- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਐਸਟ੍ਰੋਪੱਤਰੀ ਦੇ ਜੋਤਸ਼ੀ ਸ਼੍ਰੀ ਚੰਦਰੇਸ਼ ਸ਼ਰਮਾ ਅਨੁਸਾਰ, ਸੂਰਜ ਗ੍ਰਹਿਣ ਇਕ ਮਹੱਤਵਪੂਰਨ ਖਗੋਲੀ ਦੇ ਨਾਲ-ਨਾਲ ਜੋਤਸ਼ੀ ਘਟਨਾ ਵੀ ਹੈ। ਸੂਰਜ ਨੂੰ ਨਵਗ੍ਰਹਿਆਂ ਦਾ ਰਾਜਾ, ਆਤਮਾ ਅਤੇ ਧਨ-ਵੈਭਵ ਦਾ ਕਾਰਕ ਮੰਨਿਆ ਜਾਂਦਾ ਹੈ। ਜਦੋਂ ਸੂਰਜ ਗ੍ਰਹਿਣ ਲੱਗਦਾ ਹੈ ਤਾਂ ਕੁਝ ਰਾਸ਼ੀਆਂ ਦੀ ਆਰਥਿਕ ਸਥਿਤੀ 'ਤੇ ਇਸ ਦਾ ਨਕਾਰਾਤਮਕ ਪ੍ਰਭਾਵ ਪੈਂਦਾ ਹੈ।

ਧਰਮ ਡੈਸਕ, ਨਵੀਂ ਦਿੱਲੀ: ਮੱਸਿਆ ਦੇ ਦਿਨ ਸੂਰਜ ਗ੍ਰਹਿਣ ਲੱਗਦਾ ਹੈ। ਵੈਦਿਕ ਪੰਚਾਂਗ ਅਨੁਸਾਰ, 12 ਅਗਸਤ ਨੂੰ ਹਰਿਆਲੀ ਮੱਸਿਆ ਮਨਾਈ ਜਾਵੇਗੀ। ਇਸ ਦਿਨ ਸਾਲ ਦਾ ਦੂਜਾ ਤੇ ਆਖਰੀ ਸੂਰਜ ਗ੍ਰਹਿਣ ਲੱਗੇਗਾ। ਭਾਰਤੀ ਸਮੇਂ ਅਨੁਸਾਰ, ਇਹ ਗ੍ਰਹਿਣ ਰਾਤ ਨੂੰ 09 ਵਜ ਕੇ 04 ਮਿੰਟ 'ਤੇ ਸ਼ੁਰੂ ਹੋਵੇਗਾ। ਉੱਥੇ ਹੀ, ਇਸ ਦਾ ਸਮਾਪਨ 13 ਅਗਸਤ ਦੀ ਸਵੇਰ 04 ਵਜ ਕੇ 25 ਮਿੰਟ 'ਤੇ ਹੋਵੇਗਾ।
ਇਹ ਗ੍ਰਹਿਣ ਭਾਰਤ 'ਚ ਦਿਖਾਈ ਨਹੀਂ ਦੇਵੇਗਾ ਜਿਸ ਦੀ ਵਜ੍ਹਾ ਕਰਕੇ ਇਸ ਦਾ ਸੂਤਕ ਕਾਲ ਵੀ ਭਾਰਤ 'ਚ ਮਾਨਯੋਗ ਨਹੀਂ ਹੋਵੇਗਾ, ਪਰ ਇਸ ਗ੍ਰਹਿਣ ਦਾ ਪ੍ਰਭਾਵ ਰਾਸ਼ੀਆਂ 'ਤੇ ਪਵੇਗਾ। ਇਸ ਨਾਲ ਕੁਝ ਰਾਸ਼ੀਆਂ ਨੂੰ ਕੁਝ ਸਾਵਧਾਨੀਆਂ ਵਰਤਣੀਆਂ ਪੈਣਗੀਆਂ। ਹੁਣ ਤੁਸੀਂ ਸੋਚ ਰਹੇ ਹੋਵੋਗੇ ਕਿ ਕਿਹੜੀਆਂ ਰਾਸ਼ੀਆਂ ਦੀ ਆਰਥਿਕ ਸਥਿਤੀ 'ਤੇ ਸੂਰਜ ਗ੍ਰਹਿਣ ਦਾ ਅਸਰ ਪਵੇਗਾ। ਆਓ ਇਸ ਆਰਟੀਕਲ 'ਚ ਤੁਹਾਨੂੰ ਐਸਟ੍ਰੋਪੱਤਰੀ ਦੇ ਜੋਤਸ਼ੀ ਸ਼੍ਰੀ ਚੰਦਰੇਸ਼ ਸ਼ਰਮਾ ਅਨੁਸਾਰ ਦੱਸਦੇ ਹਾਂ ਕਿ ਕਿਹੜੀਆਂ ਰਾਸ਼ੀਆਂ ਨੂੰ ਭਾਰੀ ਧਨ ਨੁਕਸਾਨ ਹੋ ਸਕਦਾ ਹੈ।
ਐਸਟ੍ਰੋਪੱਤਰੀ ਦੇ ਜੋਤਸ਼ੀ ਸ਼੍ਰੀ ਚੰਦਰੇਸ਼ ਸ਼ਰਮਾ ਅਨੁਸਾਰ, ਸੂਰਜ ਗ੍ਰਹਿਣ ਇਕ ਮਹੱਤਵਪੂਰਨ ਖਗੋਲੀ ਦੇ ਨਾਲ-ਨਾਲ ਜੋਤਸ਼ੀ ਘਟਨਾ ਵੀ ਹੈ। ਸੂਰਜ ਨੂੰ ਨਵਗ੍ਰਹਿਆਂ ਦਾ ਰਾਜਾ, ਆਤਮਾ ਅਤੇ ਧਨ-ਵੈਭਵ ਦਾ ਕਾਰਕ ਮੰਨਿਆ ਜਾਂਦਾ ਹੈ। ਜਦੋਂ ਸੂਰਜ ਗ੍ਰਹਿਣ ਲੱਗਦਾ ਹੈ ਤਾਂ ਕੁਝ ਰਾਸ਼ੀਆਂ ਦੀ ਆਰਥਿਕ ਸਥਿਤੀ 'ਤੇ ਇਸ ਦਾ ਨਕਾਰਾਤਮਕ ਪ੍ਰਭਾਵ ਪੈਂਦਾ ਹੈ।
ਸੂਰਜ ਗ੍ਰਹਿਣ ਦੇ ਦੌਰਾਨ ਹੇਠ ਲਿਖੀਆਂ ਰਾਸ਼ੀਆਂ ਨੂੰ ਵਿਸ਼ੇਸ਼ ਸਾਵਧਾਨੀ ਵਰਤਣ ਦੀ ਲੋੜ ਹੁੰਦੀ ਹੈ: ਮੇਖ (Aries), ਸਿੰਘ (Leo), ਤੁਲਾ (Libra) ਅਤੇ ਮਕਰ (Capricorn) ਰਾਸ਼ੀ ਦੇ ਜਾਤਕਾਂ ਨੂੰ ਧਨ ਦੇ ਮਾਮਲਿਆਂ 'ਚ ਵਿਸ਼ੇਸ਼ ਚੌਕਸੀ ਰੱਖਣੀ ਚਾਹੀਦੀ ਹੈ। ਕੋਈ ਵੀ ਕੰਮ ਸੋਚ-ਸਮਝ ਕੇ ਕਰੋ, ਨਹੀਂ ਤਾਂ ਧੋਖੇ ਦਾ ਸਾਹਮਣਾ ਕਰਨਾ ਪੈ ਸਕਦਾ ਹੈ।
ਗ੍ਰਹਿਣ ਦੇ ਪ੍ਰਭਾਵ ਤੋਂ ਬਚਣ ਅਤੇ ਧਨ ਹਾਨੀ ਤੋਂ ਸੁਰੱਖਿਆ ਦੇ ਮੁੱਖ ਉਪਾਅ ਹੇਠਾਂ ਦਿੱਤੇ ਗਏ ਹਨ:
ਨਿਵੇਸ਼ ਤੋਂ ਬਚੋ: ਸੂਰਜ ਗ੍ਰਹਿਣ ਦੀ ਪ੍ਰਭਾਵ ਅਵਧੀ (ਆਮ ਤੌਰ 'ਤੇ 15 ਤੋਂ 30 ਦਿਨ) ਦੇ ਦੌਰਾਨ ਇਨ੍ਹਾਂ ਪ੍ਰਭਾਵਿਤ ਰਾਸ਼ੀਆਂ ਦੇ ਜਾਤਕਾਂ ਨੂੰ ਨਵੇਂ ਵਪਾਰਕ ਸਮਝੌਤਿਆਂ 'ਤੇ ਦਸਤਖਤ ਕਰਨ ਤੋਂ ਬਚਣਾ ਚਾਹੀਦੀ ਹੈ।
ਜੋਖ਼ਮ ਭਰੇ ਖੇਤਰ: ਸ਼ੇਅਰ ਬਾਜ਼ਾਰ ਜਾਂ ਜੋਖਮ ਭਰੇ ਖੇਤਰਾਂ 'ਚ ਧਨ ਨਿਵੇਸ਼ ਨਾ ਕਰੋ।
ਦਾਨ-ਪੁੰਨ: ਗ੍ਰਹਿਣ ਕਾਲ ਤੋਂ ਬਾਅਦ ਆਪਣੀ ਸਮਰੱਥਾ ਅਨੁਸਾਰ ਦਾਨ-ਪੁੰਨ ਕਰਨ ਨਾਲ ਗ੍ਰਹਿਣ ਦਾ ਨਕਾਰਾਤਮਕ ਪ੍ਰਭਾਵ ਘੱਟ ਹੋ ਜਾਂਦਾ ਹੈ।
ਡਿਸਕਲੇਮਰ: ਇਸ ਲੇਖ ਵਿੱਚ ਦੱਸੇ ਗਏ ਉਪਾਅ/ਲਾਭ/ਸਲਾਹ ਅਤੇ ਬਿਆਨ ਸਿਰਫ਼ ਆਮ ਜਾਣਕਾਰੀ ਲਈ ਹਨ। ਪੰਜਾਬੀ ਜਾਗਰਣ ਅਤੇ ਜਾਗਰਣ ਨਿਊ ਮੀਡੀਆ ਇੱਥੇ ਇਸ ਲੇਖ ਫੀਚਰ ਵਿੱਚ ਲਿਖੀਆਂ ਗੱਲਾਂ ਦਾ ਸਮਰਥਨ ਨਹੀਂ ਕਰਦਾ। ਇਸ ਲੇਖ ਵਿੱਚ ਸ਼ਾਮਲ ਜਾਣਕਾਰੀ ਵੱਖ-ਵੱਖ ਮਾਧਿਅਮਾਂ/ਜੋਤਸ਼ੀਆਂ/ਪੰਚਾਂਗ/ਪ੍ਰਵਚਨਾਂ/ਮਾਨਤਾਵਾਂ/ਧਰਮ ਗ੍ਰੰਥਾਂ ਤੋਂ ਇਕੱਠੀ ਕੀਤੀ ਗਈ ਹੈ। ਪਾਠਕਾਂ ਨੂੰ ਬੇਨਤੀ ਹੈ ਕਿ ਲੇਖ ਨੂੰ ਅੰਤਿਮ ਸੱਚ ਜਾਂ ਦਾਅਵਾ ਨਾ ਮੰਨਣ ਅਤੇ ਆਪਣੇ ਵਿਵੇਕ ਦੀ ਵਰਤੋਂ ਕਰਨ। ਪੰਜਾਬੀ ਜਾਗਰਣ ਅਤੇ ਜਾਗਰਣ ਨਿਊ ਮੀਡੀਆ ਅੰਧਵਿਸ਼ਵਾਸ ਦੇ ਖ਼ਿਲਾਫ਼ ਹੈ।