- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਜੀਵਨ ਦੀ ਅਸਲ ਸੁੰਦਰਤਾ ਸਿਰਫ਼ ਇਨ੍ਹਾਂ ਰੰਗਾਂ ਨੂੰ ਦੇਖਣ ’ਚ ਨਹੀਂ, ਸਗੋਂ ਇਨ੍ਹਾਂ ’ਚ ਲੁਕੇ ਭਾਵਾਂ ਨੂੰ ਮਹਿਸੂਸ ਕਰਨ ’ਚ ਹੈ। ਮਨੁੱਖ ਦਾ ਅੰਤਰਮਨ ਵੀ ਇਕ ਚਿੱਤਰਪਟ ਹੈ, ਜਿਸ ’ਤੇ ਉਸ ਦੇ ਵਿਚਾਰ ਕੂਚੀ ਬਣਦੇ ਹਨ, ਕਰਮ ਰੰਗਾਂ ਦਾ ਰੂਪ ਧਾਰਦੇ ਹਨ ਤੇ ਸੰਵੇਦਨਾਵਾਂ ਉਨ੍ਹਾਂ ਰੰਗਾਂ ’ਚ ਜਾਨ ਪਾ ਦਿੰਦੀਆਂ ਹਨ। ਜੀਵਨ ਦੀ ਸੂਖਮ ਹਿਲਜੁਲ ਹੀ ਸਾਧਾਰਨ ਪਲਾਂ ਨੂੰ ਅਸਾਧਾਰਨ ਅਰਥ ਪ੍ਰਦਾਨ ਕਰਦੀ ਹੈ।

ਮਨੁੱਖੀ ਜੀਵਨ ਕੇਵਲ ਸਾਹਾਂ ਦੀ ਨਿਰੰਤਰਤਾ ਨਹੀਂ, ਸਗੋਂ ਪ੍ਰਗਟਾਵਿਆਂ ਦੀਆਂ ਅਣਗਿਣਤ ਧੜਕਣਾਂ ਨਾਲ ਸਿਰਜਿਆ ਇਕ ਅਦ੍ਰਿਸ਼ ਸੰਗੀਤ ਹੈ। ਜਿਸ ਤਰ੍ਹਾਂ ਰੰਗਾਂ ਦੀ ਆਪਣੀ ਭਾਸ਼ਾ ਹੁੰਦੀ ਹੈ, ਜਿਸ ਦੇ ਪ੍ਰਗਟਾਵੇ ਲਈ ਸ਼ਬਦਾਂ ਦੀ ਲੋੜ ਨਹੀਂ ਹੁੰਦੀ, ਉਸੇ ਤਰ੍ਹਾਂ ਸਾਡੇ ਅੰਦਰ ਵੀ ਭਾਵਨਾਵਾਂ ਦੀ ਇਕ ਅਜਿਹੀ ਦੁਨੀਆ ਵੱਸਦੀ ਹੈ, ਜੋ ਅੱਖਾਂ ਨਾਲ ਦਿਖਾਈ ਤਾਂ ਨਹੀਂ ਦਿੰਦੀ ਪਰ ਹਿਰਦੇ ਦੀਆਂ ਡੂੰਘਾਈਆਂ ’ਚ ਨਿਰੰਤਰ ਆਪਣੀ ਹੋਂਦ ਦਾ ਅਹਿਸਾਸ ਕਰਵਾਉਂਦੀ ਰਹਿੰਦੀ ਹੈ। ਕਦੇ ਕਿਸੇ ਦੀ ਮੁਸਕਾਨ ਮਨ ਨੂੰ ਮੋਹ ਲੈਂਦੀ ਹੈ, ਤਾਂ ਕਦੇ ਕਿਸੇ ਦੀ ਚੁੱਪ ਆਤਮਾ ਦੇ ਇਕਾਂਤ ’ਚ ਅਣਗਿਣਤ ਸਵਾਲਾਂ ਦੀ ਗੂੰਜ ਬਣ ਕੇ ਸੁਣਾਈ ਦੇਣ ਲੱਗਦੀ ਹੈ। ਕੁਦਰਤ ਦਾ ਹਰ ਰੰਗ ਆਪਣੇ ਅੰਦਰ ਇਕ ਭਾਵ ਸਮੋਈ ਬੈਠਾ ਹੈ। ਲਾਲ ਰੰਗ ’ਚ ਪਿਆਰ ਦੀ ਨਿੱਘ ਹੈ, ਨੀਲੇ ’ਚ ਅਨੰਤ ਦੀ ਗੰਭੀਰਤਾ, ਹਰੇ ’ਚ ਆਸਾਂ ਦੇ ਨਵੇਂ ਪੁੰਗਰਦੇ ਅੰਗੂਰ ਤੇ ਚਿੱਟੇ ’ਚ ਸ਼ਾਂਤੀ ਦੀ ਨਿਰਮਲ ਆਭਾ ਹੈ। ਜੀਵਨ ਦੀ ਅਸਲ ਸੁੰਦਰਤਾ ਸਿਰਫ਼ ਇਨ੍ਹਾਂ ਰੰਗਾਂ ਨੂੰ ਦੇਖਣ ’ਚ ਨਹੀਂ, ਸਗੋਂ ਇਨ੍ਹਾਂ ’ਚ ਲੁਕੇ ਭਾਵਾਂ ਨੂੰ ਮਹਿਸੂਸ ਕਰਨ ’ਚ ਹੈ। ਮਨੁੱਖ ਦਾ ਅੰਤਰਮਨ ਵੀ ਇਕ ਚਿੱਤਰਪਟ ਹੈ, ਜਿਸ ’ਤੇ ਉਸ ਦੇ ਵਿਚਾਰ ਕੂਚੀ ਬਣਦੇ ਹਨ, ਕਰਮ ਰੰਗਾਂ ਦਾ ਰੂਪ ਧਾਰਦੇ ਹਨ ਤੇ ਸੰਵੇਦਨਾਵਾਂ ਉਨ੍ਹਾਂ ਰੰਗਾਂ ’ਚ ਜਾਨ ਪਾ ਦਿੰਦੀਆਂ ਹਨ। ਜੀਵਨ ਦੀ ਸੂਖਮ ਹਿਲਜੁਲ ਹੀ ਸਾਧਾਰਨ ਪਲਾਂ ਨੂੰ ਅਸਾਧਾਰਨ ਅਰਥ ਪ੍ਰਦਾਨ ਕਰਦੀ ਹੈ। ਮਨੁੱਖ ਦੀ ਪਛਾਣ ਉਸ ਦੇ ਸ਼ਬਦਾਂ ਦੀ ਚਮਕ ਨਾਲੋਂ ਘੱਟ ਅਤੇ ਉਸ ਦੇ ਵਿਹਾਰ ’ਚੋਂ ਪ੍ਰਗਟ ਹੋਣ ਵਾਲੀਆਂ ਸੰਵੇਦਨਾਵਾਂ ਨਾਲੋਂ ਵੱਧ ਹੁੰਦੀ ਹੈ। ਕੌੜੇ ਬੋਲ ਰਿਸ਼ਤਿਆਂ ਦੇ ਕੈਨਵਸ ਉੱਤੇ ਉਦਾਸੀ ਦੇ ਧੱਬੇ ਛੱਡ ਜਾਂਦੇ ਹਨ, ਜਦੋਂਕਿ ਪਿਆਰ-ਭਰੇ ਸੰਵਾਦ ਵਿਸ਼ਵਾਸ ਦੇ ਅਜਿਹੇ ਰੰਗ ਭਰਦੇ ਹਨ, ਜਿਨ੍ਹਾਂ ਦੀ ਆਭਾ ਸਮਾਂ ਬੀਤਣ ਦੇ ਨਾਲ ਹੋਰ ਗੂੜ੍ਹੀ ਹੁੰਦੀ ਜਾਂਦੀ ਹੈ। ਇਸ ਲਈ ਜ਼ਰੂਰੀ ਹੈ ਕਿ ਅਸੀਂ ਆਪਣੀਆਂ ਭਾਵਨਾਵਾਂ ਨੂੰ ਸਮਝੀਏ, ਦੂਜਿਆਂ ਦੀ ਚੁੱਪ ਨੂੰ ਸੁਣੀਏ ਤੇ ਆਪਣੇ ਕਰਮਾਂ ’ਚ ਸੰਵੇਦਨਸ਼ੀਲਤਾ ਦਾ ਸਪਰਸ਼ ਬਣਾਈ ਰੱਖੀਏ। ਜੀਵਨ ਦੀ ਸੁੰਦਰਤਾ ਇਸ ਗੱਲ ’ਚ ਨਹੀਂ ਕਿ ਸਾਡੇ ਹਿੱਸੇ ਕਿੰਨੇ ਰੰਗ ਆਏ, ਸਗੋਂ ਇਸ ਗੱਲ ’ਚ ਹੈ ਕਿ ਅਸੀਂ ਆਪਣੇ ਹਿੱਸੇ ਆਏ ਰੰਗਾਂ ਨਾਲ ਕਿੰਨੀ ਸੁੰਦਰ ਦੁਨੀਆ ਸਿਰਜੀ। ਜਦੋਂ ਵਿਚਾਰਾਂ ’ਚ ਪਵਿੱਤਰਤਾ, ਕਰਮਾਂ ’ਚ ਇਮਾਨਦਾਰੀ ਤੇ ਹਿਰਦੇ ’ਚ ਦਇਆ ਦੀ ਧੜਕਣ ਜਾਗਦੀ ਹੈ, ਤਾਂ ਜੀਵਨ ਆਪਣੇ ਆਪ ਇਕ ਅਜਿਹੀ ਕਲਾਕ੍ਰਿਤੀ ਬਣ ਜਾਂਦਾ ਹੈ, ਜਿਸ ਦੀ ਗੂੰਜ ਦੂਜਿਆਂ ਦੇ ਹਿਰਦਿਆਂ ’ਚ ਵੀ ਸੁਣਾਈ ਦਿੰਦੀ ਹੈ।
-ਕੁਮਾਰ ਨ੍ਰਿਪੇਂਦਰ।