- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਅਸਲ ’ਚ ਮਨ ਹੀ ਗਿਆਨ ਇੰਦਰੀਆਂ ਤੇ ਕਰਮ ਇੰਦਰੀਆਂ ਨੂੰ ਕੰਟਰੋਲ ਕਰਦਾ ਹੈ। ਮਨੁੱਖ ਦਾ ਸਮੁੱਚਾ ਜੀਵਨ ਮਨ ਦੀ ਅੰਦਰੂਨੀ ਅਵਸਥਾ ’ਤੇ ਨਿਰਭਰ ਕਰਦਾ ਹੈ। ਮਨ ਦੇ ਪਟਲ ’ਤੇ ਚੱਲ ਰਿਹਾ ਵਿਚਾਰਾਂ ਦਾ ਦਵੰਦ ਤੇ ਕਾਮਨਾਵਾਂ ਦਾ ਚੱਕਰਵਿਊਹ ਮਨੁੱਖ ਦੀ ਜੀਵਨ-ਦਸ਼ਾ ਨੂੰ ਪ੍ਰਭਾਵਿਤ ਕਰਦਾ ਹੈ। ਇਸੇ ਨੂੰ ਯੋਗੇਸ਼ਵਰ ਸ੍ਰੀ ਕ੍ਰਿਸ਼ਨ ਨੇ ਗੀਤਾ ’ਚ ਮਾਨਸਿਕ ਤਪ ਦਾ ਨਾਂ ਦਿੱਤਾ ਹੈ। ਮਹਾਰਿਸ਼ੀ ਪਤੰਜਲੀ ਨੇ ਯੋਗ ਦਰਸ਼ਨ ’ਚ ਇਸ ਨੂੰ ਮਨ ਦੀ ਇਕਾਗਰਤਾ ਤੇ ਅੰਦਰੂਨੀ ਆਨੰਦ ਦਾ ਆਧਾਰ ਮੰਨਿਆ ਹੈ।

ਮਾਨਸਿਕ ਇਕਾਗਰਤਾ ਤੇ ਸ਼ਾਂਤੀ ਲਈ ਮੌਨ ਨੂੰ ਸਭ ਤੋਂ ਉੱਤਮ ਮੰਨਿਆ ਗਿਆ ਹੈ। ਮੌਨ ਦਾ ਆਮ ਅਰਥ ਬੋਲਣ ਰਾਹੀਂ ਸ਼ਬਦਾਂ ਨੂੰ ਵਿਰਾਮ ਦੇਣਾ ਸਮਝਿਆ ਜਾਂਦਾ ਹੈ ਪਰ ਅਧਿਆਤਮਿਕ ਸਾਧਨਾ ’ਚ ਮਨ ਦੇ ਮੌਨ ਨੂੰ ਸਰਬੋਤਮ ਮੰਨਿਆ ਗਿਆ ਹੈ। ਮੂੰਹੋਂ ਬੋਲੇ ਜਾ ਰਹੇ ਸ਼ਬਦਾਂ ’ਤੇ ਰੋਕ ਲਾਉਣਾ ਸੌਖਾ ਹੈ ਪਰ ਮਨ ਦੇ ਅੰਦਰ ਚੱਲ ਰਹੇ ਵਿਚਾਰਾਂ ਦੇ ਤੂਫ਼ਾਨ ਨੂੰ ਕਾਬੂ ਕਰਨਾ ਬਹੁਤ ਔਖਾ ਕਾਰਜ ਹੈ। ਮਨ ਦਾ ਮੌਨ ਅੰਦਰਲੇ ਵਿਚਾਰਾਂ ਤੇ ਰੌਲੇ-ਰੱਪੇ ਨੂੰ ਸ਼ਾਂਤ ਕਰਨ ਦੀ ਅਵਸਥਾ ਹੈ। ਇਹ ਯੋਗ ਤੇ ਧਿਆਨ ਨਾਲ ਜੁੜੀ ਇੱਕ ਅਧਿਆਤਮਿਕ ਪ੍ਰਕਿਰਿਆ ਹੈ, ਜਿਸ ’ਚ ਵਿਅਕਤੀ ਵਿਚਾਰਾਂ ਨੂੰ ਉੱਠਦਿਆਂ ਦੇਖਦਾ ਤਾਂ ਹੈ ਪਰ ਉਨ੍ਹਾਂ ਨਾਲ ਜੁੜਦਾ ਨਹੀਂ। ਅੰਦਰੂਨੀ ਮੌਨ ਦਾ ਅਰਥ ਇਹ ਨਹੀਂ ਹੈ ਕਿ ਮਨ ’ਚ ਇਕ ਵੀ ਵਿਚਾਰ ਨਾ ਆਵੇ। ਇਹ ਮਾਨਸਿਕ ਵਿਸ਼ਰਾਮ ਦੀ ਪ੍ਰਕਿਰਿਆ ਹੈ, ਜਿਸ ਰਾਹੀਂ ਮਨੁੱਖ ਤਣਾਅ, ਚਿੰਤਾ ਤੇ ਭਾਵਨਾਵਾਂ ਨੂੰ ਕਾਬੂ ਕਰਨ ਦੀ ਸਮਰੱਥਾ ਪ੍ਰਾਪਤ ਕਰਦਾ ਹੈ। ਅਸਲ ’ਚ ਮਨ ਹੀ ਗਿਆਨ ਇੰਦਰੀਆਂ ਤੇ ਕਰਮ ਇੰਦਰੀਆਂ ਨੂੰ ਕੰਟਰੋਲ ਕਰਦਾ ਹੈ। ਮਨੁੱਖ ਦਾ ਸਮੁੱਚਾ ਜੀਵਨ ਮਨ ਦੀ ਅੰਦਰੂਨੀ ਅਵਸਥਾ ’ਤੇ ਨਿਰਭਰ ਕਰਦਾ ਹੈ। ਮਨ ਦੇ ਪਟਲ ’ਤੇ ਚੱਲ ਰਿਹਾ ਵਿਚਾਰਾਂ ਦਾ ਦਵੰਦ ਤੇ ਕਾਮਨਾਵਾਂ ਦਾ ਚੱਕਰਵਿਊਹ ਮਨੁੱਖ ਦੀ ਜੀਵਨ-ਦਸ਼ਾ ਨੂੰ ਪ੍ਰਭਾਵਿਤ ਕਰਦਾ ਹੈ। ਇਸੇ ਨੂੰ ਯੋਗੇਸ਼ਵਰ ਸ੍ਰੀ ਕ੍ਰਿਸ਼ਨ ਨੇ ਗੀਤਾ ’ਚ ਮਾਨਸਿਕ ਤਪ ਦਾ ਨਾਂ ਦਿੱਤਾ ਹੈ। ਮਹਾਰਿਸ਼ੀ ਪਤੰਜਲੀ ਨੇ ਯੋਗ ਦਰਸ਼ਨ ’ਚ ਇਸ ਨੂੰ ਮਨ ਦੀ ਇਕਾਗਰਤਾ ਤੇ ਅੰਦਰੂਨੀ ਆਨੰਦ ਦਾ ਆਧਾਰ ਮੰਨਿਆ ਹੈ। ਅੱਜ ਹਰ ਵਿਅਕਤੀ ਮਾਨਸਿਕ ਤਣਾਅ ਅਤੇ ਅੰਦਰੂਨੀ ਉਲਝਣਾਂ ’ਚ ਫਸਿਆ ਹੋਇਆ ਹੈ, ਜਿਸ ਕਾਰਨ ਉਸ ਦੇ ਜੀਵਨ ’ਚੋਂ ਆਨੰਦ ਅਤੇ ਸ਼ਾਂਤੀ ਪੂਰੀ ਤਰ੍ਹਾਂ ਅਲੋਪ ਹੁੰਦੇ ਜਾ ਰਹੇ ਹਨ। ਮਨ ਦੇ ਮੌਨ ਦਾ ਅਭਿਆਸ ਸਾਨੂੰ ਆਪਣੇ ਅੰਦਰ ਵੱਸਦੀ ਉਸ ਸ਼ਾਂਤੀ ਦਾ ਅਨੁਭਵ ਕਰਵਾਉਂਦਾ ਹੈ, ਜੋ ਭੌਤਿਕ ਸੰਸਾਰ ਦੇ ਰੌਲੇ-ਰੱਪੇ ਤੋਂ ਬਿਲਕੁਲ ਵੱਖਰੀ ਹੈ। ਇਹ ਮਨ ਦੀ ਅੰਦਰੂਨੀ ਯਾਤਰਾ ਹੈ, ਜੋ ਮਨੁੱਖ ਨੂੰ ਆਪਣੇ ਮੂਲ ਵਜੂਦ ਨਾਲ ਜੁੜਨ ’ਚ ਸਹਾਇਤਾ ਕਰਦੀ ਹੈ। ਸੰਸਾਰ ਦੇ ਜੀਵ ਤੇ ਪਦਾਰਥ ਅਸਥਿਰ, ਪਰਿਵਰਤਨਸ਼ੀਲ ਤੇ ਨਾਸ਼ਵਾਨ ਹੋਣ ਕਾਰਨ ਮਨ ਨੂੰ ਸਥਾਈ ਸ਼ਾਂਤੀ ਪ੍ਰਦਾਨ ਨਹੀਂ ਕਰ ਸਕਦੇ। ਮਨ ਦਾ ਮੌਨ ਮਨੁੱਖ ਨੂੰ ਅਦਭੁੱਤ, ਅਲੌਕਿਕ ਤੇ ਅਧਿਆਤਮਿਕ ਊਰਜਾ ਦੇ ਨਿਰੰਤਰ ਪ੍ਰਵਾਹ ਨਾਲ ਜੋੜਦਾ ਹੈ।
-ਆਚਾਰੀਆ ਦੀਪ ਚੰਦ ਭਾਰਦਵਾਜ।