- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਅਜਿਹਾ ਜੀਵਨ ਜਿਊਣ ਵਾਲੇ ਨੌਜਵਾਨ ਹੌਲੀ-ਹੌਲੀ ਇਸ ਸਿੱਟੇ ’ਤੇ ਪਹੁੰਚਦੇ ਹਨ ਕਿ ਸਾਡੇ ਅੰਦਰ ਕੋਈ ਉੱਚੀ ਸ਼ਕਤੀ ਮੌਜੂਦ ਹੈ, ਜੋ ਸਾਡੀ ਅਗਵਾਈ ਕਰ ਰਹੀ ਹੈ। ਇਹੀ ਅੰਦਰੂਨੀ ਸ਼ਕਤੀ ਸਾਰੇ ਨੈਤਿਕ ਗੁਣਾਂ ਅਤੇ ਜੀਵਨ ਦਾ ਸਰੋਤ ਹੈ। ਅਗਵਾਈ ਦਾ ਦੂਜਾ ਪਹਿਲੂ ਹੈ ‘ਸੇਵਾ’। ਇਤਿਹਾਸ ’ਚ ਮਹਾਨ ਆਗੂਆਂ ਨੇ ਕਿਹਾ ਹੈ ਕਿ ਆਪਣੇ ਆਪ ਤੋਂ ਪਹਿਲਾਂ ਦੂਜਿਆਂ ਦੀ ਸੇਵਾ ਕਰਨਾ ਹੀ ਸਫ਼ਲ ਜੀਵਨ ਦੀ ਕੁੰਜੀ ਹੈ।

-ਸੰਤ ਰਾਜਿੰਦਰ ਸਿੰਘ ਜੀ ਮਹਾਰਾਜ।
ਅੱਜ ਦੇ ਆਧੁਨਿਕ ਯੁੱਗ ’ਚ ਜੇ ਅਸੀਂ ਦੇਖੀਏ ਤਾਂ ਨੌਜਵਾਨਾਂ ’ਚ ਕੁਝ ਕਰ ਗੁਜ਼ਰਨ ਦੀ ਤਮੰਨਾ ਹੈ, ਤਾਂ ਜੋ ਸਮਾਜ ’ਚ ਉਨ੍ਹਾਂ ਦੀ ਇੱਕ ਵੱਖਰੀ ਪਛਾਣ ਬਣ ਸਕੇ। ਉਹ ਚਾਹੁੰਦੇ ਹਨ ਕਿ ਉਹ ਜੋ ਵੀ ਕਹਿ ਰਹੇ ਹਨ, ਉਨ੍ਹਾਂ ਦੀ ਗੱਲ ਨੂੰ ਧਿਆਨ ਨਾਲ ਸੁਣਿਆ ਜਾਵੇ ਪਰ ਇੱਥੇ ਉਹ ਅਕਸਰ ਇਹ ਗੱਲ ਭੁੱਲ ਜਾਂਦੇ ਹਨ ਕਿ ਇਕ ਜਾਗਰੂਕ ਆਗੂ ਬਣਨ ਲਈ ਸਿਰਫ਼ ਉਤਸ਼ਾਹ, ਪ੍ਰੇਰਨਾ, ਕੁਸ਼ਲਤਾ ਤੇ ਕੰਮ ਕਰਨ ਬਾਰੇ ਕਿਤਾਬੀ ਜਾਣਕਾਰੀ ਹੋਣਾ ਹੀ ਕਾਫ਼ੀ ਨਹੀਂ ਹੈ, ਸਗੋਂ ਸਾਨੂੰ ਇਹ ਵੀ ਪਤਾ ਹੋਣਾ ਚਾਹੀਦਾ ਹੈ ਕਿ ਜੇ ਕੋਈ ਕੰਮ ਸਹੀ ਢੰਗ ਨਾਲ ਨਹੀਂ ਹੋ ਰਿਹਾ ਤਾਂ ਉਸ ਨੂੰ ਕਿਵੇਂ ਠੀਕ ਕੀਤਾ ਜਾ ਸਕਦਾ ਹੈ। ਸਾਨੂੰ ਇਨ੍ਹਾਂ ਸਾਰੀਆਂ ਗੱਲਾਂ ਦੀ ਜਾਣਕਾਰੀ ਹੋਣੀ ਚਾਹੀਦੀ ਹੈ। ਨੈਤਿਕ ਅਗਵਾਈ ਦੇ ਦੋ ਮੁੱਖ ਪਹਿਲੂ ਹਨ: ਆਪਣੇ ਆਪ ਨੂੰ ਸਹੀ ਰੂਪ ’ਚ ਜਾਣਨਾ ਅਤੇ ਦੂਜਿਆਂ ਦੀ ਸੇਵਾ ਕਰਨਾ। ਇਕ ਸੱਚੇ ਆਗੂ ਲਈ ਸਭ ਤੋਂ ਪਹਿਲਾਂ ਆਪਣੇ ਆਪ ਨੂੰ ਜਾਣਨਾ ਬਹੁਤ ਜ਼ਰੂਰੀ ਹੈ। ਸਾਨੂੰ ਇਹ ਗੱਲ ਹਮੇਸ਼ਾ ਆਪਣੇ ਚੇਤੇ ’ਚ ਰੱਖਣੀ ਚਾਹੀਦੀ ਹੈ ਕਿ ਸਮਾਜ ’ਚ ਲੋਕ ਸਾਡੀਆਂ ਕਹੀਆਂ ਗੱਲਾਂ ਨਾਲੋਂ ਸਾਡੇ ਕੀਤੇ ਕੰਮਾਂ ਵੱਲ ਵਧੇਰੇ ਧਿਆਨ ਦਿੰਦੇ ਹਨ। ਇਸੇ ਲਈ ਇਕ ਸੱਚੇ ਆਗੂ ਵਜੋਂ ਚੰਗਾ ਵਿਹਾਰ ਕਰਨ ਦੇ ਨਾਲ-ਨਾਲ ਸਾਡੀਆਂ ਆਦਤਾਂ ਅਤੇ ਸਾਡੇ ਦਿਲ ਤੇ ਦਿਮਾਗ ਦਾ ਸਹੀ ਦਿਸ਼ਾ ’ਚ ਹੋਣਾ ਵੀ ਬਹੁਤ ਜ਼ਰੂਰੀ ਹੈ। ਅਜਿਹਾ ਜੀਵਨ ਜਿਊਣ ਵਾਲੇ ਨੌਜਵਾਨ ਹੌਲੀ-ਹੌਲੀ ਇਸ ਸਿੱਟੇ ’ਤੇ ਪਹੁੰਚਦੇ ਹਨ ਕਿ ਸਾਡੇ ਅੰਦਰ ਕੋਈ ਉੱਚੀ ਸ਼ਕਤੀ ਮੌਜੂਦ ਹੈ, ਜੋ ਸਾਡੀ ਅਗਵਾਈ ਕਰ ਰਹੀ ਹੈ। ਇਹੀ ਅੰਦਰੂਨੀ ਸ਼ਕਤੀ ਸਾਰੇ ਨੈਤਿਕ ਗੁਣਾਂ ਅਤੇ ਜੀਵਨ ਦਾ ਸਰੋਤ ਹੈ। ਅਗਵਾਈ ਦਾ ਦੂਜਾ ਪਹਿਲੂ ਹੈ ‘ਸੇਵਾ’। ਇਤਿਹਾਸ ’ਚ ਮਹਾਨ ਆਗੂਆਂ ਨੇ ਕਿਹਾ ਹੈ ਕਿ ਆਪਣੇ ਆਪ ਤੋਂ ਪਹਿਲਾਂ ਦੂਜਿਆਂ ਦੀ ਸੇਵਾ ਕਰਨਾ ਹੀ ਸਫ਼ਲ ਜੀਵਨ ਦੀ ਕੁੰਜੀ ਹੈ। ਅਸੀਂ ਨਾਂ ਦੇ ਆਗੂ ਤਾਂ ਬਣ ਸਕਦੇ ਹਾਂ, ਪਰ ਅਸਲ ਵਿੱਚ ਸਹੀ ਅਗਵਾਈ ਕਰਨ ਲਈ ਸਾਨੂੰ ਪਹਿਲਾਂ ਸੇਵਕ ਬਣਨਾ ਪਵੇਗਾ। ਇਸ ਤਰ੍ਹਾਂ ਹੀ ਅਸੀਂ ਇਕ ਆਦਰਸ਼ ਸੇਵਕ ਹੋਣ ਦੇ ਨਾਲ-ਨਾਲ ਅਜਿਹੇ ਆਗੂ ਵੀ ਬਣ ਸਕਦੇ ਹਾਂ, ਜੋ ਦੂਜਿਆਂ ਲਈ ਪ੍ਰੇਰਨਾ ਦਾ ਸਰੋਤ ਹੋਣ। ਸਫ਼ਲ ਅਗਵਾਈ ਦੇ ਗੁਣ ਹਾਸਲ ਕਰਨ ਲਈ ਸਾਡੇ ਵਿੱਚੋਂ ਕਿਸੇ ਨੂੰ ਵੀ ਬਾਹਰੀ ਦਿਖਾਵਾ ਕਰਨ, ਨਾਟਕ ਕਰਨ ਜਾਂ ਪਖੰਡ ਕਰਨ ਦੀ ਬਿਲਕੁਲ ਲੋੜ ਨਹੀਂ ਹੈ। ਇਸ ਲਈ ਸਾਨੂੰ ਆਪਣੇ ਜੀਵਨ ਨੂੰ ਅਧਿਆਤਮਿਕ ਮਾਰਗ ਵੱਲ ਤੋਰਨਾ ਚਾਹੀਦਾ ਹੈ। ਅਜਿਹਾ ਕਰਕੇ ਹੀ ਅਸੀਂ ਨਾ ਸਿਰਫ਼ ਆਪਣੇ ਜੀਵਨ ਵਿੱਚ, ਸਗੋਂ ਦੂਜਿਆਂ ਦੇ ਜੀਵਨ ’ਚ ਵੀ ਖ਼ੁਸ਼ੀਆਂ ਲਿਆ ਸਕਾਂਗੇ।