- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਵਰਧਮਾਨ ਮਹਾਂਵੀਰ ਬਣੇ, ਸਿਧਾਰਥ ਗੌਤਮ ਬਣੇ, ਨਰੇਂਦਰਨਾਥ ਵਿਵੇਕਾਨੰਦ ਬਣੇ ਤੇ ਮੂਲਸ਼ੰਕਰ ਸਵਾਮੀ ਦਯਾਨੰਦ ਸਰਸਵਤੀ ਬਣੇ, ਇਹ ਉਨ੍ਹਾਂ ਦੀ ਅਨੰਤ ਸ਼ਕਤੀ ਜਾਗਰਣ ਦਾ ਹੀ ਨਤੀਜਾ ਸੀ। ਆਤਮਚਿੰਤਨ, ਹਾਂ-ਪੱਖੀ ਸੋਚ, ਅਨੁਸ਼ਾਸਨ, ਸੱਚੇ ਕਰਮ ਅਤੇ ਅਧਿਆਤਮਕ ਚੇਤਨਾ ਇਸ ਸ਼ਕਤੀ ਨੂੰ ਜਾਗ੍ਰਿਤ ਕਰਨ ਦਾ ਸਭ ਤੋਂ ਉਤਮ ਸਾਧਨ ਹੈ।

ਮਨੁੱਖ ਆਪਣੀ ਸ਼ਕਤੀ ਨੂੰ ਬਾਹਰੀ ਸਾਧਨਾਂ, ਅਹੁਦਿਆਂ, ਧਨ ਜਾਂ ਹਾਲਾਤਾਂ ’ਚ ਲੱਭਦਾ ਹੈ, ਜਦਕਿ ਅਸਲੀਅਤ ਇਹ ਹੈ ਕਿ ਉਸ ਦੀ ਸਭ ਤੋਂ ਵੱਡੀ ਸ਼ਕਤੀ ਉਸ ਦੇ ਅੰਦਰ ਹੀ ਮੌਜੂਦ ਹੁੰਦੀ ਹੈ। ਹਰੇਕ ਵਿਅਕਤੀ ਦੇ ਅੰਤਰਮਨ ’ਚ ਅਨੰਤ ਊਰਜ਼ਾ, ਹੌਂਸਲਾ, ਵਿਵੇਕ ਤੇ ਸਿਰਜਣ ਸ਼ਕਤੀ ਦਾ ਬੇਹੱਦ ਸਰੋਤ ਹੁੰਦਾ ਹੈ। ਬਸ ਉਸ ਨੂੰ ਖੋਜਣ ਦੀ ਲੋੜ ਹੁੰਦੀ ਹੈ। ਜਦੋਂ ਮਨੁੱਖ ਖ਼ੁਦ ’ਤੇ ਵਿਸ਼ਵਾਸ ਕਰਦਾ ਹੈ, ਆਪਣੇ ਟੀਚੇ ਦੇ ਪ੍ਰਤੀ ਸਮਰਪਿਤ ਰਹਿੰਦਾ ਹੈ ਤੇ ਨਿਰੰਤਰ ਕੋਸ਼ਿਸ਼ ਕਰਦਾ ਹੈ, ਤਦ ਉਸ ਦੀਆਂ ਸ਼ਕਤੀਆਂ ਖੁਦ ਹੀ ਪ੍ਰਗਟ ਹੋਣ ਲੱਗਦੀਆਂ ਹਨ। ਇਤਿਹਾਸ ਗਵਾਹ ਹੈ ਕਿ ਜਿਨ੍ਹਾਂ ਵਿਅਕਤੀਆਂ ਨੇ ਸੀਮਤ ਸਾਧਨਾ ਵਿਚ ਵੀ ਅਸਾਧਾਰਨ ਕੰਮ ਕੀਤੇ, ਉਨ੍ਹਾਂ ਦੀ ਸਫ਼ਲਤਾ ਦਾ ਆਧਾਰ ਬਾਹਰੀ ਸਾਧਨ ਨਹੀਂ, ਬਲਕਿ ਉਨ੍ਹਾਂ ਦੀ ਅੰਦਰੂਨੀ ਸ਼ਕਤੀ, ਆਤਮਵਿਸ਼ਵਾਸ ਤੇ ਅਟੁੱਟ ਸੰਕਲਪ ਸੀ। ਮੁਸ਼ਕਲਾਂ ਮਨੁੱਖ ਨੂੰ ਤੋੜਦੀਆਂ ਨਹੀਂ, ਬਲਕਿ ਉਸ ਦੀ ਲੁਕੀ ਹੋਈ ਸਮਰੱਥਾ ਨੂੰ ਉਜਾਗਰ ਕਰਨ ਆਉਂਦੀਆਂ ਹਨ। ਸੰਘਰਸ਼ ਦੀ ਅੱਗ ਵਿਚ ਤਪ ਕੇ ਵਿਅਕਤੀ ਦੀ ਸ਼ਖ਼ਸੀਅਤ ਕੁੰਦਨ ਬਣਦੀ ਹੈ। ਜਿਸ ਪ੍ਰਕਾਰ ਬੀਜ ਆਪਣੇ ਅੰਦਰ ਵਿਸ਼ਾਲ ਦਰਖ਼ਤ ਬਣਨ ਦੀ ਸਮਰੱਥਾ ਸਮੇਟੇ ਰਹਿੰਦਾ ਹੈ, ਉਸੇ ਤਰ੍ਹਾਂ ਹਰੇਕ ਮਨੁੱਖ ਦੇ ਅੰਦਰ ਸੰਭਾਵਨਾਵਾਂ ਦਾ ਵਿਰਾਟ ਸੰਸਾਰ ਰਹਿੰਦਾ ਹੈ। ਵਰਧਮਾਨ ਮਹਾਂਵੀਰ ਬਣੇ, ਸਿਧਾਰਥ ਗੌਤਮ ਬਣੇ, ਨਰੇਂਦਰਨਾਥ ਵਿਵੇਕਾਨੰਦ ਬਣੇ ਤੇ ਮੂਲਸ਼ੰਕਰ ਸਵਾਮੀ ਦਯਾਨੰਦ ਸਰਸਵਤੀ ਬਣੇ, ਇਹ ਉਨ੍ਹਾਂ ਦੀ ਅਨੰਤ ਸ਼ਕਤੀ ਜਾਗਰਣ ਦਾ ਹੀ ਨਤੀਜਾ ਸੀ। ਆਤਮਚਿੰਤਨ, ਹਾਂ-ਪੱਖੀ ਸੋਚ, ਅਨੁਸ਼ਾਸਨ, ਸੱਚੇ ਕਰਮ ਅਤੇ ਅਧਿਆਤਮਕ ਚੇਤਨਾ ਇਸ ਸ਼ਕਤੀ ਨੂੰ ਜਾਗ੍ਰਿਤ ਕਰਨ ਦਾ ਸਭ ਤੋਂ ਉਤਮ ਸਾਧਨ ਹੈ। ਭਾਰਤੀ ਦਰਸ਼ਨ ਇਹ ਵੀ ਸੰਦੇਸ਼ ਦਿੰਦਾ ਹੈ ਕਿ ਆਤਮਾ ਖ਼ੁਦ ਪ੍ਰਕਾਸ਼ ਰੂਪ ਅਤੇ ਸ਼ਕਤੀਆਂ ਨਾਲ ਭਰੀ ਹੋਈ ਹੈ ਅਤੇ ਸਾਨੂੰ ਕਦੇ ਵੀ ਖ਼ੁਦ ਨੂੰ ਕਮਜ਼ੋਰ ਨਹੀਂ ਸਮਝਣਾ ਚਾਹੀਦਾ। ਸਾਡੇ ਸਾਰਿਆਂ ਦੇ ਅੰਦਰ ਅਨੰਤ ਸਕਤੀ ਦਾ ਭੰਡਾਰ ਬਿਰਾਜਮਾਨ ਹੈ। ਜੇਕਰ ਅਸੀਂ ਆਪਣੇ ਆਤਮਵਿਸ਼ਵਾਸ ਨੂੰ ਜਾਗ੍ਰਿਤ ਕਰਾਂਗੇ, ਆਪਣੇ ਵਿਚਾਰਾਂ ਨੂੰ ਸਕਾਰਾਤਮਕ ਬਣਾਵਾਂਗੇ ਤੇ ਨਿਰੰਤਰ ਕਰਮ-ਪਥ ’ਤੇ ਗਤੀਸ਼ੀਲ ਰਹਾਂਗੇ ਤਾਂ ਕੋਈ ਵੀ ਟੀਚਾ ਅਸੰਭਵ ਨਹੀਂ ਰਹਿ ਜਾਂਦਾ। ਸੱਚਾ ਸ਼ਕਤੀ ਦਾ ਸਰੋਤ ਬਾਹਰ ਨਹੀਂ, ਬਲਕਿ ਸਾਡੇ ਆਪਣੇ ਅੰਦਰ ਹੀ ਹੁੰਦਾ ਹੈ। ਉਸ ਨੂੰ ਪਛਾਨਣਾ ਹੀ ਜ਼ਿੰਦਗੀ ਦੀ ਸਭ ਤੋਂ ਵੱਡੀ ਉਪਲੱਬਧੀ ਹੈ।
- ਪ੍ਰੋ. ਆਨੰਦਪ੍ਰਕਾਸ਼ ਤ੍ਰਿਪਾਠੀ ‘ਰਤਨੇਸ਼’