- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਜੀਵਨ ਦਾ ਮੂਲ ਸੰਕਟ ਤੋਟ ਨਹੀਂ, ਲਗਾਅ ਹੈ। ਸਾਡੇ ਅੰਦਰ ਇਕ ਅਦ੍ਰਿਸ਼ ਮਮਤਾਗ੍ਰੰਥੀ ਹੁੰਦੀ ਹੈ-‘ਮੇਰਾ’ ਦਾ ਉਹ ਸੂਖਮ ਕੱਟੜ ਭਾਵ ਜੋ ਹਰ ਵਸਤੂ, ਹਰ ਸਬੰਧ, ਹਰ ਪ੍ਰਾਪਤੀ ’ਤੇ ਆਪਣੀ ਮਾਲਕੀ ਅੰਕਿਤ ਕਰਨਾ ਚਾਹੁੰਦਾ ਹੈ। ਜਦ ਅਸੀਂ ਉਸ ਗੱਠ ਵਿੱਚੋਂ ਕਿਸੇ ਨੂੰ ਕੁਝ ਦਿੰਦੇ ਹਾਂ, ਤਦ ਅਸਲ ਵਿਚ ਅਸੀਂ ਵਸਤੂ ਦਾ ਤਿਆਗ ਨਹੀਂ ਕਰਦੇ ਸਗੋਂ ਉਸ ਗੱਠ ਨੂੰ ਥੋੜ੍ਹਾ ਢਿੱਲਾ ਕਰਦੇ ਹਾਂ। ਦਾਨ ਬਾਹਰਲੀ ਕਿਰਿਆ ਘੱਟ ਤੇ ਅੰਦਰੂਨੀ ਪ੍ਰਗਟਾਵਾ ਵੱਧ ਹੈ।

ਜੀਵਨ ਦਾ ਮੂਲ ਸੰਕਟ ਤੋਟ ਨਹੀਂ, ਲਗਾਅ ਹੈ। ਸਾਡੇ ਅੰਦਰ ਇਕ ਅਦ੍ਰਿਸ਼ ਮਮਤਾਗ੍ਰੰਥੀ ਹੁੰਦੀ ਹੈ-‘ਮੇਰਾ’ ਦਾ ਉਹ ਸੂਖਮ ਕੱਟੜ ਭਾਵ ਜੋ ਹਰ ਵਸਤੂ, ਹਰ ਸਬੰਧ, ਹਰ ਪ੍ਰਾਪਤੀ ’ਤੇ ਆਪਣੀ ਮਾਲਕੀ ਅੰਕਿਤ ਕਰਨਾ ਚਾਹੁੰਦਾ ਹੈ। ਜਦ ਅਸੀਂ ਉਸ ਗੱਠ ਵਿੱਚੋਂ ਕਿਸੇ ਨੂੰ ਕੁਝ ਦਿੰਦੇ ਹਾਂ, ਤਦ ਅਸਲ ਵਿਚ ਅਸੀਂ ਵਸਤੂ ਦਾ ਤਿਆਗ ਨਹੀਂ ਕਰਦੇ ਸਗੋਂ ਉਸ ਗੱਠ ਨੂੰ ਥੋੜ੍ਹਾ ਢਿੱਲਾ ਕਰਦੇ ਹਾਂ। ਦਾਨ ਬਾਹਰਲੀ ਕਿਰਿਆ ਘੱਟ ਤੇ ਅੰਦਰੂਨੀ ਪ੍ਰਗਟਾਵਾ ਵੱਧ ਹੈ। ਦਾਨ ਕਿਸੇ ਦੂਜੇ ਦੇ ਜੀਵਨ ਵਿਚ ਪ੍ਰਕਾਸ਼ ਲਿਆਉਣ ਤੋਂ ਪਹਿਲਾਂ ਖ਼ੁਦ ਦਾਤਾ ਦੇ ਅੰਦਰ ਦੇ ਅੰਧਕਾਰ ਨੂੰ ਘਟਾਉਂਦਾ ਹੈ। ਮਨੁੱਖ ਦਾ ਹੰਕਾਰ ਇਕ ਬੰਦ ਮੁੱਠੀ ਦੀ ਤਰ੍ਹਾਂ ਹੈ। ਉਸ ਨੂੰ ਭੈਅ ਰਹਿੰਦਾ ਹੈ ਕਿ ਜੇ ਉਸ ਨੇ ਖੋਲ੍ਹ ਦਿੱਤੀ ਤਾਂ ਸਭ ਕੁਝ ਗੁਆ ਦੇਵੇਗਾ ਪਰ ਅਧਿਆਤਮ ਕਹਿੰਦਾ ਹੈ ਕਿ ਬੰਦ ਮੁੱਠੀ ਵਿਚ ਸਿਰਫ਼ ਵਸਤਾਂ ਬਚਦੀਆਂ ਹਨ, ਖੁੱਲ੍ਹੀ ਤਲੀ ਵਿਚ ਆਕਾਸ਼ ਉਤਰਦਾ ਹੈ। ਜੋ ਦਿੰਦਾ ਹੈ, ਉਹ ਆਪਣੇ ਅੰਦਰ ਇਕ ਅਜਿਹੇ ਆਤਮ-ਵਿਸਥਾਰ ਦਾ ਅਨੁਭਵ ਕਰਦਾ ਹੈ ਜਿੱਥੇ ਉਸ ਦੀ ਸ਼ਖ਼ਸੀਅਤ ਸੀਮਤ ਦੇਹ ਤੋਂ ਅੱਗੇ ਵਧ ਕੇ ਦੂਜਿਆਂ ਦੇ ਸੁੱਖ-ਦੁੱਖ ਤੱਕ ਫੈਲਣ ਲੱਗਦੀ ਹੈ। ਸੰਤਾਂ ਨੇ ਦਾਨ ਨੂੰ ਪੁੰਨ ਦਾ ਵਪਾਰ ਨਹੀਂ ਮੰਨਿਆ। ਜੇ ਦਾਨ ਸਿਰਫ਼ ਸਵਰਗ ਪ੍ਰਾਪਤੀ ਦਾ ਸਾਧਨ ਹੈ ਤਾਂ ਉਹ ਹਾਲੇ ਵੀ ਇਕ ਤਰ੍ਹਾਂ ਦਾ ਸੌਦਾ ਹੈ। ਸੱਚਾ ਦਾਨ ਉਹ ਹੈ ਜਿੱਥੇ ਦੇਣ ਵਾਲਾ ਹੌਲੀ-ਹੌਲੀ ਖ਼ੁਦ ਨੂੰ ਭੁੱਲਣ ਲੱਗਦਾ ਹੈ। ਦਰਸ਼ਨ ਦੀ ਦ੍ਰਿਸ਼ਟੀ ਨਾਲ ਦੇਖੀਏ ਤਾਂ ਦੇਣ ਦਾ ਅਰਥ ਹੈ ਆਪਣੀ ਹਸਤੀ ਦੇ ਭਰਮ ਨੂੰ ਘੱਟ ਕਰਨਾ। ਜਦ ਮੈਂ ਕਿਸੇ ਹੋਰ ਲਈ ਕੁਝ ਕਰਦਾ ਹਾਂ, ਤਦ ਮੈਂ ਅਣਕਹੇ ਰੂਪ ਵਿਚ ਸਵੀਕਾਰ ਕਰਦਾ ਹਾਂ ਕਿ ਉਸ ਦਾ ਸੁੱਖ ਮੇਰੇ ਨਾਲ ਸਬੰਧਤ ਹੈ। ਸੋ, ਦੇਣ ਵਾਲਾ ਕਦੇ ਉਹੀ ਨਹੀਂ ਰਹਿੰਦਾ ਜੋ ਉਹ ਦੇਣ ਤੋਂ ਪਹਿਲਾਂ ਸੀ। ਉਸ ਦੇ ਹੱਥ ਤੋਂ ਨਿਕਲੀ ਵਸਤੂ ਭਾਵੇਂ ਹੀ ਛੋਟੀ ਹੋਵੇ, ਪਰ ਉਸ ਦੇ ਅੰਦਰ ਇਕ ਸੂਖਮ ਰੂਪਾਂਤਰਣ ਵਾਪਰ ਚੁੱਕਾ ਹੁੰਦਾ ਹੈ। ਉਹ ਥੋੜ੍ਹਾ ਘੱਟ ਸਵਾਰਥੀ, ਥੋੜ੍ਹਾ ਘੱਟ ਭੈਅਭੀਤ, ਥੋੜ੍ਹਾ ਘੱਟ ਸੰਕੋਚੀ ਅਤੇ ਥੋੜ੍ਹਾ ਜ਼ਿਆਦਾ ਵਿਸ਼ਾਲ ਹੋ ਜਾਂਦਾ ਹੈ। ਇਸ ਲਈ ਦਾਨ ਦਾ ਹਕੀਕੀ ਚਮਤਕਾਰ ਉਸ ਵਿਅਕਤੀ ਵਿਚ ਨਹੀਂ ਹੁੰਦਾ ਜੋ ਉਸ ਨੂੰ ਪ੍ਰਾਪਤ ਕਰਦਾ ਹੈ ਸਗੋਂ ਉਸ ਵਿਅਕਤੀ ਵਿਚ ਵਾਪਰਦਾ ਹੈ ਜੋ ਦਿੰਦਾ ਹੈ ਕਿਉਂਕਿ ਹਰ ਸੱਚਾ ਦਾਨ ਵਸਤੂ ਦਾ ਨਹੀਂ, ਹੰਕਾਰ ਦਾ ਖ਼ਾਤਮਾ ਹੈ। ਅਤੇ ਹੰਕਾਰ ਦਾ ਨੁਕਸਾਨ ਹੀ ਆਤਮਾ ਦਾ ਉਦੈ ਹੈ।
-ਟਵਿੰਕਲ ਤੋਮਰ ਸਿੰਘ।