Shardiya Navratri 2026 : ਇਸ ਵਾਰ ਹਾਥੀ 'ਤੇ ਸਵਾਰ ਹੋ ਕੇ ਆਵੇਗੀ ਮਾਂ ਦੁਰਗਾ! ਦੇਸ਼-ਦੁਨੀਆ ਸਮੇਤ 12 ਰਾਸ਼ੀਆਂ 'ਤੇ ਜਾਣੋ ਕੀ ਪਵੇਗਾ ਅਸਰ ?
ਮੰਨਿਆ ਜਾਂਦਾ ਹੈ ਕਿ ਮਾਂ ਦੁਰਗਾ ਦਾ ਹਾਥੀ 'ਤੇ ਆਉਣਾ ਦੇਸ਼-ਦੁਨੀਆ ਦੇ ਨਾਲ-ਨਾਲ ਕੁਦਰਤ ਅਤੇ ਜਨਜੀਵਨ ਨਾਲ ਜੁੜੇ ਕਈ ਸੰਕੇਤ ਦਿੰਦਾ ਹੈ। ਇਹ ਜਾਣ ਕੇ ਤੁਹਾਡੇ ਮਨ 'ਚ ਵੀ ਸਵਾਲ ਉੱਠ ਰਿਹਾ ਹੋਵੇਗਾ ਕਿ ਜੇਕਰ ਸ਼ਾਰਦੀਆ ਨਵਰਾਤਰੀ 'ਚ ਮਾਂ ਦੁਰਗਾ ਹਾਥੀ 'ਤੇ ਸਵਾਰ ਹੋ ਕੇ ਆਉਣਗੇ ਤਾਂ ਇਸ ਦਾ ਦੇਸ਼, ਦੁਨੀਆ ਅਤੇ ਰਾਸ਼ੀਆਂ 'ਤੇ ਕੀ ਅਸਰ ਪਵੇਗਾ। ਆਓ, ਐਸਟਰੋਪਤਰੀ ਦੇ ਜੋਤਸ਼ੀ ਚੰਦਰੈਸ਼ ਸ਼ਰਮਾ ਦੇ ਅਨੁਸਾਰ ਇਸ ਬਾਰੇ ਵਿਸਥਾਰ ਨਾਲ ਜਾਣਦੇ ਹਾਂ।
Publish Date: Sat, 10 Oct 2026 05:00 PM (IST)
Updated Date: Sat, 10 Oct 2026 05:06 PM (IST)
ਧਰਮ ਡੈਸਕ, ਨਵੀਂ ਦਿੱਲੀ : ਹਿੰਦੂ ਧਰਮ 'ਚ ਅੱਸੂ ਦੇ ਨਰਾਤਿਆਂ ਦੇ ਸਮੇਂ ਨੂੰ ਬਹੁਤ ਮਹੱਤਵਪੂਰਨ ਮੰਨਿਆ ਜਾਂਦਾ ਹੈ। ਵੈਦਿਕ ਪੰਚਾਂਗ ਅਨੁਸਾਰ, ਇਸ ਵਾਰ ਅੱਸੂ ਦੇ ਨਰਾਤਿਆਂ ਦੀ ਸ਼ੁਰੂਆਤ 11 ਅਕਤੂਬਰ ਤੋਂ ਹੋ ਰਹੀ ਹੈ। ਮਾਂ ਦੁਰਗਾ ਦੇ ਆਗਮਨ ਤੇ ਵਾਪਸੀ ਦੇ ਵਾਹਨ ਨੂੰ ਲੈ ਕੇ ਸ਼ਰਧਾਲੂਆਂ 'ਚ ਖ਼ਾਸ ਉਤਸ਼ਾਹ ਰਹਿੰਦਾ ਹੈ। ਤੁਹਾਡੀ ਜਾਣਕਾਰੀ ਲਈ ਦੱਸ ਦੇਈਏ ਕਿ ਮਾਂ ਦੁਰਗਾ ਦੇ ਆਉਣ ਤੇ ਜਾਣ ਦਾ ਵਾਹਨ ਹਫ਼ਤੇ ਦੇ ਦਿਨ ਦੇ ਆਧਾਰ 'ਤੇ ਤੈਅ ਹੁੰਦਾ ਹੈ। ਇਸ ਵਾਰ ਅੱਸੂ ਦੇ ਨਰਾਤਿਆਂ 'ਚ ਮਾਂ ਦੁਰਗਾ ਦਾ ਆਗਮਨ ਹਾਥੀ 'ਤੇ ਹੋਵੇਗਾ।
ਧਾਰਮਿਕ ਮਾਨਤਾ ਅਨੁਸਾਰ, ਮਾਂ ਦੁਰਗਾ ਦਾ ਹਾਥੀ 'ਤੇ ਆਗਮਨ ਸੁੱਖ-ਖੁਸ਼ਹਾਲੀ ਤੇ ਐਸ਼ੋ-ਆਰਾਮ ਦਾ ਪ੍ਰਤੀਕ ਹੈ। ਮੰਨਿਆ ਜਾਂਦਾ ਹੈ ਕਿ ਮਾਂ ਦੁਰਗਾ ਦਾ ਹਾਥੀ 'ਤੇ ਆਉਣਾ ਦੇਸ਼-ਦੁਨੀਆ ਦੇ ਨਾਲ-ਨਾਲ ਕੁਦਰਤ ਅਤੇ ਜਨਜੀਵਨ ਨਾਲ ਜੁੜੇ ਕਈ ਸੰਕੇਤ ਦਿੰਦਾ ਹੈ। ਇਹ ਜਾਣ ਕੇ ਤੁਹਾਡੇ ਮਨ 'ਚ ਵੀ ਸਵਾਲ ਉੱਠ ਰਿਹਾ ਹੋਵੇਗਾ ਕਿ ਜੇਕਰ ਅੱਸੂ ਦੇ ਨਰਾਤਿਆਂ 'ਚ ਮਾਂ ਦੁਰਗਾ ਹਾਥੀ 'ਤੇ ਸਵਾਰ ਹੋ ਕੇ ਆਉਣਗੇ ਤਾਂ ਇਸ ਦਾ ਦੇਸ਼, ਦੁਨੀਆ ਤੇ ਰਾਸ਼ੀਆਂ 'ਤੇ ਕੀ ਅਸਰ ਪਵੇਗਾ। ਆਓ, ਐਸਟਰੋਪਤਰੀ ਦੇ ਜੋਤਸ਼ੀ ਚੰਦਰੇਸ਼ ਸ਼ਰਮਾ ਅਨੁਸਾਰ ਇਸ ਬਾਰੇ ਵਿਸਥਾਰ ਨਾਲ ਜਾਣਦੇ ਹਾਂ।
ਐਸਟਰੋਪਤਰੀ ਦੇ ਜੋਤਸ਼ੀ ਚੰਦਰੇਸ਼ ਸ਼ਰਮਾ ਅਨੁਸਾਰ, ਸ਼ਾਸਤਰਾਂ 'ਚ ਮਾਨਤਾ ਹੈ ਕਿ ਜਦੋਂ ਨਰਾਤਿਆਂ ਦੀ ਸ਼ੁਰੂਆਤ ਐਤਵਾਰ ਜਾਂ ਸੋਮਵਾਰ ਨੂੰ ਹੁੰਦੀ ਹੈ ਤਾਂ ਮਾਂ ਦੁਰਗਾ ਦਾ ਵਾਹਨ ਹਾਥੀ ਹੁੰਦਾ ਹੈ। ਇਸ ਵਾਰ ਅੱਸੂ ਦੇ ਨਰਾਤਿਆਂ ਦੀ ਸ਼ੁਰੂਆਤ ਐਤਵਾਰ ਨੂੰ ਹੋਣ ਕਾਰਨ ਮਾਂ ਦੁਰਗਾ ਦਾ ਆਗਮਨ ਗਜ (ਹਾਥੀ) ਦੀ ਸਵਾਰੀ 'ਤੇ ਹੋ ਰਿਹਾ ਹੈ।
ਦੇਸ਼, ਦੁਨੀਆ ਅਤੇ ਵਾਤਾਵਰਨ 'ਤੇ ਅਸਰ
ਸੁੱਖ -ਸਮ੍ਰਿੱਧੀ: ਹਾਥੀ ਦੇ ਵਾਹਨ ਨੂੰ ਬਹੁਤ ਸ਼ੁਭ, ਸ਼ਾਂਤੀ ਅਤੇ ਖ਼ੁਸ਼ਹਾਲੀ ਦਾ ਪ੍ਰਤੀਕ ਮੰਨਿਆ ਜਾਂਦਾ ਹੈ। ਇਸ ਦੇ ਪ੍ਰਭਾਵ ਨਾਲ ਚੰਗੀ ਵਰਖਾ ਹੋਣ, ਖੇਤੀਬਾੜੀ ਉਤਪਾਦਕਤਾ ਵਧਣ ਅਤੇ ਅਰਥਵਿਵਸਥਾ ਮਜ਼ਬੂਤ ਹੋਣ ਦੀ ਮਾਨਤਾ ਹੈ।
ਸਮਾਜਿਕ ਸੰਤੁਲਨ: ਦੇਸ਼ 'ਚ ਖ਼ੁਸ਼ਹਾਲੀ ਦਾ ਵਿਸਥਾਰ ਹੁੰਦਾ ਹੈ ਅਤੇ ਸਮਾਜਿਕ ਪੱਧਰ 'ਤੇ ਸੰਤੁਲਨ ਬਿਹਤਰ ਬਣਦਾ ਹੈ।
ਸਾਰੀਆਂ 12 ਰਾਸ਼ੀਆਂ 'ਤੇ ਪਵੇਗਾ ਅਸਰ
ਹਾਥੀ 'ਤੇ ਸਵਾਰ ਹੋ ਕੇ ਮਾਂ ਦੁਰਗਾ ਦਾ ਇਹ ਆਗਮਨ ਸਾਰੀਆਂ 12 ਰਾਸ਼ੀਆਂ ਦੇ ਜਾਤਕਾਂ ਲਈ ਸੁਖ, ਐਸ਼ੋ-ਆਰਾਮ, ਮਾਨਸਿਕ ਸਥਿਰਤਾ ਅਤੇ ਕੰਮਾਂ 'ਚ ਸਫ਼ਲਤਾ ਦੇ ਸ਼ੁਭ ਸੰਕੇਤ ਲੈ ਕੇ ਆਇਆ ਹੈ। ਮਾਂ ਭਗਵਤੀ ਦੀ ਅਸੀਮ ਕਿਰਪਾ ਨਾਲ ਸਾਰੇ ਜਾਤਕਾਂ ਦੇ ਜੀਵਨ 'ਚ ਸਕਾਰਾਤਮਕਤਾ ਦਾ ਸੰਚਾਰ ਹੋਵੇਗਾ ਅਤੇ ਲੰਬੇ ਸਮੇਂ ਤੋਂ ਰੁਕੇ ਹੋਏ ਕੰਮ ਪੂਰੇ ਹੋਣਗੇ।
ਸ਼ਾਰਦੀਆ ਨਵਰਾਤਰੀ 2026: ਘਟ-ਸਥਾਪਨਾ ਦਾ ਸ਼ੁਭ ਮਹੂਰਤ
ਸ਼ਾਰਦੀਆ ਨਵਰਾਤਰੀ ਦੇ ਪਹਿਲੇ ਦਿਨ ਘਟ-ਸਥਾਪਨਾ ਕਰਨ ਦੀ ਪਰੰਪਰਾ ਹੈ। ਧਾਰਮਿਕ ਮਾਨਤਾ ਅਨੁਸਾਰ, ਸ਼ੁਭ ਮਹੂਰਤ 'ਚ ਘਟ-ਸਥਾਪਨਾ ਕਰਨ ਨਾਲ ਪੂਜਾ ਦਾ ਪੂਰਾ ਫਲ ਪ੍ਰਾਪਤ ਹੁੰਦਾ ਹੈ।
ਘਟ-ਸਥਾਪਨਾ ਦਾ ਮਹੂਰਤ: 11 ਅਕਤੂਬਰ, ਸਵੇਰੇ 6:19 ਵਜੇ ਤੋਂ 10:12 ਵਜੇ ਤੱਕ
ਅਭਿਜੀਤ ਮਹੂਰਤ: ਸਵੇਰੇ 11:44 ਵਜੇ ਤੋਂ ਦੁਪਹਿਰ 12:31 ਵਜੇ ਤੱਕ
ਪ੍ਰਤੀਪਦਾ ਤਿਥੀ ਦੀ ਸ਼ੁਰੂਆਤ: 10 ਅਕਤੂਬਰ, ਰਾਤ 9:19 ਵਜੇ
ਪ੍ਰਤੀਪਦਾ ਤਿਥੀ ਦੀ ਸਮਾਪਤੀ: 11 ਅਕਤੂਬਰ, ਰਾਤ 8:34 ਵਜੇ
ਡਿਸਕਲੇਮਰ: ਇਸ ਲੇਖ ਵਿੱਚ ਦੱਸੇ ਗਏ ਉਪਾਅ/ਲਾਭ/ਸਲਾਹ ਅਤੇ ਬਿਆਨ ਸਿਰਫ਼ ਆਮ ਜਾਣਕਾਰੀ ਲਈ ਹਨ। ਪੰਜਾਬੀ ਜਾਗਰਣ ਅਤੇ ਜਾਗਰਣ ਨਿਊ ਮੀਡੀਆ ਇੱਥੇ ਇਸ ਲੇਖ ਫੀਚਰ ਵਿੱਚ ਲਿਖੀਆਂ ਗੱਲਾਂ ਦਾ ਸਮਰਥਨ ਨਹੀਂ ਕਰਦਾ। ਇਸ ਲੇਖ ਵਿੱਚ ਸ਼ਾਮਲ ਜਾਣਕਾਰੀ ਵੱਖ-ਵੱਖ ਮਾਧਿਅਮਾਂ/ਜੋਤਸ਼ੀਆਂ/ਪੰਚਾਂਗ/ਪ੍ਰਵਚਨਾਂ/ਮਾਨਤਾਵਾਂ/ਧਰਮ ਗ੍ਰੰਥਾਂ ਤੋਂ ਇਕੱਠੀ ਕੀਤੀ ਗਈ ਹੈ। ਪਾਠਕਾਂ ਨੂੰ ਬੇਨਤੀ ਹੈ ਕਿ ਲੇਖ ਨੂੰ ਅੰਤਿਮ ਸੱਚ ਜਾਂ ਦਾਅਵਾ ਨਾ ਮੰਨਣ ਅਤੇ ਆਪਣੇ ਵਿਵੇਕ ਦੀ ਵਰਤੋਂ ਕਰਨ। ਪੰਜਾਬੀ ਜਾਗਰਣ ਅਤੇ ਜਾਗਰਣ ਨਿਊ ਮੀਡੀਆ ਅੰਧਵਿਸ਼ਵਾਸ ਦੇ ਖ਼ਿਲਾਫ਼ ਹੈ।