- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
Shukra Grah ਤੁਲਾ ਰਾਸ਼ੀ 'ਚ ਤਕਰੀਬਨ 64 ਦਿਨਾਂ ਤੱਕ ਰਹਿਣ ਵਾਲੇ ਹਨ। ਇਸ ਤੋਂ ਬਾਅਦ 3 ਅਕਤੂਬਰ ਨੂੰ ਸ਼ੁੱਕਰ ਵੱਕਰੀ ਹੋ ਜਾਣਗੇ। ਜੋਤਿਸ਼ ਸ਼ਾਸਤਰ ਅਨੁਸਾਰ, ਸ਼ੁੱਕਰ ਦੇ ਆਪਣੀ ਹੀ ਰਾਸ਼ੀ 'ਚ ਗੋਚਰ ਕਰਨ ਨਾਲ ਮਾਲਵਯ ਰਾਜਯੋਗ ਬਣਦਾ ਹੈ।

ਆਨੰਦ ਸਾਗਰ ਪਾਠਕ, ਐਸਟ੍ਰੋਪਤਰੀ : 2 ਸਤੰਬਰ 2026 ਯਾਨੀ ਅੱਜ ਬੁੱਧਵਾਰ ਦੇ ਦਿਨ ਨਵਗ੍ਰਹਿਆਂ ਦੇ ਮੰਤਰੀ ਸ਼ੁੱਕਰ ਗ੍ਰਹਿ ਤੁਲਾ ਰਾਸ਼ੀ 'ਚ ਪ੍ਰਵੇਸ਼ ਕਰ ਚੁੱਕੇ ਹਨ। 1 ਵੱਜ ਕੇ 46 ਮਿੰਟ ’ਤੇ ਸ਼ੁੱਕਰ ਤੁਲਾ ਰਾਸ਼ੀ ਵਿਚ ਗੋਚਰ ਕਰ ਚੁੱਕੇ ਹਨ। ਜੋਤਿਸ਼ ਸ਼ਾਸਤਰ 'ਚ ਸ਼ੁੱਕਰ ਦਾ ਸਬੰਧ ਸੁੱਖ, ਸੁੰਦਰਤਾ, ਵਿਆਹੁਤਾ ਜੀਵਨ ਅਤੇ ਭੌਤਿਕ ਸੁੱਖ-ਸਹੂਲਤਾਂ ਨਾਲ ਜੋੜ ਕੇ ਦੇਖਿਆ ਜਾਂਦਾ ਹੈ। ਇਸ ਤੋਂ ਇਲਾਵਾ ਸ਼ੁੱਕਰ ਦੇਵ ਦੀ ਰਾਸ਼ੀ ਤੁਲਾ ਹੀ ਹੈ, ਅਜਿਹੇ ਵਿਚ ਇਹ ਗੋਚਰ ਕਈ ਮਾਅਨਿਆਂ 'ਚ ਸ਼ੁੱਭ ਫਲਦਾਇਕ ਸਾਬਤ ਹੋ ਸਕਦਾ ਹੈ।
ਇਸ ਦੌਰਾਨ ਸ਼ੁੱਕਰ ਗ੍ਰਹਿ ਤੁਲਾ ਰਾਸ਼ੀ 'ਚ ਤਕਰੀਬਨ 64 ਦਿਨਾਂ ਤੱਕ ਰਹਿਣ ਵਾਲੇ ਹਨ। ਇਸ ਤੋਂ ਬਾਅਦ 3 ਅਕਤੂਬਰ ਨੂੰ ਸ਼ੁੱਕਰ ਵਕਰੀ ਹੋ ਜਾਣਗੇ। ਜੋਤਿਸ਼ ਸ਼ਾਸਤਰ ਅਨੁਸਾਰ, ਸ਼ੁੱਕਰ ਦੇ ਆਪਣੀ ਹੀ ਰਾਸ਼ੀ 'ਚ ਗੋਚਰ ਕਰਨ ਨਾਲ ਮਾਲਵਯ ਰਾਜਯੋਗ ਬਣਦਾ ਹੈ। ਅਜਿਹੇ 'ਚ ਇਸ ਰਾਜਯੋਗ ਦਾ ਅਸਰ ਤੁਲਾ ਤੋਂ ਮੀਨ ਰਾਸ਼ੀ ਦੇ ਜੀਵਨ ’ਤੇ ਕਿਹੋ ਜਿਹਾ ਪ੍ਰਭਾਵ ਦਿਖਾਏਗਾ? ਪੜ੍ਹੋ ਰਾਸ਼ੀਫਲ...
ਸ਼ੁੱਕਰਦੇਵ ਤੁਹਾਡੇ ਪਹਿਲੇ ਭਾਵ (ਸ਼ਖ਼ਸੀਅਤ ਤੇ ਸੁਭਾਅ ਦਾ ਖੇਤਰ) 'ਚ ਆਪਣੀ ਹੀ ਰਾਸ਼ੀ 'ਚ ਬਿਰਾਜਮਾਨ ਹੋ ਰਹੇ ਹਨ। ਇਹ ਤੁਹਾਡੇ ਲਈ ਬਹੁਤ ਮਹੱਤਵਪੂਰਨ ਸਮਾਂ ਰਹੇਗਾ। ਤੁਹਾਡਾ ਆਕਰਸ਼ਣ, ਆਤਮਵਿਸ਼ਵਾਸ ਤੇ ਲੋਕਾਂ 'ਚ ਤੁਹਾਡੀ ਪਛਾਣ ਬਹੁਤ ਵਧੇਗੀ। ਆਪਣੇ ਰਹਿਣ-ਸਹਿਣ, ਕੰਮ ਕਰਨ ਦੇ ਤਰੀਕੇ ਤੇ ਰਿਸ਼ਤਿਆਂ ਨੂੰ ਸੰਵਾਰਨ ਦੇ ਬਿਹਤਰੀਨ ਮੌਕੇ ਮਿਲਣਗੇ। ਪਿਆਰ ਅਤੇ ਵਿਆਹ ਨਾਲ ਜੁੜੇ ਮਾਮਲਿਆਂ 'ਚ ਵੀ ਕਾਫ਼ੀ ਚੰਗੀ ਅਤੇ ਸਕਾਰਾਤਮਕ ਤਰੱਕੀ ਦੇਖਣ ਨੂੰ ਮਿਲੇਗੀ।
ਉਪਾਅ: ਸ਼ੁੱਕਰਵਾਰ ਨੂੰ ਦੇਵੀ ਲਕਸ਼ਮੀ ਜੀ ਦੀ ਪੂਜਾ ਕਰੋ, ਆਸ-ਪਾਸ ਸਫਾਈ ਰੱਖੋ।
ਸ਼ੁੱਕਰਦੇਵ ਤੁਹਾਡੇ ਬਾਰ੍ਹਵੇਂ ਭਾਵ (ਖਰਚ ਤੇ ਵਿਦੇਸ਼ ਦੇ ਖੇਤਰ) 'ਚ ਗੋਚਰ ਕਰ ਰਹੇ ਹਨ। ਇਸ ਨਾਲ ਵਿਦੇਸ਼ ਨਾਲ ਜੁੜੇ ਕੰਮ, ਯਾਤਰਾ, ਖਰਚ ਤੇ ਆਰਾਮ ’ਤੇ ਧਿਆਨ ਰਹੇਗਾ। ਤੁਸੀਂ ਆਪਣੀ ਪਸੰਦ, ਯਾਤਰਾ ਜਾਂ ਸੁੱਖ-ਸਹੂਲਤਾਂ ਦੀਆਂ ਚੀਜ਼ਾਂ ’ਤੇ ਪੈਸੇ ਖਰਚ ਕਰ ਸਕਦੇ ਹੋ। ਵਿਦੇਸ਼ ਨਾਲ ਜੁੜਿਆ ਕੰਮ ਜਾਂ ਕੋਈ ਨਵਾਂ ਮੌਕਾ ਫਾਇਦੇਮੰਦ ਸਾਬਤ ਹੋ ਸਕਦਾ ਹੈ, ਪਰ ਬਿਨਾਂ ਸੋਚੇ-ਸਮਝੇ ਜ਼ਿਆਦਾ ਪੈਸੇ ਖਰਚ ਕਰਨ ਤੋਂ ਥੋੜ੍ਹਾ ਬਚ ਕੇ ਰਹਿਣਾ ਚਾਹੀਦਾ ਹੈ।
ਉਪਾਅ: ਸ਼ੁੱਕਰਵਾਰ ਨੂੰ ਚਿੱਟੇ ਕੱਪੜੇ ਜਾਂ ਚੌਲ ਦਾਨ ਕਰੋ, ਸੋਚ-ਸਮਝ ਕੇ ਖਰਚ ਕਰੋ।
ਸ਼ੁੱਕਰਦੇਵ ਤੁਹਾਡੇ ਗਿਆਰ੍ਹਵੇਂ ਭਾਵ (ਲਾਭ ਅਤੇ ਕਮਾਈ ਦੇ ਖੇਤਰ) 'ਚ ਗੋਚਰ ਕਰ ਰਹੇ ਹਨ। ਇਹ ਸਮਾਂ ਆਮਦਨ, ਲਾਭ, ਨਵੇਂ ਲੋਕਾਂ ਨਾਲ ਜੁੜਨ ਅਤੇ ਆਪਣੀਆਂ ਇੱਛਾਵਾਂ ਪੂਰੀਆਂ ਕਰਨ ਲਈ ਬਹੁਤ ਵਧੀਆ ਹੈ। ਕੰਮ-ਧੰਦਾ ਕਰਨ ਵਾਲੇ ਲੋਕਾਂ ਨੂੰ ਗਾਹਕਾਂ ਅਤੇ ਸਹਿਯੋਗੀਆਂ ਤੋਂ ਫਾਇਦਾ ਮਿਲੇਗਾ। ਤੁਹਾਡਾ ਸਮਾਜਿਕ ਦਾਇਰਾ ਵਧੇਗਾ। ਇਸ ਦੇ ਨਾਲ ਹੀ ਪ੍ਰੇਮ ਸਬੰਧਾਂ 'ਚ ਵੀ ਇਕ-ਦੂਜੇ ਦਾ ਪੂਰਾ ਸਹਿਯੋਗ ਅਤੇ ਸਮਰਥਨ ਮਿਲਦਾ ਰਹੇਗਾ।
ਉਪਾਅ: ਸ਼ੁੱਕਰਵਾਰ ਨੂੰ ਲੋੜਵੰਦ ਨੂੰ ਚਿੱਟੀ ਮਿਠਾਈ ਦਿਓ, ਲਕਸ਼ਮੀ ਜੀ ਦੀ ਪੂਜਾ ਕਰੋ।
ਸ਼ੁੱਕਰਦੇਵ ਤੁਹਾਡੇ ਦਸਵੇਂ ਭਾਵ (ਕਰਮ ਤੇ ਵੱਕਾਰ ਦੇ ਖੇਤਰ) 'ਚ ਗੋਚਰ ਕਰ ਰਹੇ ਹਨ। ਇਸ ਨਾਲ ਤੁਹਾਡੇ ਕਰੀਅਰ, ਮਾਣ-ਸਨਮਾਨ ਅਤੇ ਕੰਮਕਾਜ ਦੇ ਸਬੰਧਾਂ ’ਤੇ ਅਸਰ ਰਹੇਗਾ। ਤੁਹਾਡਾ ਸ਼ਾਂਤ ਅਤੇ ਸੰਤੁਲਿਤ ਤਰੀਕਾ ਵੱਡੇ ਅਧਿਕਾਰੀਆਂ ਤੇ ਸਹਿਕਰਮੀਆਂ ਨਾਲ ਤਾਲਮੇਲ ਬਣਾਈ ਰੱਖੇਗਾ। ਕੱਪੜਿਆਂ, ਸੁੰਦਰਤਾ, ਮੀਡੀਆ, ਹੋਟਲ ਅਤੇ ਕਲਾ ਦੇ ਖੇਤਰ ਵਿਚ ਕੰਮ ਕਰਨ ਵਾਲੇ ਲੋਕਾਂ ਨੂੰ ਇਸ ਸਮੇਂ ਬਹੁਤ ਚੰਗਾ ਫਾਇਦਾ ਮਿਲ ਸਕਦਾ ਹੈ।
ਉਪਾਅ: ਦੇਵੀ ਲਕਸ਼ਮੀ ਜੀ ਨੂੰ ਚਿੱਟੇ ਫੁੱਲ ਚੜ੍ਹਾਓ, ਔਰਤਾਂ ਦਾ ਆਦਰ ਕਰੋ।
ਸ਼ੁੱਕਰਦੇਵ ਤੁਹਾਡੇ ਨੌਵੇਂ ਭਾਵ (ਕਿਸਮਤ ਅਤੇ ਧਰਮ ਦੇ ਖੇਤਰ) 'ਚ ਗੋਚਰ ਕਰ ਰਹੇ ਹਨ। ਇਸ ਨਾਲ ਤੁਹਾਨੂੰ ਕਿਸਮਤ ਦਾ ਪੂਰਾ ਸਾਥ ਮਿਲੇਗਾ। ਉੱਚੀ ਪੜ੍ਹਾਈ, ਲੰਬੀਆਂ ਯਾਤਰਾਵਾਂ ਅਤੇ ਗੁਰੂਜਨਾਂ ਦੀ ਸਲਾਹ ਕੰਮ ਆਵੇਗੀ। ਵਿਦੇਸ਼ ਨਾਲ ਜੁੜੇ ਸੰਪਰਕ ਬਹੁਤ ਲਾਭਦਾਇਕ ਰਹਿਣਗੇ। ਤੁਹਾਨੂੰ ਕੁਝ ਅਜਿਹਾ ਨਵਾਂ ਸਿੱਖਣ ਨੂੰ ਮਿਲ ਸਕਦਾ ਹੈ ਜਿਸ ਨਾਲ ਕੰਮਕਾਜ ਦੇ ਖੇਤਰ 'ਚ ਤਰੱਕੀ ਹੋਵੇਗੀ ਅਤੇ ਅੱਗੇ ਵਧਣ ਦੇ ਚੰਗੇ ਰਸਤੇ ਵੀ ਖੁੱਲ੍ਹਣਗੇ।
ਉਪਾਅ: ਸ਼ੁੱਕਰਵਾਰ ਨੂੰ ਚਿੱਟੀ ਮਿਠਾਈ ਜਾਂ ਚੌਲ ਦਾਨ ਕਰੋ, ਗੁਰੂਜਨਾਂ ਦਾ ਆਸ਼ੀਰਵਾਦ ਲਓ।
ਸ਼ੁੱਕਰਦੇਵ ਤੁਹਾਡੇ ਅੱਠਵੇਂ ਭਾਵ (ਉਮਰ ਤੇ ਅਚਾਨਕ ਹੋਣ ਵਾਲੇ ਬਦਲਾਵਾਂ ਦਾ ਖੇਤਰ) 'ਚ ਗੋਚਰ ਕਰ ਰਹੇ ਹਨ। ਇਸ ਨਾਲ ਪੈਸਿਆਂ, ਨਿਵੇਸ਼, ਬੀਮਾ ਅਤੇ ਟੈਕਸ ਦੇ ਮਾਮਲਿਆਂ ’ਤੇ ਧਿਆਨ ਰਹੇਗਾ। ਆਪਣੇ ਜੀਵਨਸਾਥੀ ਜਾਂ ਕੰਮ ਦੇ ਸਾਥੀ ਨਾਲ ਪੈਸਿਆਂ ਦਾ ਹਿਸਾਬ ਬਿਲਕੁਲ ਸਾਫ਼ ਰੱਖੋ। ਆਧਿਆਤਮਕ ਗੱਲਾਂ ਤੇ ਡੂੰਘਾਈ ਨਾਲ ਸਮਝਣ ਵਾਲੇ ਵਿਸ਼ਿਆਂ ਵਿਚ ਤੁਹਾਡੀ ਰੁਚੀ ਪਹਿਲਾਂ ਨਾਲੋਂ ਜ਼ਿਆਦਾ ਵਧ ਸਕਦੀ ਹੈ।
ਉਪਾਅ: ਸ਼ੁੱਕਰਵਾਰ ਨੂੰ ਚਿੱਟੇ ਕੱਪੜੇ ਦਾਨ ਕਰੋ, ਪੈਸਿਆਂ 'ਚ ਵੱਡਾ ਜੋਖ਼ਮ ਨਾ ਲਓ।
ਲੇਖਕ: ਸ਼੍ਰੀ ਆਨੰਦ ਸਾਗਰ ਪਾਠਕ, astropatri.com, ਫੀਡਬੈਕ ਲਈ ਲਿਖੋ: hello@astropatri.com