- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਪ੍ਰਾਚੀਨ ਮਹਾੰਕਾਵਿ ਮਹਾਭਾਰਤ 'ਚ ਕਈ ਅਜਿਹੇ ਪਾਤਰ ਹਨ ਜਿਨ੍ਹਾਂ ਦੇ ਨਾਵਾਂ ਬਾਰੇ ਬਹੁਤਿਆਂ ਨੇ ਸੁਣਿਆ ਨਹੀਂ ਹੋਵੇਗਾ। ਜਦੋਂ ਵੀ ਕਿਸੇ ਨਵੇਂ ਜਨਮੇ ਬੱਚੇ ਦਾ ਨਾਂ ਰੱਖਣ ਦੀ ਗੱਲ ਆਉਂਦੀ ਹੈ ਤਾਂ ਸਾਰੇ ਟ੍ਰੈਂਡ ਨੂੰ ਫਾਲੋ ਕਰਨ ਲੱਗ ਜਾਂਦੇ ਹਨ ਜਦਕਿ ਇਸ ਦੀ ਜਗ੍ਹਾ ਮਹਾਭਾਰਤ ਦੇ ਕਈ ਪ੍ਰਭਾਵਸ਼ਾਲੀ ਪਾਤਰਾਂ ਦੇ ਨਾਵਾਂ 'ਤੇ ਵੀ ਵਿਚਾਰ ਕੀਤਾ ਜਾ ਸਕਦਾ ਹੈ।

ਧਰਮ ਡੈਸਕ, ਨਵੀਂ ਦਿੱਲੀ : ਮਹਾਭਾਰਤ ਇਕ ਪ੍ਰਾਚੀਨ ਮਹਾਕਾਵਿ ਹੈ ਜਿਸ ਵਿਚ ਇਕ ਤੋਂ ਵੱਧ ਕੇ ਇਕ ਸ਼ਕਤੀਸ਼ਾਲੀ ਪਾਤਰ ਹਨ। ਕਹਾਣੀਆਂ 'ਚ ਦਰਜ ਇਹ ਨਾਂ ਸ਼ਕਤੀਸ਼ਾਲੀ ਤੇ ਦਿਵਯ ਊਰਜਾ ਨਾਲ ਭਰੇ ਹੋਏ ਹਨ। ਇਹ ਨਾਂ ਉਨ੍ਹਾਂ ਮਾਤਾ-ਪਿਤਾ ਲਈ ਬਿਲਕੁਲ ਸਹੀ ਹਨ ਜੋ ਆਪਣੇ ਬੇਟੇ ਲਈ ਅਜਿਹਾ ਨਾਂ ਲੱਭ ਰਹੇ ਹਨ, ਜੋ ਅਨੋਖਾ ਹੋਣ ਦੇ ਨਾਲ-ਨਾਲ ਸਦੀਵੀ ਕਾਲ ਦੇ ਮਹਾਨ ਪਾਤਰ ਦੀ ਝਲਕ ਵੀ ਪੇਸ਼ ਕਰਦਾ ਹੋਵੇ। ਆਓ ਜਾਣਦੇ ਹਾਂ ਮਹਾਭਾਰਤ ਨਾਲ ਜੁੜੇ ਕੁਝ ਅਜਿਹੇ ਨਾਂ ਜੋ ਬੱਚਿਆਂ ਲਈ ਰੱਖੇ ਜਾ ਸਕਦੇ ਹਨ।
ਸਤਯਕੀ ਜਿਨ੍ਹਾਂ ਨੂੰ ਮਹਾਭਾਰਤ 'ਚ ਯੁਯੁਧਨ ਦੇ ਨਾਂ ਨਾਲ ਵੀ ਜਾਣਿਆ ਜਾਂਦਾ ਹੈ, ਪਾਂਡਵਾਂ ਦੇ ਸਭ ਤੋਂ ਕਰੀਬੀ ਸਹਿਯੋਗੀ ਤੇ ਯਾਦਵ ਵੰਸ਼ ਦੇ ਪ੍ਰਚੰਡ ਯੋਧਾ ਹੋਣ ਦੇ ਨਾਲ-ਨਾਲ ਉਨ੍ਹਾਂ ਦੇ ਚਰਿੱਤਰ ਦੀਆਂ ਮੁੱਖ ਵਿਸ਼ੇਸ਼ਤਾਵਾਂ ਉਨ੍ਹਾਂ ਦੀ ਅਟੁੱਟ ਵਫ਼ਾਦਾਰੀ ਤੇ ਇਮਾਨਦਾਰੀ ਸਨ। ਇਹ ਨਾਂ ਦ੍ਰਿੜ ਇਰਾਦੇ, ਬਹਾਦਰੀ ਤੇ ਸੱਚਾਈ ਦਾ ਪ੍ਰਤੀਕ ਹੈ।
ਕਰਨ ਦੇ ਸਭ ਤੋਂ ਛੋਟੇ ਪੁੱਤਰ ਦਾ ਨਾਂ ਵ੍ਰਿਸ਼ਕੇਤੂ ਸੀ। ਉਹ ਕੁਰੂਕਸ਼ੇਤਰ ਦੀ ਜੰਗ 'ਚ ਜਿਉਂਦਾ ਬਚ ਗਿਆ ਸੀ, ਜਿਸ ਨੂੰ ਪਾਂਡਵਾਂ ਨੇ ਪਿਆਰ ਨਾਲ ਗਲੇ ਲਗਾਇਆ। ਵ੍ਰਿਸ਼ਕੇਤੂ ਨਵੀਂ ਸ਼ੁਰੂਆਤ, ਮੇਲ-ਮਿਲਾਪ ਤੇ ਬਹਾਦਰੀ ਦਾ ਪ੍ਰਤੀਕ ਹੈ। ਇਹ ਅਨੋਖਾ ਨਾਂ ਅੱਜ ਦੀ ਨਵੀਂ ਪੀੜ੍ਹੀ ਦੇ ਬੱਚੇ ਲਈ ਸਭ ਤੋਂ ਢੁਕਵਾਂ ਹੈ।
ਯੁਧਿਸ਼ਠਰ ਤੇ ਦ੍ਰੋਪਦੀ ਦੇ ਸਭ ਤੋਂ ਵੱਡੇ ਪੁੱਤਰ ਦਾ ਨਾਂ ਪ੍ਰਤੀਵਿੰਧਿਆ ਸੀ, ਜੋ ਆਪਣੇ ਮਾਤਾ-ਪਿਤਾ ਵਾਂਗ ਕਾਫ਼ੀ ਬੁੱਧੀਮਾਨ ਤੇ ਧਰਮੀ ਸੀ। ਇਹ ਸੁਣਨ ਤੇ ਬੋਲਣ 'ਚ ਵਿਲੱਖਣ ਤੇ ਅਰਥਪੂਰਨ ਨਾਂ ਹੈ ਜਿਸ 'ਤੇ ਮਾਤਾ-ਪਿਤਾ ਆਪਣੇ ਬੱਚੇ ਲਈ ਵਿਚਾਰ ਕਰ ਸਕਦੇ ਹਨ। ਪ੍ਰਤੀਵਿੰਧਿਆ ਨਾਂ ਨੇਕੀ ਤੇ ਅਨੁਸ਼ਾਸਨ ਰਾਹੀਂ ਸਫ਼ਲਤਾ ਦਾ ਪ੍ਰਤੀਕ ਹੈ।
ਏਕਲਵਯ ਮਹਾਭਾਰਤ ਦੇ ਸਭ ਤੋਂ ਸਤਿਕਾਰਤ ਪਾਤਰਾਂ 'ਚੋਂ ਇਕ ਹਨ, ਜੋ ਭਗਤੀ, ਨਿਮਰਤਾ ਤੇ ਵਿੱਦਿਆ ਪ੍ਰਤੀ ਅਟੁੱਟ ਸਮਰਪਣ ਦਾ ਪ੍ਰਤੀਕ ਮੰਨੇ ਜਾਂਦੇ ਹਨ। ਤੀਰਅੰਦਾਜ਼ੀ ਸਿੱਖਣ ਦਾ ਉਨ੍ਹਾਂ ਦਾ ਦ੍ਰਿੜ ਇਰਾਦਾ ਉਨ੍ਹਾਂ ਨੂੰ ਸਵੈ-ਅਨੁਸ਼ਾਸਿਤ ਬਣਾਉਂਦਾ ਹੈ। ਇਹ ਨਾਂ ਸ਼ੁੱਧ ਜਨੂੰਨ, ਦ੍ਰਿੜਤਾ, ਰੁਕਾਵਟਾਂ ਤੋਂ ਉੱਪਰ ਉੱਠਣ ਤੇ ਗਿਆਨ ਪ੍ਰਤੀ ਵਿਦਿਆਰਥੀ ਦੇ ਬਿਨਾਂ ਸ਼ਰਤ ਸਤਿਕਾਰ ਦਾ ਪ੍ਰਤੀਕ ਹੈ।
ਮਦਰਾ ਦੇ ਰਾਜਾ ਸ਼ਲਯ ਆਪਣੀ ਬੇਮਿਸਾਲ ਹਥਿਆਰ ਚਲਾਉਣ ਦੀ ਸਮਰੱਥਾ, ਤਿੱਖੀ ਰਣਨੀਤੀ ਅਤੇ ਬੇਜੋੜ ਸਾਰਥੀ ਵਜੋਂ ਮਸ਼ਹੂਰ ਸਨ। ਸ਼ਲਯ ਨਾਮ ਨਿਪੁੰਨਤਾ, ਸ਼ਾਲੀਨਤਾ ਤੇ ਦਬਾਅ 'ਚ ਵੀ ਸਥਿਰ ਅਤੇ ਸ਼ਾਂਤ ਰਹਿਣ ਵਾਲੇ ਮਨ ਦਾ ਪ੍ਰਤੀਕ ਹੈ। ਇਹ ਦੁਰਲੱਭ ਨਾਮ ਕੁਦਰਤੀ ਤੌਰ 'ਤੇ ਸ਼ਾਂਤ ਅਤੇ ਦੂਰਦਰਸ਼ੀ ਬੱਚਿਆਂ ਲਈ ਬਿਲਕੁਲ ਸਹੀ ਹੈ।
ਪਾਂਡਵਾਂ ਨੂੰ ਜਦੋਂ ਬਨਵਾਸ ਦੌਰਾਨ ਲੁਕ ਕੇ ਰਹਿਣਾ ਪਿਆ, ਉਸ ਤੇਰਵੇਂ ਤੇ ਆਖਰੀ ਸਾਲ 'ਚ ਰਾਜਾ ਵਿਰਾਟ ਦਾ ਸਭ ਤੋਂ ਖਾਸ ਮਹੱਤਵ ਸੀ, ਕਿਉਂਕਿ ਉਨ੍ਹਾਂ ਨੇ ਹੀ ਪਾਂਡਵਾਂ ਨੂੰ ਪਨਾਹ ਦਿੱਤੀ ਸੀ। ਉਨ੍ਹਾਂ ਦੇ ਜੀਵਨ ਦੇ ਉਸ ਮੋੜ 'ਤੇ ਜਦੋਂ ਸੁਰੱਖਿਆ ਦੀ ਸਭ ਤੋਂ ਵੱਧ ਲੋੜ ਸੀ, ਉਨ੍ਹਾਂ ਦਾ ਰਾਜ ਹੀ ਉਨ੍ਹਾਂ ਦਾ ਆਸਰਾ ਬਣਿਆ ਸੀ। ਵਿਰਾਟ ਨਾਂ ਸੁਣਦਿਆਂ ਹੀ ਮਹਾਨ, ਵਿਸ਼ਾਲ ਤੇ ਵੀਰ ਵਰਗੇ ਭਾਵ ਮਨ ਵਿਚ ਪੈਦਾ ਹੁੰਦੇ ਹਨ। ਇਸ ਨਾਂ 'ਤੇ ਵਿਚਾਰ ਕੀਤਾ ਜਾ ਸਕਦਾ ਹੈ।
ਮਹਾਭਾਰਤ 'ਚ ਯੁਯੁਤਸੂ ਦੀ ਵਿਰਾਸਤ ਨੈਤਿਕ ਹਿੰਮਤ ਤੇ ਅਟੁੱਟ ਧਰਮੀ ਹੋਣ ਦੀ ਮਿਸਾਲ ਪੇਸ਼ ਕਰਦੀ ਹੈ। ਕੌਰਵਾਂ ਦੇ ਵੰਸ਼ 'ਚ ਜਨਮੇ ਯੁਯੁਤਸੂ ਨੇ ਨਿਆਂ ਤੇ ਧਰਮ 'ਚ ਪੱਕਾ ਵਿਸ਼ਵਾਸ ਰੱਖਦੇ ਹੋਏ ਪਾਂਡਵਾਂ ਦਾ ਸਾਥ ਦਿੱਤਾ। ਭਾਰੀ ਦਬਾਅ ਦੇ ਬਾਵਜੂਦ ਉਨ੍ਹਾਂ ਜੋ ਫ਼ੈਸਲਾ ਲਿਆ, ਉਹੀ ਉਨ੍ਹਾਂ ਨੂੰ ਆਜ਼ਾਦ ਖ਼ਿਆਲ ਅਤੇ ਦ੍ਰਿੜ ਚਰਿੱਤਰ ਦੀ ਇੱਕ ਦੁਰਲੱਭ ਮਿਸਾਲ ਬਣਾਉਂਦਾ ਹੈ। ਮਾਤਾ-ਪਿਤਾ ਆਪਣੇ ਹੋਣ ਵਾਲੇ ਬੱਚੇ ਲਈ ਇਸ ਸੁੰਦਰ ਨਾਮ 'ਤੇ ਵਿਚਾਰ ਕਰ ਸਕਦੇ ਹਨ।