- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਜੇ ਇਨ੍ਹਾਂ ਨੂੰ ਬਹੁਤ ਜ਼ਿਆਦਾ ਕੰਮ ਵਿਚ ਲਿਆਵਾਂਗੇ ਤਾਂ ਇਹ ਸਮੱਸਿਆ ਪੈਦਾ ਕਰਨਗੇ। ਇਸ ਸਮੱਸਿਆ ਦਾ ਕਾਰਨ ਵਿਅਕਤੀ ਖ਼ੁਦ ਹੈ ਅਤੇ ਉਹ ਹੱਲ ਲੱਭਦਾ ਹੈ ਦਵਾ ਵਿਚ, ਡਾਕਟਰ ਵਿਚ ਜਾਂ ਬਾਹਰ ਦਫ਼ਤਰ ਵਿਚ। ਇਹੀ ਸਮੱਸਿਆ ਵਿਅਕਤੀ ਨੂੰ ਅਸ਼ਾਂਤ ਬਣਾਉਂਦੀ ਹੈ।

ਈਰਖਾ, ਭੈਅ, ਕਰੋਧ ਤੇ ਨਫ਼ਰਤ ਨਕਾਰਾਤਮਕ ਭਾਵ ਹਨ। ਆਮ ਤੌਰ ’ਤੇ ਕਿਹਾ ਜਾਂਦਾ ਹੈ ਕਿ ਈਰਖਾ ਨਾ ਕਰੋ, ਸਾੜਾ ਨਾ ਕਰੋ ਕਿਉਂਕਿ ਇਹ ਪਾਪ ਕਰਮ ਹਨ। ਅੱਜ ਇਹ ਧਾਰਮਿਕ ਦ੍ਰਿਸ਼ਟੀ ਤੋਂ ਹੀ ਨਹੀਂ ਬਲਕਿ ਸਿਹਤ ਦੇ ਨਜ਼ਰੀਏ ਤੋਂ ਵੀ ਮਹੱਤਵਪੂਰਨ ਨਿਰਦੇਸ਼ ਬਣ ਗਿਆ ਹੈ। ਵਿਗਿਆਨ ਨੇ ਇਹ ਪ੍ਰਮਾਣਿਤ ਕਰ ਦਿੱਤਾ ਹੈ ਕਿ ਜੋ ਵਿਅਕਤੀ ਸਿਹਤਮੰਦ ਰਹਿਣਾ ਚਾਹੁੰਦਾ ਹੈ, ਉਸ ਨੂੰ ਮਨਾਹੀ ਵਾਲੇ ਭਾਵਾਂ ਤੋਂ ਬਚਣਾ ਚਾਹੀਦਾ ਹੈ। ਵਾਰ-ਵਾਰ ਗੁੱਸਾ ਕਰਨਾ, ਚਿੜਚਿੜਾਪਣ, ਮੂਡ ਦਾ ਵਿਗੜਦੇ ਰਹਿਣਾ-ਇਹ ਸਾਰੇ ਭਾਵ ਸਾਡੀ ਸਮੱਸਿਆਵਾਂ ਨਾਲ ਲੜਨ ਦੀ ਤਾਕਤ ਨੂੰ ਘਟਾਉਂਦੇ ਹਨ। ਇਨ੍ਹਾਂ ਤੋਂ ਪੀੜਤ ਵਿਅਕਤੀ ਬਹੁਤ ਜਲਦੀ ਬਿਮਾਰ ਹੋ ਜਾਂਦਾ ਹੈ। ਅੱਤ ਦਾ ਚਿੰਤਨ, ਅੱਤ ਦੀ ਯਾਦ ਤੇ ਬੇਹੱਦ ਕਲਪਨਾ-ਇਹ ਵੀ ਸਮੱਸਿਆ ਪੈਦਾ ਕਰਦੇ ਹਨ। ਸਰੀਰ, ਮਨ ਤੇ ਬੋਲਬਾਣੀ-ਇਨ੍ਹਾਂ ਸਭ ਦਾ ਉੱਚਿਤ ਇਸਤੇਮਾਲ ਹੋਣਾ ਚਾਹੀਦਾ ਹੈ। ਜੇ ਇਨ੍ਹਾਂ ਦੀ ਲੋੜ ਨਾ ਹੋਵੇ ਤਾਂ ਇਨ੍ਹਾਂ ਨੂੰ ਬਿਲਕੁਲ ਵੀ ਕੰਮ ਵਿਚ ਨਾ ਲਿਆਓ। ਇੰਜ ਇਹ ਨਿਕੰਮੇ ਹੋ ਜਾਣਗੇ। ਜੇ ਇਨ੍ਹਾਂ ਨੂੰ ਬਹੁਤ ਜ਼ਿਆਦਾ ਕੰਮ ਵਿਚ ਲਿਆਵਾਂਗੇ ਤਾਂ ਇਹ ਸਮੱਸਿਆ ਪੈਦਾ ਕਰਨਗੇ। ਇਸ ਸਮੱਸਿਆ ਦਾ ਕਾਰਨ ਵਿਅਕਤੀ ਖ਼ੁਦ ਹੈ ਅਤੇ ਉਹ ਹੱਲ ਲੱਭਦਾ ਹੈ ਦਵਾ ਵਿਚ, ਡਾਕਟਰ ਵਿਚ ਜਾਂ ਬਾਹਰ ਦਫ਼ਤਰ ਵਿਚ। ਇਹੀ ਸਮੱਸਿਆ ਵਿਅਕਤੀ ਨੂੰ ਅਸ਼ਾਂਤ ਬਣਾਉਂਦੀ ਹੈ। ਜ਼ਰੂਰਤ ਹੈ ਸੰਤੁਲਿਤ ਜੀਵਨਸ਼ੈਲੀ ਦੀ। ਜੀਵਨਸ਼ੈਲੀ ਦੇ ਸ਼ੁਭ ਮਹੂਰਤ ’ਤੇ ਸਾਡਾ ਮਨ ਪਹੁ-ਫੁਟਾਲੇ ਦੀ ਤਰ੍ਹਾਂ ਤਾਜ਼ਗੀ ਭਰਿਆ ਹੋਣਾ ਚਾਹੀਦਾ ਹੈ ਕਿਉਂਕਿ ਨਿਰਾਸ਼ਾ, ਡਰ, ਸ਼ੰਕਾਵਾਂ ਨਾਲ ਭਰਪੂਰ ਅੱਧ-ਮੋਇਆ ਮਨ ਸਮੱਸਿਆਵਾਂ ਦਾ ਜਨਕ ਹੁੰਦਾ ਹੈ। ਜੇ ਸਾਡੇ ਕੋਲ ਭਰੋਸਾ, ਹੌਸਲਾ, ਉਮੰਗ ਤੇ ਸੰਕਲਪਿਤ ਮਨ ਹੈ ਤਾਂ ਦੁਨੀਆ ਦੀ ਕੋਈ ਵੀ ਤਾਕਤ ਸਾਨੂੰ ਆਪਣੇ ਰਾਹ ਤੋਂ ਭਟਕਾ ਨਹੀਂ ਸਕਦੀ ਅਤੇ ਸਫਲਤਾ ਦਾ ਰਾਜਮਾਰਗ ਵੀ ਇਹੀ ਹੈ। ਵਿਅਕਤੀ ਦੇ ਹਾਂ-ਪੱਖੀ ਯਤਨ ਹੀ ਖ਼ੁਸ਼ਕਿਸਮਤੀ ਦਾ ਸੂਰਜ ਬਣਦੇ ਹਨ। ਇਹੀ ਯਤਨ ਉਸ ਦੀ ਤਰੱਕੀ ਦਾ ਰਾਹ ਪਕੇਰਾ ਕਰਦੇ ਹਨ। ਖ਼ੁਸ਼ਕਿਸਮਤੀ ਦਾ ਸੂਰਜ ਉਦੈ ਕਰਨ ਲਈ ਮਨ ਦੀ ਭੂਮੀ ’ਤੇ ਵਿਚਾਰਾਂ ਦੇ ਬੀਅ ਸੰਭਲ ਕੇ ਬੀਜਣੇ ਚਾਹੀਦੇ ਹਨ। ਜਿਹੋ ਜਿਹਾ ਬੀਅ ਹੋਵੇਗਾ, ਉਸੇ ਹੀ ਤਰ੍ਹਾਂ ਦੇ ਉਸ ਦੇ ਫਲ ਤੇ ਫੁੱਲ ਹੋਣਗੇ। ਮਨ ਵਿਚ ਕਿਸੇ ਲਈ ਚੰਗਿਆਈ ਜਾਂ ਬੁਰਾਈ ਦੇ ਬੀਅ ਬੀਜਣ ਤੋਂ ਪਹਿਲਾਂ ਧਿਆਨ ਰੱਖੋ ਕਿ ਇਹ ਤੁਹਾਡੇ ਆਪਣੇ ਅੰਦਰ ਹੀ ਜੜ੍ਹਾਂ ਫੈਲਾਉਣਗੇ। ਉਨ੍ਹਾਂ ਦੀ ਸੁਗੰਧਿਤ ਜਾਂ ਦੂਸ਼ਿਤ ਹਵਾ ਵਿਚ ਪਹਿਲਾਂ ਤੁਸੀਂ ਖ਼ੁਦ ਸਾਹ ਲਓਗੇ।-ਸਵਾਮੀ ਦੇਵੇਂਦਰ ਬ੍ਰਹਮਚਾਰੀ।