- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਜਦੋਂ ਅਸੀਂ ਆਪਣੀ ਆਤਮਾ ਦਾ ਅਨੁਭਵ ਕਰ ਲੈਂਦੇ ਹਾਂ ਤਾਂ ਇਸ ਤੋਂ ਪੈਦਾ ਹੋਣ ਵਾਲੀ ਨਿਡਰਤਾ ਸਾਨੂੰ ਮਜ਼ਬੂਤ ਬਣਾਉਂਦੀ ਹੈ। ਸਾਨੂੰ ਇਹ ਅਹਿਸਾਸ ਹੋ ਜਾਂਦਾ ਹੈ ਕਿ ਸਾਡੀ ਆਤਮਾ ਅਮਰ ਹੈ। ਜਿਸ ਤਰ੍ਹਾਂ ਕੰਪਿਊਟਰ ਦਾ ਮਾਨੀਟਰ ਆਪਣੀ ਹਾਰਡ ਡਿਸਕ ਨਾਲ ਜੁੜਿਆ ਹੁੰਦਾ ਹੈ ਤੇ ਉਸ ਤੋਂ ਵੱਖ-ਵੱਖ ਤਰ੍ਹਾਂ ਦੇ ਅੰਕੜੇ ਪ੍ਰਾਪਤ ਕਰਦਾ ਹੈ, ਉਸੇ ਤਰ੍ਹਾਂ ਅਸੀਂ ਵੀ ਪ੍ਰਭੂ ਨਾਲ ਜੁੜੇ ਹੋਏ ਹਾਂ ਤੇ ਉਸ ਤੋਂ ਨਿਰੰਤਰ ਗਿਆਨ, ਨਿਰਸਵਾਰਥ ਪ੍ਰੇਮ ਤੇ ਆਨੰਦ ਪ੍ਰਾਪਤ ਕਰ ਸਕਦੇ ਹਾਂ।

ਸੰਤਾਂ-ਮਹਾਂਪੁਰਖਾਂ ਦੀ ਸਿੱਖਿਆ ਅਨੁਸਾਰ ਰੂਹਾਨੀਅਤ ਦਾ ਅਰਥ ਹੈ, ਵਿਹਾਰਕ ਪ੍ਰੇਮ ਜਾਂ ਪ੍ਰਭੂ ਦੇ ਦੈਵੀ ਪ੍ਰੇਮ ਦਾ ਅਨੁਭਵ ਕਰਨਾ। ਜਦੋਂ ਇਕ ਵਾਰ ਸਾਡੀ ਆਤਮਾ ਆਪਣੇ ਅੰਦਰ ਉਸ ਦੈਵੀ ਪ੍ਰੇਮ ਦਾ ਅਨੁਭਵ ਕਰ ਲੈਂਦੀ ਹੈ ਤਾਂ ਅਸੀਂ ਆਪਣੇ ਅੰਦਰੂਨੀ ਤੇ ਬਾਹਰੀ ਜੀਵਨ ’ਚ ਸੰਤੁਲਨ ਬਣਾਉਣਾ ਸਿੱਖ ਜਾਂਦੇ ਹਾਂ। ਅਸੀਂ ਬਾਹਰੀ ਸੰਸਾਰ ’ਚ ਆਪਣੇ ਉਦੇਸ਼ਾਂ ਦੀ ਪੂਰਤੀ ਕਰਨ ਦੇ ਨਾਲ-ਨਾਲ ਆਤਮਿਕ ਖੋਜ ਦੀ ਕਲਾ ਵੀ ਸਿੱਖ ਸਕਦੇ ਹਾਂ ਤੇ ਇਸ ’ਚ ਨਿਪੁੰਨ ਹੋ ਸਕਦੇ ਹਾਂ। ਇਸ ਦਾ ਭਾਵ ਹੈ ਕਿ ਅਸੀਂ ਆਤਮਿਕ ਖ਼ਜ਼ਾਨਿਆਂ ਦਾ ਆਨੰਦ ਮਾਣਨ ਦੇ ਨਾਲ-ਨਾਲ ਇਨ੍ਹਾਂ ਨੂੰ ਦੂਜਿਆਂ ਨਾਲ ਵੀ ਸਾਂਝਾ ਕਰ ਸਕਦੇ ਹਾਂ। ਅਸੀਂ ਸੰਸਾਰਕ ਜ਼ਿੰਮੇਵਾਰੀਆਂ ਨਿਭਾਉਣ ਦੇ ਨਾਲ-ਨਾਲ ਧਿਆਨ-ਅਭਿਆਸ ਵੀ ਕਰ ਸਕਦੇ ਹਾਂ। ਜਦੋਂ ਅਸੀਂ ਆਪਣੀ ਆਤਮਾ ਦਾ ਅਨੁਭਵ ਕਰ ਲੈਂਦੇ ਹਾਂ ਤਾਂ ਇਸ ਤੋਂ ਪੈਦਾ ਹੋਣ ਵਾਲੀ ਨਿਡਰਤਾ ਸਾਨੂੰ ਮਜ਼ਬੂਤ ਬਣਾਉਂਦੀ ਹੈ। ਸਾਨੂੰ ਇਹ ਅਹਿਸਾਸ ਹੋ ਜਾਂਦਾ ਹੈ ਕਿ ਸਾਡੀ ਆਤਮਾ ਅਮਰ ਹੈ। ਜਿਸ ਤਰ੍ਹਾਂ ਕੰਪਿਊਟਰ ਦਾ ਮਾਨੀਟਰ ਆਪਣੀ ਹਾਰਡ ਡਿਸਕ ਨਾਲ ਜੁੜਿਆ ਹੁੰਦਾ ਹੈ ਤੇ ਉਸ ਤੋਂ ਵੱਖ-ਵੱਖ ਤਰ੍ਹਾਂ ਦੇ ਅੰਕੜੇ ਪ੍ਰਾਪਤ ਕਰਦਾ ਹੈ, ਉਸੇ ਤਰ੍ਹਾਂ ਅਸੀਂ ਵੀ ਪ੍ਰਭੂ ਨਾਲ ਜੁੜੇ ਹੋਏ ਹਾਂ ਤੇ ਉਸ ਤੋਂ ਨਿਰੰਤਰ ਗਿਆਨ, ਨਿਰਸਵਾਰਥ ਪ੍ਰੇਮ ਤੇ ਆਨੰਦ ਪ੍ਰਾਪਤ ਕਰ ਸਕਦੇ ਹਾਂ। ਜਦੋਂ ਅਸੀਂ ਰੋਜ਼ਾਨਾ ਧਿਆਨ-ਅਭਿਆਸ ਲਈ ਕੁਝ ਤੈਅ ਸਮਾਂ ਕੱਢਦੇ ਹਾਂ ਤਾਂ ਆਪਣੇ ਅੰਦਰ ਪ੍ਰਭੂ ਦੇ ਪ੍ਰੇਮ ਦਾ ਅਨੁਭਵ ਕਰਦੇ ਹਾਂ। ਜਦੋਂ ਅਸੀਂ ਸਾਰਾ ਦਿਨ ਆਪਣੇ ਕੰਮਾਂ ਵਿੱਚ ਰੁੱਝੇ ਹੁੰਦੇ ਹਾਂ ਤਾਂ ਵੀ ਸਾਡੇ ਅੰਦਰ ਪ੍ਰਭੂ ਦਾ ਪ੍ਰੇਮ ਵਹਿੰਦਾ ਰਹਿੰਦਾ ਹੈ। ਇਸੇ ਰਾਹੀਂ ਸਾਨੂੰ ਗਿਆਨ ਪ੍ਰਾਪਤ ਹੁੰਦਾ ਹੈ ਅਤੇ ਨਿਡਰਤਾ ਤੇ ਸ਼ਕਤੀ ਤੋਂ ਊਰਜਾ ਮਿਲਦੀ ਹੈ। ਇਸ ਨਾਲ ਅਸੀਂ ਆਪਣੀ ਆਤਮਾ ਦੇ ਗੁਣਾਂ ਅਨੁਸਾਰ ਕਾਰਜ ਕਰਦੇ ਰਹਿੰਦੇ ਹਾਂ। ਇਹ ਸਰੋਤ ਹਰ ਸਮੇਂ ਅੰਦਰੋਂ ਸਾਨੂੰ ਜੀਵਨ-ਸ਼ਕਤੀ ਦਿੰਦਾ ਹੈ ਅਤੇ ਸਾਡੀ ਜ਼ਿੰਦਗੀ ਦੇ ਹਰ ਪਲ ਨੂੰ ਖ਼ੁਸ਼ਹਾਲ ਬਣਾਉਂਦਾ ਹੈ। ਜਦੋਂ ਅਸੀਂ ਇਸ ਦੁਨੀਆ ਵਿੱਚ ਕਿਸੇ ਨੂੰ ਪਿਆਰ ਕਰਦੇ ਹਾਂ ਤਾਂ ਸਾਰਾ ਸੰਸਾਰ ਹੀ ਪ੍ਰੇਮ ਦੇ ਰੰਗ ਵਿੱਚ ਰੰਗਿਆ ਹੋਇਆ ਨਜ਼ਰ ਆਉਂਦਾ ਹੈ। ਸਾਨੂੰ ਹਰ ਚੀਜ਼ ਸੁੰਦਰ ਅਤੇ ਆਨੰਦਮਈ ਲੱਗਣ ਲੱਗਦੀ ਹੈ। ਇਸੇ ਤਰ੍ਹਾਂ ਜਦੋਂ ਅਸੀਂ ਅੰਦਰ ਦੈਵੀ ਆਨੰਦ ਦੀ ਅਵਸਥਾ ਤੱਕ ਪਹੁੰਚ ਜਾਂਦੇ ਹਾਂ ਤਾਂ ਇਹ ਸੰਸਾਰ ਵੀ ਉਸੇ ਦੈਵੀ ਆਨੰਦ ਦੇ ਰੰਗ ਵਿੱਚ ਰੰਗਿਆ ਨਜ਼ਰ ਆਉਂਦਾ ਹੈ। ਉਸ ਸਮੇਂ ਸਾਨੂੰ ਹਰ ਪਾਸੇ ਅਨੰਦ ਹੀ ਅਨੰਦ ਦਿਖਾਈ ਦਿੰਦਾ ਹੈ।
-ਸੰਤ ਰਾਜਿੰਦਰ ਸਿੰਘ ਜੀ ਮਹਾਰਾਜ