- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਹੌਲੀ ਹੌਲੀ ਇਹੀ ਵਿਸ਼ਵਾਸ ਆਤਮਿਕ ਹਿੰਮਤ ਵਿਚ ਤਬਦੀਲ ਹੋ ਜਾਂਦਾ ਹੈ ਇਸਦੇ ਉਲਟ ਬੇਯਕੀਨੀ ਮਨੁੱਖ ਦੀ ਸ਼ਕਤੀ ਨੂੰ ਅੰਦਰੋਂ ਕਮਜ਼ੋਰ ਕਰਦਾ ਹੈ। ਕਦੇ ਇਕ ਕੰਮ ਸ਼ੁਰੂ ਕਰਨਾ, ਫਿਰ ਉਸ ਨੂੰ ਅੱਧਾ ਛੱਡ ਕੇ ਦੂਜੇ ਕੰਮ ਵਿਚ ਲੱਗ ਜਾਣਾ ਅਤੇ ਉਸ ਦੇ ਬਾਅਦ ਤੀਜੇ ਵੱਲ ਵਧਣਾ ਇਹ ਮਨ ਦੀ ਅਸਥਿਰਤਾ ਦਾ ਸੰਕੇਤ ਹੈ। ਅਜਿਹੀ ਸਥਿਤੀ ਵਿਚ ਊਰਜਾ ਤਾਂ ਬਹੁਤ ਖ਼ਰਚ ਹੁੰਦੀ ਹੈ ਪਰ ਹਾਸਲ ਕੁਝ ਨਹੀਂ ਹੁੰਦਾ।

ਮਨੁੱਖ ਦੀ ਸਫ਼ਲਤਾ ’ਚ ਧਨ, ਹਿੰਮਤ, ਬੁੱਧੀ-ਵਿਵੇਕ ਅਤੇ ਹੋਰ ਸਾਧਨਾਂ ਦੀ ਆਪਣੀ ਭੂਮਿਕਾ ਹੈ ਪਰ ਇਨ੍ਹਾਂ ਸਾਰਿਆਂ ਤੋਂ ਉੱਤੇ ਹੈ ਆਤਮਿਕ ਵਿਸ਼ਵਾਸ। ਸਾਧਨ ਬਾਹਰੋਂ ਸ਼ਕਤੀ ਦਿੰਦੇ ਹਨ ਜਦਕਿ ਆਤਮਿਕ ਵਿਸ਼ਵਾਸ ਅੰਦਰੋਂ ਅੱਗੇ ਵਧਣ ਦੀ ਪ੍ਰੇਰਣਾ ਦਿੰਦਾ ਹੈ। ਦ੍ਰਿੜ ਯਕੀਨ ਜਦੋਂ ਕਿਸੇ ਖ਼ਾਸ ਉਦੇਸ਼ ਨਾਲ ਜੁੜਦਾ ਹੈ ਉਦੋਂ ਉਹੀ ਸੰਕਲਪ ਬਲ ਬਣ ਜਾਂਦਾ ਹੈ। ਇਸ ਨੂੰ ਨਿਰੰਤਰ ਅਭਿਆਸ ਤੇ ਛੋਟੇ-ਛੋਟੇ ਸੰਕਲਪਾ ਨੂੰ ਪੂਰਾ ਕਰਕੇ ਵਿਕਸਿਤ ਕੀਤਾ ਜਾ ਸਕਦਾ ਹੈ। ਕਿਸੇ ਛੋਟੇ ਕਾਰਜ ਨੂੰ ਹੱਥ ’ਚ ਲੈ ਕੇ ਉਸ ਨੂੰ ਪੂਰੀ ਦ੍ਰਿੜਤਾ ਨਾਲ ਪੂਰਾ ਕਰਨ ਤੇ ਉਸ ਦੇ ਬਾਅਦ ਅਗਲੇ ਕੰਮ ਵੱਲ ਵਧਣਾ ਆਤਮ ਵਿਸ਼ਵਾਸ ਨੂੰ ਮਜਬੂਤ ਕਰਦਾ ਹੈ। ਹਰੇਕ ਪੂਰਨ ਕਾਰਜ ਮਨ ’ਚ ਇਹ ਵਿਸ਼ਵਾਸ ਪੈਦਾ ਕਰਦਾ ਹੈ ਕਿ ਔਕੜਾਂ ਦੇ ਬਾਵਜੂਦ ਟੀਚੇ ਤੱਕ ਪਹੁੰਚਿਆ ਜਾ ਸਕਦਾ ਹੈ। ਹੌਲੀ ਹੌਲੀ ਇਹੀ ਵਿਸ਼ਵਾਸ ਆਤਮਿਕ ਹਿੰਮਤ ਵਿਚ ਤਬਦੀਲ ਹੋ ਜਾਂਦਾ ਹੈ ਇਸਦੇ ਉਲਟ ਬੇਯਕੀਨੀ ਮਨੁੱਖ ਦੀ ਸ਼ਕਤੀ ਨੂੰ ਅੰਦਰੋਂ ਕਮਜ਼ੋਰ ਕਰਦਾ ਹੈ। ਕਦੇ ਇਕ ਕੰਮ ਸ਼ੁਰੂ ਕਰਨਾ, ਫਿਰ ਉਸ ਨੂੰ ਅੱਧਾ ਛੱਡ ਕੇ ਦੂਜੇ ਕੰਮ ਵਿਚ ਲੱਗ ਜਾਣਾ ਅਤੇ ਉਸ ਦੇ ਬਾਅਦ ਤੀਜੇ ਵੱਲ ਵਧਣਾ ਇਹ ਮਨ ਦੀ ਅਸਥਿਰਤਾ ਦਾ ਸੰਕੇਤ ਹੈ। ਅਜਿਹੀ ਸਥਿਤੀ ਵਿਚ ਊਰਜਾ ਤਾਂ ਬਹੁਤ ਖ਼ਰਚ ਹੁੰਦੀ ਹੈ ਪਰ ਹਾਸਲ ਕੁਝ ਨਹੀਂ ਹੁੰਦਾ। ਇਸ ਲਈ ਕਿਸੇ ਕਾਰਜ ਨੂੰ ਸ਼ੁਰੂ ਕਰਨ ਤੋਂ ਪਹਿਲਾਂ ਉਸ ਦੇ ਉਦੇਸ਼, ਲਾਭ-ਹਾਨੀ, ਜ਼ਰੂਰੀ ਸਾਧਨਾਂ ਤੇ ਸੰਭਾਵਿਤ ਔਕੜਾਂ ’ਤੇ ਵਿਚਾਰ ਕਰਨਾ ਜ਼ਰੂਰੀ ਹੈ। ਆਤਮਿਕ ਵਿਸ਼•ਵਾਸ ਦਾ ਇਕ ਅਰਥ ਉਤਸ਼ਾਹ ਤੇ ਰੁਚੀ ਵੀ ਹੈ। ਜਿਸ ਕੰਮ ਨੂੰ ਵਿਅਕਤੀ ਪੂਰੇ ਮਨ ਨਾਲ ਕਰਦਾ ਹੈ, ਉਸ ਵਿਚ ਸਿਰਜਣਾਤਮਕਤਾ ਤੇ ਨਵੀਨਤਾ ਆਪਣੇ ਆਪ ਆ ਜਾਂਦੀ ਹੈ। ਇਸ ਦੇ ਉਲਟ ਇੱਛਾ ਤੋਂ ਉਲਟ ਕੀਤਾ ਗਿਆ ਕੰਮ ਸਿਰਫ਼ ਰਸਮ ਬਣ ਕੇ ਰਹਿ ਜਾਂਦਾ ਹੈ। ਦਰਅਸਲ, ਆਤਮਵਿਸ਼ਵਾਸ ਉਹ ਦੀਵਾ ਹੈ, ਜੋ ਸਾਧਨਾਂ ਦੀ ਘਾਟ ਵਿਚ ਵੀ ਰਸਤਾ ਦਿਖਾਉਂਦਾ ਹੈ ਤੇ ਸਾਧਨਾਂ ਦੀ ਬਹੁਤਾਤ ਵਿਚ ਵੀ ਦਿਸ਼ਾ ਬਣਾ ਕੇ ਰੱਖਦਾ ਹੈ। ਦ੍ਰਿੜ ਸੰਕਲਪ, ਸਪੱਸ਼ਟ ਟੀਚਾ, ਨਿਰੰਤਰ ਅਭਿਆਸ ਤੇ ਪੂਰੇ ਮਨ ਨਾਲ ਕੀਤਾ ਗਿਆ ਕਰਮ ਇਨ੍ਹਾਂ ਨਾਲ ਹੀ ਆਤਮਵਿਸ਼ਵਾਸ ਵਿਕਸਤ ਹੁੰਦਾ ਹੈ। ਜਿਸ ਵਿਅਕਤੀ ਨੇ ਆਪਣੇ ਮਨ ਨੂੰ ਸਾਧ ਲਿਆ, ਉਸ ਨੇ ਸਫ਼ਲਤਾ ਦੀ ਸਭ ਤੋਂ ਵੱਡੀ ਕੁੰਜੀ ਹਾਸਲ ਕਰ ਲਈ।
-ਮੁਕੇਸ਼ ਰਿਸ਼ੀ।