
- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼

ਸਤਿਗੁਰੂ ਦੇ ਮਿਲਣ ਨਾਲ ਸਾਨੂੰ ਕਈ ਲਾਭ ਹੁੰਦੇ ਹਨ। ਸਾਡੀਆਂ ਪਰੇਸ਼ਾਨੀਆਂ ’ਚ ਮਦਦ ਕਰਨ ਲਈ ਸਤਿਗੁਰੂ ਮਿੱਤਰ ਅਤੇ ਸਾਥੀ ਵਾਂਗ ਹੁੰਦੇ ਹਨ। ਜਦੋਂ ਅਸੀਂ ਅਧਿਆਤਮਿਕ ਮਾਰਗ ’ਤੇ ਤਰੱਕੀ ਕਰਦੇ ਹਾਂ ਤਾਂ ਸਾਨੂੰ ਇਹ ਅਨੁਭਵ ਹੋ ਜਾਂਦਾ ਹੈ ਕਿ ਜੀਵਨ ਸਿਰਫ਼ ਸਰੀਰਕ ਅਤੇ ਵਸਤੂਆਂ ਦੀਆਂ ਸੁੱਖ-ਸਹੂਲਤਾਂ ਤੋਂ ਕਿਤੇ ਵੱਧ ਹੈ। ਸੰਤ-ਮਹਾਤਮਾ ਪ੍ਰਾਚੀਨ ਕਾਲ ਤੋਂ ਸਾਨੂੰ ਦੱਸਦੇ ਆਏ ਹਨ ਕਿ ਮਨੁੱਖ ਅਤੇ ਪਸ਼ੂਆਂ ਵਿੱਚ ਇਹੀ ਅੰਤਰ ਹੈ ਕਿ ਮਨੁੱਖ ਆਪਣੇ ਸੱਚੇ ਰੂਹਾਨੀ ਸਰੂਪ ਨੂੰ ਜਾਣ ਸਕਦਾ ਹੈ।

ਆਪਣਾ ਜੀਵਨ ਜੀਉਂਦੇ ਹੋਏ ਸਾਡੇ ’ਚੋਂ ਬਹੁਤ ਸਾਰੇ ਲੋਕਾਂ ਨੂੰ ਇਹ ਲੱਗਦਾ ਹੈ ਕਿ ਪਰਮਾਤਮਾ ਸਾਨੂੰ ਭੁੱਲ ਗਏ ਹਨ ਜਾਂ ਉਨ੍ਹਾਂ ਨੇ ਸਾਨੂੰ ਛੱਡ ਦਿੱਤਾ ਹੈ। ਅਸੀਂ ਆਪਣੇ ਜੀਵਨ ’ਚ ਪਰਮਾਤਮਾ ਦੀ ਮੌਜੂਦਗੀ ਨੂੰ ਮਹਿਸੂਸ ਨਹੀਂ ਕਰਦੇ। ਕੁਝ ਲੋਕ ਤਾਂ ਪਰਮਾਤਮਾ ਦੀ ਹੋਂਦ ਨੂੰ ਹੀ ਨਕਾਰ ਦਿੰਦੇ ਹਨ। ਸੰਤ-ਮਹਾਂਪੁਰਖ ਸਮਝਾਉਂਦੇ ਹਨ ਕਿ ਅਧਿਆਤਮਿਕ ਤੌਰ ’ਤੇ ਅਸੀਂ ਸਾਰੇ ਖੁਸ਼ਕਿਸਮਤ ਹਾਂ, ਕਿਉਂਕਿ ਸਾਡੀ ਆਤਮਾ ਪਰਮਾਤਮਾ ਦਾ ਹੀ ਅੰਸ਼ ਹੈ। ਸਾਡੇ ’ਚੋਂ ਹਰੇਕ ਨੂੰ ਪਰਮਾਤਮਾ ਦੀ ਪ੍ਰਾਪਤੀ ਦਾ ਇਕ ਸੁਨਹਿਰੀ ਮੌਕਾ ਮਿਲਿਆ ਹੈ। ਸਾਡੇ ’ਚੋਂ ਬਹੁਤ ਸਾਰੇ ਲੋਕ ਧਾਰਮਿਕ ਸਥਾਨਾਂ ’ਤੇ ਜਾਣ ਅਤੇ ਸ਼ਬਦ ਪੜ੍ਹਨ ਤੱਕ ਹੀ ਸੀਮਤ ਰਹਿ ਜਾਂਦੇ ਹਨ। ਉਨ੍ਹਾਂ ਲਈ ਇਹ ਪਰਮਾਤਮਾ ਨਾਲ ਜੁੜਨ ਦੀ ਸ਼ੁਰੂਆਤ ਹੈ। ਪਰਮਾਤਮਾ ਅਤਿ ਦਿਆਲੂ ਹਨ। ਉਹ ਸਾਡੇ ਉੱਤੇ ਇੰਨੀ ਦਇਆ-ਮਿਹਰ ਕਰਦੇ ਹਨ ਕਿ ਅਸੀਂ ਆਪਣੇ ਸਮੇਂ ਦੇ ਕਿਸੇ ਅਧਿਆਤਮਿਕ ਗੁਰੂ ਦੇ ਚਰਨ-ਕਮਲਾਂ ਤੱਕ ਪਹੁੰਚ ਜਾਂਦੇ ਹਾਂ। ਅਧਿਆਤਮਿਕ ਸਤਿਗੁਰੂ ਦਾ ਮਿਲਣਾ ਇਕ ਬਹੁਤ ਵੱਡੀ ਖੁਸ਼ਕਿਸਮਤੀ ਹੈ। ਸਤਿਗੁਰੂ ਦੇ ਮਿਲਣ ਨਾਲ ਸਾਨੂੰ ਕਈ ਲਾਭ ਹੁੰਦੇ ਹਨ। ਸਾਡੀਆਂ ਪਰੇਸ਼ਾਨੀਆਂ ’ਚ ਮਦਦ ਕਰਨ ਲਈ ਸਤਿਗੁਰੂ ਮਿੱਤਰ ਅਤੇ ਸਾਥੀ ਵਾਂਗ ਹੁੰਦੇ ਹਨ। ਜਦੋਂ ਅਸੀਂ ਅਧਿਆਤਮਿਕ ਮਾਰਗ ’ਤੇ ਤਰੱਕੀ ਕਰਦੇ ਹਾਂ ਤਾਂ ਸਾਨੂੰ ਇਹ ਅਨੁਭਵ ਹੋ ਜਾਂਦਾ ਹੈ ਕਿ ਜੀਵਨ ਸਿਰਫ਼ ਸਰੀਰਕ ਅਤੇ ਵਸਤੂਆਂ ਦੀਆਂ ਸੁੱਖ-ਸਹੂਲਤਾਂ ਤੋਂ ਕਿਤੇ ਵੱਧ ਹੈ। ਸੰਤ-ਮਹਾਤਮਾ ਪ੍ਰਾਚੀਨ ਕਾਲ ਤੋਂ ਸਾਨੂੰ ਦੱਸਦੇ ਆਏ ਹਨ ਕਿ ਮਨੁੱਖ ਅਤੇ ਪਸ਼ੂਆਂ ਵਿੱਚ ਇਹੀ ਅੰਤਰ ਹੈ ਕਿ ਮਨੁੱਖ ਆਪਣੇ ਸੱਚੇ ਰੂਹਾਨੀ ਸਰੂਪ ਨੂੰ ਜਾਣ ਸਕਦਾ ਹੈ। ਸਾਡੀ ਆਤਮਾ ਰੂਹਾਨੀ ਖ਼ਜ਼ਾਨਿਆਂ ਨਾਲ ਭਰਪੂਰ ਹੈ। ਇਸ ਦਾ ਅਨੁਭਵ ਕਰਨ ਲਈ ਸਾਨੂੰ ਆਪਣੇ ਅੰਦਰ ਜਾਣਾ ਪਵੇਗਾ। ਸਾਡੇ ਅੰਦਰ ਇਸ ਭੌਤਿਕ ਦੁਨੀਆ ਦੀ ਕਿਸੇ ਵੀ ਚੀਜ਼ ਨਾਲੋਂ ਕਿਤੇ ਵੱਧ ਚਮਤਕਾਰੀ ਅਤੇ ਪ੍ਰਭਾਵਸ਼ਾਲੀ ਜੋਤ ਹੈ। ਸਾਡੇ ਅੰਦਰ ਇਸ ਦੁਨੀਆ ਦੇ ਕਿਸੇ ਵੀ ਸਰਵੋਤਮ ਸੰਗੀਤਕਾਰ ਨਾਲੋਂ ਕਿਤੇ ਵੱਧ ਉਤਸ਼ਾਹਿਤ ਕਰਨ ਵਾਲਾ ਸੰਗੀਤ ਮੌਜੂਦ ਹੈ। ਸ਼ੁਕਰਾਨਾ ਪ੍ਰਗਟ ਕਰਨ ਦਾ ਤਰੀਕਾ ਹੈ ਉਸ ਈਸ਼ਵਰ ਦੀ ਹੋਂਦ ਨੂੰ ਸਵੀਕਾਰ ਕਰਨਾ। ਅਸੀਂ ਸੋਚਦੇ ਹਾਂ ਕਿ ਵਿਗਿਆਨ ਅਤੇ ਅਧਿਆਤਮ ’ਚ ਅੰਤਰ ਹੈ ਪਰ ਮਹਾਨ ਵਿਗਿਆਨੀਆਂ ਨੇ ਵੀ ਪ੍ਰਭੂ ਦੀ ਹੋਂਦ ਨੂੰ ਸਵੀਕਾਰ ਕੀਤਾ ਹੈ।
-ਸੰਤ ਰਾਜਿੰਦਰ ਸਿੰਘ ਜੀ ਮਹਾਰਾਜ।