- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਕੀ ਸਾਡੇ ਸ਼ਬਦ ਵੰਡ ਦਾ ਕਾਰਨ ਬਣਦੇ ਹਨ ਜਾਂ ਉਹ ਲੋਕਾਂ ਨੂੰ ਇਕ-ਦੂਜੇ ਦੇ ਨੇੜੇ ਲਿਆਉਂਦੇ ਹਨ? ਸਾਨੂੰ ਹਰ ਉਸ ਵਿਅਕਤੀ ਨਾਲ, ਜਿਸ ਨੂੰ ਅਸੀਂ ਮਿਲਦੇ ਹਾਂ, ਪਿਆਰ ਭਰਿਆ ਵਿਵਹਾਰ ਕਰਨ ਦੀ ਮਹੱਤਤਾ ਨੂੰ ਸਮਝਣ ਦੀ ਲੋੜ ਹੈ। ਆਪਣੀਆਂ ਨੌਕਰੀਆਂ ’ਚ ਸਾਨੂੰ ਅਕਸਰ ਸਮੂਹਾਂ ’ਚ ਕੰਮ ਕਰਨਾ ਪੈਂਦਾ ਹੈ ਅਤੇ ਬਣਾਏ ਜਾਣ ਵਾਲੇ ਨਿਯਮਾਂ ਬਾਰੇ ਫ਼ੈਸਲੇ ਕਰਨੇ ਪੈਂਦੇ ਹਨ।

ਆਧੁਨਿਕ ਸਮਾਜ ’ਚ ਜ਼ਿਆਦਾਤਰ ਤਣਾਅ ਇੰਨਾ ਜ਼ਿਆਦਾ ਸਰੀਰਕ ਨਹੀਂ ਹੁੰਦਾ, ਜਿੰਨਾ ਮਾਨਸਿਕ ਹੁੰਦਾ ਹੈ। ਅਸੀਂ ਜਿਨ੍ਹਾਂ ਚੁਣੌਤੀਆਂ ਦਾ ਸਾਹਮਣਾ ਕਰਦੇ ਹਾਂ, ਉਹ ਜ਼ਿਆਦਾਤਰ ਦਿਮਾਗ ਦੇ ਪੱਧਰ ’ਤੇ ਹੁੰਦੀਆਂ ਹਨ। ਅਕਸਰ ਦਫ਼ਤਰਾਂ ’ਚ ਜਾਂ ਕੰਮ ਦੀਆਂ ਹੋਰ ਸਥਿਤੀਆਂ ’ਚ ਸਾਨੂੰ ਉਨ੍ਹਾਂ ਲੋਕਾਂ ਨਾਲ ਸਮਝੌਤਾ ਕਰਨਾ ਪੈਂਦਾ ਹੈ, ਜਿਨ੍ਹਾਂ ਦੀ ਰਾਇ ਅਤੇ ਵਿਚਾਰ ਸਾਡੇ ਨਾਲੋਂ ਭਿੰਨ ਹੁੰਦੇ ਹਨ। ਦੁਨੀਆ ਨੂੰ ਦੇਖਣ ਦੇ ਸਾਡੇ ਸਾਰਿਆਂ ਦੇ ਆਪਣੇ-ਆਪਣੇ ਵੱਖਰੇ ਢੰਗ ਹਨ। ਸਾਨੂੰ ਹਰ ਰੋਜ਼ ਚੋਣਾਂ ਦਾ ਸਾਹਮਣਾ ਕਰਨਾ ਪੈਂਦਾ ਹੈ। ਸਾਨੂੰ ਦੇਖਣਾ ਹੁੰਦਾ ਹੈ ਕਿ ਕੀ ਅਸੀਂ ਅਜਿਹੇ ਕੰਮ ਕਰਨ ਜਾ ਰਹੇ ਹਾਂ ਜੋ ਲੋਕਾਂ ਨੂੰ ਇੱਕ-ਦੂਜੇ ਤੋਂ ਦੂਰ ਕਰਦੇ ਹਨ ਜਾਂ ਅਜਿਹੇ ਕੰਮ ਜੋ ਲੋਕਾਂ ਨੂੰ ਇੱਕ-ਦੂਜੇ ਦੇ ਨੇੜੇ ਲਿਆਉਂਦੇ ਹਨ? ਸਾਨੂੰ ਆਪਣੇ ਸ਼ਬਦਾਂ ਪ੍ਰਤੀ ਸੁਚੇਤ ਰਹਿਣ ਦੀ ਲੋੜ ਹੈ, ਤਾਂ ਜੋ ਅਣਜਾਣੇ ’ਚ ਕਿਸੇ ਦਾ ਦਿਲ ਨਾ ਦੁਖਾ ਬੈਠੀਏ। ਕੀ ਸਾਡੇ ਸ਼ਬਦ ਵੰਡ ਦਾ ਕਾਰਨ ਬਣਦੇ ਹਨ ਜਾਂ ਉਹ ਲੋਕਾਂ ਨੂੰ ਇਕ-ਦੂਜੇ ਦੇ ਨੇੜੇ ਲਿਆਉਂਦੇ ਹਨ? ਸਾਨੂੰ ਹਰ ਉਸ ਵਿਅਕਤੀ ਨਾਲ, ਜਿਸ ਨੂੰ ਅਸੀਂ ਮਿਲਦੇ ਹਾਂ, ਪਿਆਰ ਭਰਿਆ ਵਿਵਹਾਰ ਕਰਨ ਦੀ ਮਹੱਤਤਾ ਨੂੰ ਸਮਝਣ ਦੀ ਲੋੜ ਹੈ। ਆਪਣੀਆਂ ਨੌਕਰੀਆਂ ’ਚ ਸਾਨੂੰ ਅਕਸਰ ਸਮੂਹਾਂ ’ਚ ਕੰਮ ਕਰਨਾ ਪੈਂਦਾ ਹੈ ਅਤੇ ਬਣਾਏ ਜਾਣ ਵਾਲੇ ਨਿਯਮਾਂ ਬਾਰੇ ਫ਼ੈਸਲੇ ਕਰਨੇ ਪੈਂਦੇ ਹਨ। ਕੀ ਸਾਡੇ ਕੰਮ ਅਜਿਹੇ ਨਿਯਮਾਂ ਨੂੰ ਉਤਸ਼ਾਹਿਤ ਕਰਦੇ ਹਨ, ਜੋ ਲੋਕਾਂ ਪ੍ਰਤੀ ਪਿਆਰ ਅਤੇ ਹਮਦਰਦੀ ਦਰਸਾਉਣ, ਜਾਂ ਕੀ ਉਹ ਹੋਰ ਪੱਖਪਾਤ, ਭੇਦਭਾਵ ਅਤੇ ਕੱਟੜਤਾ ਨੂੰ ਵਧਾਵਾ ਦਿੰਦੇ ਹਨ? ਇੱਕ ਵਾਰ ਬੋਲੇ ਗਏ ਸ਼ਬਦ ਵਾਪਸ ਨਹੀਂ ਲਏ ਜਾ ਸਕਦੇ ਅਤੇ ਇਹੀ ਕਾਰਨ ਹੈ ਕਿ ਸਾਨੂੰ ਕੁਝ ਵੀ ਕਹਿਣ ਤੋਂ ਪਹਿਲਾਂ ਦੋ ਵਾਰ ਸੋਚਣਾ ਚਾਹੀਦਾ ਹੈ। ਸਾਡੇ ਸ਼ਬਦ, ਭਾਵੇਂ ਮਜ਼ਾਕ ਵਿੱਚ ਹੀ ਕਿਉਂ ਨਾ ਬੋਲੇ ਗਏ ਹੋਣ, ਕਿਸੇ ਦੇ ਜ਼ਖ਼ਮ ਭਰਨ ਜਾਂ ਉਸ ਨੂੰ ਨੁਕਸਾਨ ਪਹੁੰਚਾਉਣ ਦੀ ਤਾਕਤ ਰੱਖਦੇ ਹਨ•। ਜਿਵੇਂ-ਜਿਵੇਂ ਅਸੀਂ ਖੁਦ ਸ਼ਾਂਤ ਹੁੰਦੇ ਜਾਂਦੇ ਹਾਂ, ਉਸੇ ਤਰ੍ਹਾਂ ਸਾਡੇ ਸੰਪਰਕ ’ਚ ਆਉਣ ਵਾਲੇ ਲੋਕਾਂ ’ਤੇ ਵੀ ਸਾਡਾ ਸ਼ਾਂਤੀ ਭਰਿਆ ਪ੍ਰਭਾਵ ਪੈਂਦਾ ਹੈ। ਜਦੋਂ ਅਸੀਂ ਪਰਮਾਤਮਾ ਦੇ ਅੰਦਰੂਨੀ ਪ੍ਰਕਾਸ਼ ਅਤੇ ਧੁਨ ’ਤੇ ਧਿਆਨ ਕਰਦੇ ਹਾਂ ਤਾਂ ਅਸੀਂ ਆਪਣੇ ਅੰਦਰ ਪਰਮਾਤਮਾ ਦੇ ਪਿਆਰ ਦੇ ਸੰਪਰਕ ਵਿੱਚ ਆਉਂਦੇ ਹਾਂ, ਜੋ ਸਾਨੂੰ ਅੰਦਰੂਨੀ ਸ਼ਾਂਤੀ, ਆਨੰਦ ਅਤੇ ਖੁਸ਼ੀ ਨਾਲ ਭਰ ਦਿੰਦਾ ਹੈ।
–ਸੰਤ ਰਾਜਿੰਦਰ ਸਿੰਘ ਜੀ ਮਹਾਰਾਜ।