ਭਗਤੋ ਸਜਾ ਲਓ ਮੰਦਰ, ਕੱਲ੍ਹ ਘਰ ਆ ਰਹੀ ਹੈ ਮਾਂ ਦੁਰਗਾ ! ਵਰਤ ਰੱਖਣ ਤੋਂ ਪਹਿਲਾਂ ਜਾਣ ਲਓ ਕੀ ਖਾਈਏ ਤੇ ਕਿਹੜੀਆਂ ਚੀਜ਼ਾਂ ਤੋਂ ਕਰੀਏ ਪਰਹੇਜ਼
Shardiya Navratri 2026 : ਧਾਰਮਿਕ ਮਾਨਤਾ ਮੁਤਾਬਕ, ਮਾਂ ਦੁਰਗਾ ਦੀ ਪੂਜਾ ਅਤੇ ਵਰਤ ਰੱਖਣ ਨਾਲ ਸ਼ਰਧਾਲੂਆਂ ਨੂੰ ਸੁਖ-ਸ਼ਾਂਤੀ ਅਤੇ ਸਕਾਰਾਤਮਕ ਊਰਜਾ ਮਿਲਦੀ ਹੈ ਅਤੇ ਜੀਵਨ 'ਚ ਆਉਣ ਵਾਲੀਆਂ ਮੁਸ਼ਕਲਾਂ ਦੂਰ ਹੁੰਦੀਆਂ ਹਨ।
Publish Date: Sat, 10 Oct 2026 03:02 PM (IST)
Updated Date: Sat, 10 Oct 2026 03:11 PM (IST)
ਧਰਮ ਡੈਸਕ, ਨਵੀਂ ਦਿੱਲੀ : ਵੈਦਿਕ ਪੰਚਾਂਗ ਮੁਤਾਬਕ, ਮਾਂ ਦੁਰਗਾ ਦੀ ਅਰਾਧਨਾ ਦਾ ਤਿਉਹਾਰ ਅੱਸੂ ਦੇ ਨਰਾਤੇ (Shardiya Navratri 2026) 11 ਅਕਤੂਬਰ ਤੋਂ ਸ਼ੁਰੂ ਹੋ ਰਿਹਾ ਹੈ। ਇਹ ਤਿਉਹਾਰ ਦੇਸ਼ ਭਰ 'ਚ ਸ਼ਰਧਾ ਅਤੇ ਉਤਸ਼ਾਹ ਨਾਲ ਮਨਾਇਆ ਜਾਂਦਾ ਹੈ। ਇਸ ਦੌਰਾਨ ਨੌਂ ਦਿਨਾਂ ਤਕ ਮਾਂ ਦੁਰਗਾ ਦੇ ਨੌਂ ਸਰੂਪਾਂ ਦੀ ਵਿਧੀਪੂਰਵਕ ਪੂਜਾ-ਅਰਚਨਾ ਕਰਨ ਦੀ ਪਰੰਪਰਾ ਹੈ। ਇਸ ਦੇ ਨਾਲ ਹੀ ਮਾਂ ਦੁਰਗਾ ਦੀ ਕਿਰਪਾ ਪ੍ਰਾਪਤ ਕਰਨ ਲਈ ਸ਼ਰਧਾਲੂ ਵਰਤ ਵੀ ਰੱਖਦੇ ਹਨ।
ਧਾਰਮਿਕ ਮਾਨਤਾ ਮੁਤਾਬਕ, ਮਾਂ ਦੁਰਗਾ ਦੀ ਪੂਜਾ ਕਰਨ ਤੇ ਵਰਤ ਰੱਖਣ ਨਾਲ ਸ਼ਰਧਾਲੂਆਂ ਨੂੰ ਸੁਖ-ਸ਼ਾਂਤੀ ਅਤੇ ਸਕਾਰਾਤਮਕ ਊਰਜਾ ਮਿਲਦੀ ਹੈ ਅਤੇ ਜੀਵਨ 'ਚ ਆਉਣ ਵਾਲੀਆਂ ਮੁਸ਼ਕਲਾਂ ਦੂਰ ਹੁੰਦੀਆਂ ਹਨ।
ਵਰਤ ਦੌਰਾਨ ਖਾਣ-ਪੀਣ ਨਾਲ ਜੁੜੇ ਨਿਯਮਾਂ ਦੀ ਪਾਲਣਾ ਕਰਨੀ ਚਾਹੀਦੀ ਹੈ। ਮਾਨਤਾ ਹੈ ਕਿ ਇਨ੍ਹਾਂ ਨਿਯਮਾਂ ਨੂੰ ਨਜ਼ਰਅੰਦਾਜ਼ ਕਰਨ ਨਾਲ ਵਰਤ ਖੰਡਿਤ ਹੋ ਸਕਦਾ ਹੈ ਤੇ ਮਾਂ ਦੁਰਗਾ ਨਾਰਾਜ਼ ਹੋ ਸਕਦੀ ਹੈ। ਅਜਿਹੇ 'ਚ ਆਓ ਜਾਣਦੇ ਹਾਂ ਕਿ ਅੱਸੂ ਦੇ ਨਰਾਤਿਆਂ ਦੇ ਵਰਤ ਦੌਰਾਨ ਕੀ ਖਾਣਾ ਚਾਹੀਦਾ ਹੈ ਅਤੇ ਕਿਹੜੀਆਂ ਚੀਜ਼ਾਂ ਤੋਂ ਪਰਹੇਜ਼ ਕਰਨਾ ਚਾਹੀਦਾ ਹੈ।
ਸ਼ਾਰਦੀਆ ਨਵਰਾਤਰੀ ਦੇ ਵਰਤ ਦੌਰਾਨ ਕੀ ਨਹੀਂ ਖਾਣਾ ਚਾਹੀਦਾ?
- ਜੇਕਰ ਤੁਸੀਂ ਅੱਸੂ ਦੇ ਨਰਾਤਿਆਂ ਦਾ ਵਰਤ ਰੱਖ ਰਹੇ ਹੋ ਤਾਂ ਜਾਣ ਲਓ ਕਿ ਇਸ ਦੌਰਾਨ ਕਿਹੜੀਆਂ ਚੀਜ਼ਾਂ ਖਾਣ ਤੋਂ ਪਰਹੇਜ਼ ਕਰਨਾ ਚਾਹੀਦਾ ਹੈ।
- ਵਰਤ ਦੌਰਾਨ ਕਣਕ ਅਤੇ ਕਿਸੇ ਵੀ ਤਰ੍ਹਾਂ ਦੀ ਦਾਲ ਦਾ ਸੇਵਨ ਨਹੀਂ ਕਰਨਾ ਚਾਹੀਦਾ।
- ਪਿਆਜ਼, ਲਸਣ, ਆਂਡੇ, ਮਾਸ-ਮੱਛੀ ਅਤੇ ਸ਼ਰਾਬ ਦਾ ਸੇਵਨ ਸਖ਼ਤ ਮਨ੍ਹਾ ਮੰਨਿਆ ਜਾਂਦਾ ਹੈ।
- ਵਰਤ ਦੌਰਾਨ ਬੈਂਗਣ, ਕਟਹਲ, ਖੁੰਬਾਂ ਅਤੇ ਭਿੰਡੀ ਵਰਗੀਆਂ ਸਬਜ਼ੀਆਂ ਖਾਣ ਤੋਂ ਵੀ ਬਚਣਾ ਚਾਹੀਦਾ ਹੈ।
ਅੱਸੂ ਦੇ ਨਰਾਤਿਆਂ ਦੇ ਵਰਤ ਦੌਰਾਨ ਕੀ ਖਾਣਾ ਚਾਹੀਦਾ ਹੈ?
- ਵਰਤ ਦੌਰਾਨ ਸ਼ੁੱਧ ਅਤੇ ਸਾਤਵਿਕ ਭੋਜਨ ਦਾ ਸੇਵਨ ਕਰਨਾ ਚਾਹੀਦਾ ਹੈ।
- ਵਰਤ 'ਚ ਕੁੱਟੂ ਅਤੇ ਸਿੰਘਾੜੇ ਦੇ ਆਟੇ ਦੀ ਰੋਟੀ ਜਾਂ ਪੂਰੀ ਖਾ ਸਕਦੇ ਹੋ।
- ਇਸ ਤੋਂ ਇਲਾਵਾ ਸਮਾ ਦੇ ਚੌਲਾਂ ਜਾਂ ਸਾਬੂਦਾਣੇ ਦੀ ਖਿਚੜੀ ਅਤੇ ਫਲਾਂ ਦਾ ਸੇਵਨ ਵੀ ਕੀਤਾ ਜਾ ਸਕਦਾ ਹੈ।
- ਦੁੱਧ, ਦਹੀਂ, ਪਨੀਰ, ਲੱਸੀ ਵੀ ਖਾ-ਪੀ ਸਕਦੇ ਹੋ।
- ਵਰਤ ਦੌਰਾਨ ਆਮ ਨਮਕ ਦੀ ਥਾਂ ਸੇਂਧਾ ਨਮਕ ਵਰਤਿਆ ਜਾਂਦਾ ਹੈ।
ਵਰਤ ਦੌਰਾਨ ਭੁੱਲ ਕੇ ਵੀ ਨਾ ਕਰੋ ਇਹ ਕੰਮ
ਅੱਸੂ ਦੇ ਨਰਾਤਿਆਂ ਦੇ ਵਰਤ ਦੌਰਾਨ ਕੁਝ ਕੰਮਾਂ ਤੋਂ ਬਚਣ ਦੀ ਸਲਾਹ ਦਿੱਤੀ ਜਾਂਦੀ ਹੈ। ਇਨ੍ਹਾਂ 'ਚ ਵਾਲ, ਦਾੜ੍ਹੀ-ਮੁੱਛ ਤੇ ਨਹੁੰ ਕੱਟਣਾ ਸ਼ਾਮਲ ਹੈ। ਮਾਨਤਾ ਹੈ ਕਿ ਅਜਿਹਾ ਕਰਨ ਨਾਲ ਜੀਵਨ 'ਚ ਅਸ਼ੁੱਭ ਨਤੀਜੇ ਮਿਲ ਸਕਦੇ ਹਨ ਤੇ ਮਾਂ ਦੁਰਗਾ ਨਾਰਾਜ਼ ਹੋ ਸਕਦੀ ਹੈ। ਇਸ ਦੇ ਨਾਲ ਹੀ ਪੂਜਾ ਦੌਰਾਨ ਚਮੜੇ ਦੀਆਂ ਬਣੀਆਂ ਚੀਜ਼ਾਂ ਦੀ ਵਰਤੋਂ ਨਹੀਂ ਕਰਨੀ ਚਾਹੀਦੀ। ਜੇਕਰ ਤੁਸੀਂ ਘਰ 'ਚ ਕਲਸ਼ ਸਥਾਪਨਾ ਕੀਤੀ ਹੈ ਜਾਂ ਮਾਤਾ ਦੀ ਅਖੰਡ ਜੋਤ ਜਗਾਈ ਹੈ ਤਾਂ ਘਰ ਨੂੰ ਕਦੇ ਵੀ ਸੁੰਨਾ ਜਾਂ ਖਾਲੀ ਨਹੀਂ ਛੱਡਣਾ ਚਾਹੀਦਾ।