- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਪਿਤਾ ਪਰਮਾਤਮਾ ਦੇ ਬੱਚੇ ਹੋਣ ਦੇ ਨਾਤੇ, ਇਹੀ ਸਾਡਾ ਕਰਮ ਹੈ। ਇਸ ਤਰ੍ਹਾਂ ਕੀਤੀ ਸੇਵਾ ਵਿਚ ਦੂਜੀ ਆਤਮਾ ਦਾ ਇਲਾਜ ਕਰਨ ਦੀ ਸ਼ਕਤੀ ਹੈ। ਨਿਸ਼ਕਾਮ ਸੇਵਾ ਸਿਰਫ਼ ਇਕ ਕੰਮ ਨੂੰ ਪੂਰਾ ਕਰਨ ਤੱਕ ਸੀਮਤ ਨਹੀਂ ਹੈ। ਇਹ ਖੁੱਲ੍ਹੇ ਦਿਲ ਨਾਲ ਪਿਆਰ ਸਾਂਝਾ ਕਰਨ ਦਾ ਇਕ ਤਰੀਕਾ ਹੈ।

ਇਕ ਵਿਅਕਤੀ ਲਈ ਦੂਜਿਆਂ ਦੀ ਸੇਵਾ ਕਰਨੀ ਹੀ ਸਭ ਤੋਂ ਵੱਡਾ ਕੰਮ ਹੈ। ਸੱਚੀ ਨਿਸ਼ਕਾਮ ਸੇਵਾ ਉਹ ਹੈ, ਜਿਸ ’ਚ ਅਸੀਂ ਬਦਲੇ ’ਚ ਕੁਝ ਵੀ ਉਮੀਦ ਨਹੀਂ ਕਰਦੇ। ਸਾਨੂੰ ਇਸ ਭਾਵਨਾ ਨਾਲ ਹੀ ਸੇਵਾ ਕਰਨੀ ਚਾਹੀਦੀ ਹੈ। ਇਸ ਦਾ ਮਤਲਬ ਹੈ ਕਿ ਸਾਨੂੰ ਆਪਣਾ ਨਾਮ, ਪ੍ਰਸਿੱਧੀ, ਸ਼ਕਤੀ, ਜਾਂ ਵੱਕਾਰ ਸੇਵਾ ਕਰਦਿਆਂ ਹਟਾ ਦੇਣਾ ਚਾਹੀਦਾ। ਜਦੋਂ ਅਸੀਂ ਦਿਲੋਂ ਅਤੇ ਸੱਚੀ ਭਾਵਨਾ ਨਾਲ ਕਿਸੇ ਦੀ ਸੇਵਾ ਕਰਦੇ ਹਾਂ ਤਾਂ ਇਸ ਦਾ ਫ਼ਲ ਜ਼ਰੂਰ ਮਿਲਦਾ ਹੈ।
ਪਿਤਾ ਪਰਮਾਤਮਾ ਦੇ ਬੱਚੇ ਹੋਣ ਦੇ ਨਾਤੇ, ਇਹੀ ਸਾਡਾ ਕਰਮ ਹੈ। ਇਸ ਤਰ੍ਹਾਂ ਕੀਤੀ ਸੇਵਾ ਵਿਚ ਦੂਜੀ ਆਤਮਾ ਦਾ ਇਲਾਜ ਕਰਨ ਦੀ ਸ਼ਕਤੀ ਹੈ। ਨਿਸ਼ਕਾਮ ਸੇਵਾ ਸਿਰਫ਼ ਇਕ ਕੰਮ ਨੂੰ ਪੂਰਾ ਕਰਨ ਤੱਕ ਸੀਮਤ ਨਹੀਂ ਹੈ। ਇਹ ਖੁੱਲ੍ਹੇ ਦਿਲ ਨਾਲ ਪਿਆਰ ਸਾਂਝਾ ਕਰਨ ਦਾ ਇਕ ਤਰੀਕਾ ਹੈ।
ਇਹ ਇਕ ਤੋਹਫ਼ਾ ਹੈ, ਜੋ ਦੂਜਿਆਂ ਨੂੰ ਪਿਆਰ ਅਤੇ ਇਲਾਜ ਦੋਵੇਂ ਇਕੱਠੇ ਵੰਡਦਾ ਹੈ। ਇਹ ਦੇਣ ਵਾਲੇ ਦੇ ਦਿਲ ਨੂੰ ਖੁਸ਼ ਅਤੇ ਹਾਸਲ ਕਰਨ ਵਾਲੇ ਨੂੰ ਸਿਹਤਮੰਦ ਕਰਦਾ ਹੈ ਅਤੇ ਦੂਜੇ ਵਿਅਕਤੀ ਨੂੰ ਪਿਆਰ ਨਾਲ ਭਰ ਦਿੰਦਾ ਹੈ। ਇਹ ਸੇਵਾ ਹਾਸਲ ਕਰਨ ਵਾਲੇ ਦਿਲ ਨੂੰ ਸਕੂਨ ਦਿੰਦਾ ਹੈ ਅਤੇ ਉਸ ਦੀਆਂ ਅੱਖਾਂ ਨੂੰ ਮਨੁੱਖਤਾ ਪ੍ਰਤੀ ਪਿਆਰ ਨਾਲ ਭਰ ਦਿੰਦਾ ਹੈ। ਜਦੋਂ ਅਸੀਂ ਕੁਝ ਦਿੰਦੇ ਹਾਂ ਤਾਂ ਇਸ ਕਿਰਿਆ ’ਚ ਕੁਝ ਵੀ ਗਵਾਚਦਾ ਨਹੀਂ ਹੈ।
ਜ਼ਿੰਦਗੀ ’ਚ ਕਈ ਵਾਰ, ਅਸੀਂ ਖ਼ੁਦ ਵੀ ਤਜਰਬਾ ਕੀਤਾ ਹੋਵੇਗਾ ਕਿ ਕਿਸੇ ਲੋੜਵੰਦ ਨੂੰ ਕੁਝ ਦੇਣ ਜਾਂ ਕੁਰਬਾਨ ਕਰਦਿਆਂ ਉਸ ਦੇ ਹਾਲਾਤ ਬਦਲ ਜਾਂਦੇ ਹਨ ਅਤੇ ਇਸ ਤੋਂ ਬਾਅਦ ਫਿਰ ਕੁਝ ਹੋਰ ਦੇਣ ਦੀ ਜ਼ਰੂਰਤ ਹੀ ਨਹੀਂ ਪੈਂਦੀ। ਜਦੋਂ ਅਸੀਂ ਦੂਜਿਆਂ ਲਈ ਕਿਸੇ ਚੀਜ਼ ਦੀ ਕੁਰਬਾਨੀ ਦਿੰਦੇ ਹਾਂ ਤਾਂ ਸਾਨੂੰ ਸੰਤੁਸ਼ਟੀ ਹਾਸਲ ਹੁੰਦੀ ਹੈ।
ਜੇਕਰ ਅਸੀਂ ਸੁਆਰਥੀ ਹਾਂ ਤਾਂ ਅਸੀਂ ਪਛਤਾਵੇ ਅਤੇ ਦੁੱਖ ਨਾਲ ਭਰ ਜਾਵਾਂਗੇ। ਹਾਲਾਂਕਿ, ਸੱਚੇ ਮਨ ਤੋਂ ਕੀਤੀ ਨਿਸ਼ਕਾਮ ਸੇਵਾ ਜਾਂ ਕੁਝ ਦੇਣ ਤੋਂ ਬਾਅਦ, ਕੋਈ ਵੀ ਕਦੇ ਪਛਤਾਵਾ ਜਾਂ ਦੁੱਖ ਮਹਿਸੂਸ ਨਹੀਂ ਕਰਦਾ। ਆਓ! ਕੁਝ ਜਦੋਂ ਕਿਸੇ ਨੂੰ ਵੀ ਕੁਝ ਦਈਏ ਤਾਂ ਆਤਮਾ ਤੋਂ ਦੇਈਏ।
ਸਾਡੀ ਬੁੱਧੀ ਅਤੇ ਮਨ ਹਮੇਸ਼ਾ ਸੁਆਰਥੀ ਇਰਾਦਿਆਂ ਨਾਲ ਦੂਜਿਆਂ ਨੂੰ ਕੁਝ ਦਿੰਦਾ ਹੈ। ਕਿਉਂਕਿ ਮਨ ਹਮੇਸ਼ਾ ਸਤਿਕਾਰ ਤੇ ਪ੍ਰਸ਼ੰਸਾ ਚਾਹੁੰਦਾ ਹੈ। ਮਨ ਇਹ ਦਿਖਾਉਣਾ ਚਾਹੁੰਦਾ ਹੈ ਕਿ ਅਸੀਂ ਕਿੰਨੇ ਦਿਆਲੂ ਹਾਂ। ਇਹ ਕਦੇ ਨਾ ਭੁੱਲੋ ਕਿ ਨਿਸ਼ਕਾਮ ਸੇਵਾ ਸਾਡੇ ਅਧਿਆਤਮਿਕ ਵਿਕਾਸ ਨੂੰ ਵੀ ਮਜ਼ਬੂਤ ਬਣਾਉਂਦੀ ਹੈ।
-ਸੰਤ ਰਾਜਿੰਦਰ ਸਿੰਘ ਜੀ ਮਹਾਰਾਜ