ਚਮਕ ਉੱਠੇਗੀ ਸੁੱਤੀ ਕਿਸਮਤ ! ਸ਼ਰਦ ਪੁੰਨਿਆ ਦੀ ਰਾਤ ਚੰਦਰ ਦਰਸ਼ਨ ਤੋਂ ਬਾਅਦ ਰਾਸ਼ੀ ਅਨੁਸਾਰ ਕਰੋ ਇਹ ਸ਼ਾਸਤਰੀ ਉਪਾਅ
ਐਸਟ੍ਰੋਪਤਰੀ ਦੇ ਜੋਤਸ਼ੀ ਚੰਦਰੈਸ਼ ਸ਼ਰਮਾ ਅਨੁਸਾਰ, ਸ਼ਰਦ ਪੂਰਨਿਮਾ ਨੂੰ ਕੋਜਾਗਰੀ ਪੂਰਨਿਮਾ ਜਾਂ ਰਾਸ ਪੂਰਨਿਮਾ ਵੀ ਕਿਹਾ ਜਾਂਦਾ ਹੈ। ਮਾਨਤਾ ਹੈ ਕਿ ਇਸ ਰਾਤ ਚੰਦਰਮਾ 16 ਕਲਾਵਾਂ ਨਾਲ ਯੁਕਤ ਹੋ ਕੇ ਅੰਮ੍ਰਿਤ ਦੀ ਵਰਖਾ ਕਰਦਾ ਹੈ। ਜੇਕਰ ਤੁਸੀਂ ਰਾਤ ਨੂੰ ਚੰਦਰਮਾ ਦੇ ਦਰਸ਼ਨ ਕਰਕੇ ਆਪਣੀ ਰਾਸ਼ੀ ਅਨੁਸਾਰ ਇਹ ਸੌਖੇ ਉਪਾਅ ਕਰੋਗੇ, ਤਾਂ ਤੁਹਾਨੂੰ ਸੁੱਖ-ਸਮ੍ਰਿੱਧੀ ਅਤੇ ਸ਼ਾਂਤੀ ਦਾ ਆਸ਼ੀਰਵਾਦ ਮਿਲ ਸਕਦਾ ਹੈ।
Publish Date: Wed, 21 Oct 2026 01:20 PM (IST)
Updated Date: Wed, 21 Oct 2026 01:23 PM (IST)
ਧਰਮ ਡੈਸਕ, ਨਵੀਂ ਦਿੱਲੀ : ਸ਼ਰਦ ਪੂਰਨਿਮਾ ਦੀ ਰਾਤ ਦਾ ਹਿੰਦੂ ਧਰਮ ਅਤੇ ਜੋਤਿਸ਼ ਸ਼ਾਸਤਰ 'ਚ ਵਿਸ਼ੇਸ਼ ਮਹੱਤਵ ਹੈ। ਧਾਰਮਿਕ ਮਾਨਤਾਵਾਂ ਅਨੁਸਾਰ, ਇਸ ਰਾਤ ਚੰਦਰਮਾ ਆਪਣੀਆਂ ਸੋਲ੍ਹਾਂ ਕਲਾਵਾਂ ਨਾਲ ਯੁਕਤ ਹੁੰਦਾ ਹੈ ਅਤੇ ਇਸ ਦੀਆਂ ਕਿਰਨਾਂ ਨੂੰ ਅੰਮ੍ਰਿਤ ਦੇ ਸਮਾਨ ਲਾਭਕਾਰੀ ਮੰਨਿਆ ਜਾਂਦਾ ਹੈ।
ਇਸੇ ਕਾਰਨ ਸ਼ਰਦ ਪੂਰਨਿਮਾ 'ਤੇ ਚੰਦਰ ਦੇਵ ਦੀ ਪੂਜਾ ਕਰਨ, ਅਰਘ ਦੇਣ ਅਤੇ ਰਾਤ ਨੂੰ ਚੰਦਰਮਾ ਦੇ ਦਰਸ਼ਨ ਕਰਨ ਦੀ ਪਰੰਪਰਾ ਹੈ। ਇਸ ਤੋਂ ਇਲਾਵਾ, ਮਾਨਤਾ ਹੈ ਕਿ ਇਸ ਰਾਤ ਚੰਦਰਮਾ ਤੋਂ ਅੰਮ੍ਰਿਤ ਦੀ ਵਰਖਾ ਹੁੰਦੀ ਹੈ। ਇਸੇ ਕਾਰਨ ਚੰਦਰਮਾ ਦੀ ਰੌਸ਼ਨੀ 'ਚ ਖੀਰ ਰੱਖੀ ਜਾਂਦੀ ਹੈ। ਮੰਨਿਆ ਜਾਂਦਾ ਹੈ ਕਿ ਇਸ ਦਿਨ ਵਿਧੀ-ਵਿਧਾਨ ਨਾਲ ਪੂਜਾ ਕਰਨ ਅਤੇ ਸ਼ਰਧਾਪੂਰਵਕ ਉਪਾਅ ਕਰਨ ਨਾਲ ਜੀਵਨ 'ਚ ਸੁੱਖ-ਸਮ੍ਰਿੱਧੀ, ਮਾਨਸਿਕ ਸ਼ਾਂਤੀ ਅਤੇ ਸਕਾਰਾਤਮਕਤਾ ਬਣੀ ਰਹਿੰਦੀ ਹੈ।
ਐਸਟ੍ਰੋਪਤਰੀ ਦੇ ਜੋਤਸ਼ੀ ਚੰਦਰੈਸ਼ ਸ਼ਰਮਾ ਅਨੁਸਾਰ, ਸ਼ਰਦ ਪੂਰਨਿਮਾ ਨੂੰ ਕੋਜਾਗਰੀ ਪੂਰਨਿਮਾ ਜਾਂ ਰਾਸ ਪੂਰਨਿਮਾ ਵੀ ਕਿਹਾ ਜਾਂਦਾ ਹੈ। ਮਾਨਤਾ ਹੈ ਕਿ ਇਸ ਰਾਤ ਚੰਦਰਮਾ 16 ਕਲਾਵਾਂ ਨਾਲ ਯੁਕਤ ਹੋ ਕੇ ਅੰਮ੍ਰਿਤ ਦੀ ਵਰਖਾ ਕਰਦਾ ਹੈ। ਜੇਕਰ ਤੁਸੀਂ ਰਾਤ ਨੂੰ ਚੰਦਰਮਾ ਦੇ ਦਰਸ਼ਨ ਕਰਕੇ ਆਪਣੀ ਰਾਸ਼ੀ ਅਨੁਸਾਰ ਇਹ ਸੌਖੇ ਉਪਾਅ ਕਰੋਗੇ, ਤਾਂ ਤੁਹਾਨੂੰ ਸੁੱਖ-ਸਮ੍ਰਿੱਧੀ ਅਤੇ ਸ਼ਾਂਤੀ ਦਾ ਆਸ਼ੀਰਵਾਦ ਮਿਲ ਸਕਦਾ ਹੈ।
ਮੇਖ ਰਾਸ਼ੀ (Aries)
ਸ਼ਰਦ ਪੂਰਨਿਮਾ ਦੀ ਰਾਤ ਚੰਦਰਮਾ ਨੂੰ ਅਰਘ ਦੇ ਕੇ ‘ਓਮ ਸੋਮਾਯ ਨਮਃ’ ਮੰਤਰ ਦਾ ਜਾਪ ਕਰੋ ਅਤੇ ਹਨੂਮਾਨ ਜੀ ਨੂੰ ਗੁੜ-ਛੋਲਿਆਂ ਦਾ ਭੋਗ ਲਗਾਓ।
ਬ੍ਰਿਖ ਰਾਸ਼ੀ (Taurus)
ਚੰਦਰਮਾ ਦੇ ਦਰਸ਼ਨ ਕਰਦੇ ਸਮੇਂ ਮੱਖਣ ਜਾਂ ਮਿਸ਼ਰੀ ਦਾ ਭੋਗ ਅਰਪਿਤ ਕਰੋ। ਸ਼੍ਰੀ ਸੂਕਤ ਦਾ ਪਾਠ ਕਰਨਾ ਬੇਹੱਦ ਸ਼ੁਭ ਰਹੇਗਾ।
ਮਿਥੁਨ ਰਾਸ਼ੀ (Gemini)
ਚੰਦਰਮਾ ਨੂੰ ਦੁੱਧ ਅਤੇ ਪਾਣੀ ਨਾਲ ਅਰਘ ਦਿਓ। ਖੀਰ ਬਣਾ ਕੇ ਉਸ 'ਚ ਥੋੜ੍ਹਾ ਜਿਹਾ ਇਲਾਇਚੀ ਪਾਊਡਰ ਮਿਲਾਓ ਅਤੇ ਇਸ ਨੂੰ ਚੰਦਰਮਾ ਦੀ ਰੌਸ਼ਨੀ 'ਚ ਰੱਖੋ।
ਕਰਕ ਰਾਸ਼ੀ (Cancer)
ਚੰਦਰਮਾ ਤੁਹਾਡੀ ਰਾਸ਼ੀ ਦਾ ਸੁਆਮੀ ਹੈ। ਦੁੱਧ, ਅਕਸ਼ਤ (ਚੌਲ) ਤੇ ਚਿੱਟੇ ਫੁੱਲਾਂ ਨਾਲ ਅਰਘ ਦਿਓ ਅਤੇ ‘ਓਮ ਸ਼ਸ਼ਾਂਕਾਯ ਨਮਃ’ ਮੰਤਰ ਦਾ ਜਾਪ ਕਰੋ।
ਸਿੰਘ ਰਾਸ਼ੀ (Leo)
ਚੰਦਰਮਾ ਨੂੰ ਜਲ ਅਰਪਿਤ ਕਰ ਕੇ ਕਨਕਧਾਰਾ ਸਤੋਤਰ ਦਾ ਪਾਠ ਕਰੋ। ਪੀਲੇ ਕੱਪੜੇ ਪਹਿਨ ਕੇ ਮਾਂ ਲਕਸ਼ਮੀ ਦੀ ਪੂਜਾ ਕਰੋ।
ਕੰਨਿਆ ਰਾਸ਼ੀ (Virgo)
ਚੰਦਰਮਾ ਦੀ ਚਾਂਦਨੀ 'ਚ ਬੈਠ ਕੇ ‘ਓਮ ਨਮਃ ਸ਼ਿਵਾਯ’ ਮੰਤਰ ਦਾ ਜਾਪ ਕਰੋ ਅਤੇ ਕਪੂਰ ਜਲਾ ਕੇ ਆਰਤੀ ਕਰੋ।
ਤੁਲਾ ਰਾਸ਼ੀ (Libra)
ਚਾਂਦੀ ਦੇ ਭਾਂਡੇ 'ਚ ਖੀਰ ਰੱਖ ਕੇ ਚੰਦਰਮਾ ਨੂੰ ਅਰਪਿਤ ਕਰੋ ਅਤੇ ਲਕਸ਼ਮੀ ਸੂਕਤ ਦਾ ਪਾਠ ਕਰੋ।
ਬ੍ਰਿਸ਼ਚਕ ਰਾਸ਼ੀ (Scorpio)
ਚੰਦਰਮਾ ਨੂੰ ਜਲ ਨਾਲ ਅਰਘ ਦੇ ਕੇ ਸ਼ਿਵ ਚਾਲੀਸਾ ਜਾਂ ਚੰਦਰ ਮਹਾਮੰਤਰ ਦਾ ਪਾਠ ਕਰੋ।
ਧਨੁ ਰਾਸ਼ੀ (Sagittarius)
ਚੰਦਰਮਾ ਦੇ ਦਰਸ਼ਨ ਕਰਨ ਤੋਂ ਬਾਅਦ ਵਿਸ਼ਨੂੰ ਸਹਸ੍ਰਨਾਮ ਦਾ ਪਾਠ ਕਰੋ ਅਤੇ ਦੁੱਧ 'ਚ ਕੇਸਰ ਪਾ ਕੇ ਚੰਦਰ ਦੇਵ ਨੂੰ ਅਰਪਿਤ ਕਰੋ।
ਮਕਰ ਰਾਸ਼ੀ (Capricorn)
ਚੰਦਰਮਾ ਨੂੰ ਅਰਘ ਦੇ ਕੇ ‘ਓਮ ਨਮਃ ਸ਼ਿਵਾਯ’ ਮੰਤਰ ਦਾ ਜਾਪ ਕਰੋ ਤੇ ਕਿਸੇ ਲੋੜਵੰਦ ਨੂੰ ਚਿੱਟੀ ਵਸਤੂ ਜਾਂ ਦੁੱਧ ਦਾ ਦਾਨ ਕਰੋ।
ਕੁੰਭ ਰਾਸ਼ੀ (Aquarius)
ਰਾਤ ਨੂੰ ਪਿੱਪਲ ਦੇ ਰੁੱਖ ਕੋਲ ਜਾਂ ਚੰਦਰਮਾ ਦੇ ਦਰਸ਼ਨ ਕਰਦੇ ਸਮੇਂ ਦੀਵਾ ਜਗਾਓ ਤੇ ਸ਼ਨੀ ਦੇਵ ਤੇ ਚੰਦਰ ਦੇਵ ਦਾ ਧਿਆਨ ਕਰੋ।
ਮੀਨ ਰਾਸ਼ੀ (Pisces)
ਸ਼ਰਦ ਪੂਰਨਿਮਾ ਦੀ ਰਾਤ ਚੰਦਰਮਾ ਨੂੰ ਕੇਸਰ ਅਤੇ ਮਿਸ਼ਰੀ ਵਾਲੇ ਦੁੱਧ ਨਾਲ ਅਰਘ ਦਿਓ ਅਤੇ ਭਗਵਾਨ ਵਿਸ਼ਨੂੰ ਦੀ ਪੂਜਾ ਕਰੋ।