- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਮਹਾਤਮਾ ਗਾਂਧੀ ਦਾ ਆਜ਼ਾਦ ਅੰਦੋਲਨ ਇਸ ਗੱਲ ਜ਼ਿਕਰਯੋਗ ਉਦਾਹਰਨ ਹੈ। ਮਨ ਦੀ ਸ਼ਕਤੀ ਦਾ ਅਰਥ ਸਿਰਫ ਹੌਸਲਾ ਦਿਖਾਉਣਾ ਜਾਂ ਔਕੜਾਂ ਨਾਲ ਟਕਰਾਉਣਾ ਨਹੀਂ ਹੈ। ਇਸ ਦਾ ਅਸਲ ਅਰਥ ਹੈ, ਠਰ੍ਹੰਮੇ ਨਾਲ ਟੀਚਾ ਤੈਅ ਕਰਨਾ, ਉਸ ਪ੍ਰਤੀ ਦ੍ਰਿੜ ਰਹਿਣਾ ਤੇ ਵਿਰੋਧ ਤੇ ਅਸਫਲਤਾ ਦੇ ਵਿਚਾਲੇ ਵੀ ਹੌਸਲਾ ਬਣਾ ਕੇ ਰੱਖਣਾ ਹੈ। ਸੰਕਲਪ ਲੈਣਾ ਸਰਲ ਹੈ ਪਰ ਉਸ ’ਤੇ ਅੰਤ ਤੱਕ ਟਿਕੇ ਰਹਿਣਾ ਔਖਾ। ਅਨੇਕਾਂ ਲੋਕ ਸ਼ੁਰੂ ਵਿਚ ਹੌਸਲਾ ਦਿਖਾਉਂਦੇ ਹਨ ਪਰ ਰੋਕਾਂ ਆਉਂਦੇ ਹੀ ਪਿੱਛੇ ਹਟ ਜਾਂਦੇ ਹਨ।

ਮਨੁੱਖ ਦੀ ਅਸਲ ਸ਼ਕਤੀ ਉਸਦੀਆਂ ਬਾਹਵਾਂ ਦੇ ਜ਼ੋਰ, ਪੈਸਾ ਜਾਂ ਸਾਧਨਾਂ ਵਿਚ ਨਹੀ, ਸਗੋਂ ਉਸ ਦੀ ਆਤਮਿਕ ਮਜ਼ਬੂਤੀ ਵਿਚ ਹੁੰਦੀ ਹੈ। ਖ਼ਰਾਬ ਹਾਲਾਤਾਂ ’ਚ ਕੁਝ ਲੋਕ ਨਿਕੀਆਂ ਨਿਕੀਆਂ ਔਕੜਾਂ ਦੇ ਸਾਹਮਣੇ ਹਾਰ ਮੰਨ ਲੈਂਦੇ ਹਨ ਜਦਕਿ ਕੁਝ ਉਨ੍ਹਾਂ ਚੁਣੌਤੀਆਂ ਨੂੰ ਮੌਕਿਆਂ ਵਿਚ ਬਦਲ ਦਿੰਦੇ ਹਨ। ਅੰਤਰ ਹਾਲਾਤਾਂ ਦਾ ਨਹੀਂ, ਸਗੋਂ ਮਨ ਦੀ ਦ੍ਰਿੜਤਾ ਤੇ ਸੰਕਲਪ ਲੈਣ ਦੀ ਸ਼ਕਤੀ ਦਾ ਹੁੰਦਾ ਹੈ। ਆਤਮਿਕ ਸ਼ਕਤੀ ਹੀ ਉਹ ਅੰਦਰੂਨੀ ਊਰਜਾ ਹੈ, ਜੋ ਸਾਧਾਰਨ ਸਮਰੱਥ ਵਾਲੇ ਵਿਅਕਤੀ ਤੋਂ ਵੀ ਅਸਾਧਰਨ ਕੰਮ ਕਰਾ ਸਕਦੀ ਹੈ। ਕਿਸੇ ਕਾਰਜ ਦੀ ਸਫਲਤਾ ਇਸ ਗੱਲ ’ਤੇ ਨਿਰਭਰ ਨਹੀਂ ਕਰਦੀ ਕਿ ਉਸ ਨੇ ਕਿਸ ਜ਼ਿੰਮੇਵਾਰੀ ਨੂੰ ਆਪਣਾ ਸਮਝ ਕੇ ਪੂਰਾ ਕਰਦਾ ਹੈ, ਉਦੋਂ ਉਸ ਵਿਚ ਸੁਭਾਵਿਕ ਰੂਪ ਤੋਂ ਵੱਧ ਊਰਜਾ, ਲਗਨ ਤੇ ਜਵਾਬਦੇਹੀ ਦਾ ਭਾਵ ਪੈਦਾ ਹੁੰਦਾ ਹੈ। ਇਹੀ ਗੱਲ ਸਮੂਹਿਕ ਜ਼ਿੰਦਗੀ ਵਿਚ ਵੀ ਲਾਗੂ ਹੁੰਦੀ ਹੈ। ਇਤਿਹਾਸ ਵਿਚ ਅਨੇਕਾਂ ਅਜਿਹੇ ਉਦਾਹਰਨ ਮਿਲਦੇ ਹਨ, ਜਦੋਂ ਸੀਮਤ ਸਾਧਨਾਂ ਤੇ ਘੱਟ ਗਿਣਤੀ ਦੇ ਬਾਵਜੂਦ ਦ੍ਰਿੜ ਇੱਛਾ ਸ਼ਕਤੀ ਵਾਲੇ ਲੋਕਾਂ ਨੇ ਵੱਡੇ ਬਦਲਾਅ ਸੰਭਵ ਕੀਤੇ। ਮਹਾਤਮਾ ਗਾਂਧੀ ਦਾ ਆਜ਼ਾਦ ਅੰਦੋਲਨ ਇਸ ਗੱਲ ਜ਼ਿਕਰਯੋਗ ਉਦਾਹਰਨ ਹੈ। ਮਨ ਦੀ ਸ਼ਕਤੀ ਦਾ ਅਰਥ ਸਿਰਫ ਹੌਸਲਾ ਦਿਖਾਉਣਾ ਜਾਂ ਔਕੜਾਂ ਨਾਲ ਟਕਰਾਉਣਾ ਨਹੀਂ ਹੈ। ਇਸ ਦਾ ਅਸਲ ਅਰਥ ਹੈ, ਠਰ੍ਹੰਮੇ ਨਾਲ ਟੀਚਾ ਤੈਅ ਕਰਨਾ, ਉਸ ਪ੍ਰਤੀ ਦ੍ਰਿੜ ਰਹਿਣਾ ਤੇ ਵਿਰੋਧ ਤੇ ਅਸਫਲਤਾ ਦੇ ਵਿਚਾਲੇ ਵੀ ਹੌਸਲਾ ਬਣਾ ਕੇ ਰੱਖਣਾ ਹੈ। ਸੰਕਲਪ ਲੈਣਾ ਸਰਲ ਹੈ ਪਰ ਉਸ ’ਤੇ ਅੰਤ ਤੱਕ ਟਿਕੇ ਰਹਿਣਾ ਔਖਾ। ਅਨੇਕਾਂ ਲੋਕ ਸ਼ੁਰੂ ਵਿਚ ਹੌਸਲਾ ਦਿਖਾਉਂਦੇ ਹਨ ਪਰ ਰੋਕਾਂ ਆਉਂਦੇ ਹੀ ਪਿੱਛੇ ਹਟ ਜਾਂਦੇ ਹਨ। ਬੌਧਿਕ ਵਿਅਕਤੀ ਉਹ ਹੈ, ਜੋ ਹਾਲਾਤਾਂ ਦੇ ਅਨੁਸਾਰ ਆਪਣੀ ਰਣਨੀਤੀ ਬਦਲ ਸਕਦਾ ਹੈ, ਪਰ ਆਪਣੇ ਸਹੀ ਉਦੇਸ਼ ਤੇ ਸਿਧਾਂਤਾਂ ਤੋਂ ਉਖੜਦਾ ਨਹੀਂ ਹੈ। ਅਸਲ ਵਿਚ ਮਾਨਸਿਕ ਸ਼ਕਤੀ ਉਹ ਅਦਿਖ ਸ਼ਕਤੀ ਹੈ, ਜੋ ਨਿਰਾਸ਼ਾ ਵਿਚ ਆਸ਼ਾ, ਅਸਫਲਤਾ ਵਿਚ ਸੰਭਾਵਨਾ ਤੇ ਔਕੜਾਂ ਵਿਚ ਸੰਕਲਪ ਦਾ ਸੰਚਾਰ ਕਰਦੀ ਹੈ। ਸਾਧਨ ਮਨੁੱਖ ਨੂੰ ਸਹੂਲਤ ਦੇ ਸਕਦੇ ਹਨ, ਪਰ ਟੀਚੇ ਤੱਕ ਪਹੁੰਚਣ ਦਾ ਹੌਸਲਾ ਮਨ ਦੀ ਸ਼ਕਤੀ ਨਾਲ ਹੀ ਆਉਂਦਾ ਹੈ। ਜੋ ਆਪਣੇ ਮਨ ਨੂੰ ਦ੍ਰਿੜ, ਵਿਚਾਰਾਂ ਨੂੰ ਸਪੱਸ਼ਟ ਤੇ ਸੰਕਲਪ ਨੂੰ ਅਡੋਲ ਰੱਖਦਾ ਹੈ, ਉਸ ਦੇ ਲਈ ਔਖੇ ਰਾਹ ਵੀ ਸੌਖੇ ਹੁੰਦੇ ਹਨ।
-ਮੁਕੇਸ਼ ਰਿਸ਼ੀ।