਼ੈਸਲਿਆਂ ਵਿੱਚ ਦ੍ਰਿੜ੍ਹਤਾ ਆ ਜਾਂਦੀ ਹੈ ਤੇ ਉਸ ਦੇ ਕੰਮਾਂ ਵਿਚ ਉਹ ਊਰਜਾ ਪ੍ਰਵਾਹਿਤ ਹੁੰਦੀ ਹੈ, ਜੋ ਕੇਵਲ ਵਰਤਮਾਨ ਪਲ ਵਿਚ ਪੂਰੀ ਤਰ੍ਹਾਂ ਲੀਨ ਹੋਣ ਨਾਲ ਹੀ ਪੈਦਾ ਹੁੰਦੀ ਹੈ। ਜਿਹੜਾ ਵਿਅਕਤੀ ਇਸ ਯਥਾਰਥ ਨੂੰ ਪਛਾਣ ਕੇ ਆਪਣੇ ਹਰ ਪਲ ਨੂੰ ਸਾਰਥਕ ਬਣਾਉਂਦਾ ਹੈ, ਉਹੀ ਜੀਵਨ ਦੇ ਸੱਚੇ ਅਰਥ ਨੂੰ ਪ੍ਰਾਪਤ ਕਰਦਾ ਹੈ। ਵਰਤਮਾਨ ਹੀ ਭਵਿੱਖ ਦਾ ਨਿਰਧਾਰਕ ਅਤੇ ਅਤੀਤ ਦਾ ਪਰਿਮਾਰਜਕ ਹੈ। ਇਸ ਲਈ ਵਰਤਮਾਨ ’ਤੇ ਧਿਆਨ ਕੇਂਦਰਿਤ ਕਰਨਾ ਹੀ ਸਭ ਤੋਂ ਉੱਤਮ ਹੈ।
-ਕੁਮਾਰ ਨ੍ਰਿਪੇਂਦਰ।