
- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼

ਅਸੀਂ ਇਸ ਸੰਸਾਰ ਦੀ ਕਿਸੇ ਵੀ ਹੋਰ ਵਸਤੂ ਤੋਂ ਉਹੋ ਜਿਹੀ ਸੰਤੁਸ਼ਟੀ ਪ੍ਰਾਪਤ ਨਹੀਂ ਕਰਦੇ, ਜਿੰਨੀ ਧਿਆਨ-ਅਭਿਆਸ ਦੌਰਾਨ ‘ਜੋਤਿ’ ਅਤੇ ‘ਧਿਆਨ’ ਦੇ ਸੰਪਰਕ ਵਿੱਚ ਆ ਕੇ ਪ੍ਰਾਪਤ ਹੁੰਦੀ ਹੈ।ਆਤਮਾ ਅੰਦਰ ਜਿੰਨੀ ਅੱਗੇ ਦੀ ਯਾਤਰਾ ਕਰਦੀ ਹੈ, ਓਨਾ ਹੀ ਵੱਧ ਉਸ ਨੂੰ ਪਰਮਾਨੰਦ ਦਾ ਅਨੁਭਵ ਹੁੰਦਾ ਹੈ। ਵੱਧ ਤੋਂ ਵੱਧ ਪਰਮਾਨੰਦ ਦਾ ਇਹ ਆਕਰਸ਼ਣ ਸਾਡੀ ਆਤਮਾ ਨੂੰ ਹੋਰ ਡੂੰਘੇ ਅੰਦਰੂਨੀ ਮੰਡਲਾਂ ਵੱਲ ਲੈ ਜਾਂਦਾ ਹੈ, ਜਿੱਥੇ ਉਹ ਪ੍ਰਭੂ ਨਾਲ ਇੱਕਮਿੱਕ ਹੋ ਕੇ ਆਪਣੇ ਸਰੋਤ ਨਾਲ ਮਿਲ ਜਾਂਦੀ ਹੈ।

ਸਾਡੇ ਸਰੀਰ ’ਚ ਮਨ ਦੇ ਨਾਲ-ਨਾਲ ਆਤਮਾ ਵੀ ਨਿਵਾਸ ਕਰਦੀ ਹੈ। ਅਸੀਂ ਆਪਣਾ ਜੀਵਨ ਜਿਊਂਦੇ ਹੋਏ ਸਰੀਰ ਅਤੇ ਮਨ ਦੀਆਂ ਲੋੜਾਂ ਵੱਲ ਧਿਆਨ ਦਿੰਦੇ ਹਾਂ ਤੇ ਉਨ੍ਹਾਂ ਨੂੰ ਪੂਰਾ ਵੀ ਕਰਦੇ ਹਾਂ ਪਰ ਕੀ ਅਸੀਂ ਕਦੇ ਸੋਚਿਆ ਹੈ ਕਿ ਸਾਡੀ ਆਤਮਾ ਵੀ ਕੁਝ ਚਾਹੁੰਦੀ ਹੈ? ਸਾਡੀ ਆਤਮਾ ਪ੍ਰਭੂ ਦਾ ਅੰਸ਼ ਹੋਣ ਕਰ ਕੇ ਉਸ ਤੋਂ ਵਿਛੜੀ ਹੋਈ ਹੈ ਅਤੇ ਉਹ ਚਾਹੁੰਦੀ ਹੈ ਕਿ ਉਹ ਸਦਾ ਲਈ ਪ੍ਰਭੂ ’ਚ ਜਾ ਕੇ ਸਮਾ ਜਾਵੇ। ਚੁਰਾਸੀ ਲੱਖ ਜੂਨਾਂ ’ਚ ਕੇਵਲ ਮਨੁੱਖਾ ਚੋਲੇ ’ਚ ਹੀ ਉਹ ਪ੍ਰਭੂ ਨਾਲ ਇਕਮਿੱਕ ਹੋ ਸਕਦੀ ਹੈ, ਇਸ ਲਈ ਉਹ ਚਾਹੁੰਦੀ ਹੈ ਕਿ ਅਸੀਂ ਇਸ ਸੁਨਹਿਰੀ ਮੌਕੇ ਨੂੰ ਹੱਥੋਂ ਨਾ ਗੁਆਈਏ। ਜਦੋਂ ਅਸੀਂ ਆਪਣੀ ਆਤਮਾ ਦੀ ਇਸ ਕਰੁਣ ਪੁਕਾਰ ਨੂੰ ਸੁਣਦੇ ਹਾਂ ਤਾਂ ਪ੍ਰਭੂ ਸਾਨੂੰ ਉਹ ਰਸਤਾ ਵਿਖਾ ਦਿੰਦੇ ਹਨ, ਜਿੱਥੋਂ ਕੋਈ ਸਾਨੂੰ ਪ੍ਰਭੂ ਦੇ ਨਿਜਧਾਮ ਵਾਪਸ ਲੈ ਜਾ ਸਕਦਾ ਹੈ। ਪ੍ਰਭੂ ਸਾਨੂੰ ਸਮੇਂ ਦੇ ਸੰਤ-ਸਤਿਗੁਰੂ ਨਾਲ ਮਿਲਾ ਦਿੰਦੇ ਹਨ, ਜੋ ਸਾਨੂੰ ਸਾਡੇ ਸੱਚੇ ਸਰੂਪ ਬਾਰੇ ਦੱਸਦੇ ਹਨ ਕਿ ਅਸੀਂ ਸਰੀਰ ਨਹੀਂ, ਸਗੋਂ ਇਕ ਆਤਮਾ ਹਾਂ, ਜੋ ਪਰਮਾਤਮਾ ਦਾ ਹੀ ਅੰਸ਼ ਹੈ। ਪ੍ਰਭੂ ਦੀ ਇਹ ਧਾਰਾ ਸਾਨੂੰ ਪ੍ਰਭੂ ਨਾਲ ਇੱਕਮਿੱਕ ਕਰਦੀ ਹੈ ਅਤੇ ਨਾਲ ਹੀ ਉਸ ਤੋਂ ਉਪਜੇ ਪ੍ਰੇਮ ਦੀ ਸ਼ਕਤੀ ਦਾ ਵੀ ਅਨੁਭਵ ਕਰਵਾਉਂਦੀ ਹੈ। ਅਸੀਂ ਇਸ ਸੰਸਾਰ ਦੀ ਕਿਸੇ ਵੀ ਹੋਰ ਵਸਤੂ ਤੋਂ ਉਹੋ ਜਿਹੀ ਸੰਤੁਸ਼ਟੀ ਪ੍ਰਾਪਤ ਨਹੀਂ ਕਰਦੇ, ਜਿੰਨੀ ਧਿਆਨ-ਅਭਿਆਸ ਦੌਰਾਨ ‘ਜੋਤਿ’ ਅਤੇ ‘ਧਿਆਨ’ ਦੇ ਸੰਪਰਕ ਵਿੱਚ ਆ ਕੇ ਪ੍ਰਾਪਤ ਹੁੰਦੀ ਹੈ।ਆਤਮਾ ਅੰਦਰ ਜਿੰਨੀ ਅੱਗੇ ਦੀ ਯਾਤਰਾ ਕਰਦੀ ਹੈ, ਓਨਾ ਹੀ ਵੱਧ ਉਸ ਨੂੰ ਪਰਮਾਨੰਦ ਦਾ ਅਨੁਭਵ ਹੁੰਦਾ ਹੈ। ਵੱਧ ਤੋਂ ਵੱਧ ਪਰਮਾਨੰਦ ਦਾ ਇਹ ਆਕਰਸ਼ਣ ਸਾਡੀ ਆਤਮਾ ਨੂੰ ਹੋਰ ਡੂੰਘੇ ਅੰਦਰੂਨੀ ਮੰਡਲਾਂ ਵੱਲ ਲੈ ਜਾਂਦਾ ਹੈ, ਜਿੱਥੇ ਉਹ ਪ੍ਰਭੂ ਨਾਲ ਇੱਕਮਿੱਕ ਹੋ ਕੇ ਆਪਣੇ ਸਰੋਤ ਨਾਲ ਮਿਲ ਜਾਂਦੀ ਹੈ। ਬਾਹਰੀ ਦੁਨੀਆ ਦਾ ਪ੍ਰੇਮ ਕੇਵਲ ਆਨੰਦ ਅਤੇ ਸੰਤੁਸ਼ਟੀ ਦਾ ਪ੍ਰਤੀਕ ਹੈ, ਜਦਕਿ ਆਤਮਾ ਦਾ ਪਰਮਾਤਮਾ ਨਾਲ ਮਿਲਾਪ ਇਸ ਤੋਂ ਲੱਖਾਂ ਗੁਣਾ ਮਹਾਨ ਅਤੇ ਅਸੀਮ ਪਰਮਾਨੰਦ ਨਾਲ ਭਰਿਆ ਹੋਇਆ ਹੈ। ਇਹ ਪਰਮਾਨੰਦ ਸਾਡੇ ਵਿੱਚੋਂ ਹਰੇਕ ਦੀ ਉਡੀਕ ਕਰ ਰਿਹਾ ਹੈ। ਇਹ ਉਹ ਏਕਤਾ ਹੈ ਜਿਸ ਵਿੱਚ ਭੌਤਿਕ ਸਰੀਰ ਦੀ ਕੋਈ ਹੋਂਦ ਨਹੀਂ ਰਹਿੰਦੀ। ਇਹ ਵਿਸ਼ੁੱਧ ਰੂਪ ਵਿੱਚ ਪਰਮਾਤਮਾ ਅਤੇ ਆਤਮਾ ਵਿਚਕਾਰ ਹੁੰਦੀ ਹੈ। ਇਹ ਅਧਿਆਤਮਿਕ ਪ੍ਰੇਮ ਹੈ ਅਤੇ ਸਾਰੇ ਸੰਤਾਂ-ਮਹਾਪੁਰਖਾਂ ਨੇ ਇਸ ਨੂੰ ਸ੍ਰਿਸ਼ਟੀ ਦਾ ਸਭ ਤੋਂ ਉੱਚਾ ਪ੍ਰੇਮ ਕਿਹਾ ਹੈ।
-ਸੰਤ ਰਾਜਿੰਦਰ ਸਿੰਘ ਜੀ ਮਹਾਰਾਜ।