- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਸਫਲਤਾ ਪ੍ਰਾਪਤ ਕਰਨ ਦਾ ਇਹੀ ਇੱਕ ਅਹਿਮ ਸੂਤਰ ਹੈ। ਪ੍ਰਸਿੱਧ ਦਾਰਸ਼ਨਿਕ ਵਿਲ ਡਿਊਰੈਂਟ ਨੇ ਕਿਹਾ ਹੈ ਕਿ, “ਅਸੀਂ ਉਹੀ ਹਾਂ ਜੋ ਅਸੀਂ ਵਾਰ-ਵਾਰ ਕਰਦੇ ਹਾਂ। ਇਸ ਲਈ ਉੱਤਮਤਾ ਕੋਈ ਇੱਕ ਕਿਰਿਆ ਨਹੀਂ, ਸਗੋਂ ਇੱਕ ਆਦਤ ਹੈ।” ਮਹਾਨ ਉਹ ਹੁੰਦੇ ਹਨ ਜੋ ਉੱਤਮਤਾ ਨੂੰ ਆਪਣੇ ਕਰਮਾਂ ਵਿਚ ਢਾਲਣ ਦੇ ਸਮਰੱਥ ਹੋ ਜਾਂਦੇ ਹਨ। ਜਦੋਂ ਅਸੀਂ ਮਹਾਨ ਵਿਅਕਤੀਆਂ ਦੇ ਜੀਵਨ ਵੱਲ ਨਜ਼ਰ ਮਾਰਦੇ ਹਾਂ ਤਾਂ ਪਤਾ ਲੱਗਦਾ ਹੈ ਕਿ ਉਨ੍ਹਾਂ ਨੇ ਆਪਣੇ ਅੰਦਰ ਕੁਝ ਚੰਗੀਆਂ ਆਦਤਾਂ ਵਿਕਸਿਤ ਕੀਤੀਆਂ, ਜਿਨ੍ਹਾਂ ਨੂੰ ਉਹ ਸਾਰੀ ਉਮਰ ਦੁਹਰਾਉਂਦੇ ਰਹੇ।

ਇਨਸਾਨ ਦਾ ਭਵਿੱਖ ਉਸ ਦੇ ਫ਼ੈਸਲਿਆਂ ਨਾਲ ਮਿਲ ਕੇ ਬਣਦਾ ਹੈ। ਇਸੇ ਲਈ ਕਿਹਾ ਜਾਂਦਾ ਹੈ ਕਿ ਮਨੁੱਖ ਆਪਣੇ ਭਾਗ ਦਾ ਨਿਰਮਾਤਾ ਆਪ ਹੁੰਦਾ ਹੈ। ਮਨੁੱਖ ਆਪਣੇ ਰੋਜ਼ਾਨਾ ਜੀਵਨ ਦੀਆਂ ਆਦਤਾਂ ਦੇ ਸੰਗ੍ਰਹਿ ਰਾਹੀਂ ਆਪਣੀ ਕਿਸਮਤ ਨੂੰ ਘੜ ਸਕਦਾ ਹੈ। ਜਿਹੜਾ ਮਨੁੱਖ ਜਦੋਂ ਚਾਹੇ ਆਪਣੀਆਂ ਆਦਤਾਂ ਨੂੰ ਬਦਲਣ ਦੀ ਇੱਛਾ-ਸ਼ਕਤੀ ਰੱਖਦਾ ਹੈ, ਉਹ ਆਪਣੇ ਜੀਵਨ ’ਚ ਮਨਚਾਹੇ ਨਤੀਜੇ ਹਾਸਲ ਕਰ ਸਕਦਾ ਹੈ। ਅਸਲ ’ਚ ਨਤੀਜੇ ਵੀ ਆਦਤਾਂ ਦਾ ਹੀ ਸਮੂਹ ਹੁੰਦੇ ਹਨ। ਕੋਈ ਵੀ ਆਦਤ ਮਨੁੱਖ ਦੇ ਅੰਦਰ ਹੌਲੀ-ਹੌਲੀ ਰੂਪ ਧਾਰਨ ਕਰਦੀ ਹੈ ਪਰ ਅਨੁਸ਼ਾਸਨ ਚੰਗੀਆਂ ਆਦਤਾਂ ਨਾਲ ਹੀ ਬਣਦਾ ਹੈ। ਮਹਾਨ ਸ਼ਖ਼ਸੀਅਤਾਂ ’ਚ ਅਕਸਰ ਇੱਕ ਸਮਾਨਤਾ ਵੇਖਣ ਨੂੰ ਮਿਲਦੀ ਹੈ ਕਿ ਉਹ ਆਪਣੇ ਲਈ ਜ਼ਰੂਰੀ ਕੰਮਾਂ ਨੂੰ ਅਨੁਸ਼ਾਸਨ ਦਾ ਰੂਪ ਦੇ ਲੈਂਦੇ ਹਨ। ਇਸ ਤਰ੍ਹਾਂ ਉਹ ਆਪਣੇ ਖੇਤਰ ’ਚ ਨਿਪੁੰਨ ਹੁੰਦੇ ਜਾਂਦੇ ਹਨ। ਮਨੁੱਖ ਆਪਣੀਆਂ ਆਦਤਾਂ ਨੂੰ ਆਪਣੀ ਰੋਜ਼ਾਨਾ ਜ਼ਿੰਦਗੀ ਦਾ ਲਾਜ਼ਮੀ ਅਤੇ ਅਟੱਲ ਹਿੱਸਾ ਸਮਝਦਾ ਹੈ। ਉਹ ਬਿਨਾਂ ਸਚੇਤ ਹੋਏ ਉਨ੍ਹਾਂ ਨੂੰ ਵਾਰ-ਵਾਰ ਦੁਹਰਾਉਂਦਾ ਰਹਿੰਦਾ ਹੈ। ਕੋਈ ਕੰਮ ਕਰਨਾ ਅਤੇ ਉਸ ਨੂੰ ਲਗਾਤਾਰ ਦੁਹਰਾਉਣਾ ਬਹੁਤ ਮਹੱਤਵਪੂਰਨ ਹੁੰਦਾ ਹੈ। ਸਫਲਤਾ ਪ੍ਰਾਪਤ ਕਰਨ ਦਾ ਇਹੀ ਇੱਕ ਅਹਿਮ ਸੂਤਰ ਹੈ। ਪ੍ਰਸਿੱਧ ਦਾਰਸ਼ਨਿਕ ਵਿਲ ਡਿਊਰੈਂਟ ਨੇ ਕਿਹਾ ਹੈ ਕਿ, “ਅਸੀਂ ਉਹੀ ਹਾਂ ਜੋ ਅਸੀਂ ਵਾਰ-ਵਾਰ ਕਰਦੇ ਹਾਂ। ਇਸ ਲਈ ਉੱਤਮਤਾ ਕੋਈ ਇੱਕ ਕਿਰਿਆ ਨਹੀਂ, ਸਗੋਂ ਇੱਕ ਆਦਤ ਹੈ।” ਮਹਾਨ ਉਹ ਹੁੰਦੇ ਹਨ ਜੋ ਉੱਤਮਤਾ ਨੂੰ ਆਪਣੇ ਕਰਮਾਂ ਵਿਚ ਢਾਲਣ ਦੇ ਸਮਰੱਥ ਹੋ ਜਾਂਦੇ ਹਨ। ਜਦੋਂ ਅਸੀਂ ਮਹਾਨ ਵਿਅਕਤੀਆਂ ਦੇ ਜੀਵਨ ਵੱਲ ਨਜ਼ਰ ਮਾਰਦੇ ਹਾਂ ਤਾਂ ਪਤਾ ਲੱਗਦਾ ਹੈ ਕਿ ਉਨ੍ਹਾਂ ਨੇ ਆਪਣੇ ਅੰਦਰ ਕੁਝ ਚੰਗੀਆਂ ਆਦਤਾਂ ਵਿਕਸਿਤ ਕੀਤੀਆਂ, ਜਿਨ੍ਹਾਂ ਨੂੰ ਉਹ ਸਾਰੀ ਉਮਰ ਦੁਹਰਾਉਂਦੇ ਰਹੇ। ਆਦਤਾਂ ਦੇ ਵੱਸ ਵਿੱਚ ਹੋਣ ਦੀ ਬਜਾਏ, ਉਨ੍ਹਾਂ ਨੂੰ ਆਪਣੀ ਲੋੜ ਅਤੇ ਇੱਛਾ ਅਨੁਸਾਰ ਵਿਕਸਿਤ ਕਰਕੇ ਮਨੁੱਖ ਆਪਣੇ ਜੀਵਨ ਦਾ ਕੰਟਰੋਲ ਆਪਣੇ ਹੱਥਾਂ ਵਿੱਚ ਲੈ ਸਕਦਾ ਹੈ। ਅਸੀਂ ਆਦਤ ਬਣਨ ਦੀ ਪ੍ਰਕਿਰਿਆ ਵੱਲ ਧਿਆਨ ਦੇਣ ਦੀ ਬਜਾਏ ਆਦਤਾਂ ਨੂੰ ਇਕ ਸਵੈਚਾਲਿਤ ਕਿਰਿਆ ਵਜੋਂ ਵੇਖਦੇ ਹਾਂ। ਦਰਅਸਲ ਮਨੁੱਖ ਦੇ ਜੀਵਨ ’ਚ ਬਹੁਤ ਘੱਟ ਅਜਿਹੀਆਂ ਚੀਜ਼ਾਂ ਹਨ, ਜਿਨ੍ਹਾਂ ਨੂੰ ਬਦਲਿਆ ਨਾ ਜਾ ਸਕੇ। ਆਪਣੀਆਂ ਆਦਤਾਂ ਬਦਲ ਕੇ ਮਨੁੱਖ ਆਪਣੇ ਜੀਵਨ ’ਚ ਵਿਆਪਕ ਤਬਦੀਲੀ ਲਿਆ ਸਕਦਾ ਹੈ ਅਤੇ ਮਨਚਾਹੇ ਨਤੀਜੇ ਪ੍ਰਾਪਤ ਕਰਕੇ ਆਪਣੀ ਕਿਸਮਤ ਨੂੰ ਨਵਾਂ ਰੂਪ ਦੇ ਸਕਦਾ ਹੈ।
–ਡਾ. ਮੋਨਿਕਾ ਭਾਂਭੂ ਕਲਾਨਾ।