Shardiya Navratri 2026 : ਮਾਂ ਦੁਰਗਾ ਨੂੰ ਕਿਉਂ ਸਭ ਤੋਂ ਪਿਆਰਾ ਹੈ ਲਾਲ ਗੁੜਹਲ? ਇਸ ਇਕ ਫੁੱਲ 'ਚ ਛੁਪਿਆ ਹੈ ਸੁੱਖ ਤੇ ਖੁਸ਼ਹਾਲੀ ਦਾ ਰਾਜ਼
Navratri 2026 : ਸ਼ਰਧਾਲੂ ਮਾਤਾ ਰਾਣੀ ਦੇ ਨੌਂ ਰੂਪਾਂ ਦੀ ਪੂਜਾ ਕਰਦੇ ਹਨ। ਇਸ ਸਾਲ ਅੱਸੂ ਦੇ ਨਰਾਤਿਆਂ ਦੀ ਸ਼ੁਰੂਆਤ 11 ਅਕਤੂਬਰ 2026, ਐਤਵਾਰ ਤੋਂ ਹੋਈ ਸੀ, ਜਿਨ੍ਹਾਂ ਦਾ ਸਮਾਪਨ 20 ਅਕਤੂਬਰ 2026, ਮੰਗਲਵਾਰ ਨੂੰ ਵਿਜੈਦਸ਼ਮੀ ਦੇ ਮੌਕੇ 'ਤੇ ਹੋਵੇਗਾ।
Publish Date: Tue, 13 Oct 2026 03:35 PM (IST)
Updated Date: Tue, 13 Oct 2026 03:38 PM (IST)
ਧਰਮ ਡੈਸਕ, ਨਵੀਂ ਦਿੱਲੀ : ਹਿੰਦੂ ਧਰਮ 'ਚ ਅੱਸੂ ਦੇ ਨਰਾਤੇ (Sharadiya Navratri 2026) ਸ਼ਾਨਦਾਰ ਤੇ ਖ਼ਾਸ ਢੰਗ ਨਾਲ ਨਾਲ ਮਨਾਏ ਜਾਂਦੇ ਹਨ। ਜ਼ਿਆਦਾਤਰ ਹਿੰਦੂ ਘਰਾਂ 'ਚ ਮਾਤਾ ਦੀ ਮੂਰਤੀ ਸਥਾਪਤ ਕਰਨ ਦੇ ਨਾਲ ਕਲਸ਼ ਸਥਾਪਨਾ ਵੀ ਕੀਤੀ ਜਾਂਦੀ ਹੈ। ਸੂਰਜ ਦੀ ਪਹਿਲੀ ਕਿਰਨ ਨਿਕਲਣ ਦੇ ਨਾਲ ਹੀ ਮਾਤਾ ਦੀ ਪੂਜਾ-ਅਰਚਨਾ, ਸੇਵਾ, ਆਰਤੀ ਅਤੇ ਸਾਧਨਾ ਸ਼ੁਰੂ ਹੋ ਜਾਂਦੀ ਹੈ।
ਸ਼ਰਧਾਲੂ ਮਾਤਾ ਰਾਣੀ ਦੇ ਨੌਂ ਰੂਪਾਂ ਦੀ ਪੂਜਾ ਕਰਦੇ ਹਨ। ਇਸ ਸਾਲ ਅੱਸੂ ਦੇ ਨਰਾਤਿਆਂ ਦੀ ਸ਼ੁਰੂਆਤ 11 ਅਕਤੂਬਰ 2026, ਐਤਵਾਰ ਤੋਂ ਹੋਈ ਸੀ, ਜਿਨ੍ਹਾਂ ਦਾ ਸਮਾਪਨ 20 ਅਕਤੂਬਰ 2026, ਮੰਗਲਵਾਰ ਨੂੰ ਵਿਜੈਦਸ਼ਮੀ ਦੇ ਮੌਕੇ 'ਤੇ ਹੋਵੇਗਾ।
ਨਰਾਤਿਆਂ ਦੌਰਾਨ ਮਾਂ ਦੁਰਗਾ ਨੂੰ ਖ਼ਾਸ ਤੌਰ 'ਤੇ ਲਾਲ ਰੰਗ ਦੇ ਫੁੱਲ ਚੜ੍ਹਾਏ ਜਾਂਦੇ ਹਨ, ਜਿਨ੍ਹਾਂ 'ਚ ਗੁੜਹਲ ਦੇ ਫੁੱਲ ਨੂੰ ਸਭ ਤੋਂ ਪ੍ਰਮੁੱਖ ਮੰਨਿਆ ਜਾਂਦਾ ਹੈ। ਸਨਾਤਨ ਪਰੰਪਰਾ 'ਚ ਲਾਲ ਰੰਗ ਨੂੰ ਸ਼ਕਤੀ, ਸਾਹਸ ਅਤੇ ਊਰਜਾ ਦਾ ਪ੍ਰਤੀਕ ਮੰਨਿਆ ਜਾਂਦਾ ਹੈ, ਜੋ ਮਾਂ ਦੁਰਗਾ ਦੇ ਨੌਂ ਰੂਪਾਂ ਦੇ ਤੇਜਸਵੀ ਅਤੇ ਉਗਰ ਸਰੂਪ ਨੂੰ ਦਰਸਾਉਂਦਾ ਹੈ। ਗੁੜਹਲ ਦਾ ਫੁੱਲ ਮਾਂ ਦੁਰਗਾ ਨੂੰ ਬਹੁਤ ਪਿਆਰਾ ਮੰਨਿਆ ਜਾਂਦਾ ਹੈ। ਇਸ ਲਈ ਧਾਰਮਿਕ ਮਾਨਤਾਵਾਂ ਅਨੁਸਾਰ, ਇਹ ਫੁੱਲ ਅਰਪਿਤ ਕਰਨ ਨਾਲ ਮਾਂ ਭਗਵਤੀ ਆਪਣੇ ਭਗਤਾਂ 'ਤੇ ਜਲਦੀ ਪ੍ਰਸੰਨ ਹੁੰਦੀ ਹੈ।
ਨਰਾਤਿਆਂ 'ਚ ਗੁੜਹਲ ਦਾ ਫੁੱਲ ਚੜ੍ਹਾਉਣ ਦੇ ਅਧਿਆਤਮਕ ਲਾਭ
ਧਾਰਮਿਕ ਮਾਨਤਾਵਾਂ ਅਨੁਸਾਰ, ਨਰਾਤਿਆਂ ਦੌਰਾਨ ਮਾਂ ਦੁਰਗਾ ਨੂੰ ਲਾਲ ਰੰਗ ਦਾ ਗੁੜਹਲ ਦਾ ਫੁੱਲ ਚੜ੍ਹਾਉਣ ਨਾਲ ਜੀਵਨ 'ਚ ਸਕਾਰਾਤਮਕ ਬਦਲਾਅ ਆਉਂਦੇ ਹਨ। ਇਸ ਫੁੱਲ ਨੂੰ ਸ਼ਕਤੀ ਅਤੇ ਊਰਜਾ ਦਾ ਪ੍ਰਤੀਕ ਮੰਨਿਆ ਜਾਂਦਾ ਹੈ। ਸ਼ਰਧਾਪੂਰਵਕ ਮਾਤਾ ਰਾਣੀ ਨੂੰ ਇਹ ਫੁੱਲ ਅਰਪਿਤ ਕਰਨ ਨਾਲ ਆਤਮਬਲ 'ਚ ਵਾਧਾ ਹੁੰਦਾ ਹੈ।
ਗੁੜਹਲ ਦੇ ਫੁੱਲ ਨੂੰ ਘਰ 'ਚ ਸੁੱਖ-ਸਮ੍ਰਿੱਧੀ ਅਤੇ ਖ਼ੁਸ਼ਹਾਲੀ ਲਿਆਉਣ ਵਾਲਾ ਮੰਨਿਆ ਜਾਂਦਾ ਹੈ। ਨਿਯਮਿਤ ਤੌਰ 'ਤੇ ਪੂਜਾ 'ਚ ਇਸ ਦੀ ਵਰਤੋਂ ਕਰਨ ਨਾਲ ਧਨ-ਦੌਲਤ ਅਤੇ ਅੰਨ ਦੀ ਬਰਕਤ ਵਧਦੀ ਹੈ ਅਤੇ ਪਰਿਵਾਰ ਦੇ ਮੈਂਬਰਾਂ ਨੂੰ ਸੁਭਾਗ ਦੀ ਪ੍ਰਾਪਤੀ ਹੁੰਦੀ ਹੈ। ਇੰਨਾ ਹੀ ਨਹੀਂ, ਇਸ ਫੁੱਲ ਨੂੰ ਨਕਾਰਾਤਮਕ ਊਰਜਾ ਦੂਰ ਕਰਨ 'ਚ ਵੀ ਸਹਾਇਕ ਮੰਨਿਆ ਜਾਂਦਾ ਹੈ, ਜਿਸ ਨਾਲ ਘਰ ਦਾ ਮਾਹੌਲ ਸ਼ੁੱਧ ਅਤੇ ਸਕਾਰਾਤਮਕ ਬਣਿਆ ਰਹਿੰਦਾ ਹੈ।
ਗੁੜਹਲ ਦਾ ਫੁੱਲ ਪਿਆਰ ਅਤੇ ਸ਼ਾਂਤੀ ਦਾ ਪ੍ਰਤੀਕ
ਹਿੰਦੂ ਧਾਰਮਿਕ ਮਾਨਤਾਵਾਂ ਅਨੁਸਾਰ, ਗੁੜਹਲ ਦਾ ਫੁੱਲ ਸਿਰਫ਼ ਸ਼ਕਤੀ ਹੀ ਨਹੀਂ, ਸਗੋਂ ਪਿਆਰ ਅਤੇ ਸਨੇਹ ਦਾ ਵੀ ਪ੍ਰਤੀਕ ਮੰਨਿਆ ਜਾਂਦਾ ਹੈ। ਮਾਂ ਦੁਰਗਾ ਨੂੰ ਇਹ ਫੁੱਲ ਅਰਪਿਤ ਕਰਨ ਨਾਲ ਵਿਅਕਤੀ ਦੇ ਜੀਵਨ 'ਚ ਪਿਆਰ, ਸ਼ਾਂਤੀ ਅਤੇ ਸੰਤੁਲਨ ਬਣਿਆ ਰਹਿੰਦਾ ਹੈ। ਇਸ ਤੋਂ ਇਲਾਵਾ, ਕਰੀਅਰ ਅਤੇ ਜੀਵਨ ਦੇ ਹੋਰ ਖੇਤਰਾਂ 'ਚ ਵੀ ਵਿਅਕਤੀ ਨੂੰ ਸੁਨਹਿਰੀ ਮੌਕੇ ਪ੍ਰਾਪਤ ਹੁੰਦੇ ਹਨ।
ਨਰਾਤਿਆਂ ਦੀ ਪੂਜਾ 'ਚ ਗੁੜਹਲ ਦੇ ਫੁੱਲ ਦੀ ਵਰਤੋਂ ਕਿਵੇਂ ਕਰੀਏ?
ਨਰਾਤਿਆਂ ਦੌਰਾਨ ਸਵੇਰੇ ਇਸ਼ਨਾਨ ਕਰਨ ਤੋਂ ਬਾਅਦ ਸਾਫ਼ ਕੱਪੜੇ ਪਹਿਨੋ ਅਤੇ ਮਾਂ ਦੁਰਗਾ ਦੀ ਮੂਰਤੀ ਜਾਂ ਤਸਵੀਰ ਸਾਹਮਣੇ ਦੀਵਾ ਜਗਾਓ। ਇਸ ਤੋਂ ਬਾਅਦ ਸ਼ਰਧਾ ਨਾਲ ਲਾਲ ਗੁੜਹਲ ਦਾ ਤਾਜ਼ਾ ਫੁੱਲ ਅਰਪਿਤ ਕਰੋ। ਮਾਤਾ ਨੂੰ ਫੁੱਲ ਚੜ੍ਹਾਉਂਦੇ ਸਮੇਂ ਧਿਆਨ ਰੱਖੋ ਕਿ ਫੁੱਲ ਤਾਜ਼ਾ ਅਤੇ ਸਾਫ਼ ਹੋਵੇ, ਤਾਂ ਜੋ ਪੂਜਾ ਪੂਰੀ ਸ਼ਰਧਾ ਅਤੇ ਵਿਧੀ-ਵਿਧਾਨ ਨਾਲ ਕੀਤੀ ਜਾ ਸਕੇ।