- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਅਸੀਂ ਅਕਸਰ ਇਹ ਭੁੱਲ ਜਾਂਦੇ ਹਾਂ ਕਿ ਦੂਜਾ ਵਿਅਕਤੀ ਵੀ ਕੁਝ ਖਾਸ ਹਾਲਾਤਾਂ ’ਚੋਂ ਗੁਜ਼ਰ ਰਿਹਾ ਹੁੰਦਾ ਹੈ। ਇਸ ਲਈ ਕਿਸੇ ਵੀ ਗੱਲ ਨੂੰ ਕਹਿਣ ਤੋਂ ਪਹਿਲਾਂ ਇਹ ਜ਼ਰੂਰੀ ਹੈ ਕਿ ਅਸੀਂ ਆਪਣੇ ਆਪ ਨੂੰ ਦੂਜੇ ਦੀ ਥਾਂ ’ਤੇ ਰੱਖ ਕੇ ਵਿਚਾਰ ਕਰੀਏ। ਇਹੀ ਹਮਦਰਦੀ ਭਰਿਆ ਨਜ਼ਰੀਆ ਸਾਨੂੰ ਬੇਲੋੜੀ ਕੌੜੇਪਣ ਤੋਂ ਬਚਾਉਂਦਾ ਹੈ। ਸਖ਼ਤ ਸ਼ਬਦਾਂ ਦੀ ਥਾਂ ਨਿਮਰ ਤੇ ਤਰਕਸੰਗਤ ਭਾਸ਼ਾ ਦੀ ਵਰਤੋਂ ਕਰਨ ਨਾਲ ਗੱਲ ਪ੍ਰਭਾਵਸ਼ਾਲੀ ਢੰਗ ਨਾਲ ਸਾਹਮਣੇ ਪਹੁੰਚਦੀ ਹੈ ਅਤੇ ਸਬੰਧਾਂ ਵਿੱਚ ਵੀ ਕੌੜਾਪਣ ਨਹੀਂ ਆਉਂਦਾ।

ਮਨੁੱਖੀ ਜੀਵਨ ਦੀ ਇਕ ਮਹੱਤਵਪੂਰਨ ਕੜੀ ਦੂਜੇ ਵਿਅਕਤੀਆਂ ਨਾਲ ਆਪਸੀ ਸਬੰਧਾਂ ਨਾਲ ਜੁੜੀ ਹੁੰਦੀ ਹੈ। ਇਨ੍ਹਾਂ ਸਬੰਧਾਂ ਦੀ ਨੀਂਹ ਸੰਵੇਦਨਸ਼ੀਲਤਾ ਅਤੇ ਸਹਿਰਦਤਾ ’ਤੇ ਟਿਕੀ ਹੁੰਦੀ ਹੈ। ਜਦੋਂ ਅਸੀਂ ਕਿਸੇ ਨਾਲ ਗੱਲਬਾਤ ਕਰਦੇ ਹਾਂ ਤਾਂ ਸਾਡੇ ਸ਼ਬਦਾਂ ਦੀ ਚੋਣ ਬਹੁਤ ਮਹੱਤਵਪੂਰਨ ਹੋ ਜਾਂਦੀ ਹੈ, ਕਿਉਂਕਿ ਬੋਲੀ ’ਚ ਉਹ ਸਮਰੱਥਾ ਹੁੰਦੀ ਹੈ ਜੋ ਕਿਸੇ ਸਬੰਧ ਨੂੰ ਮਜ਼ਬੂਤ ਵੀ ਕਰ ਸਕਦੀ ਹੈ ਤੇ ਕਿਸੇ ਦੇ ਦਿਲ ਨੂੰ ਠੇਸ ਵੀ ਪਹੁੰਚਾ ਸਕਦੀ ਹੈ। ਸ਼ਾਸਤਰਾਂ ’ਚ ਵੀ ਕਿਹਾ ਗਿਆ ਹੈ ਕਿ ਸੱਚ ਅਜਿਹਾ ਬੋਲੋ ਜੋ ਪਿਆਰਾ ਵੀ ਹੋਵੇ, ਅਰਥਾਤ ਸੱਚਾਈ ਤੇ ਮਿਠਾਸ ਦਾ ਸੁਮੇਲ ਹੀ ਆਦਰਸ਼ ਸੰਵਾਦ ਦੀ ਪਛਾਣ ਹੈ। ਸਿਰਫ਼ ਸੱਚ ਬੋਲ ਦੇਣਾ ਹੀ ਕਾਫ਼ੀ ਨਹੀਂ, ਜੇਕਰ ਉਸ ਨਾਲ ਕਿਸੇ ਦੀ ਇੱਜ਼ਤ ਨੂੰ ਠੇਸ ਪਹੁੰਚੇ। ਕੇਵਲ ਮਿੱਠਾ ਬੋਲਣਾ ਵੀ ਅਧੂਰਾ ਹੈ, ਜੇਕਰ ਉਸ ’ਚ ਸੱਚਾਈ ਦੀ ਘਾਟ ਹੋਵੇ। ਇਨ੍ਹਾਂ ਦੋਵਾਂ ਤੱਤਾਂ ਦਾ ਸੰਤੁਲਨ ਹੀ ਸੰਵੇਦਨਸ਼ੀਲ ਸੰਵਾਦ ਦਾ ਸਾਰ ਹੈ। ਕਿਸੇ ਵਿਅਕਤੀ ਦੀਆਂ ਭਾਵਨਾਵਾਂ ਨੂੰ ਠੇਸ ਕਈ ਵਾਰ ਅਣਜਾਣੇ ’ਚ ਵੀ ਪਹੁੰਚ ਜਾਂਦੀ ਹੈ। ਅਸੀਂ ਅਕਸਰ ਇਹ ਭੁੱਲ ਜਾਂਦੇ ਹਾਂ ਕਿ ਦੂਜਾ ਵਿਅਕਤੀ ਵੀ ਕੁਝ ਖਾਸ ਹਾਲਾਤਾਂ ’ਚੋਂ ਗੁਜ਼ਰ ਰਿਹਾ ਹੁੰਦਾ ਹੈ। ਇਸ ਲਈ ਕਿਸੇ ਵੀ ਗੱਲ ਨੂੰ ਕਹਿਣ ਤੋਂ ਪਹਿਲਾਂ ਇਹ ਜ਼ਰੂਰੀ ਹੈ ਕਿ ਅਸੀਂ ਆਪਣੇ ਆਪ ਨੂੰ ਦੂਜੇ ਦੀ ਥਾਂ ’ਤੇ ਰੱਖ ਕੇ ਵਿਚਾਰ ਕਰੀਏ। ਇਹੀ ਹਮਦਰਦੀ ਭਰਿਆ ਨਜ਼ਰੀਆ ਸਾਨੂੰ ਬੇਲੋੜੀ ਕੌੜੇਪਣ ਤੋਂ ਬਚਾਉਂਦਾ ਹੈ। ਸਖ਼ਤ ਸ਼ਬਦਾਂ ਦੀ ਥਾਂ ਨਿਮਰ ਤੇ ਤਰਕਸੰਗਤ ਭਾਸ਼ਾ ਦੀ ਵਰਤੋਂ ਕਰਨ ਨਾਲ ਗੱਲ ਪ੍ਰਭਾਵਸ਼ਾਲੀ ਢੰਗ ਨਾਲ ਸਾਹਮਣੇ ਪਹੁੰਚਦੀ ਹੈ ਅਤੇ ਸਬੰਧਾਂ ਵਿੱਚ ਵੀ ਕੌੜਾਪਣ ਨਹੀਂ ਆਉਂਦਾ। ਅੱਜ ਦੇ ਸਮੇਂ ’ਚ ਤੁਰੰਤ ਪ੍ਰਤੀਕਿਰਿਆ ਦੇਣ ਦੀ ਦੌੜ ’ਚ ਅਸੀਂ ਅਕਸਰ ਬਿਨਾਂ ਸੋਚੇ-ਸਮਝੇ ਟਿੱਪਣੀਆਂ ਕਰ ਬੈਠਦੇ ਹਾਂ, ਜਿਨ੍ਹਾਂ ਦੇ ਦੂਰਗਾਮੀ ਮਾੜੇ ਨਤੀਜੇ ਨਿਕਲ ਸਕਦੇ ਹਨ। ਇਸ ਲਈ ਬੋਲੀ ’ਤੇ ਸੰਜਮ ਰੱਖਣਾ ਤੇ ਸੋਚ-ਵਿਚਾਰ ਕਰਕੇ ਆਪਣੀ ਗੱਲ ਪ੍ਰਗਟ ਕਰਨਾ ਸਮੇਂ ਦੀ ਲੋੜ ਹੈ। ਦੂਜਿਆਂ ਦੀਆਂ ਭਾਵਨਾਵਾਂ ਦਾ ਸਤਿਕਾਰ ਕਰਨਾ ਸਿਰਫ਼ ਸ਼ਿਸ਼ਟਾਚਾਰ ਨਹੀਂ, ਸਗੋਂ ਇਕ ਨੈਤਿਕ ਜ਼ਿੰਮੇਵਾਰੀ ਵੀ ਹੈ। ਇਹ ਭਾਵਨਾ ਸਾਨੂੰ ਸਦਭਾਵਨਾ ਤੇ ਸਿਹਤਮੰਦ ਸਮਾਜ ਦੀ ਉਸਾਰੀ ਵੱਲ ਅੱਗੇ ਵਧਾਉਂਦੀ ਹੈ। ਜਦੋਂ ਅਸੀਂ ਆਪਣੇ ਸ਼ਬਦਾਂ ’ਚ ਕਰੁਣਾ ਅਤੇ ਵਿਵੇਕ ਨੂੰ ਸ਼ਾਮਲ ਕਰਦੇ ਹਾਂ ਤਾਂ ਨਾ ਸਿਰਫ਼ ਅਸੀਂ ਦੂਜਿਆਂ ਦੇ ਮਨ ਨੂੰ ਠੇਸ ਪਹੁੰਚਣ ਤੋਂ ਬਚਾਉਂਦੇ ਹਾਂ, ਸਗੋਂ ਆਪਣੇ ਆਪ ਨੂੰ ਵੀ ਇਕ ਪਰਿਪੱਕ ਤੇ ਸੁਸੰਸਕ੍ਰਿਤ ਸ਼ਖ਼ਸੀਅਤ ਵਜੋਂ ਪੇਸ਼ ਕਰਦੇ ਹਾਂ।
-ਕੁਮਾਰ ਨ੍ਰਿਪੇਂਦਰ।