ਜੇਕਰ ਤੁਸੀਂ ਸ਼ਮੀ ਦਾ ਪੌਦਾ ਛੱਤ ਜਾਂ ਬਾਲਕੋਨੀ 'ਚ ਲਗਾ ਰਹੇ ਹੋ ਤਾਂ ਇਸਨੂੰ ਦੱਖਣ ਦਿਸ਼ਾ ਵਿਚ ਲਗਾਓ। ਵਾਸਤੂ ਅਨੁਸਾਰ ਦੱਖਣ ਦਿਸ਼ਾ ਸ਼ਨੀਦੇਵ ਦੀ ਮੰਨੀ ਜਾਂਦੀ ਹੈ। ਇਸ ਤੋਂ ਇਲਾਵਾ ਇਸ ਪੌਦੇ ਨੂੰ ਪੂਰਬ ਦਿਸ਼ਾ ਜਾਂ ਈਸ਼ਾਨ ਕੋਣ 'ਚ ਵੀ ਲਗਾਇਆ ਜਾ ਸਕਦਾ ਹੈ।

ਧਰਮ ਡੈਸਕ, ਨਵੀਂ ਦਿੱਲੀ : ਜੋਤਿਸ਼ ਤੇ ਵਾਸਤੂ ਸ਼ਾਸਤਰ 'ਚ ਸ਼ਮੀ ਦੇ ਪੌਦੇ ਨੂੰ ਬਹੁਤ ਮਹੱਤਵਪੂਰਨ ਮੰਨਿਆ ਗਿਆ ਹੈ। ਇਸ ਪੌਦੇ ਨੂੰ ਘਰ 'ਚ ਲਗਾਉਣ ਨਾਲ ਸੁੱਖ ਤੇ ਸ਼ਾਂਤੀ ਦਾ ਆਗਮਨ ਹੁੰਦਾ ਹੈ। ਨਾਲ ਹੀ ਪਰਿਵਾਰਕ ਮੈਂਬਰਾਂ ਨੂੰ ਜੀਵਨ ਵਿਚ ਕਈ ਬਦਲਾਅ ਦੇਖਣ ਨੂੰ ਮਿਲਦੇ ਹਨ।
ਇਸ ਪੌਦੇ ਦਾ ਸਬੰਧ ਕਰਮਫਲ ਦਾਤਾ ਸ਼ਨੀਦੇਵ ਨਾਲ ਹੈ। ਇਸ ਲਈ ਇਸ ਪੌਦੇ ਦੇ ਘਰ ਵਿੱਚ ਹੋਣ ਨਾਲ ਸ਼ਨੀ ਦੋਸ਼, ਸਾੜ੍ਹਸਤੀ ਤੇ ਢਈਏ ਦਾ ਅਸ਼ੁਭ ਪ੍ਰਭਾਵ ਦੂਰ ਹੁੰਦਾ ਹੈ। ਨਾਲ ਹੀ ਸ਼ਨੀਦੇਵ ਦੀ ਅਪਾਰ ਕਿਰਪਾ ਵਰ੍ਹਦੀ ਹੈ। ਇਸ ਪੌਦੇ ਨੂੰ ਲਗਾਉਣ ਦਾ ਸ਼ੁਭ ਫਲ ਉਦੋਂ ਹੀ ਮਿਲੇਗਾ, ਜਦੋਂ ਇਸਨੂੰ ਵਾਸਤੂ ਅਨੁਸਾਰ ਲਗਾਇਆ ਜਾਵੇ। ਆਓ ਜਾਣਦੇ ਹਾਂ ਕਿ ਘਰ ਦੀ ਕਿਸ ਦਿਸ਼ਾ ਵਿਚ ਲਗਾਉਣਾ ਚਾਹੀਦਾ ਹੈ ਸ਼ਮੀ ਦਾ ਪੌਦਾ।
ਜੇਕਰ ਤੁਸੀਂ ਸ਼ਮੀ ਦਾ ਪੌਦਾ ਛੱਤ ਜਾਂ ਬਾਲਕੋਨੀ 'ਚ ਲਗਾ ਰਹੇ ਹੋ ਤਾਂ ਇਸਨੂੰ ਦੱਖਣ ਦਿਸ਼ਾ ਵਿਚ ਲਗਾਓ। ਵਾਸਤੂ ਅਨੁਸਾਰ ਦੱਖਣ ਦਿਸ਼ਾ ਸ਼ਨੀਦੇਵ ਦੀ ਮੰਨੀ ਜਾਂਦੀ ਹੈ। ਇਸ ਤੋਂ ਇਲਾਵਾ ਇਸ ਪੌਦੇ ਨੂੰ ਪੂਰਬ ਦਿਸ਼ਾ ਜਾਂ ਈਸ਼ਾਨ ਕੋਣ 'ਚ ਵੀ ਲਗਾਇਆ ਜਾ ਸਕਦਾ ਹੈ।
ਸ਼ਮੀ ਦਾ ਪੌਦਾ ਲਗਾਉਣ ਲਈ ਸ਼ਨੀਵਾਰ ਦਾ ਦਿਨ ਸ਼ੁੱਭ ਮੰਨਿਆ ਜਾਂਦਾ ਹੈ, ਕਿਉਂਕਿ ਇਹ ਦਿਨ ਸ਼ਨੀਦੇਵ ਨੂੰ ਸਮਰਪਿਤ ਹੈ।
ਡਿਸਕਲੇਮਰ: ਇਸ ਲੇਖ ਵਿੱਚ ਦੱਸੇ ਗਏ ਉਪਾਅ/ਲਾਭ/ਸਲਾਹ ਅਤੇ ਬਿਆਨ ਸਿਰਫ਼ ਆਮ ਜਾਣਕਾਰੀ ਲਈ ਹਨ। ਪੰਜਾਬੀ ਜਾਗਰਣ ਅਤੇ ਜਾਗਰਣ ਨਿਊ ਮੀਡੀਆ ਇੱਥੇ ਇਸ ਲੇਖ ਫੀਚਰ ਵਿੱਚ ਲਿਖੀਆਂ ਗੱਲਾਂ ਦਾ ਸਮਰਥਨ ਨਹੀਂ ਕਰਦਾ। ਇਸ ਲੇਖ ਵਿੱਚ ਸ਼ਾਮਲ ਜਾਣਕਾਰੀ ਵੱਖ-ਵੱਖ ਮਾਧਿਅਮਾਂ/ਜੋਤਸ਼ੀਆਂ/ਪੰਚਾਂਗ/ਪ੍ਰਵਚਨਾਂ/ਮਾਨਤਾਵਾਂ/ਧਰਮ ਗ੍ਰੰਥਾਂ ਤੋਂ ਇਕੱਠੀ ਕੀਤੀ ਗਈ ਹੈ। ਪਾਠਕਾਂ ਨੂੰ ਬੇਨਤੀ ਹੈ ਕਿ ਲੇਖ ਨੂੰ ਅੰਤਿਮ ਸੱਚ ਜਾਂ ਦਾਅਵਾ ਨਾ ਮੰਨਣ ਅਤੇ ਆਪਣੇ ਵਿਵੇਕ ਦੀ ਵਰਤੋਂ ਕਰਨ। ਪੰਜਾਬੀ ਜਾਗਰਣ ਅਤੇ ਜਾਗਰਣ ਨਿਊ ਮੀਡੀਆ ਅੰਧਵਿਸ਼ਵਾਸ ਦੇ ਖ਼ਿਲਾਫ਼ ਹੈ।