- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਅਸਲ ’ਚ, ਕਿਸੇ ਵਿਅਕਤੀ ਵੱਲੋਂ ਕੀਤੇ ਅਪਮਾਨ ਦੇ ਵਿਰੁੱਧ ਬਦਲੇ ਦੀ ਭਾਵਨਾ ਸਾਡੇ ਵਿਕਾਸ ਦੇ ਰਾਹ ਨੂੰ ਰੋਕ ਦਿੰਦੀ ਹੈ। ਬਦਲੇ ਦੀ ਭਾਵਨਾ ਨਾਲ ਅਸੀਂ ਵਿਚਾਰਾਂ ਦੇ ਅਜਿਹੇ ਜਾਲ ’ਚ ਫਸ ਜਾਂਦੇ ਹਾਂ, ਜੋ ਮਨ ਦੀ ਸ਼ਾਂਤੀ ਖੋਹ ਲੈਂਦਾ ਹੈ ਅਤੇ ਸਾਨੂੰ ਤਣਾਅ ਦਾ ਸ਼ਿਕਾਰ ਬਣਾ ਦਿੰਦਾ ਹੈ। ਬਦਲੇ ਦੀ ਅੱਗ ’ਚ ਅਸੀਂ ਆਪਣੀਆਂ ਹਥੇਲੀਆਂ ’ਤੇ ਬਲਦੇ ਅੰਗਾਰ ਲੈ ਕੇ ਜਿਊਣਾ ਸ਼ੁਰੂ ਕਰ ਦਿੰਦੇ ਹਾਂ।

ਇਕ ਵਾਰ ਗੌਤਮ ਬੁੱਧ ਭਿਖਿਆ ਮੰਗਦੇ ਹੋਏ ਇਕ ਪਿੰਡ ’ਚ ਪਹੁੰਚੇ। ਉਨ੍ਹਾਂ ਦੇ ਪ੍ਰਵਚਨ ਸੁਣਨ ਲਈ ਪਿੰਡ ਵਾਸੀਆਂ ਦੀ ਭੀੜ ਇਕੱਠੀ ਹੋ ਗਈ। ਉਸੇ ਭੀੜ ’ਚੋਂ ਇੱਕ ਨੌਜਵਾਨ ਉੱਠਿਆ ਅਤੇ ਬੁੱਧ ਨੂੰ ਆਪਣੀ ਜ਼ਿੰਦਗੀ ਦੀਆਂ ਸਮੱਸਿਆਵਾਂ ਦੱਸਣ ਲੱਗਾ, ‘ਮੈਂ ਲੋਕਾਂ ਦੇ ਅਪਸ਼ਬਦਾਂ ਅਤੇ ਤਿਰਸਕਾਰ ਤੋਂ ਪਰੇਸ਼ਾਨ ਹੋ ਚੁੱਕਾ ਹਾਂ। ਮੈਂ ਸਮਝ ਨਹੀਂ ਪਾ ਰਿਹਾ ਕਿ ਆਖ਼ਰ ਇਸ ਦਾ ਵਿਰੋਧ ਕਿਵੇਂ ਕਰਾਂ।’ ਬੁੱਧ ਕੁਝ ਦੇਰ ਰੁਕੇ ਤੇ ਫਿਰ ਬੋਲੇ, ‘ਮੰਨ ਲਓ ਕਿ ਤੁਸੀਂ ਮੈਨੂੰ ਕੁਝ ਸਾਮਾਨ ਦਿੰਦੇ ਹੋ ਅਤੇ ਮੈਂ ਉਸ ਨੂੰ ਸਵੀਕਾਰ ਨਹੀਂ ਕਰਦਾ, ਤਾਂ ਉਹ ਸਾਰਾ ਸਾਮਾਨ ਕਿਸ ਕੋਲ ਰਹਿ ਜਾਂਦਾ ਹੈ?’ ਨੌਜਵਾਨ ਨੇ ਤੁਰੰਤ ਉੱਤਰ ਦਿੱਤਾ, ‘ਮੇਰੇ ਕੋਲ।’ ਬੁੱਧ ਨੇ ਜਗਿਆਸੂ ਨੌਜਵਾਨ ਨੂੰ ਸਮਝਾਉਂਦੇ ਹੋਏ ਕਿਹਾ, ‘ਦੇਖੋ ਭਗਤ, ਜ਼ਿੰਦਗੀ ਦੀ ਕਹਾਣੀ ਵੀ ਉਨ੍ਹਾਂ ਚੀਜ਼ਾਂ ਤੋਂ ਵੱਖਰੀ ਨਹੀਂ ਹੈ। ਜੇ ਕੋਈ ਵਿਅਕਤੀ ਤੁਹਾਡਾ ਅਪਮਾਨ ਕਰੇ ਅਤੇ ਤੁਸੀਂ ਉਸ ਨੂੰ ਸਵੀਕਾਰ ਹੀ ਨਾ ਕਰੋ ਤਾਂ ਫਿਰ ਦੁੱਖ ਦਾ ਕੋਈ ਕਾਰਨ ਬਚਦਾ ਹੈ? ਮਨ ਉਦੋਂ ਹੀ ਦੁਖੀ ਹੁੰਦਾ ਹੈ, ਜਦੋਂ ਅਸੀਂ ਦੂਜਿਆਂ ਵੱਲੋਂ ਕੀਤੇ ਅਪਮਾਨ ਅਤੇ ਅਪਸ਼ਬਦਾਂ ਨੂੰ ਆਪਣੇ ਦਿਲ ’ਚ ਥਾਂ ਦੇ ਦਿੰਦੇ ਹਾਂ। ਜ਼ਿੰਦਗੀ ’ਚ ਕੁਝ ਚੀਜ਼ਾਂ ਨੂੰ ਜਾਣ ਦੇਣਾ ਸਿੱਖੋ। ਹਰ ਗੱਲ ਨੂੰ ਮਨ ’ਚ ਗੰਢ ਬਣਾ ਕੇ ਰੱਖਣ ਦੀ ਆਦਤ ਹੀ ਮਨੁੱਖੀ ਜੀਵਨ ’ਚ ਦੁੱਖ ਤੇ ਅਸ਼ਾਂਤੀ ਦਾ ਕਾਰਨ ਬਣਦੀ ਹੈ।’ ਬੁੱਧ ਦੀਆਂ ਗੱਲਾਂ ਨਾਲ ਨੌਜਵਾਨ ਦੇ ਮਨ ’ਚ ਛਾਏ ਕਲੇਸ਼ ਦੇ ਬੱਦਲ ਛਟ ਗਏ। ਅਸਲ ’ਚ, ਕਿਸੇ ਵਿਅਕਤੀ ਵੱਲੋਂ ਕੀਤੇ ਅਪਮਾਨ ਦੇ ਵਿਰੁੱਧ ਬਦਲੇ ਦੀ ਭਾਵਨਾ ਸਾਡੇ ਵਿਕਾਸ ਦੇ ਰਾਹ ਨੂੰ ਰੋਕ ਦਿੰਦੀ ਹੈ। ਬਦਲੇ ਦੀ ਭਾਵਨਾ ਨਾਲ ਅਸੀਂ ਵਿਚਾਰਾਂ ਦੇ ਅਜਿਹੇ ਜਾਲ ’ਚ ਫਸ ਜਾਂਦੇ ਹਾਂ, ਜੋ ਮਨ ਦੀ ਸ਼ਾਂਤੀ ਖੋਹ ਲੈਂਦਾ ਹੈ ਅਤੇ ਸਾਨੂੰ ਤਣਾਅ ਦਾ ਸ਼ਿਕਾਰ ਬਣਾ ਦਿੰਦਾ ਹੈ। ਬਦਲੇ ਦੀ ਅੱਗ ’ਚ ਅਸੀਂ ਆਪਣੀਆਂ ਹਥੇਲੀਆਂ ’ਤੇ ਬਲਦੇ ਅੰਗਾਰ ਲੈ ਕੇ ਜਿਊਣਾ ਸ਼ੁਰੂ ਕਰ ਦਿੰਦੇ ਹਾਂ। ਇਸ ਲਈ ਜ਼ਿੰਦਗੀ ’ਚ ਜਦੋਂ ਨਿਰਾਦਰ ਦੀ ਸਥਿਤੀ ਆਵੇ ਤਾਂ ਮਨ ਨੂੰ ਮਜ਼ਬੂਤ ਕਰਨ ਦੀ ਲੋੜ ਹੈ। ਅਨਾਦਰ ਅਤੇ ਅਪਸ਼ਬਦਾਂ ਤੋਂ ਆਪਣੇ ਆਪ ਨੂੰ ਸੁਰੱਖਿਅਤ ਰੱਖਣ ਦੀ ਲੋੜ ਹੈ। ਬੇਸ਼ੱਕ ਅਜਿਹਾ ਕਰਨਾ ਸੌਖਾ ਨਹੀਂ ਹੈ ਪਰ ਜਦੋਂ ਇਸ ਕਾਰਨ ਜ਼ਿੰਦਗੀ ਹੀ ਦਾਅ ’ਤੇ ਲੱਗੀ ਹੋਵੇ ਤਾਂ ਮਨ ਨੂੰ ਦ੍ਰਿੜ੍ਹ ਰੱਖਣ ਅਤੇ ਜ਼ਹਿਰੀਲੀਆਂ ਗੱਲਾਂ ਨੂੰ ਛੱਡ ਦੇਣ ਜਾਂ ਭੁਲਾ ਦੇਣ ’ਚ ਹੀ ਜ਼ਿੰਦਗੀ ਦੀ ਖੁਸ਼ੀ ਦਾ ਰਾਜ਼ ਛੁਪਿਆ ਹੋਇਆ ਹੈ।
-ਸ੍ਰੀਪ੍ਰਕਾਸ਼ ਸ਼ਰਮਾ।