ਦੀਵੇ 'ਚ ਗੋਲ ਬੱਤੀ ਜਗਾਈਏ ਜਾਂ ਲੰਬੀ? ਹੁਣੇ ਸੁਧਾਰ ਲਵੋ ਆਪਣੀ ਗਲਤੀ, ਜਾਣੋ ਕੀ ਕਹਿੰਦਾ ਹੈ ਵਾਸਤੂ ਸ਼ਾਸਤਰ?
ਵਾਸਤੂ ਅਤੇ ਧਾਰਮਿਕ ਮਾਨਤਾਵਾਂ ਅਨੁਸਾਰ, ਲੰਬੀ ਬੱਤੀ ਦੀ ਵਰਤੋਂ ਖਾਸ ਤੌਰ 'ਤੇ ਧਨ ਦੀ ਦੇਵੀ ਮਾਂ ਲਕਸ਼ਮੀ, ਸਰਸਵਤੀ ਤੇ ਕੁਲਦੇਵੀ ਦੀ ਪੂਜਾ 'ਚ ਕੀਤੀ ਜਾਂਦੀ ਹੈ। ਮਾਨਤਾ ਹੈ ਕਿ ਲੰਬੀ ਬੱਤੀ ਜਗਾਉਣ ਨਾਲ ਵੰਸ਼ ਵਿਚ ਵਾਧਾ ਹੁੰਦਾ ਹੈ ਤੇ ਘਰ ਵਿਚ ਸੁੱਖ-ਸੰਪਤੀ ਦਾ ਵਿਸਥਾਰ ਹੁੰਦਾ ਹੈ।
Publish Date: Fri, 03 Apr 2026 01:05 PM (IST)
Updated Date: Fri, 03 Apr 2026 01:17 PM (IST)

ਧਰਮ ਡੈਸਕ, ਨਵੀਂ ਦਿੱਲੀ: ਅਕਸਰ ਅਸੀਂ ਸ਼ਾਮ ਨੂੰ ਘਰ ਦੇ ਮੰਦਰ 'ਚ ਦੀਵਾ ਜਗਾਉਂਦੇ ਸਮੇਂ ਬੱਸ ਰੂੰ ਦੀ ਬੱਤੀ ਚੁੱਕਦੇ ਹਾਂ ਤੇ ਉਸਨੂੰ ਜਗਾ ਦਿੰਦੇ ਹਾਂ। ਪਰ, ਕੀ ਤੁਸੀਂ ਕਦੇ ਸੋਚਿਆ ਹੈ ਕਿ ਮੰਦਰ ਵਿੱਚ ਰੱਖੀ ਗੋਲ ਬੱਤੀ ਅਤੇ ਲੰਬੀ ਬੱਤੀ ਦਾ ਆਪਣਾ ਵੱਖਰਾ ਮਹੱਤਵ ਹੈ? ਜਤਿਓਸ਼ ਅਤੇ ਵਾਸਤੂ ਸ਼ਾਸਤਰ ਦੀ ਮੰਨੀਏ ਤਾਂ ਬੱਤੀ ਦੀ ਚੋਣ ਤੁਹਾਡੀ ਪ੍ਰਾਰਥਨਾ ਅਤੇ ਇੱਛਾ 'ਤੇ ਨਿਰਭਰ ਕਰਦੀ ਹੈ।
ਵਾਸਤੂ ਅਤੇ ਧਾਰਮਿਕ ਮਾਨਤਾਵਾਂ ਅਨੁਸਾਰ, ਲੰਬੀ ਬੱਤੀ ਦੀ ਵਰਤੋਂ ਖਾਸ ਤੌਰ 'ਤੇ ਧਨ ਦੀ ਦੇਵੀ ਮਾਂ ਲਕਸ਼ਮੀ, ਸਰਸਵਤੀ ਤੇ ਕੁਲਦੇਵੀ ਦੀ ਪੂਜਾ 'ਚ ਕੀਤੀ ਜਾਂਦੀ ਹੈ। ਮਾਨਤਾ ਹੈ ਕਿ ਲੰਬੀ ਬੱਤੀ ਜਗਾਉਣ ਨਾਲ ਵੰਸ਼ ਵਿਚ ਵਾਧਾ ਹੁੰਦਾ ਹੈ ਤੇ ਘਰ ਵਿਚ ਸੁੱਖ-ਸੰਪਤੀ ਦਾ ਵਿਸਥਾਰ ਹੁੰਦਾ ਹੈ।
ਸ਼ਾਸਤਰਾਂ 'ਚ ਜ਼ਿਕਰ ਮਿਲਦਾ ਹੈ ਕਿ ਦੱਖਣ ਦਿਸ਼ਾ ਵੱਲ ਮੁੱਖ ਕਰ ਕੇ ਲੰਬੀ ਬੱਤੀ ਦਾ ਦੀਵਾ ਜਗਾਉਣ ਨਾਲ ਪਿੱਤਰ ਪ੍ਰਸੰਨ ਹੁੰਦੇ ਹਨ।
ਜੇਕਰ ਤੁਸੀਂ ਆਰਥਿਕ ਤੰਗੀ ਨਾਲ ਜੂਝ ਰਹੇ ਹੋ ਤਾਂ ਮਾਂ ਲਕਸ਼ਮੀ ਦੇ ਸਾਹਮਣੇ ਲੰਬੀ ਬੱਤੀ ਜਗਾਉਣਾ ਸ਼ੁਭ ਮੰਨਿਆ ਜਾਂਦਾ ਹੈ।
ਗੋਲ ਬੱਤੀ ਹੈ ਸ਼ਾਂਤੀ ਤੇ ਸਥਿਰਤਾ ਦਾ ਆਧਾਰ
ਗੋਲ ਬੱਤੀ, ਜਿਸ ਨੂੰ 'ਫੁੱਲ ਬੱਤੀ' ਵੀ ਕਿਹਾ ਜਾਂਦਾ ਹੈ, ਇਸਦੀ ਵਰਤੋਂ ਮੁੱਖ ਤੌਰ 'ਤੇ ਭਗਵਾਨ ਸ਼ਿਵ, ਵਿਸ਼ਨੂੰ, ਹਨੂਮਾਨ ਜੀ ਤੇ ਹੋਰ ਦੇਵਤਿਆਂ ਦੀ ਰੋਜ਼ਾਨਾ ਪੂਜਾ 'ਚ ਹੁੰਦੀ ਹੈ। ਇਸ ਨੂੰ ਸਥਿਰਤਾ ਅਤੇ ਇਕਾਗਰਤਾ ਦਾ ਪ੍ਰਤੀਕ ਮੰਨਿਆ ਜਾਂਦਾ ਹੈ।
ਕਿੱਥੇ ਤੇ ਕਿਉਂ ਜਗਾਈਏ ਫੁੱਲ ਬੱਤੀ?
- ਜੇਕਰ ਘਰ 'ਚ ਕਲੇਸ਼ ਰਹਿੰਦਾ ਹੈ ਤਾਂ ਗੋਲ ਬੱਤੀ ਦਾ ਦੀਵਾ ਜਗਾਉਣਾ ਘਰ ਦੇ ਮਾਹੌਲ ਨੂੰ ਸ਼ਾਂਤ ਅਤੇ ਸਕਾਰਾਤਮਕ ਬਣਾਉਂਦਾ ਹੈ।
- ਅਕਸਰ ਅਖੰਡ ਜੋਤਾਂ 'ਚ ਜਾਂ ਰੋਜ਼ਾਨਾ ਆਰਤੀ 'ਚ ਗੋਲ ਬੱਤੀ ਦੀ ਵਰਤੋਂ ਕੀਤੀ ਜਾਂਦੀ ਹੈ ਤਾਂ ਜੋ ਮਨ ਵਿਚ ਪਰਮਾਤਮਾ ਪ੍ਰਤੀ ਸ਼ਰਧਾ ਸਥਿਰ ਰਹੇ।
ਦਿਸ਼ਾਵਾਂ ਦਾ ਰੱਖੋ ਖਾਸ ਖਿਆਲ
ਦੀਵਾ ਜਗਾਉਂਦੇ ਸਮੇਂ ਸਿਰਫ਼ ਬੱਤੀ ਹੀ ਨਹੀਂ, ਉਸ ਦੀ ਦਿਸ਼ਾ ਵੀ ਬਹੁਤ ਮਾਇਨੇ ਰੱਖਦੀ ਹੈ। ਸ਼ਾਸਤਰਾਂ ਅਨੁਸਾਰ:
ਉੱਤਰ ਦਿਸ਼ਾ: ਇਸ ਦਿਸ਼ਾ ਵਿਚ ਦੀਵਾ ਜਗਾਉਣ ਨਾਲ ਸਿਹਤ ਲਾਭ ਤੇ ਗਿਆਨ ਮਿਲਦਾ ਹੈ।
ਪੂਰਬ ਦਿਸ਼ਾ: ਉਮਰ 'ਚ ਵਾਧਾ ਅਤੇ ਅਰੋਗਤਾ (ਚੰਗੀ ਸਿਹਤ) ਲਈ ਪੂਰਬ ਵੱਲ ਮੁੱਖ ਕਰ ਕੇ ਦੀਵਾ ਜਗਾਓ।
ਪੱਛਮ ਦਿਸ਼ਾ: ਇਸ ਦਿਸ਼ਾ ਵੱਲ ਦੀਵੇ ਦੀ ਲਾਟ ਰੱਖਣ ਨਾਲ ਮਾਨਸਿਕ ਤਣਾਅ ਵਧ ਸਕਦਾ ਹੈ, ਇਸ ਲਈ ਇਸ ਤੋਂ ਬਚਣਾ ਚਾਹੀਦਾ ਹੈ।
ਸ਼ਾਸਤਰ ਕਹਿੰਦੇ ਹਨ ਕਿ ਚਾਹੇ ਬੱਤੀ ਗੋਲ ਹੋਵੇ ਜਾਂ ਲੰਬੀ, ਜੇਕਰ ਉਸ ਨੂੰ ਪੂਰੀ ਸ਼ਰਧਾ ਤੇ ਸਫ਼ਾਈ ਨਾਲ ਜਲਾਇਆ ਜਾਵੇ ਤਾਂ ਉਹ ਪਰਮਾਤਮਾ ਤਕ ਤੁਹਾਡੀ ਅਰਦਾਸ ਜ਼ਰੂਰ ਪਹੁੰਚਾਉਂਦੀ ਹੈ। ਬੱਸ ਧਿਆਨ ਰੱਖੋ ਕਿ ਖੰਡਿਤ (ਟੁੱਟੇ ਹੋਏ) ਦੀਵੇ ਦੀ ਵਰਤੋਂ ਨਾ ਕਰੋ ਅਤੇ ਦੀਵਾ ਜਗਾਉਣ ਤੋਂ ਬਾਅਦ ਉਸ ਦੇ ਹੇਠਾਂ ਥੋੜ੍ਹੇ ਜਿਹੇ ਅਕਸ਼ਤ (ਚੌਲ) ਜ਼ਰੂਰ ਰੱਖੋ।
ਡਿਸਕਲੇਮਰ: ਇਸ ਲੇਖ ਵਿੱਚ ਦੱਸੇ ਗਏ ਉਪਾਅ/ਲਾਭ/ਸਲਾਹ ਅਤੇ ਬਿਆਨ ਸਿਰਫ਼ ਆਮ ਜਾਣਕਾਰੀ ਲਈ ਹਨ। ਪੰਜਾਬੀ ਜਾਗਰਣ ਅਤੇ ਜਾਗਰਣ ਨਿਊ ਮੀਡੀਆ ਇੱਥੇ ਇਸ ਲੇਖ ਫੀਚਰ ਵਿੱਚ ਲਿਖੀਆਂ ਗੱਲਾਂ ਦਾ ਸਮਰਥਨ ਨਹੀਂ ਕਰਦਾ। ਇਸ ਲੇਖ ਵਿੱਚ ਸ਼ਾਮਲ ਜਾਣਕਾਰੀ ਵੱਖ-ਵੱਖ ਮਾਧਿਅਮਾਂ/ਜੋਤਸ਼ੀਆਂ/ਪੰਚਾਂਗ/ਪ੍ਰਵਚਨਾਂ/ਮਾਨਤਾਵਾਂ/ਧਰਮ ਗ੍ਰੰਥਾਂ ਤੋਂ ਇਕੱਠੀ ਕੀਤੀ ਗਈ ਹੈ। ਪਾਠਕਾਂ ਨੂੰ ਬੇਨਤੀ ਹੈ ਕਿ ਲੇਖ ਨੂੰ ਅੰਤਿਮ ਸੱਚ ਜਾਂ ਦਾਅਵਾ ਨਾ ਮੰਨਣ ਅਤੇ ਆਪਣੇ ਵਿਵੇਕ ਦੀ ਵਰਤੋਂ ਕਰਨ। ਪੰਜਾਬੀ ਜਾਗਰਣ ਅਤੇ ਜਾਗਰਣ ਨਿਊ ਮੀਡੀਆ ਅੰਧਵਿਸ਼ਵਾਸ ਦੇ ਖ਼ਿਲਾਫ਼ ਹੈ।